ਅੰਮ੍ਰਿਤਸਰ ਤੋਂ ਚੱਲ ਵਾਲੀਆ ਉਡਾਨਾਂ ਅਤੇ ਵਾਪਸ ਲੈਡ ਕਰਨ ਵਾਲੀਆ ਉਡਾਨਾਂ ਲਈ ਪਾਕਿਸਤਾਨ ਏਅਰ ਸਪੇਸ ਤੁਰੰਤ ਪ੍ਰਦਾਨ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 27 ਮਾਰਚ ( ) “ਬੇਸੱਕ ਅਮਰੀਕਾ, ਇਜਰਾਇਲ-ਇਰਾਨ ਜੰਗ ਦੇ ਕਾਰਨ ਜਾਂ ਪਾਕਿਸਤਾਨ, ਅਫਗਾਨੀਸਤਾਨ ਜੰਗ ਦੇ ਕਾਰਨ ਕੌਮਾਂਤਰੀ ਹਾਲਾਤ ਅਤਿ ਗੰਭੀਰ ਬਣੇ ਹੋਏ ਹਨ, ਪਰ ਸਾਡੀ ਪਾਕਿਸਤਾਨ ਦੀ ਸ਼ਾਹਬਾਜ ਸਰੀਫ ਹਕੂਮਤ ਨੂੰ ਇਹ ਜੋਰਦਾਰ ਗੁਜਾਰਿਸ ਹੈ ਕਿ ਇਨ੍ਹਾਂ ਦਿਨਾਂ ਵਿਚ ਸਿੱਖ ਬਾਹਰਲੇ ਮੁਲਕਾਂ ਤੋਂ ਆਉਦੇ ਵੀ ਹਨ ਅਤੇ ਅੰਮ੍ਰਿਤਸਰ ਤੋ ਉਡਾਨ ਭਰਕੇ ਜਾਂਦੇ ਵੀ ਹਨ । ਇਸ ਲਈ ਸਿੱਖ ਕੌਮ ਲਈ ਉਚੇਚੇ ਤੌਰ ਤੇ ਅੰਮ੍ਰਿਤਸਰ ਤੋ ਉਡਨ ਵਾਲੀਆ ਉਡਾਨਾਂ ਲਈ ਅਤੇ ਵਾਪਸ ਲੈਡ ਕਰਨ ਵਾਲੀਆ ਉਡਾਨਾਂ ਲਈ ਪਾਕਿਸਤਾਨ ਹਕੂਮਤ ਫੌਰੀ ਏਅਰ ਸਪੇਸ ਪ੍ਰਦਾਨ ਕਰੇ ਤਾਂ ਕਿ ਸਿੱਖਾਂ ਨੂੰ ਆਪਣੇ ਪੰਜਾਬ ਵਿਚ ਆਉਣ-ਜਾਣ ਵਿਚ ਕਿਸੇ ਤਰ੍ਹਾਂ ਦੀ ਮੁਸਕਿਲ ਪੇਸ ਨਾ ਆਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਦੇ ਸਾਡੇ ਗੁਆਢੀ ਮੁਲਕ ਦੇ ਵਜੀਰ ਏ ਆਜਮ ਜਨਾਬ ਸ਼ਾਹਬਾਜ ਸਰੀਫ ਨੂੰ ਉਚੇਚੇ ਤੌਰ ਤੇ ਜੋਰਦਾਰ ਗੁਜਾਰਿਸ ਕਰਦੇ ਹੋਏ ਅਤੇ ਗੰਭੀਰਤਾ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿਉਂਕਿ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦਾ ਬਹੁਤ ਕੁਝ ਪੁਰਾਤਨ ਲੰਮੇ ਸਮੇ ਤੋ ਸਾਂਝਾ ਹੈ । ਸਾਡੀ ਬੋਲੀ, ਭਾਸ਼ਾ, ਸੱਭਿਆਚਾਰ, ਵਿਰਸਾ-ਵਿਰਾਸਤ, ਖਾਣ-ਪੀਣ ਆਦਿ ਬਹੁਤ ਮਿਲਵਰਤਣ ਵਾਲੇ ਅਤੇ ਇਕ ਦੂਸਰੇ ਨੂੰ ਚੰਗੀ ਤਰ੍ਹਾਂ ਸਮਝਣ ਵਾਲੇ ਹਨ । ਇਸ ਲਈ ਉਪਰੋਕਤ ਸਭ ਬੋਲੀ ਭਾਸ਼ਾ ਆਦਿ ਨੂੰ ਹੋਰ ਮਜਬੂਤ ਕਰਨ ਹਿੱਤ ਅਤੇ ਆਪਣੇ ਪੁਰਾਤਨ ਸੰਬੰਧਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਸ੍ਰੀ ਸਰੀਫ ਹਕੂਮਤ ਇਸ ਵਿਸੇ ਉਤੇ ਉਚੇਚੇ ਤੌਰ ਤੇ ਕੇਦਰਿਤ ਹੋ ਕੇ ਅਮਲ ਕਰਨਗੇ । ਸਿੱਖਾਂ ਤੇ ਮੁਸਲਮਾਨਾਂ ਦੇ ਆਪਸੀ ਸੰਬੰਧ ਤੇ ਸਹਿਯੋਗ ਨੂੰ ਹੋਰ ਹੁਲਾਰਾ ਦੇਣਗੇ ।