ਇੰਡੀਅਨ ਫ਼ੌਜ ਕਹਿ ਰਹੀ ਹੈ ਕਿ ਆਪ੍ਰੇਸ਼ਨ ਸਿੰਧੂਰ ਖਤਮ ਨਹੀਂ ਹੋਇਆ, ਫਿਰ ਸਿਵਲ ਅਧਿਕਾਰੀ ਜੰਗ ਲੱਗਣ ਦੀ ਸੂਰਤ ਵਿਚ ਕੀ ਆਪਣੀਆ ਜਿ਼ੰਮੇਵਾਰੀਆ ਪੂਰੀਆ ਕਰ ਰਹੇ ਹਨ ? : ਮਾਨ
ਫ਼ਤਹਿਗੜ੍ਹ ਸਾਹਿਬ, 26 ਮਾਰਚ ( ) “ਇੰਡੀਅਨ ਆਰਮੀ ਦੇ ਮੁੱਖ ਜਿੰਮੇਵਾਰ ਫ਼ੌਜੀ ਅਫਸਰ ਕਹਿ ਰਹੇ ਹਨ ਕਿ ਆਪ੍ਰੇਸ਼ਨ ਸਿੰਧੂਰ ਮੁਅੱਤਲ ਕੀਤਾ ਗਿਆ ਹੈ ਅਜੇ ਖਤਮ ਨਹੀ ਹੋਇਆ । ਜੇਕਰ ਇਹ ਸੱਚਾਈ ਹੈ ਤਾਂ ਕਿਸੇ ਸਮੇ ਵੀ ਸਰਹੱਦਾਂ ਉਤੇ ਜੰਗ ਵਾਲੇ ਹਾਲਾਤ ਉਤਪੰਨ ਹੋ ਸਕਦੇ ਹਨ । ਫਿਰ ਅਜਿਹੇ ਹਾਲਾਤਾਂ ਦਾ ਸਹੀ ਢੰਗ ਨਾਲ ਮੁਕਾਬਲਾ ਕਰਨ ਲਈ ਅਤੇ ਸਰਹੱਦੀ ਇਲਾਕਿਆ ਵਿਚ ਵੱਸਣ ਵਾਲੇ ਦਿਹਾਤੀ ਤੇ ਕਸਬਿਆ ਦੇ ਨਿਵਾਸੀਆ ਲਈ ਤੰਬੂ ਲਗਾਕੇ ਕੈਪਾਂ ਦਾ ਪ੍ਰਬੰਧ ਕੀ ਕੀਤਾ ਜਾ ਰਿਹਾ ਹੈ ? ਉਨ੍ਹਾਂ ਦੇ ਬੱਚੇ ਕਿਥੇ ਕਿਹੜੇ ਸਕੂਲਾਂ ਵਿਚ ਪੜ੍ਹਨਗੇ, ਉਨ੍ਹਾਂ ਦੇ ਬੱਚਿਆਂ ਤੇ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਲਈ ਕੀ ਅਗਾਊ ਤੌਰ ਤੇ ਡਿਸਪੈਸਰੀਆਂ ਦਾ ਪ੍ਰਬੰਧ ਕਿਵੇ ਹੋਵੇਗਾ? ਉਨ੍ਹਾਂ ਦੇ ਡੰਗਰ-ਵੱਛਿਆ ਦੀ ਸੇਵਾ ਸੰਭਾਲ ਅਤੇ ਚਾਰੇ ਲਈ ਕੀ ਅਗਾਊ ਪ੍ਰਬੰਧ ਕੀਤੇ ਗਏ ਹਨ ? ਇਸ ਸੰਬੰਧੀ ਪੰਜਾਬ ਦੇ ਮੁੱਖ ਸਕੱਤਰ ਅਤੇ ਹੋਰ ਸਿਵਲ ਅਫਸਰਸਾਹੀ ਪੰਜਾਬੀਆਂ ਤੇ ਸਰਹੱਦੀ ਇਲਾਕਿਆ ਵਿਚ ਵੱਸਣ ਵਾਲੇ ਨਿਵਾਸੀਆ ਨੂੰ ਜਨਤਕ ਤੌਰ ਤੇ ਜਾਣਕਾਰੀ ਦੇਣ ਕਿ ਉਹ ਆਉਣ ਵਾਲੇ ਸਮੇ ਦੇ ਖਤਰਿਆ ਲਈ ਆਪਣੀਆ ਸਿਵਲ ਜਿੰਮੇਵਾਰੀਆ ਨੂੰ ਉਚੇਚੇ ਤੌਰ ਤੇ ਪੂਰਨ ਕਰ ਰਹੇ ਹਨ ਜਾਂ ਨਹੀ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪ੍ਰੇਸ਼ਨ ਸਿੰਧੂਰ ਦੇ ਫ਼ੌਜ ਵੱਲੋ ਮੁਅੱਤਲ ਹੋਣ ਸੰਬੰਧੀ ਅਤੇ ਆਉਣ ਵਾਲੇ ਸਮੇ ਵਿਚ ਇਹ ਆਪ੍ਰੇਸਨ ਫਿਰ ਹੋਣ ਉਤੇ ਪੰਜਾਬ ਦੇ ਮੁੱਖ ਸਕੱਤਰ ਨੂੰ ਸਰਹੱਦੀ ਸੂਬਿਆਂ ਦੇ ਪਿੰਡਾਂ ਦੇ ਨਿਵਾਸੀਆ ਨੂੰ ਜੰਗ ਸਮੇ ਸੁਰੱਖਿਆ ਅਤੇ ਸਹੂਲਤਾਂ ਦੇਣ ਦੇ ਪ੍ਰਬੰਧ ਉਤੇ ਜਨਤਾ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਅਤੇ ਉਨ੍ਹਾਂ ਦੀਆਂ ਸਿਵਲ ਜਿੰਮੇਵਾਰੀਆ ਨੂੰ ਪੂਰਨ ਕਰਨ ਸੰਬੰਧੀ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਵਿਚ ਜੋ ਪੰਜਾਬ ਸਰਕਾਰ ਅਤੇ ਸਿਵਲ ਅਫਸਰਸਾਹੀ ਆਪਣੀਆ ਜਿੰਮੇਵਾਰੀਆ ਤੋ ਪਿੱਠ ਮੋੜਕੇ ਜੋ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਅਮਲਾਂ ਵਿਚ ਬਹੁਗਿਣਤੀ ਸਰਗਰਮ ਹੈ, ਉਸ ਨਾਲ ਪੰਜਾਬ ਸੂਬੇ ਦੇ ਸਮਾਜਿਕ ਅਤੇ ਮਾਲੀ ਹਾਲਤ ਅਤਿ ਗੰਭੀਰ ਬਣੇ ਹੋਏ ਹਨ । ਇਹੀ ਵਜਹ ਹੈ ਕਿ ਬੀਤੇ ਦਿਨੀਂ ਫਰੀਦਕੋਟ ਦੇ 2 ਕਿਸਾਨ ਭਰਾਵਾ ਨੇ ਬੈਕ ਕਰਜੇ ਦੀਆਂ ਕਿਸਤਾ ਨਾ ਭਰਨ ਦੀ ਬਦੌਲਤ ਬੋਝ ਹੇਠ ਆ ਕੇ ਆਪਣੀਆ ਖੁਦਕਸੀਆ ਕਰ ਲਈਆ ਹਨ । ਪੰਜਾਬ ਦੇ ਇਨ੍ਹਾਂ ਗੰਭੀਰ ਮੁੱਦਿਆ ਨੂੰ ਮੁੱਖ ਰੱਖਕੇ ਪੰਜਾਬ ਦੀ ਮਾਲੀ ਹਾਲਤ ਨੂੰ ਸਹੀ ਕਰਨ, ਬੇਰੁਜਗਾਰੀ ਦੂਰ ਕਰਨ, ਕਿਸਾਨੀ ਅਤੇ ਵਪਾਰਕ ਵਸਤਾਂ ਦੇ ਕੌਮਾਂਤਰੀ ਵਪਾਰ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨੂੰ ਲੈਕੇ 28 ਮਾਰਚ ਨੂੰ ਵਾਹਗਾ ਸਰਹੱਦ ਉਤੇ ਸਮੁੱਚੇ ਪੰਜਾਬੀਆਂ ਦੀ ਵੱਡੀ ਇਨਸਾਫ਼ ਪ੍ਰਾਪਤੀ ਲਈ ਰੈਲੀ ਰੱਖੀ ਹੈ । ਜਿਸ ਵਿਚ ਪੰਜਾਬ ਸੂਬੇ ਨਾਲ ਸੰਬੰਧਤ ਹਰ ਵਰਗ ਭਾਵੇ ਉਹ ਕਿਸੇ ਵੀ ਕਿੱਤੇ ਵਿਚ ਹੋਵੇ ਛੋਟੇ-ਵੱਡੇ ਵਪਾਰੀ ਹੋਣ, ਟਰਾਸਪੋਰਟਰ ਹੋਣ, ਬੇਰੁਜਗਾਰ ਹੋਣ, ਕਿਸਾਨ-ਮਜਦੂਰ ਹੋਣ ਜਾਂ ਵਿਦਿਆਰਥੀ ਹੋਣ ਸਭਨਾਂ ਨੂੰ 28 ਮਾਰਚ ਦੀ ਉਪਰੋਕਤ ਹੋਣ ਵਾਲੀ ਰੈਲੀ ਵਿਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੰਦੇ ਹਾਂ ਤਾਂ ਕਿ ਉਪਰੋਕਤ ਸਭ ਵਰਗਾਂ ਨਾਲ ਸੰਬੰਧਤ ਮਾਲੀ ਅਤੇ ਕਿੱਤੇ ਸੰਬੰਧੀ ਮੁਸਕਿਲਾਂ ਨੂੰ ਸਰਕਾਰਾਂ ਤੇ ਦਬਾਅ ਪਾ ਕੇ ਹੱਲ ਕਰਵਾਇਆ ਜਾ ਸਕੇ ਅਤੇ ਕਿਸਾਨੀ ਤੇ ਵਪਾਰੀ ਵਸਤਾਂ ਦੀਆਂ ਸਹੀ ਕੀਮਤਾਂ ਪ੍ਰਾਪਤ ਕਰਨ ਲਈ ਸਰਹੱਦਾਂ ਵਪਾਰ ਲਈ ਖੁਲਵਾਈਆ ਜਾ ਸਕਣ।