ਸਿਰਸੇਵਾਲੇ ਬਲਾਤਕਾਰੀ ਅਤੇ ਕਾਤਲ ਸਾਧ ਨੂੰ ਪੰਜਾਬ ਹਰਿਆਣਾ ਹਾਈਕੋਰਟ ਵੱਲੋ ਛੱਤਰਪਤੀ ਕਤਲ ਕੇਸ ਵਿਚੋ ਬਰੀ ਕਰਨਾ ਅਣਮਨੁੱਖੀ : ਮਾਨ
ਫ਼ਤਹਿਗੜ੍ਹ ਸਾਹਿਬ, 09 ਮਾਰਚ ( ) “ਜੋ ਪੰਜਾਬ-ਹਰਿਆਣਾ ਹਾਈਕੋਰਟ ਦੇ ਦੋ ਜੱਜਾਂ ਚੀਫ ਜਸਟਿਸ ਸੀਲ ਨਾਗੂ ਅਤੇ ਜਸਟਿਸ ਵਿਕਰਮ ਅਗਰਵਾਲ ਵੱਲੋ ਬਲਾਤਕਾਰੀ ਅਤੇ ਕਤਲ ਕੇਸਾਂ ਵਿਚ ਸਜ਼ਾ ਭੁਗਤ ਰਹੇ ਸਿਰਸੇਵਾਲੇ ਸਾਧ ਨੂੰ ਬਰੀ ਕਰਨ ਦੇ ਅਮਲ ਕੀਤੇ ਹਨ, ਜਾਪਦਾ ਹੈ ਕਿ ਇਨ੍ਹਾਂ ਜੱਜਾਂ ਨੂੰ ਜਾ ਤਾਂ ਕਿਸੇ ਸਾਧਨਾਂ ਰਾਹੀ ਜਾਂ ਰਾਜਨੀਤੀ ਦੇ ਪ੍ਰਭਾਵ ਰਾਹੀ ਅਸਰ ਪਾ ਕੇ ਗਲਤ ਫੈਸਲਾ ਕਰਵਾਇਆ ਗਿਆ ਹੈ । ਜਦੋਕਿ ਸਿਰਸੇਵਾਲੇ ਸਾਧ ਉਤੇ ਤਾਂ ਬੀਬੀਆਂ ਨਾਲ ਜ਼ਬਰੀ ਬਲਾਤਕਾਰ ਕਰਨ, ਕਤਲ ਕਰਨ ਅਤੇ ਉਨ੍ਹਾਂ ਦਾ ਸੋਸਣ ਕਰਨ ਦੇ ਕਾਨੂੰਨੀ ਕੇਸ ਅਦਾਲਤਾਂ ਵਿਚ ਚੱਲ ਰਹੇ ਹਨ ਜੋ ਸ੍ਰੀ ਰਾਮ ਚੰਦਰ ਛੱਤਰਪਤੀ ਜਰਨਲਿਸਟ ਦੇ ਕੀਤੇ ਗਏ ਕਤਲ ਦਾ ਕੇਸ ਪੰਜਾਬ ਹਰਿਆਣਾ ਹਾਈਕੋਰਟ ਵਿਚ ਚੱਲਦਾ ਸੀ ਉਸਦੀ ਪੈਰਵੀ ਸੀ.ਬੀ.ਆਈ ਕਰ ਰਹੀ ਸੀ, ਇਸ ਨੂੰ ਸਿਆਸੀ ਪ੍ਰਭਾਵ ਹੇਠ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੇ ਲਾਲਚ ਦੇ ਕੇ ਅਜਿਹਾ ਅਣਮਨੁੱਖੀ ਫੈਸਲਾ ਕਰਵਾਕੇ ਇੰਡੀਆ ਵਿਚ ਵੱਸਣ ਵਾਲੇ ਸਮਾਜ ਨੂੰ ਇਕ ਬਹੁਤ ਹੀ ਗਲਤ ਸੰਦੇਸ ਦਿੱਤਾ ਗਿਆ ਹੈ । ਜਿਸਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਨੂੰ ਬਰੀ ਕਰਦੇ ਹੋਏ ਕਿਸੇ ਤਰ੍ਹਾਂ ਦੀ ਜੱਜਾਂ ਨੇ ਕੋਈ ਰਿਸਵਤ ਤਾਂ ਨਹੀ ਲਈ ਜਾਂ ਆਪਣੇ ਸਿਆਸੀ ਹੁਕਮਰਾਨਾਂ ਦੇ ਪ੍ਰਭਾਵ ਨੂੰ ਕਬੂਲਦੇ ਹੋਏ ਅਜਿਹਾ ਫੈਸਲਾ ਤਾਂ ਨਹੀ ਕੀਤਾ । ਇਹ ਜਾਂਚ ਹਰ ਕੀਮਤ ਤੇ ਅਵੱਸ ਹੋਣੀ ਚਾਹੀਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੱਚੇ-ਸੁੱਚੇ ਨਿਰਪੱਖਤਾ ਨਾਲ ਆਪਣੀ ਰਿਪੋਰਟਿੰਗ ਕਰਨ ਵਾਲੇ ਸ੍ਰੀ ਰਾਮ ਚੰਦਰ ਛੱਤਰਪਤੀ ਜਰਨਲਿਸਟ ਨੂੰ ਕਤਲ ਕਰਨ ਦੇ ਚੱਲ ਰਹੇ ਕੇਸ ਉਤੇ ਕੋਈ ਨਾ ਕੋਈ ਅਣਮਨੁੱਖੀ ਅਮਲ ਹੋਣ ਅਤੇ ਐਨੇ ਵੱਡੇ ਬਲਾਤਕਾਰੀ ਤੇ ਕਾਤਲ ਸਾਧ ਨੂੰ ਸਿਆਸੀ ਇਛਾਵਾ ਦੀ ਪੂਰਤੀ ਲਈ ਬਰੀ ਕਰਨ ਦੇ ਹੋਏ ਅਮਲ ਉਤੇ ਗਹਿਰਾ ਦੁੱਖ ਤੇ ਹੈਰਾਨੀ ਜਾਹਰ ਕਰਦੇ ਹੋਏ ਅਤੇ ਇਸਦੀ ਉੱਚ ਪੱਧਰੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਿਨ੍ਹਾਂ ਸੱਕ ਇਸ ਅਮਲ ਵਿਚ ਕੋਈ ਵੱਡਾ ਘਾਲਾਮਾਲਾ ਹੋਇਆ ਲੱਗਦਾ ਹੈ । ਜਿਸਦੀ ਸੀ.ਬੀ.ਆਈ ਤੋ ਤਫਤੀਸ ਹੋਣੀ ਚਾਹੀਦੀ ਹੈ।