ਸਾਡੇ ਪੰਜਾਬ ਦੇ ਆਲੂ ਦੀ ਫ਼ਸਲ ਦਾ ਬੀਜ ਦੁਨੀਆਂ ਭਰ ਵਿਚ ਸਭ ਤੋ ਉੱਤਮ, ਉਸਦੇ ਕੌਮਾਂਤਰੀ ਵਪਾਰ ਲਈ ਸੈਟਰ ਸਰਕਾਰ ਅਤੇ ਰੇਲਵੇ ਵਿਭਾਗ ਸਾਨੂੰ ਏ.ਸੀ ਬੋਗੀਆ ਖੁੱਲ੍ਹਦਿਲੀ ਨਾਲ ਜਾਰੀ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 09 ਮਾਰਚ ( ) “ਮੈਂ ਪੰਜਾਬ ਦੇ ਜਿੰਮੀਦਾਰਾਂ ਵੱਲੋ ਪੈਦਾ ਕੀਤੀ ਜਾਣ ਵਾਲੀਆ ਆਲੂਆ ਦੀ ਫ਼ਸਲ ਸੰਬੰਧੀ ਕਿਹਾ ਸੀ ਕਿ ਸਾਡੇ ਕੋਲ ਹਾਲੈਡ ਤੋ ਵੀ ਵਧੀਆ ਆਲੂਆ ਦਾ ਬੀਜ ਹੈ ਜੋਕਿ ਸਭ ਤੋ ਉੱਤਮ ਹੈ । ਬਰਮਾ, ਪਾਕਿਸਤਾਨ, ਅਫਗਾਨੀਸਤਾਨ, ਭੂਟਾਨ, ਸਿੱਕਮ, ਬੰਗਲਾਦੇਸ਼, ਸ੍ਰੀਲੰਕਾ ਆਦਿ ਮੁਲਕ ਇਸ ਫ਼ਸਲ ਦਾ ਬੀਜ ਹਾਲੈਡ ਤੋ ਮਹਿੰਗੇ ਭਾਅ ਮੰਗਵਾਉਦੇ ਹਨ। ਜਦੋਕਿ ਪੰਜਾਬ ਤੋ ਅਸੀ ਇਸ ਸਭ ਤੋ ਉਤਮ ਬੀਜ ਦੀ ਸਪਲਾਈ ਇਨ੍ਹਾਂ ਮੁਲਕਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਕਰ ਸਕਦੇ ਹਾਂ । ਜੇਕਰ ਇੰਡੀਆ ਦੇ ਹੁਕਮਰਾਨ ਅਤੇ ਰੇਲਵੇ ਵਿਭਾਗ ਸਾਨੂੰ ਪੰਜਾਬੀਆ ਨੂੰ ਏ.ਸੀ. ਰੇਲਵੇ ਬੋਗੀਆ ਲੋੜੀਦੀ ਮਾਤਰਾ ਵਿਚ ਉਪਲੱਬਧ ਕਰਵਾ ਦੇਣ । ਜਿਸ ਨਾਲ ਪੰਜਾਬ ਦੇ ਆਲੂ ਉਤਪਾਦਕਾਂ ਦੀ ਮਾਲੀ ਹਾਲਤ ਬਿਹਤਰ ਹੋ ਜਾਵੇਗੀ ਅਤੇ ਉਨ੍ਹਾਂ ਨੂੰ ਆਲੂ ਦੀ ਫ਼ਸਲ ਦੀ ਸਹੀ ਕੀਮਤ ਮਿਲਣੀ ਪ੍ਰਾਪਤ ਹੋ ਜਾਵੇਗੀ । ਇਸ ਕੰਮ ਲਈ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਇਹ ਜਿੰਮੀਦਾਰਾਂ ਦੇ ਉਤਪਾਦਾਂ ਨੂੰ ਭੇਜਣ ਲਈ ਸਰਹੱਦਾਂ ਨੂੰ ਖੋਲਣ ਲਈ ਵੀ ਅਮਲ ਕਰਨਾ ਹੋਵੇਗਾ । ਜਿਵੇ-ਜਿਵੇ ਇੰਡੀਆ ਤੇ ਪੰਜਾਬ ਦੀਆਂ ਸਰਕਾਰਾਂ ਇਸ ਕੰਮ ਵਿਚ ਦੇਰੀ ਕਰ ਰਹੀਆ ਹਨ, ਇਸ ਨਾਲ ਪੰਜਾਬੀਆਂ ਵਿਸੇਸ ਤੌਰ ਤੇ ਜਿੰਮੀਦਾਰਾਂ ਦੇ ਉਤਪਾਦਾਂ ਨੂੰ ਸਹੀ ਕੀਮਤ ਤੇ ਵੇਚਣ ਵਿਚ ਵੱਡੀ ਮੁਸਕਿਲ ਖੜ੍ਹੀ ਰਹੇਗੀ ਅਤੇ ਉਹ ਮਾਲੀ ਤੌਰ ਤੇ ਕੰਮਜੋਰ ਹੋਣਗੇ ਜਿਸ ਨਾਲ ਨੁਕਸਾਨ ਹੋਰ ਵੱਧ ਜਾਵੇਗਾ । ਲੇਕਿਨ ਸਾਡੇ ਵੱਲੋ ਦਿੱਤੇ ਗਏ ਇਨ੍ਹਾਂ ਸੁਝਾਵਾਂ ਨੂੰ ਸੈਟਰ ਅਤੇ ਰੇਲਵੇ ਵਿਭਾਗ ਨੇ ਪਹਿਲੇ ਵੀ ਕੋਈ ਅਹਿਮੀਅਤ ਨਹੀ ਦਿੱਤੀ । ਹੁਣ ਆਲੂ 3 ਰੁਪਏ ਕਿਲੋ ਦੀ ਕੀਮਤ ਮਿਲ ਰਹੀ ਹੈ ਜਿਸ ਨਾਲ ਜਿੰਮੀਦਾਰ ਦੀ ਇਸ ਫਸਲ ਨੂੰ ਪਾਲਣ ਤੇ ਲਗਾਉਣ ਦੀ ਕੀਮਤ ਵੀ ਪੂਰੀ ਨਹੀ ਹੁੰਦੀ । ਜੋ ਕਿ ਪੰਜਾਬ ਦੇ ਜਿੰਮੀਦਾਰ ਤੇ ਖੇਤ ਮਜਦੂਰ ਨਾਲ ਸੈਟਰ ਸਰਕਾਰ ਬਹੁਤ ਵੱਡੀ ਬੇਇਨਸਾਫ਼ੀ ਤੇ ਜ਼ਬਰ ਕਰ ਰਹੀ ਹੈ । ਜੋ ਅਸਹਿ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਲੂਆ ਦੀ ਫ਼ਸਲ ਦੇ ਉਤਪਾਦਕਾਂ ਦੇ ਵਪਾਰ ਨੂੰ ਕੌਮਾਂਤਰੀ ਪੱਧਰ ਤੇ ਸਹੀ ਕਰਨ ਅਤੇ ਪੰਜਾਬ ਦੀ ਮਾਲੀ ਹਾਲਤ ਤੇ ਬੇਰੁਜਗਾਰੀ ਨੂੰ ਦੂਰ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਮੈਂ ਇਹ ਗੱਲ ਬਹੁਤ ਸਮਾਂ ਪਹਿਲੇ ਇੰਡੀਆ ਦੀ ਪਾਰਲੀਮੈਟ ਵਿਚ ਵੀ ਬਾਦਲੀਲ ਢੰਗ ਨਾਲ ਕਹੀ ਸੀ ਕਿ ਆਲੂਆਂ ਦੀ ਫਸਲ ਲਈ ਰੇਲਵੇ ਵਿਭਾਗ ਏ.ਸੀ ਦੇ ਡੱਬਿਆ ਦੀ ਗਿਣਤੀ ਪੰਜਾਬ ਲਈ ਵਧਾਏ ਤਾਂ ਕਿ ਅਸੀ ਆਪਣੀ ਆਲੂਆ ਦੀ ਫ਼ਸਲ ਨੂੰ ਵੀ ਅਤੇ ਝੋਨੇ ਨੂੰ ਵੀ ਬਾਹਰਲੇ ਮੁਲਕਾਂ ਵਿਚ ਭੇਜ ਸਕੀਏ ਅਤੇ ਇਥੋ ਦੇ ਹਾਲਾਤਾਂ ਤੇ ਆਰਥਿਕਤਾ ਨੂੰ ਹੋਰ ਹੁਲਾਰਾ ਦੇ ਸਕੀਏ । ਉਨ੍ਹਾਂ ਕਿਹਾ ਕਿ ਸੈਟਰ ਦੇ ਗ੍ਰਹਿ ਵਜੀਰ ਸ੍ਰੀ ਅਮਿਤ ਸ਼ਾਹ ਪੰਜਾਬ ਆ ਰਹੇ ਹਨ । ਜਦੋ ਲੰਮੇ ਸਮੇ ਤੋ ਪੰਜਾਬ ਦੇ ਜਿੰਮੀਦਾਰਾਂ, ਖੇਤ-ਮਜਦੂਰਾਂ, ਟਰਾਸਪੋਰਟਰਾਂ ਦੀਆਂ ਮੁਸਕਿਲਾਂ ਨੂੰ ਹੱਲ ਹੀ ਨਹੀ ਕੀਤਾ ਜਾ ਰਿਹਾ ਅਤੇ ਇਥੇ ਲੱਖਾਂ ਦੀ ਗਿਣਤੀ ਵਿਚ ਵੱਧਦੀ ਬੇਰੁਜਗਾਰੀ ਨੂੰ ਸੰਜੀਦਗੀ ਨਾਲ ਲੈਕੇ ਉਸਦੇ ਹੱਲ ਵੱਲ ਨਹੀ ਤੁਰਿਆ ਜਾ ਰਿਹਾ । ਪੰਜਾਬ ਦੀ ਆਰਥਿਕਤਾ ਨੂੰ ਹਰ ਪੱਖੋ ਸੱਟ ਮਾਰੀ ਜਾ ਰਹੀ ਹੈ । ਜੇਕਰ ਪੰਜਾਬ ਦੀ ਆਰਥਿਕਤਾ ਨੂੰ ਵੀ ਸੈਟਰ ਦੀ ਸਰਕਾਰ ਕੋਈ ਹੁਲਾਰਾ ਨਹੀ ਦੇਣਾ ਚਾਹੁੰਦੀ ਅਤੇ ਸਾਡੇ ਨੌਜਵਾਨਾਂ ਨੂੰ ਬਾਹਰਲੇ ਮੁਲਕਾਂ ਵਿਚ ਸੈਟਰ ਸਰਕਾਰ ਵੱਲੋ ਕੈਨੇਡਾ, ਪਾਕਿਸਤਾਨ, ਬਰਤਾਨੀਆ, ਅਮਰੀਕਾ ਆਦਿ ਮੁਲਕਾਂ ਵਿਚ ਸਾਜਸੀ ਢੰਗ ਨਾਲ ਮਾਰਿਆ ਜਾ ਰਿਹਾ ਹੈ ਜਿਸ ਵਿਚ ਸਿੱਧੇ ਤੌਰ ਤੇ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਦੇ ਨਾਮ ਕੈਨੇਡਾ ਦੀ ਰੋਇਲ ਕੈਨੇਡੀਅਨ ਮਾਊਟਡ ਪੁਲਿਸ ਦੀ ਜਾਂਚ ਵਿਚ ਸਾਹਮਣੇ ਆ ਚੁੱਕੇ ਹਨ । ਪੰਜਾਬ ਸੂਬੇ, ਪੰਜਾਬੀਆ ਤੇ ਸਿੱਖ ਕੌਮ ਨਾਲ ਲੰਮੇ ਸਮੇ ਤੋ ਧੋਖੇ ਫਰੇਬ, ਜ਼ਬਰ ਕੀਤਾ ਜਾਂਦਾ ਆ ਰਿਹਾ ਹੈ ਅਤੇ ਇਨ੍ਹਾਂ ਮਸਲਿਆ ਨੂੰ ਹੱਲ ਕਰਨ ਦੀ ਬਜਾਇ ਚੋਣ ਸਟੰਟ ਲਈ ਪ੍ਰਚਾਰ ਕਰਨ ਲਈ ਨਿਰੰਤਰ ਵਰਤਿਆ ਜਾਂਦਾ ਆ ਰਿਹਾ ਹੈ ਤਾਂ ਸ੍ਰੀ ਅਮਿਤ ਸ਼ਾਹ ਅਤੇ ਬੀਜੇਪੀ-ਆਰ.ਐਸ.ਐਸ ਸਰਕਾਰ ਪੰਜਾਬ ਵਿਚ ਰੈਲੀਆ ਕਰਕੇ ਕੀ ਸੁਨੇਹਾ ਦੇਣਾ ਚਾਹੁੰਦੀ ਹੈ ? ਜਦੋਕਿ ਸੁਹਿਰਦਤਾ ਕਿਸੇ ਵੀ ਅਮਲ ਵਿਚ ਦਿਖਾਈ ਨਹੀ ਦਿੰਦੀ ।