08 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਅਹੁਦੇਦਾਰ ਅਤੇ ਸਿੱਖ ਸੰਗਤਾਂ ‘ਵੂਮੈਨ ਡੇਅ’ ਦੇ ਮੌਕੇ ਤੇ ਗੁਰਦੁਆਰਾ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਪਹੁੰਚਣ : ਮਾਨ
ਫ਼ਤਹਿਗੜ੍ਹ ਸਾਹਿਬ, 06 ਮਾਰਚ ( ) “ਕਿਉਂਕਿ ਗੁਰੂ ਸਾਹਿਬਾਨ ਨੇ ਬਾਣੀ ਵਿਚ ਔਰਤ ਵਰਗ ਨੂੰ ਵੱਡਾ ਸਤਿਕਾਰ ਅਤੇ ਮਰਦਾ ਦੇ ਬਰਾਬਰ ਦਾ ਰੁਤਬਾ ਦਿੰਦੇ ਹੋਏ ਜੋ ‘ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ’ ਦੇ ਸ਼ਬਦ ਉਚਾਰਕੇ ਬਹੁਤ ਪਹਿਲੇ ਇਸ ਗੱਲ ਨੂੰ ਕੋਮਾਂਤਰੀ ਪੱਧਰ ਤੇ ਸਭ ਵਰਗਾਂ, ਕਬੀਲਿਆ ਵਿਚ ਪ੍ਰਤੱਖ ਕਰ ਦਿੱਤਾ ਸੀ ਕਿ ਔਰਤ ਨੂੰ ਬਰਾਬਰਤਾ ਦਾ ਸਤਿਕਾਰ ਸਿੱਖ ਕੌਮ ਵਿਚ ਹਮੇਸ਼ਾਂ ਕਾਇਮ ਰਹੇਗਾ । ਆਉਣ ਵਾਲੀ 08 ਮਾਰਚ ਨੂੰ ਬੀਬੀਆ ਦੇ ਸਤਿਕਾਰ ਨੂੰ ਕਾਇਮ ਰੱਖਣ ਅਤੇ ਉਨ੍ਹਾਂ ਦੇ ਹੱਕ ਹਕੂਕਾ ਨੂੰ ਪ੍ਰਦਾਨ ਕਰਨ ਹਿੱਤ ਕੌਮਾਂਤਰੀ ਵੂਮੈਨ ਦਿਹਾੜਾ ਆ ਰਿਹਾ ਹੈ, ਇਸ ਦਿਨ ਪਾਰਟੀ ਨੇ ਇਹ ਫੈਸਲਾ ਕੀਤਾ ਹੈ ਕਿ ਬੀਬੀਆ ਨੂੰ ਹਰ ਖੇਤਰ ਵਿਚ ਉਤਸਾਹਿਤ ਕਰਨ ਅਤੇ ਉਨ੍ਹਾਂ ਦਾ ਹਰ ਖੇਤਰ ਵਿਚ ਮਾਣ ਸਨਮਾਨ ਨੂੰ ਕਾਇਮ ਰੱਖਣ ਹਿੱਤ ਇਸ ਦਿਹਾੜੇ ਨੂੰ ਵੱਡੇ ਪੱਧਰ ਤੇ ਮਨਾਇਆ ਜਾਵੇਗਾ । ਇਹ ਦਿਹਾੜਾ ਅਸੀ ਗੁਰਦੁਆਰਾ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਮਨਾ ਰਹੇ ਹਾਂ । ਜਿਸ ਵਿਚ ਪਾਰਟੀ ਦੇ ਅਹੁਦੇਦਾਰ, ਮੈਬਰਾਂ ਤੋ ਇਲਾਵਾ ਸਮਾਜ ਵਿਚ ਸਮਾਜਿਕ ਜਿੰਮੇਵਾਰੀਆ ਨਿਭਾਉਣ ਵਾਲੀਆ ਬੀਬੀਆ ਭਾਵੇ ਉਹ ਕਿਸੇ ਵੀ ਖੇਤਰ ਵਿਚ ਕਿਉ ਨਾ ਸਰਗਰਮ ਹੋਣ ਉਨ੍ਹਾਂ ਨੂੰ ਅਤੇ ਸਿੱਖ ਕੌਮ ਨੂੰ 08 ਮਾਰਚ ਨੂੰ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਪਹੁੰਚਣ ਦਾ ਖੁੱਲਾ ਸੱਦਾ ਦਿੰਦੇ ਹਾਂ ਤਾਂ ਕਿ ਇਸ ਦਿਹਾੜੇ ਦੀ ਮਹੱਤਤਾ ਅਤੇ ਮਹਾਨਤਾ ਨੂੰ ਅਸੀ ਵੱਡੇ ਪੱਧਰ ਤੇ ਪ੍ਰਚਾਰ ਤੇ ਪ੍ਰਸਾਰ ਸਕੀਏ ਅਤੇ ਬੀਬੀਆ ਦੀ ਹਰ ਖੇਤਰ ਵਿਚ ਆਜਾਦੀ ਅਤੇ ਸਤਿਕਾਰ ਨੂੰ ਬਰਕਰਾਰ ਰੱਖਣ ਲਈ ਸਾਂਝੇ ਤੌਰ ਤੇ ਉਦਮ ਕਰ ਸਕੀਏ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 08 ਮਾਰਚ ਨੂੰ ਸਮੁੱਚੇ ਖਾਲਸਾ ਪੰਥ ਵਿਸੇਸ ਤੌਰ ਤੇ ਬੀਬੀਆ ਨੂੰ ਗੁਰਦੁਆਰਾ ਮਸਤੂਆਣਾ ਸੰਗਰੂਰ ਵਿਖੇ ਪਹੁੰਚਣ ਦੀ ਅਪੀਲ ਕਰਦੇ ਹੋਏ ਕੀਤੀ ।