ਮੁੱਖ ਸਕੱਤਰ ਸ੍ਰੀ ਸਿਨ੍ਹਾ ਅਤੇ ਸਮੁੱਚੀ ਆਈ.ਏ.ਐਸ ਅਤੇ ਆਈ.ਪੀ.ਐਸ ਅਫਸਰਸਾਹੀ ਪੰਜਾਬ ਸੂਬੇ ਨੂੰ ਸਾਫ ਸੁਥਰਾਂ ਰੱਖਣ ਲਈ ਜਿੰਮੇਵਾਰੀ ਪੂਰਨ ਨਾ ਕਰਨਾ ਦੁੱਖਦਾਇਕ : ਮਾਨ
ਫ਼ਤਹਿਗੜ੍ਹ ਸਾਹਿਬ, 05 ਮਾਰਚ ( ) “ਪੰਜਾਬ ਸੂਬਾ ਇਕ ਬਹੁਤ ਹੀ ਸਮਾਜਿਕ, ਇਖਲਾਕੀ, ਧਾਰਮਿਕ ਗੁਣਾਂ ਨਾਲ ਭਰਪੂਰ ਉਹ ਸੂਬਾ ਹੈ ਜਿਸਦਾ ਸੱਭਿਆਚਾਰ ਅਤੇ ਵਿਰਸਾ ਸਾਫ ਸੁਥਰਾਂ ਅਤੇ ਮਨੁੱਖਤਾ ਪੱਖੀ ਹੈ। ਪਰ ਦੁੱਖ ਅਤੇ ਅਫਸੋਸ ਹੈ ਕਿ ਬੀਤੇ ਲੰਮੇ ਸਮੇ ਤੋ ਪੰਜਾਬ ਸੂਬੇ ਵਿਚ ਜਿਥੇ ਹਮੇਸ਼ਾਂ ਪੰਜਾਬ ਕਾਡਰ ਦੀ ਉਸ ਅਫਸਰਸਾਹੀ ਦੀ ਬਹੁਤਾਤ ਹੁੰਦੀ ਸੀ ਜੋ ਇਥੋ ਦੇ ਸੱਭਿਆਚਾਰ, ਉੱਚੇ ਸੁੱਚੇ ਇਖਲਾਕ ਨਾਲ ਸੰਬੰਧਤ ਹੋਣ ਦੀ ਬਦੌਲਤ ਪੰਜਾਬ ਸੂਬੇ ਦੀਆਂ ਗਲੀਆ, ਨਾਲੀਆ, ਸੜਕਾਂ ਤੇ ਚੌਗਿਰਦੇ ਨੂੰ ਸਾਫ ਸੁਥਰਾ ਰੱਖਣ ਵਿਚ ਆਪਣੀ ਜਿੰਮੇਵਾਰੀ ਬਾਖੂਬੀ ਪੂਰਨ ਕਰਦੇ ਹੋਏ ਆਪਣਾ ਇਖਲਾਕੀ ਫਰਜ ਸਮਝਦੇ ਸਨ । ਪਰ ਕੁਝ ਸਮੇ ਤੋ ਪੰਜਾਬ ਸੂਬੇ ਵਿਚ ਬਾਹਰਲੇ ਸੂਬਿਆਂ ਦੀ ਉਸ ਅਫਰਸਾਹੀ ਦੀ ਭਰਮਾਰ ਹੋਣ ਦੀ ਬਦੌਲਤ ਸਾਡੇ ਸੂਬੇ ਦੀ ਚਹੁਤਰਫੀ ਸਫਾਈ ਅਤੇ ਸਾਫ ਸੁਥਰੇ ਵਾਤਾਵਰਣ ਤੋ ਵਾਂਝਾ ਹੋਇਆ ਪਿਆ ਹੈ । ਜੋ ਪੰਜਾਬ ਸੂਬੇ ਦੇ ਮੁੱਖ ਸਕੱਤਰ ਮਿਸਟਰ ਸਿਨ੍ਹਾ ਹਨ, ਉਹ ਪੰਜਾਬ ਨਿਜਾਮ ਦੇ ਮੁੱਖੀ ਹਨ । ਪਰ ਦੁੱਖ ਹੈ ਕਿ ਇਨ੍ਹਾਂ ਨੂੰ ਅਤੇ ਦੂਸਰੀ ਅਫਸਰਸਾਹੀ ਨੂੰ ਪੰਜਾਬ ਦੀਆਂ ਸੜਕਾਂ, ਗਲੀਆ, ਨਾਲੀਆ ਦੇ ਆਲੇ ਦੁਆਲੇ ਪਏ ਗੰਦਗੀ ਦੇ ਢੇਰ ਨਜਰ ਹੀ ਨਹੀ ਆ ਰਹੇ । ਅਜਿਹੀ ਅਫਸਰਸਾਹੀ ਨੂੰ ਸਾਡੇ ਪੰਜਾਬ ਨਿਵਾਸੀਆ ਤੇ ਥੋਪ ਕੇ ਸਾਡੇ ਵਿਰਸੇ ਵਿਰਾਸਤ ਅਤੇ ਸੱਭਿਆਚਾਰ ਦਾ ਨਿਰੰਤਰ ਘਾਣ ਕੀਤਾ ਜਾਦਾ ਆ ਰਿਹਾ ਹੈ ਜੋ ਅਸਹਿ ਹੈ । ਸਾਨੂੰ ਇਸ ਗੱਲ ਦੀ ਵੀ ਚਿੰਤਾ ਹੈ ਕਿ ਜਿਸ ਪੱਧਰ ਤੇ ਪੰਜਾਬ ਦੇ ਨਿਜਾਮ ਵਿਚ ਪੰਜਾਬ ਦੀ ਦਿਸ਼ਾਹੀਣ ਅਫਸਰਸਾਹੀ ਦੀ ਬਦੌਲਤ ਨਿਘਾਰ ਵੱਲ ਪ੍ਰਬੰਧ ਜਾ ਰਿਹਾ ਹੈ, ਉਸ ਨਿਜਾਮ ਨੂੰ ਇਹ ਕਿਵੇ ਨਜਿੱਠਣਗੇ ? ਜਦੋ ਵੀ ਸਾਡੀ ਸੱਭਿਆਚਾਰ, ਵਿਰਸੇ ਤੇ ਸੋਚ ਅਨੁਸਾਰ ਸਾਡੀ ਆਜਾਦ ਬਾਦਸਾਹੀ ਸਿੱਖ ਰਾਜ ਕਾਇਮ ਹੋਈ ਤਾਂ ਉਸ ਵਿਚ ਅਸੀ ਸਭ ਤੋ ਪਹਿਲੇ ਅਫਸਰਸਾਹੀ ਨੂੰ ਇਥੇ ਪੰਜਾਬ ਸੂਬੇ ਵਿਚ ਸਫਾਈ, ਵਾਤਾਵਰਣ, ਤਹਿਜੀਬ ਸਲੀਕੇ ਦੀ ਜਾਣਕਾਰੀ ਦੇਣ ਹਿੱਤ ਪਹਿਲੇ 2 ਮਹੀਨੇ ਇਸ ਵਿਸੇ ਉਤੇ ਮੈਨਰਜ ਪ੍ਰਦਾਨ ਕਰਨ ਲਈ ਉਦਮ ਕੀਤਾ ਜਾਵੇਗਾ । ਕਿਉਂਕਿ 1947 ਤੋ ਪਹਿਲੇ ਜਿਨ੍ਹਾਂ ਵਿਚ ਪੰਜਾਬ ਦੇ ਕਾਡਰ ਦੀ ਬਹੁਗਿਣਤੀ ਆਈ.ਸੀ.ਐਸ ਤੇ ਆਈ.ਪੀ.ਐਸ ਅਫਸਰ ਸਨ । ਲੇਕਿਨ ਹੁਣ ਜੋ ਦੂਸਰੇ ਸੂਬਿਆ ਤੋ ਅਫਸਰਸਾਹੀ ਆ ਰਹੀ ਹੈ, ਉਹ ਗੈਰ ਸਲੀਕੇ ਵਾਲੇ ਤੇ ਗੈਰ ਸੱਭਿਆਚਾਰ ਵਾਲੇ ਆਉਦੇ ਹਨ । ਜਿਸਦੀ ਬਦੌਲਤ ਪੰਜਾਬ ਦਾ ਸਾਰਾ ਨਿਜਾਮ ਅਸਤ ਵਿਅਸਤ ਹੋਇਆ ਪਿਆ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸੂਬੇ ਦੀਆਂ ਸੜਕਾਂ, ਨਾਲੀਆ, ਗਲੀਆ ਆਦਿ ਸਭ ਪਾਸੇ ਲੱਗੇ ਗੰਦਗੀ ਦੇ ਢੇਰਾਂ ਅਤੇ ਇਥੋ ਦੇ ਸਾਫ ਸੁਥਰੇ ਵਾਤਾਵਰਣ ਨੂੰ ਗੰਧਲਾ ਹੋਣ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਅਫਸਰਸਾਹੀ ਨੂੰ ਆਪਣੀਆ ਨਿਜਾਮੀ ਜਿੰਮੇਵਾਰੀਆ ਸੰਜੀਦਗੀ ਨਾਲ ਨਿਭਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਆਰ.ਐਸ.ਐਸ ਮੁੱਖੀ ਕੱਟੜਵਾਦੀ ਹਿੰਦੂ ਆਗੂ ਸ੍ਰੀ ਮੋਹਨ ਭਗਵਤ ਇਹ ਕਹਿ ਰਹੇ ਹਨ ਕਿ ਅਸੀ ਹਿੰਦੂਰਾਸਟਰਵਾਦ ਕਾਇਮ ਕਰਨਾ ਹੈ । ਪਰ ਇਨ੍ਹਾਂ ਨੂੰ ਪੰਜਾਬ ਵਿਚ ਗਊਆ, ਡੰਗਰ-ਵੱਛਿਆ ਵੱਲੋ ਹਰ ਪਾਸੇ ਗੰਦਗੀ ਦੇ ਢੇਰ ਉਤੇ ਪਲਾਸਟਿਕ ਖਾਂਦੇ ਹੋਏ ਨਜਰ ਨਹੀ ਆ ਰਹੇ । ਜਦੋਕਿ ਇਨ੍ਹਾਂ ਗਊਆ ਨੂੰ ਇਹ ਆਪਣੀ ਮਾਤਾ ਵੀ ਗਰਦਾਨਦੇ ਹਨ । ਜੋ ਸੱਭਿਆਚਾਰ ਆਪਣੀ ਗਊਮਾਤਾ ਨੂੰ ਪ੍ਰਵਾਨ ਕਰਨ ਵਾਲੇ ਉਨ੍ਹਾਂ ਦੇ ਗਊਸਲਾਵਾ ਵਿਚ ਅੱਛੇ ਢੰਗ ਨਾਲ ਰਹਿਣ ਅਤੇ ਉਨ੍ਹਾਂ ਨੂੰ ਚਾਰਾ ਦੇਣ ਦੀ ਜਿੰਮੇਵਾਰੀ ਹੀ ਪੂਰੀ ਨਹੀ ਕਰ ਸਕਦੇ, ਉਹ ਇਥੋ ਦੇ ਨਿਜਾਮ ਨੂੰ ਕਦੀ ਵੀ ਚੰਗੀ ਦਿਸ਼ਾ ਨਹੀ ਦੇ ਸਕਦੇ । ਉਨ੍ਹਾਂ ਕਿਹਾ ਕਿ ਸ੍ਰੀ ਰਜਿੰਦਰਾ ਪ੍ਰਸਾਦ ਜੋ ਸਾਡੇ ਪ੍ਰੈਜੀਡੈਟ ਰਹੇ ਹਨ, ਉਹ ਬਿਹਾਰ ਤੋ ਸਨ ਅਤੇ ਬੁੱਧ ਧਰਮ ਦਾ ਜਨਮ ਵੀ ਬਿਹਾਰ ਵਿਚੋ ਹੋਇਆ ਹੈ । ਪਰ ਇਹ ਗੰਦਗੀ ਵਾਲੀ ਸੋਚ ਅਤੇ ਸੱਭਿਆਚਾਰ ਬਿਹਾਰੀਆ ਵਿਚ ਕਿਵੇ ਆ ਗਈ ਇਹ ਬਹੁਤ ਵੱਡਾ ਪ੍ਰਸ਼ਨ ਹੈ । ਸ. ਮਾਨ ਨੇ ਆਈ.ਏ.ਐਸ ਅਤੇ ਆਈ.ਪੀ.ਐਸ ਅਫਸਰਾਂ ਦੀ ਚੋਣ ਕਰਨ ਵਾਲੀ ਸੰਸਥਾਂ ਯੂ.ਪੀ.ਐਸ.ਸੀ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਪਰੋਕਤ ਅਫਸਰਾਨ ਦੀ ਚੋਣ ਕਰਦੇ ਹੋਏ ਅਜਿਹੀ ਅਫਸਰਸਾਹੀ ਨੂੰ ਸੇਵਾ ਦਾ ਮੌਕਾ ਦੇਣਾ ਚਾਹੀਦਾ ਹੈ ਜੋ ਸਫਾਈ, ਅੱਛੇ ਵਾਤਾਵਰਣ ਅਤੇ ਸਮਾਜ ਨੂੰ ਤਹਿਜੀਬ ਸਲੀਕੇ ਦੀ ਦਿਸ਼ਾ ਪ੍ਰਦਾਨ ਕਰਨ ਦੇ ਸਮਰੱਥ ਹੋਣ । ਤਾਂ ਕਿ ਉਨ੍ਹਾਂ ਦੀ ਜਿੰਮੇਵਾਰੀ ਕਿਸੇ ਵੀ ਸਥਾਂਨ ਤੇ ਲੱਗੇ ਉਹ ਨਿਜਾਮੀ ਪ੍ਰਬੰਧ ਦੇ ਨਾਲ-ਨਾਲ ਵਿਸੇਸ ਤੌਰ ਤੇ ਆਪਣੇ ਇਲਾਕੇ ਦੀ ਹਰ ਪੱਖੋ ਚਹੁਤਰਫੀ ਸਫਾਈ, ਚੰਗੇ ਵਾਤਾਵਰਣ ਅਤੇ ਇਖਲਾਕੀ ਗੁਣਾਂ ਨੂੰ ਪ੍ਰਫੁੱਲਿਤ ਕਰਨ ਦੀ ਉਚੇਚੇ ਤੌਰ ਤੇ ਜਿੰਮੇਵਾਰੀ ਨਿਭਾਅ ਸਕਣ ।