ਇਰਾਨ-ਇਜਰਾਇਲ, ਅਮਰੀਕਾ ਦੀ ਜੰਗ ਅਤੇ ਪਾਕਿਸਤਾਨ-ਅਫਗਾਨੀਸਤਾਨ ਦੀ ਜੰਗ ਦੀ ਬਦੌਲਤ ਬਣੇ ਹਾਲਾਤਾਂ ਉਤੇ ਹਵਾਈ ਗਸਤਾਂ ਨਾ ਹੋਣਾ ਦੁੱਖਦਾਇਕ : ਮਾਨ
ਫ਼ਤਹਿਗੜ੍ਹ ਸਾਹਿਬ, 05 ਮਾਰਚ ( ) “ਜਦੋਂ ਕੌਮਾਂਤਰੀ ਪੱਧਰ ਤੇ ਇਰਾਨ-ਇਜਰਾਇਲ, ਅਮਰੀਕਾ ਦੀ ਜੰਗ ਲੱਗਣ ਦੀ ਬਦੌਲਤ ਅਤੇ ਪਾਕਿਸਤਾਨ-ਅਫਗਾਨੀਸਤਾਨ ਦੀ ਸੁਰੂ ਹੋਈ ਜੰਗ ਦੀ ਬਦੌਲਤ ਇੰਡੀਅਨ ਏਅਰਫੋਰਸ ਦੇ ਹਵਾਈ ਜਹਾਜ਼ਾਂ ਦੀਆਂ ਗਸਤਾਂ ਜਿੰਮੇਵਾਰੀ ਨਾਲ ਹੋਣੀਆ ਚਾਹੀਦੀਆ ਹਨ । ਤਾਂ ਉਸਦੀ ਦਿਖਾਈ ਦੇ ਰਹੀ ਕਮੀ ਸਾਡੇ ਸੁਰੱਖਿਆ ਪ੍ਰਬੰਧਾਂ ਵਿਚ ਆਈਆ ਕਮੀਆ ਨੂੰ ਵੀ ਜਾਹਰ ਕਰਦੀ ਹੈ । ਜਦੋਕਿ ਅਜਿਹੇ ਸਮੇ ਤਾਂ ਇਹ ਗਸਤਾਂ ਪਹਿਲੇ ਨਾਲੋ ਵੀ ਵਧੇਰੇ ਹੋਣੀਆ ਚਾਹੀਦੀਆ ਹਨ । ਇਹ ਗਸਤਾਂ ਵਿਸੇਸ ਤੌਰ ਤੇ ਅੰਬਾਲਾ, ਸਿਰਸਾ, ਪੰਜਾਬ, ਰਾਜਸਥਾਂਨ, ਜੰਮੂ-ਕਸਮੀਰ, ਲੇਹ-ਲਦਾਖ ਆਦਿ ਇਲਾਕਿਆ ਵਿਚ ਰੁਟੀਨ ਵਿਚ ਹੋਣੀਆ ਬਣਦੀਆ ਹਨ । ਜੋ ਕਿ ਅਜੇ ਤੱਕ ਨਹੀ ਹੋਈਆ । ਹਾਂ ਇਕ-ਦੋ ਦਿਨਾਂ ਵਿਚ ਇਕ ਅੱਧੀ ਗਸਤ ਜ਼ਰੂਰ ਦਿਖਾਈ ਦਿੱਤੀ ਹੈ । ਪਰ ਜਿਸ ਸੰਜ਼ੀਦਗੀ ਨਾਲ ਇਹ ਜਿੰਮੇਵਾਰੀ ਪੂਰਨ ਹੋਣੀ ਚਾਹੀਦੀ ਹੈ, ਉਹ ਨਹੀ ਹੋ ਰਹੀ । ਕਸਮੀਰ ਅਤੇ ਲਦਾਖ ਦੇ ਇਲਾਕੇ ਦੀਆਂ ਗਸਤਾਂ ਤਾਂ ਹੋਰ ਵੀ ਜਰੂਰੀ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੌਮਾਂਤਰੀ ਪੱਧਰ ਤੇ ਇਜਰਾਇਲ-ਇਰਾਨ ਦੀ ਲੱਗੀ ਜੰਗ ਦੇ ਨਾਲ-ਨਾਲ ਪਾਕਿਸਤਾਨ-ਅਫਗਾਨੀਸਤਾਨ ਦੀ ਜੰਗ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਹਵਾਈ ਗਸਤਾਂ ਸਹੀ ਗਿਣਤੀ ਵਿਚ ਨਾ ਹੋਣ ਤੇ ਚਿੰਤਾ ਜਾਹਰ ਕਰਦੇ ਹੋਏ ਅਤੇ ਇਹ ਗਸਤਾਂ ਤੁਰੰਤ ਵਧਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਅਮਰੀਕਾ, ਇਰਾਨ ਜੰਗ ਵਿਚ ਫਸਿਆ ਹੋਇਆ ਹੈ ਤਾਂ ਚੀਨ ਮੌਕਾ ਦੇਖਕੇ ਤਾਇਵਾਨ ਉਤੇ ਹਮਲਾ ਕਰਕੇ ਕਬਜਾ ਕਰ ਸਕਦਾ ਹੈ । ਜਿਸ ਨਾਲ ਸਥਿਤੀ ਹੋਰ ਵੀ ਅਤਿ ਵਿਸਫੋਟਕ ਤੇ ਗੰਭੀਰ ਹੋ ਜਾਵੇਗੀ । ਇੰਡੀਆ ਦੇ ਸੰਜ਼ੀਦਾ ਸੋਚ ਰੱਖਣ ਵਾਲੇ ਮੁਲਕ ਨਿਵਾਸੀ ਵਜੀਰ ਏ ਆਜਮ ਸ੍ਰੀ ਨਰਿੰਦਰ ਮੋਦੀ ਤੋ ਪੁੱਛਣਾ ਚਾਹੁੰਣਗੇ ਕਿ ਜਦੋ ਇਰਾਨ-ਇਜਰਾਇਲ ਅਮਰੀਕਾ ਦੀ ਜੰਗ ਦੀ ਬਦੌਲਤ ਕੌਮਾਂਤਰੀ ਪੱਧਰ ਤੇ ਹਾਲਾਤ ਅਤਿ ਚਿੰਤਾਜਨਕ ਬਣੇ ਹੋਏ ਹਨ, ਉਸ ਸਮੇ ਸ੍ਰੀ ਮੋਦੀ ਨੂੰ ਇਜਰਾਇਲ ਜਾਣ ਦੀ ਕੀ ਲੋੜ ਪੈ ਗਈ ਸੀ । ਕੀ ਉਹ ਐਪਸਟੀਨ ਫਾਈਲਜ ਵਿਚ ਕੋਈ ਹੋਣ ਵਾਲੀਆ ਇਖਲਾਕੀ ਜਾਂ ਸਮਾਜਿਕ ਕਮੀਆ ਦੇ ਕਰਕੇ ਤਾਂ ਉਥੇ ਜੰਗ ਦੇ ਦੌਰਾਨ ਨਹੀ ਗਏ ? ਇਨ੍ਹਾਂ ਨੂੰ ਇਸ ਗੱਲ ਦੀ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜੋ ਇਰਾਨ ਦੇ ਸਕੂਲੀ ਬੱਚਿਆਂ ਉਤੇ ਬੰਬ ਸੁੱਟਕੇ 150 ਦੇ ਕਰੀਬ ਨਿਰਦੋਸ ਬੱਚੀਆ ਮਾਰ ਦਿੱਤੀਆ ਗਈਆ ਹਨ, ਇਹ ਤਾਂ ਜੰਗੀ ਕਾਨੂੰਨੀ ਅਪਰਾਧ ਵਾਲਾ ਨਿੰਦਣਯੋਗ ਅਮਲ ਹੋਇਆ ਹੈ । ਅਜਿਹੇ ਅਮਲਾਂ ਤੋ ਇਹ ਵੀ ਪ੍ਰਤੱਖ ਹੋ ਜਾਂਦਾ ਹੈ ਕਿ ਸ੍ਰੀ ਮੋਦੀ ਮੁਸਲਿਮ ਕੌਮ ਦੇ ਤਾਂ ਖਿਲਾਫ ਹਨ ਕਿਉਂਕਿ 2019 ਵਿਚ ਸ੍ਰੀ ਮੋਦੀ ਨੇ ਕਸਮੀਰ ਦੀ ਖੁਦਮੁਖਤਿਆਰੀ ਨੂੰ ਖਤਮ ਕਰਕੇ ਉਥੇ ਅਫਸਪਾ ਵਰਗਾਂ ਕਾਲਾ ਕਾਨੂੰਨ ਲਾਗੂ ਕੀਤਾ ਗਿਆ ਸੀ । ਜਦੋਕਿ ਉਥੇ ਲੜਾਈ ਭਖੀ ਹੋਈ ਸੀ । ਕੀ ਸ੍ਰੀ ਮੋਦੀ ਇੰਡੀਅਨ ਨਿਵਾਸੀਆ ਨੂੰ ਇਹ ਜਾਣਕਾਰੀ ਦੇਣਗੇ ਕਿ ਜੋ ਉਹ ਇਜਰਾਇਲ ਦੇ ਦੌਰੇ ਤੇ ਗਏ ਸਨ ਕੀ ਉਸਦੀ ਪ੍ਰਵਾਨਗੀ ਕੈਬਨਿਟ ਸਕਿਊਰਟੀ ਕਮੇਟੀ ਤੋ ਲਈ ਗਈ ਸੀ ਜਾਂ ਆਪਣੀ ਮਰਜੀ ਨਾਲ ਕਿਸੇ ਮਜਬੂਰੀ ਅਧੀਨ ਜਾਂ ਕਿਸੇ ਹੋਰ ਕਾਰਨ ਗਏ ਸਨ ?
ਜੋ ਹਿੰਦੂਤਵ ਇੰਡੀਆਂ ਨੇ ਇਜਰਾਇਲ ਨਾਲ ਲੱਗਕੇ ਇਸਲਾਮ ਦੇ ਖਿਲਾਫ਼ ਯੁੱਧ ਛੇੜ ਲਿਆ ਹੈ, ਜਿਹੜੀ ਇਰਾਨ ਵਿਚ ਝਬਾਰ ਬੰਦਰਗਾਹ ਲੈ ਲਈ ਸੀ, ਉਹ ਹੁਣ ਨਹੀ ਮਿਲ ਸਕਦੀ । ਕਿਉਂਕਿ ਹਿੰਦੂਤਵ ਨੇ ਇਸਲਾਮ ਦੇ ਵਿਰੁੱਧ ਇਕ ਤਰਫਾ ਫੈਸਲਾ ਕਰ ਲਿਆ ਹੈ । ਤਾਂ ਊਚਿਤ ਇਹੀ ਹੋਵੇਗਾ ਕਿ ਵਾਹਗਾ ਬਾਰਡਰ ਖੋਲਿਆ ਜਾਵੇ ਜਿਸ ਨਾਲ ਟਰੇਡ ਵਪਾਰ ਵੈਸਟ ਏਸੀਆ ਅਤੇ ਨੌਰਥ ਜੋ ਰੀਪਬਲਿਕ, ਰੂਸ ਤੋ ਟੁੱਟਕੇ ਬਣੀਆ ਹਨ, ਚੀਨ ਅਤੇ ਰੂਸ ਨਾਲ ਸਿੱਧਾ ਵਪਾਰ ਹੋ ਜਾਵੇ । ਇਸਦੇ ਨਾਲ ਕਿਸਾਨਾਂ ਦਾ ਕਰਜਾ ਟੁੱਟ ਜਾਵੇਗਾ ਅਤੇ ਲਾਲੇ ਬਾਣੀਆ ਦਾ ਵੀ ਇਸ ਵਪਾਰ ਨਾਲ ਨਫੇ ਵੱਧਣ ਲੱਗ ਜਾਣਗੇ । ਜਿਸ ਨਾਲ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸਮੀਰ ਦਾ ਵਪਾਰ ਵੀ ਉੱਧਰ ਜਾ ਸਕੇ । ਜੋ ਗਰੀਬ ਬੇਰੁਜਗਾਰ ਨੌਜਵਾਨ ਹਨ ਉਨ੍ਹਾਂ ਨੂੰ ਨੌਕਰੀਆਂ ਮਿਲਣਗੀਆ, ਇੰਡੀਆਂ ਦੀਆਂ ਫੈਕਟਰੀਆਂ ਵਿਚ ਟਰੱਕ ਜਿਆਦਾ ਬਣਨ ਲੱਗ ਜਾਣਗੇ ਅਤੇ ਜਿਹੜੇ ਡਰਾਈਵਰ ਤੇ ਕਲੀਨਰ ਹਨ ਉਨ੍ਹਾਂ ਦਾ ਵੀ ਨਫਾ ਵੱਧੇਗਾ ਅਤੇ ਰੋਜੀ ਮਿਲਣ ਲੱਗ ਜਾਵੇਗੀ । ਇਸ ਨਾਲ ਕਿਸਾਨੀ, ਟਰਾਸਪੋਰਟ ਦਾ ਕਿੱਤਾ ਅਤੇ ਬੇਰੁਜਗਾਰੀ ਨੂੰ ਖਤਮ ਕਰਨ ਵਿਚ ਵੱਡੀ ਮਦਦ ਮਿਲੇਗੀ । ਮਕੈਨਿਕ, ਡਰਾਈਵਰ, ਕਲੀਨਰ ਅਤੇ ਟਰੱਕ ਬਣਾਉਣ ਵਾਲੇ ਮਸਤਰੀਆਂ ਨੂੰ ਰੁਜਗਾਰ ਮਿਲੇਗਾ ।