ਪਾਕਿਸਤਾਨ-ਅਫਗਾਨੀਸਤਾਨ ਦੀ ਜੰਗ ਕਦਾਚਿਤ ਨਹੀ ਹੋਣੀ ਚਾਹੀਦੀ, ਕਿਉਂਕਿ ਇਨ੍ਹਾਂ ਦੋਵਾਂ ਦੀ ਲੜਾਈ ਵਿਚ ਇੰਡੀਆ ਆਪਣਾ ਫਾਇਦਾ ਨਾ ਲੈ ਸਕੇ : ਮਾਨ
ਫ਼ਤਹਿਗੜ੍ਹ ਸਾਹਿਬ, 28 ਫਰਵਰੀ ( ) “ਲਾਹੌਰ ਖ਼ਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ 1819 ਵਿਚ ਅਫਗਾਨੀਸਤਾਨ ਨੂੰ ਫ਼ਤਹਿ ਕਰ ਲਿਆ ਸੀ । ਉਥੋ ਦੇ ਬਾਦਸ਼ਾਹ ਸਾਹ ਸੂਜਾ ਨੂੰ ਪਨਾਹ ਵੀ ਦਿੱਤੀ ਸੀ । ਪਰ ਖ਼ਾਲਸਾ ਰਾਜ ਦੇ ਵੱਡੇ ਦਖਲ ਜਾਂ ਵਿਰੋਧ ਕਰਕੇ ਉਸ ਵਕਤ ਅੰਗਰੇਜ਼ਾਂ ਦੀ ਹਕੂਮਤ ਦੀ ਐਨੀ ਜਿਆਦਾ ਤਾਕਤ ਨਹੀ ਸੀ । ਅੱਜ ਜੋ ਪਾਕਿਸਤਾਨ ਨੇ ਅਫਗਾਨੀਸਤਾਨ ਨਾਲ ਜੰਗ ਛੇੜ ਲਿਆ ਹੈ, ਦੂਸਰੇ ਪਾਸੇ ਦਿੱਲੀ ਹਕੂਮਤ ਇਸ ਲੜਾਈ ਵਿਚੋ ਆਪਣਾ ਫਾਇਦਾ ਪ੍ਰਾਪਤ ਕਰਨ ਦੀ ਤਾਕ ਵਿਚ ਹੈ । ਅਸੀ ਇਹ ਵੀ ਸਮਝਦੇ ਹਾਂ ਕਿ ਰੂਸ-ਚੀਨ ਦੀ ਵੀ ਇਹੀ ਇੱਛਾ ਹੈ ਕਿ ਪਾਕਿਸਤਾਨ ਤੇ ਅਫਗਾਨੀਸਤਾਨ ਦੀ ਜੰਗ ਨਹੀ ਹੋਣੀ ਚਾਹੀਦੀ । ਇਸ ਲਈ ਪਾਕਿਸਤਾਨ ਨੂੰ ਇਹ ਜੰਗ ਫੌਰੀ ਬੰਦ ਕਰਨ ਵਿਚ ਹੀ ਫਾਇਦਾ ਹੈ । ਤਾਂ ਕਿ ਇੰਡੀਆ ਦੀ ਦਿੱਲੀ ਹਕੂਮਤ ਇਸ ਵਿਚੋ ਆਪਣਾ ਕੋਈ ਰਾਜਸੀ, ਮਾਲੀ, ਵਪਾਰਕ ਫਾਇਦਾ ਨਾ ਕੱਢ ਸਕੇ । ਸਿੱਖ ਕੌਮ ਇਸ ਮੁੱਦੇ ਉਤੇ ਬਿਲਕੁਲ ਨਿਰਪੱਖ ਹੈ ਕਿਉਂਕਿ ਅਸੀ ਅਮਨ ਜਮਹੂਰੀਅਤ ਚਾਹੁੰਦੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ-ਅਫਗਾਨੀਸਤਾਨ ਵਿਚ ਬਿਨ੍ਹਾਂ ਵਜਹ ਸੁਰੂ ਹੋਈ ਜੰਗ ਉਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਪਾਕਿਸਤਾਨ ਨੂੰ ਇਹ ਜੰਗ ਫੌਰੀ ਬੰਦ ਕਰਕੇ ਦੁਸਮਣ ਤਾਕਤਾਂ ਨੂੰ ਕਿਸੇ ਤਰ੍ਹਾਂ ਦਾ ਫਾਇਦਾ ਲੈਣ ਦਾ ਮੌਕਾ ਨਾ ਦੇਣ ਨੂੰ ਮੁੱਖ ਰੱਖਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 1819 ਵਿਚ ਲਾਹੌਰ ਖਾਲਸਾ ਰਾਜ ਦਰਬਾਰ ਨੇ ਕਸਮੀਰ ਨੂੰ ਫਤਹਿ ਕੀਤਾ ਸੀ । ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਅੰਗਰੇਜ਼ਾਂ, ਅਮਰੀਕਾ ਅਤੇ ਰੂਸ ਨੇ ਉਪਰੋਕਤ ਅਫਗਾਨੀਸਤਾਨ ਸੂਬੇ ਨੂੰ ਫਤਹਿ ਕਰਨ ਲਈ ਅੱਡੀ ਚੋਟੀ ਦਾ ਜੋਰ ਲਗਾਇਆ ਪਰ ਉਥੇ ਫਤਹਿ ਪ੍ਰਾਪਤ ਨਹੀ ਕਰ ਸਕੇ । ਪਾਕਿਸਤਾਨ ਅਤੇ ਅਫਗਾਨੀਸਤਾਨ ਨੂੰ ਇਹ ਜੰਗ ਜਾਰੀ ਨਾ ਰੱਖਕੇ ਇਸ ਗੱਲ ਦਾ ਪ੍ਰਤੱਖ ਸਬੂਤ ਦੇਣਾ ਚਾਹੀਦਾ ਹੈ ਕਿ ਬਿੱਲੀਆ ਦੀ ਲੜਾਈ ਵਿਚ ਬਾਂਦਰ ਹੀ ਸਭ ਕਾਸੇ ਉਤੇ ਝਪਟਾ ਨਾ ਮਾਰ ਜਾਵੇ ।
ਉਨ੍ਹਾਂ ਕਿਹਾ ਕਿ ਜੰਗ ਦਾ ਨਤੀਜਾ ਇਹ ਨਿਕਲਿਆ ਕਿ ਸਾਹ ਸੂਜਾ ਨੇ ਅਫਗਾਨੀਸਤਾਨ ਦਾ ਕਸਮੀਰ ਸੂਬਾ ਖਾਲਸਾ ਫ਼ੌਜਾਂ ਨੂੰ ਦੇਣਾ ਪਿਆ । ਹੁਣ ਅਸੀ ਦੇਖ ਰਹੇ ਹਾਂ ਕਿ ਜਦੋਂ ਇੰਡੀਆ ਵਿਚ ਹਿੰਦੂਤਵ ਰਾਜ ਹੈ ਅਤੇ ਪਾਕਿਸਤਾਨ ਵਿਚ ਮੁਸਲਿਮ ਰਾਜ ਹੈ, ਇਹ ਦੋਵੇ ਹੀ ਕਸਮੀਰ ਨੂੰ ਇਕ ਨਹੀ ਰੱਖ ਸਕੇ । ਉਨ੍ਹਾਂ ਕਿਹਾ ਕਿ ਕਸਮੀਰ ਫਤਹਿ ਕਰਨ ਤੋ ਬਾਅਦ ਲਾਹੌਰ ਖਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ 1834 ਵਿਚ ਲਦਾਖ ਫਤਹਿ ਕੀਤਾ ਸੀ । ਦੁੱਖ ਅਤੇ ਅਫਸੋਸ ਹੈ ਕਿ ਇੰਡੀਆ ਦੇ ਹਿੰਦੂਤਵ ਰਾਜ ਨੇ ਸਾਡੇ ਇਸ ਖਾਲਸਾ ਰਾਜ ਦਰਬਾਰ ਦੇ 39000 ਸਕੇਅਰ ਵਰਗ ਕਿਲੋਮੀਟਰ ਇਲਾਕੇ ਨੂੰ 1962 ਦੀ ਚੀਨ ਇੰਡੀਆ ਜੰਗ ਵਿਚ ਗੁਆ ਲਿਆ । ਉਸਦੀ ਰੱਖਿਆ ਨਹੀ ਕਰ ਸਕੇ। ਇਸ ਤੋ ਇਲਾਵਾ 2020 ਅਤੇ 2022 ਵਿਚ 8000 ਸਕੇਅਰ ਵਰਗ ਕਿਲੋਮੀਟਰ ਚੀਨ ਨੂੰ ਫਿਰ ਲੁਟਾ ਦਿੱਤਾ । ਨਾ ਪਾਕਿਸਤਾਨ ਅਤੇ ਨਾ ਹੀ ਇੰਡੀਆ ਦੇ ਦੋਵੇ ਕ੍ਰਮਵਾਰ ਹਿੰਦੂਤਵ ਤੇ ਮੁਸਲਿਮ ਰਾਜ ਆਪੋ ਆਪਣੀਆ ਧਰਤੀਆ ਦੀ ਸੁਰੱਖਿਆ ਕਰਨ ਵਿਚ ਅਸਫਲ ਸਾਬਤ ਹੋਏ ਹਨ । ਜਦੋ ਵੀ ਕਸਮੀਰ ਜਾਂ ਲਦਾਖ ਦੇ ਖਾਲਸਾ ਰਾਜ ਦੇ ਇਲਾਕਿਆ ਦੀ ਚੀਨ ਵੱਲੋ ਇੰਡੀਆ ਨਾਲ ਗੱਲ ਹੋਵੇ ਤਾਂ ਉਸ ਵਿਚ ਸਿੱਖ ਨੁਮਾਇੰਦੇ ਦੀ ਸਮੂਲੀਅਤ ਤੋ ਬਿਨ੍ਹਾਂ ਕੋਈ ਗੱਲ ਨਹੀ ਹੋਣੀ ਚਾਹੀਦੀ । ਅਜਿਹਾ ਪ੍ਰਬੰਧ ਚੀਨ ਕੌਮਾਂਤਰੀ ਕਾਨੂੰਨਾਂ ਅਤੇ ਮਨੁੱਖੀ ਅਧਿਕਾਰਾਂ ਦੇ ਨਿਯਮਾਂ ਅਨੁਸਾਰ ਯਕੀਨੀ ਬਣਾਏ ।