ਸਿੱਖਾਂ ਦੇ ਕਾਤਲ ਠਹਿਰਾਈ ਗਈ ਮੋਦੀ ਹਕੂਮਤ ਵਿਰੁੱਧ ਮਾਰਕ ਕਾਰਨੀ ਕਾਨੂੰਨੀ ਅਮਲ ਕਰਨ : ਮਾਨ
ਫ਼ਤਹਿਗੜ੍ਹ ਸਾਹਿਬ, 27 ਫਰਵਰੀ ( ) “ਜਦੋਂ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ ਦੇ ਸਾਜਸੀ ਢੰਗ ਨਾਲ ਹੋਏ ਕਤਲਾਂ ਲਈ ਰੋਇਲ ਕੈਨੇਡੀਅਨ ਮਾਊਟਡ ਪੁਲਿਸ ਵੱਲੋ ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ ਅਤੇ ਉਸਦੀ ਕੈਬਨਿਟ ਵਿਚ ਸਾਮਿਲ ਸ੍ਰੀ ਅਮਿਤ ਸ਼ਾਹ ਗ੍ਰਹਿ ਵਜੀਰ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੂੰ ਉਪਰੋਕਤ ਕਤਲਾਂ ਲਈ ਆਪਣੀ ਰਿਪੋਰਟ ਵਿਚ ਜਿ਼ੰਮੇਵਾਰ ਠਹਿਰਾਇਆ ਹੋਇਆ ਹੈ ਅਤੇ ਇਸਦੇ ਨਾਲ ਹੀ ਇਹ ਵੀ ਵਰਣਨ ਕੀਤਾ ਗਿਆ ਹੈ ਕਿ ਇੰਡੀਆ ਦਾ ਪ੍ਰਮੁੱਖ ਗੈਗਸਟਰ ਲਾਰੈਸ ਬਿਸਨੋਈ ਜੋ ਗੁਜਰਾਤ ਦੇ ਸਾਬਰਮਤੀ ਜੇਲ੍ਹ ਵਿਚ ਬੰਦੀ ਹੈ । ਉਪਰੋਕਤ ਸ੍ਰੀ ਮੋਦੀ ਅਤੇ ਸ੍ਰੀ ਅਮਿਤ ਸ਼ਾਹ ਵੀ ਗੁਜਰਾਤ ਸੂਬੇ ਨਾਲ ਸੰਬੰਧਤ ਹਨ, ਉਸਦੇ ਰਾਹੀ ਹੀ ਅਜਿਹੇ ਕਤਲਾਂ ਨੂੰ ਇਹ ਸਿਆਸਤਦਾਨ ਅੰਜਾਮ ਦਿੰਦੇ ਹਨ । ਜਦੋ ਰੋਇਲ ਕੈਨੇਡੀਅਨ ਮਾਊਟਡ ਪੁਲਿਸ ਨੇ ਉਪਰੋਕਤ ਕਾਤਲਾਂ ਨੂੰ ਨੰਗਾਂ ਕੀਤਾ ਹੋਇਆ ਹੈ, ਫਿਰ ਕੈਨੇਡਾ ਦੇ ਵਜੀਰ ਏ ਆਜਮ ਸ੍ਰੀ ਮਾਰਕ ਕਾਰਨੀ ਉਸ ਰਿਪੋਰਟ ਤੇ ਅਮਲ ਕਿਉ ਨਹੀ ਕਰ ਰਹੇ ? ਸਿੱਖਾਂ ਦੀ ਕਾਤਲ ਮੋਦੀ ਜੂੰਡਲੀ ਨਾਲ ਕਿਸ ਬਿਨ੍ਹਾਂ ਤੇ ਮੁਲਾਕਾਤਾਂ ਕਰ ਰਹੇ ਹਨ ਇਸਦੀ ਜਾਣਕਾਰੀ ਸਿੱਖ ਕੌਮ ਨੂੰ ਦਿੱਤੀ ਜਾਵੇ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਦੌਰੇ ਤੇ ਆਏ ਕੈਨੇਡਾ ਦੇ ਵਜੀਰ ਏ ਆਜਮ ਮਿਸਟਰ ਮਾਰਕ ਕਾਰਨੀ ਨੂੰ ਕੈਨੇਡੀਅਨ ਅਤੇ ਇੰਡੀਅਨ ਨਿਵਾਸੀਆ ਵਿਚ ਜਨਤਕ ਕਰਦੇ ਹੋਏ ਪੁੱਛਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਰੋਇਲ ਕੈਨੇਡੀਅਨ ਮਾਊਟਡ ਪੁਲਿਸ ਦੀ ਰਿਪੋਰਟ ਨੂੰ ਮਿਸਟਰ ਕਾਰਨੀ ਨਹੀ ਮੰਨਦੇ ਤਾਂ ਉਨ੍ਹਾਂ ਦੇ ਮੁਲਕ ਵਿਚ ਵੱਡਾ ਕਾਨੂੰਨੀ ਬਿਖੇੜਾ ਖੜ੍ਹਾ ਹੋ ਜਾਵੇਗਾ ਜਿਸ ਨਾਲ ਉਨ੍ਹਾਂ ਦੀ ਸਿਆਸੀ ਸਿਖਰ ਦੀ ਸਥਿਤੀ ਵੱਡੇ ਪ੍ਰਸਨ ਵਿਚ ਆ ਜਾਵੇਗੀ । ਇਸ ਲਈ ਇੰਡੀਆ ਦੇ ਵਜੀਰ ਏ ਆਜਮ ਨਾਲ ਉਨ੍ਹਾਂ ਵੱਲੋ ਕਿਸੇ ਵਪਾਰਕ ਜਾਂ ਹੋਰ ਮੁੱਦੇ ਉਤੇ ਮੁਲਾਕਾਤ ਕਰਨ ਦੀ ਗੱਲ ਦੂਸਰੇ ਨੰਬਰ ਤੇ ਆਉਦੀ ਹੈ, ਪਹਿਲੇ ਨੰਬਰ ਤੇ ਤਾਂ ਮਨੁੱਖੀ ਅਧਿਕਾਰਾਂ ਦਾ ਹਨਨ ਕਰਨ ਵਾਲੇ ਸਿੱਖਾਂ ਦੇ ਕਾਤਲ ਸ੍ਰੀ ਮੋਦੀ ਤੇ ਉਸਦੀ ਜੂੰਡਲੀ ਵਿਰੁੱਧ ਕਾਨੂੰਨੀ ਅਮਲ ਪੂਰੇ ਕਰਨ ਦੀ ਆਉਦੀ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮਿਸਟਰ ਕਾਰਨੀ, ਸਿੱਖ ਕੌਮ ਦੀ ਕਾਤਲ ਮੋਦੀ ਜੂੰਡਲੀ ਨਾਲ ਵਪਾਰਕ ਤੇ ਹੋਰ ਮੁਲਾਕਾਤਾਂ ਸਮਝੋਤੇ ਕਰਨ ਦੀ ਬਜਾਇ ਸਿੱਖਾਂ ਦੇ ਕਾਤਲਾਂ ਨੂੰ ਕੈਨੇਡੀਅਨ ਕਾਨੂੰਨ ਅਨੁਸਾਰ ਅਮਲ ਕਰਕੇ ਸਿੱਖ ਕੌਮ ਨੂੰ ਇਨਸਾਫ਼ ਦੇਣਗੇ । ਰੂਲ ਆਫ ਲਾਅ, ਪ੍ਰਿੰਸੀਪਲਜ ਆਫ ਨੈਚੁਰਅ ਜਸਟਿਸ ਵੀ ਇਸ ਗੱਲ ਦੀ ਕੌਮਾਂਤਰੀ ਪੱਧਰ ਤੇ ਵੱਡੀ ਮੰਗ ਕਰਦੇ ਹਨ ।