ਸੁਖਬੀਰ ਸਿੰਘ ਬਾਦਲ ਵੱਲੋ ਗੈਗਸਟਰਾਂ ਨੂੰ ਅੱਤਵਾਦੀ ਗਰਦਾਨਕੇ, ਖ਼ਤਮ ਕਰਨ ਦੀ ਬਿਆਨਬਾਜੀ ਗੈਰ ਕਾਨੂੰਨੀ ਤੇ ਅਫ਼ਸੋਸਨਾਕ : ਮਾਨ
ਫ਼ਤਹਿਗੜ੍ਹ ਸਾਹਿਬ, 25 ਫਰਵਰੀ ( ) “ਜਿਹੜੀ ਪੰਜਾਬੀ ਤੇ ਸਿੱਖ ਨੌਜਵਾਨੀ ਗੈਗਸਟਰ ਗਤੀਵਿਧੀਆ ਜਾਂ ਨਸਿ਼ਆਂ ਦੇ ਧੰਦਿਆ ਵਿਚ ਮਸਰੂਫ ਹੈ, ਉਸਦਾ ਮੁੱਖ ਕਾਰਨ ਬੇਰੁਜਗਾਰੀ ਹੈ । ਜਦੋ ਤੱਕ ਉਪਰੋਕਤ ਗੈਗਸਟਰਾਂ ਅਤੇ ਨਸਿ਼ਆਂ ਦੇ ਧੰਦਿਆ ਵਿਚ ਮਸਰੂਫ ਨੌਜਵਾਨੀ ਦੀ ਸਮੱਸਿਆ ਨੂੰ ਸਮਝਕੇ, ਉਸ ਦਿਸ਼ਾ ਵੱਲ ਸਹੀ ਹੱਲ ਨਹੀ ਕੀਤਾ ਜਾਂਦਾ, ਉਸ ਸਮੇ ਤੱਕ ਇਸ ਸਮੱਸਿਆ ਦਾ ਸਥਾਈ ਤੌਰ ਤੇ ਹੱਲ ਨਹੀ ਹੋ ਸਕੇਗਾ । ਜੋ ਸ. ਸੁਖਬੀਰ ਸਿੰਘ ਬਾਦਲ ਵੱਲੋ ਇਸ ਨੌਜਵਾਨੀ ਨੂੰ ਅੱਤਵਾਦੀ ਗਰਦਾਨਿਆ ਜਾ ਰਿਹਾ ਹੈ, ਇਹ ਤਾਂ ਭੋਲੀਭਾਲੀ ਨੌਜਵਾਨੀ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਵਾਲੇ ਉਹ ਦੁੱਖਦਾਇਕ ਅਮਲ ਹੋਣਗੇ, ਜਿਸ ਲਈ ਅਜਿਹੀ ਬਿਆਨਬਾਜੀ ਕਰਕੇ ਸੈਟਰ ਨੂੰ ਵੀ ਸਿੱਖ ਨੌਜਵਾਨੀ ਨੂੰ ਮਾਰਨ ਦੀ ਖੁੱਲ੍ਹ ਮਿਲ ਜਾਵੇਗੀ ਅਤੇ ਸੈਟਰ ਦੀ ਮੁਤੱਸਵੀ ਮੋਦੀ ਹਕੂਮਤ ਨੂੰ ਪੰਜਾਬ ਵਿਚ ਪ੍ਰੈਜੀਡੈਟ ਰੂਲ ਲਾਗੂ ਕਰਨ ਦਾ ਜਮਹੂਰੀਅਤ ਵਿਰੋਧੀ ਮੌਕਾ ਮਿਲ ਜਾਵੇਗਾ । ਇਸ ਸਮੱਸਿਆ ਨੂੰ ਤਾਂ ਰੁਜਗਾਰ ਦੇ ਵੱਡੇ ਮੌਕੇ ਪ੍ਰਦਾਨ ਕਰਕੇ, ਇਸ ਗੈਰ ਕਾਨੂੰਨੀ ਅਮਲਾਂ ਵਿਚ ਗ੍ਰਸਤ ਹੋਈ ਨੌਜਵਾਨੀ ਦੀ ਮਾਲੀ ਹਾਲਤ ਨੂੰ ਸੁਧਾਰਨ ਦੇ ਅਮਲ ਕਰਕੇ ਹੀ ਇਸ ਵਿਚੋ ਕੱਢਿਆ ਜਾ ਸਕਦਾ ਹੈ ਨਾ ਕਿ ਉਨ੍ਹਾਂ ਨੂੰ ਅੱਤਵਾਦੀ ਗਰਦਾਨਦੇ ਹੋਏ ਹੁਕਮਰਾਨਾਂ ਲਈ ਖੁੱਲ੍ਹਾ ਮੈਦਾਨ ਛੱਡਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸੁਖਬੀਰ ਸਿੰਘ ਬਾਦਲ ਵੱਲੋ, ਗੈਗਸਟਰ ਅਤੇ ਨਸ਼ੀਲੀਆਂ ਵਸਤਾਂ ਦੇ ਧੰਦਿਆ ਵਿਚ ਮਜਬੂਰਨ ਗ੍ਰਸਤ ਹੋਈ ਨੌਜਵਾਨੀ ਨੂੰ ਅੱਤਵਾਦੀ ਗਰਦਾਨਣ ਅਤੇ ਉਨ੍ਹਾਂ ਨੂੰ ਗੈਰ ਕਾਨੂੰਨੀ ਤਰੀਕੇ ਮੌਤ ਦੇ ਮੂੰਹ ਵਿਚ ਧਕੇਲਣ ਦੀ ਕੀਤੀ ਗਈ ਦਿਸਾਹੀਣ ਬਿਆਨਬਾਜੀ ਉਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸ ਭਟਕੀ ਹੋਈ ਨੌਜਵਾਨੀ ਨੂੰ ਸਹੀ ਢੰਗ ਨਾਲ ਸਹੀ ਰਸਤੇ ਲਿਆਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਅੱਜ ਸਿੱਖ ਨੌਜਵਾਨੀ ਨਸ਼ੀਲੀਆਂ ਵਸਤਾਂ ਦੇ ਧੰਦਿਆ ਵੱਲ ਜਾਂ ਗੈਗਸਟਰ ਕਾਰਵਾਈਆ ਵੱਲ ਅਕ੍ਰਸਿਤ ਹੋ ਕੇ ਭਟਕੀ ਹੋਈ ਹੈ, ਉਹ ਇਸ ਲਈ ਗ੍ਰਸਤ ਹੈ ਕਿਉਂਕਿ ਇਨ੍ਹਾਂ ਕੰਮਾਂ ਵਿਚ ਇਨ੍ਹਾਂ ਨੂੰ ਚੋਖਾ ਪੈਸਾ ਮਿਲ ਜਾਂਦਾ ਹੈ । ਜੇਕਰ ਅਸੀ ਇਸ ਨੌਜਵਾਨੀ ਨੂੰ ਸਹੀ ਢੰਗ ਨਾਲ ਸਹੀ ਰੁਜਗਾਰ ਦੇਣ ਦੇ ਫਰਜ ਅਦਾ ਕਰ ਸਕਾਂਗੇ, ਤਦ ਇਹ ਨੌਜਵਾਨੀ ਨੂੰ ਇਨ੍ਹਾਂ ਬੁਰਾਈਆ ਵਿਚੋ ਬਾਹਰ ਕੱਢਿਆ ਜਾ ਸਕੇਗਾ । ਇਨ੍ਹਾਂ ਲਈ ਉਚੇਚੇ ਤੌਰ ਤੇ ਸਰਕਾਰ ਅਤੇ ਸਭ ਸਿਆਸਤਦਾਨਾਂ ਵੱਲੋ ਸਾਂਝੇ ਤੌਰ ਤੇ ਅਜਿਹੇ ਨੇਕ ਉਦਮ ਹੋਣੇ ਚਾਹੀਦੇ ਹਨ ਕਿ ਇਨ੍ਹਾਂ ਨੂੰ ਸਮਝਾਅ-ਬੁਝਾਕੇ ਅੱਛੇ ਰੁਜਗਾਰ ਦੇ ਕੇ ਜਾਂ ਇਨ੍ਹਾਂ ਦੇ ਮੁੜ ਵਸੇਬੇ ਲਈ ਉਦਮ ਕਰਕੇ ਹੀ ਸਹੀ ਲਾਇਨ ਤੇ ਲਿਆਇਆ ਜਾ ਸਕਦਾ ਹੈ ਜੋ ਕਿ ਸਾਡਾ ਇਨਸਾਨੀ ਤੇ ਕੌਮੀ ਫਰਜ ਵੀ ਹੈ । ਇਸ ਲਈ ਇਨ੍ਹਾਂ ਨੂੰ ਅੱਤਵਾਦੀ ਗਰਦਾਨਣ ਦੇ ਅਮਲ ਤਾਂ ਇਸ ਮਸਲੇ ਨੂੰ ਹੋਰ ਵੀ ਪੇਚੀਦਾ ਕਰ ਦੇਣਗੇ। ਜਿਸ ਲਈ ਇਸ ਨੌਜਵਾਨੀ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਦੇ ਦੋਸ਼ੀ ਵੀ ਬਣ ਜਾਵਾਂਗੇ । ਇਸ ਲਈ ਇਸ ਵਿਸੇ ਤੇ ਸਹੀ ਪਹੁੰਚ ਅਪਣਾਈ ਜਾਵੇ ਨਾ ਕਿ ਗੋਲੀ-ਬੰਦੂਕ ਦੀ ਨੀਤੀ ਦਾ ਸਹਾਰਾ ਲਿਆ ਜਾਵੇ । ਜੋ ਨੌਜਵਾਨੀ ਨਸਿਆ ਵਿਚ ਗਲਤਾਨ ਹੋ ਚੁੱਕੀ ਹੈ ਉਨ੍ਹਾਂ ਨੂੰ ਨਸ਼ਾਂ ਛੁਡਾਊ ਕੇਦਰਾਂ ਵਿਚ ਭਰਤੀ ਕਰਵਾਕੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਦੇ ਅਮਲ ਕੀਤੇ ਜਾਣ ।