ਕਾਂਗਰਸ ਨੇ ਬੀਬੀ ਸਿੱਧੂ ਨੂੰ ਕੱਢਣ ਦੇ ਅਮਲ ਕਰਕੇ ਰਾਹੁਲ ਗਾਂਧੀ ਨੂੰ ‘ਪੱਪੂ’ ਕਹਿਣ ਦੇ ਅਮਲ ਨੂੰ ਪੱਕਾ ਕਰਨ ਦੀ ਗੁਸਤਾਖੀ ਕਰ ਲਈ : ਮਾਨ
ਫ਼ਤਹਿਗੜ੍ਹ ਸਾਹਿਬ, 07 ਫਰਵਰੀ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦਾ ਨਾ ਤਾਂ ਕਾਂਗਰਸ ਜਮਾਤ ਨਾਲ ਕੋਈ ਸੰਬੰਧ ਹੈ, ਨਾ ਹੀ ਬੀਬੀ ਨਵਜੋਤ ਕੌਰ ਸਿੱਧੂ ਨਾਲ ਹੋਣ ਵਾਲੇ ਅਮਲਾਂ ਨਾਲ । ਲੇਕਿਨ ਜੋ ਬੀਬੀ ਨਵਜੋਤ ਕੌਰ ਵੱਲੋ ਖਟਾਸ ਰੂਪ ਵਿਚ ਰਾਹੁਲ ਗਾਂਧੀ ਨੂੰ ਪੱਪੂ ਕਹਿਣ ਦੇ ਮਾਮਲੇ ਉਤੇ ਅਮਲ ਕਰਦੇ ਹੋਏ ਬੀਬੀ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ । ਇਸ ਅਮਲ ਨਾਲ ਤਾਂ ਸਮੁੱਚੀ ਕਾਂਗਰਸ ਤੇ ਆਮ ਲੋਕਾਂ ਵਿਚ ਰਾਹੁਲ ਗਾਂਧੀ ਦੇ ਪੱਪੂ ਨਾਮ ਦੇ ਤਖੱਲਸ ਪੂਰਨ ਰੂਪ ਵਿਚ ਪ੍ਰਪੱਕ ਹੋ ਜਾਵੇਗਾ । ਪਾਰਟੀ ਵਿਚ ਅਤੇ ਪਾਰਟੀ ਤੋਂ ਬਾਹਰ ਰਾਹੁਲ ਨੂੰ ਪੱਪੂ ਹੀ ਕਹਿਣ ਦੀ ਰਵਾਇਤ ਸੁਰੂ ਹੋ ਜਾਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਾਂਗਰਸ ਜਮਾਤ ਦੀ ਅੰਦਰੂਨੀ ਖਿੱਚੋਤਾਣ ਅਤੇ ਬੀਬੀ ਨਵਜੋਤ ਕੌਰ ਸਿੱਧੂ ਵੱਲੋ ਸ੍ਰੀ ਰਾਹੁਲ ਨੂੰ ਪੱਪੂ ਕਹਿਣ ‘ਤੇ ਪਾਰਟੀ ਵਿਚੋ ਕੱਢ ਦੇਣ ਦੇ ਹੋਏ ਅਮਲ ਉਤੇ ਤਪਸਰਾ ਕਰਦੇ ਹੋਏ ਅਤੇ ਸ੍ਰੀ ਰਾਹੁਲ ਦੇ ਬਤੌਰ ਪੱਪੂ ਨਾਮ ਪ੍ਰਚੱਲਿਤ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ।