ਓਮ ਬਿਰਲਾ ਲੋਕ ਸਭਾ ਸਪੀਕਰ ਹਾਊਸ ਨੂੰ ਚਲਾਉਣ ਦੀ ਸਮਰੱਥਾ ਸ਼ਕਤੀ ਨਹੀਂ ਰੱਖਦੇ : ਮਾਨ
ਫ਼ਤਹਿਗੜ੍ਹ ਸਾਹਿਬ, 06 ਫਰਵਰੀ ( ) “ਜੋ ਇਸ ਸਮੇਂ ਲੋਕ ਸਭਾ ਦੇ ਸਪੀਕਰ ਦੇ ਅਹਿਮ ਅਹੁਦੇ ਉਤੇ ਕਾਰਜ ਕਰਨ ਵਾਲੇ ਸ੍ਰੀ ਓਮ ਬਿਰਲਾ ਹਨ, ਉਨ੍ਹਾਂ ਦੀ ਸਰਪ੍ਰਸਤੀ ਹੇਠ ਲੋਕ ਸਭਾ ਵਿਚ ਹੋਣ ਵਾਲੇ ਸਭ ਕਾਰਜ ਤਕਰੀਬਨ ਇਸ ਲਈ ਅਸਫਲ ਰਹਿੰਦੇ ਹਨ ਕਿਉਂਕਿ ਉਨ੍ਹਾਂ ਵਿਚ ਇਸਦਾ ਕਾਰਜ ਚਲਾਉਣ ਦੀ ਸਮਰੱਥਾ ਸ਼ਕਤੀ ਨਹੀ ਹੈ । ਇਹੀ ਵਜਹ ਹੈ ਕਿ ਲੋਕ ਸਭਾ ਵਿਚ ਹਰ ਮੁੱਦੇ ਉਤੇ ਹੋਣ ਵਾਲੀ ਅਗਾਹਵਾਧੂ ਡਿਬੇਟ ਨਹੀ ਹੁੰਦੀ ਅਤੇ ਸਭ ਮਸਲੇ ਬੇਨਤੀਜਾ ਹੀ ਵਿਰੋਧੀ ਪਾਰਟੀਆਂ ਦੀਆਂ ਭਾਵਨਾਵਾ ਨੂੰ ਨਜਰਅੰਦਾਜ ਕਰਕੇ ਹਕੂਮਤ ਪਾਰਟੀ ਦੀ ਬਹੁਸੰਮਤੀ ਦੀ ਬਦੌਲਤ ਜ਼ਬਰੀ ਪਾਸ ਕਰ ਦਿੱਤੇ ਜਾਂਦੇ ਹਨ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਸ੍ਰੀ ਓਮ ਬਿਰਲਾ ਕਿਉਂਕਿ ਮੁਤੱਸਵੀ ਸੋਚ ਦੇ ਮਾਲਕ ਹਨ ਅਤੇ ਹੁਕਮਰਾਨਾਂ ਦਾ ਹੀ ਪੱਖ ਪੂਰਦੇ ਨਜਰ ਆਉਦੇ ਹਨ ਅਤੇ ਵਿਰੋਧੀ ਪਾਰਟੀਆਂ ਦੇ ਬਾਦਲੀਲ ਢੰਗ ਨਾਲ ਤੱਥਾਂ ਸਹਿਤ ਵਿਚਾਰ ਕਰਨ ਵਾਲਿਆ ਨੂੰ ਸਮਾਂ ਨਾ ਦੇ ਕੇ ਖੁਦ ਹੀ ਲੋਕ ਸਭਾ ਦੇ ਸਪੀਕਰ ਦੀ ਨਿਰਪੱਖਤਾ ਵਾਲੀ ਜਿੰਮੇਵਾਰੀ ਉਤੇ ਨਿਰੰਤਰ ਧੱਬਾ ਲਗਾਉਦੇ ਆ ਰਹੇ ਹਨ । ਇਸ ਲਈ ਇਨ੍ਹਾਂ ਨੂੰ ਤੁਰੰਤ ਇਸ ਅਹਿਮ ਅਹੁਦੇ ਤੋ ਬਦਲ ਦੇਣਾ ਚਾਹੀਦਾ ਹੈ ਤਾਂ ਕਿ ਪਾਰਲੀਮੈਟ ਜੋ ਮੁਲਕ ਦੀ ਸਭ ਤੋ ਵੱਡੀ ਸੰਸਥਾਂ ਹੈ, ਉਸਦੀ ਸਹੀ ਢੰਗ ਨਾਲ ਕਾਰਵਾਈ ਚਲਾਉਣ ਵਿਚ ਮਦਦ ਮਿਲ ਸਕੇ ਅਤੇ ਵਿਰੋਧੀ ਪਾਰਟੀਆਂ ਨੂੰ ਆਪਣੀ ਗੱਲ ਕਹਿਣ ਦਾ ਸਹੀ ਸਮਾਂ ਮਿਲਦਾ ਰਹੇ । ਉਸਾਰੂ ਬਹਿਸ ਹੋ ਕੇ ਉਥੇ ਹੋਣ ਵਾਲੇ ਵਿਚਾਰਾਂ ਉਪਰੰਤ ਬਣਨ ਵਾਲੇ ਕਾਨੂੰਨਾਂ ਨੂੰ ਲੋਕ ਪੱਖੀ ਬਣਾਇਆ ਜਾ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ ਲਕੋ ਸਭਾ ਵਿਚ ਵਿਰੋਧੀ ਪਾਰਟੀਆਂ ਅਤੇ ਹਕੂਮਤ ਪਾਰਟੀ ਦੌਰਾਨ ਹੋਣ ਵਾਲੀਆ ਬਹਿਸਾਂ ਵਿਚ ਮੌਜੂਦਾ ਲੋਕ ਸਭਾ ਸਪੀਕਰ ਵੱਲੋ ਪੱਖਪਾਤੀ ਭੂਮਿਕਾ ਨਿਭਾਕੇ ਹੁਕਮਰਾਨ ਮੁਤੱਸਵੀ ਲੋਕਾਂ ਦਾ ਪੱਖ ਪੂਰਨ ਦੇ ਅਮਲ ਕਰਕੇ ਸਾਡੀ ਇਸ ਵੱਡੀ ਸੰਸਥਾਂ ਦੇ ਮਾਹੌਲ ਨੂੰ ਦਾਗੀ ਕਰਨ ਅਤੇ ਬੇਇਨਸਾਫ਼ੀ ਵਾਲੇ ਅਮਲ ਕਰਨ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ।