ਸ. ਪਰਮਿੰਦਰਪਾਲ ਸਿੰਘ ਸੁੱਕਰਚੱਕੀਆ ਬਹੁਤ ਹੀ ਨੇਕ, ਪੰਥਪ੍ਰਸਤ ਅਤੇ ਇਨਸਾਨੀਅਤ ਗੁਣਾਂ ਦੇ ਮਾਲਕ ਸਨ : ਮਾਨ
ਫ਼ਤਹਿਗੜ੍ਹ ਸਾਹਿਬ, 04 ਫਰਵਰੀ ( ) “ਸ. ਪਰਮਿੰਦਰਪਾਲ ਸਿੰਘ ਸੁੱਕਰਚੱਕੀਆ ਜੋ ਕਿ ਸੁੱਕਰਚੱਕੀਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੁੱਕਰਚੱਕੀਆ ਖਾਨਦਾਨੀ ਵਿਚੋ ਚੱਲਦੀ ਆਈ ਪੀੜ੍ਹੀ ਵਿਚੋ ਸਨ । ਉਨ੍ਹਾਂ ਨੇ ਆਪਣੀ ਜਿੰਦਗੀ ਦੇ ਹਰ ਸਵਾਸ ਨੂੰ ਪੰਥ, ਕੌਮ, ਸਮਾਜ ਦੇ ਲੇਖੇ ਲਗਾਉਦੇ ਹੋਏ, ਆਪਣੇ ਅੰਦਰ ਇਨਸਾਨੀਅਤ ਗੁਣਾਂ ਦੇ ਭੰਡਾਰ ਦੀ ਸਹੀ ਵਰਤੋ ਕਰਦੇ ਹੋਏ ਬਹੁਤ ਹੀ ਅੱਛੀ ਜਿੰਦਗੀ ਬਤੀਤ ਕੀਤੀ । ਉਨ੍ਹਾਂ ਦੇ ਇਨ੍ਹਾਂ ਗੁਣਾਂ ਦੀ ਬਦੌਲਤ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਾਡੀ ਪਾਰਟੀ ਨੇ ਉਨ੍ਹਾਂ ਨੂੰ ਬਤੌਰ ਜਰਨਲ ਸਕੱਤਰ ਦੇ ਅਹੁਦੇ ਦਾ ਸਨਮਾਨ ਦੇ ਕੇ ਨਿਰੰਤਰ ਸੇਵਾ ਦਿੰਦੇ ਰਹੇ । ਉਹ ਕੇਵਲ ਅੰਮ੍ਰਿਤਸਰ ਜਿ਼ਲ੍ਹੇ ਵਿਚ ਹੀ ਨਹੀ ਬਲਕਿ ਪੰਜਾਬ ਦੇ ਹਰ ਖੇਤਰ ਵਿਚ ਇਨਸਾਨੀਅਤ ਪੱਖੀ ਉਦਮ ਕਰਦੇ ਹੋਏ ਜਿਥੇ ਪਾਰਟੀ ਨੂੰ ਅੱਛੀ ਦਿਸ਼ਾ ਵੱਲ ਨੇਕ ਸਲਾਹਾਂ ਵੀ ਦਿੰਦੇ ਸਨ ਅਤੇ ਪਾਰਟੀ ਦੇ ਵੱਡੇ ਕੰਮਾਂ ਨੂੰ ਪੂਰਨ ਕਰਨ ਦੀ ਜਿੰਮੇਵਾਰੀ ਵੀ ਨਿਭਾਉਦੇ ਰਹੇ ਹਨ । ਇਸ ਤੋ ਇਲਾਵਾ ਆਮ ਲੋਕਾਂ ਵਿਚ ਉਨ੍ਹਾਂ ਦੀ ਨਿਰਸਵਾਰਥ ਸੇਵਾ ਦੀ ਬਦੌਲਤ ਉਨ੍ਹਾਂ ਦਾ ਹਰ ਵਰਗ ਭਾਵੇ ਉਹ ਕਿਸੇ ਵੀ ਸਿਆਸੀ ਜਮਾਤ ਨਾਲ ਜਾਂ ਕਿਸੇ ਵੀ ਕੌਮ, ਵਰਗ ਨਾਲ ਸੰਬੰਧ ਹੋਵੇ ਉਨ੍ਹਾਂ ਦਾ ਵੱਡਾ ਪਿਆਰ ਸੀ । ਉਹ ਰਿਸਤੇਦਾਰੀ ਵਿਚ ਮੇਰੇ ਮਾਸੀ ਜੀ ਦੇ ਲੜਕੇ ਮੇਰੇ ਭਰਾ ਸਨ ਅਤੇ ਭਰਾਵਾਂ ਦੀ ਤਰ੍ਹਾਂ ਹੀ ਮੇਰੇ ਨਾਲ ਆਖਰੀ ਸਮੇ ਤੱਕ ਹਰ ਖੇਤਰ ਵਿਚ ਜੂਝਦੇ ਰਹੇ ਹਨ । ਉਨ੍ਹਾਂ ਦੇ ਚਲੇ ਜਾਣ ਨਾਲ ਕੇਵਲ ਮੈਨੂੰ ਤੇ ਮੇਰੇ ਪਰਿਵਾਰ ਨੂੰ ਹੀ ਵੱਡਾ ਘਾਟਾ ਨਹੀ ਪਿਆ ਬਲਕਿ ਮਾਝੇ ਦੇ ਨਿਵਾਸੀਆਂ ਤੇ ਸਿੱਖ ਕੌਮ ਨੂੰ ਵੀ ਇਕ ਅਸਹਿ ਤੇ ਅਕਹਿ ਘਾਟਾ ਪਿਆ ਹੈ । ਅਸੀ ਇਸ ਦੁੱਖ ਦੀ ਘੜੀ ਵਿਚ ਆਪਣੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਜਿਥੇ ਵਿਛੜੀ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ, ਉਥੇ ਪਰਿਵਾਰ ਦੇ ਸਾਡੇ ਮੈਬਰਾਂ, ਸੰਬੰਧੀਆਂ ਅਤੇ ਇਲਾਕਾ ਨਿਵਾਸੀਆ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਭਾਣੇ ਵਿਚ ਵਿਚਰਣ ਦੀ ਅਰਜੋਈ ਵੀ ਕਰਦੇ ਹਾਂ ।”
ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਹੁਤ ਹੀ ਪੰਥ ਵਿਚ ਹਰਮਨ ਪਿਆਰੇ ਤੇ ਸੇਵਾ ਵਿਚ ਰਹਿਣ ਵਾਲੀ ਸਖਸ਼ੀਅਤ ਸ. ਪਰਮਿੰਦਰਪਾਲ ਸਿੰਘ ਸੁੱਕਰਚੱਕੀਆ ਦੇ ਇਸ ਫਾਨੀ ਦੁਨੀਆ ਤੋ ਕੂਚ ਕਰ ਜਾਣ ਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਕੀਤਾ । ਇਸ ਡੂੰਘੇ ਦੁੱਖ ਵਿਚ ਸਾਮਿਲ ਹੋਣ ਵਾਲੇ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨ ਵਾਲਿਆ ਵਿਚ ਸ. ਇਮਾਨ ਸਿੰਘ ਮਾਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਉਪਕਾਰ ਸਿੰਘ ਸੰਧੂ, ਡਾ. ਹਰਜਿੰਦਰ ਸਿੰਘ ਜੱਖੂ, ਗੁਰਜੰਟ ਸਿੰਘ ਕੱਟੂ (ਜਰਨਲ ਸਕੱਤਰ), ਸੁਖਜੀਤ ਸਿੰਘ ਕਾਲਾ ਅਫਗਾਨਾ, ਗੁਰਬਚਨ ਸਿੰਘ ਪਵਾਰ, ਗੁਰਬਿੰਦਰ ਸਿੰਘ ਜੌਲੀ, ਤੇਜਿੰਦਰ ਸਿੰਘ ਦਿਓਲ ਯੂਥ ਪ੍ਰਧਾਨ, ਹਰਭਜਨ ਸਿੰਘ ਕਸਮੀਰੀ, ਪਰਮਿੰਦਰ ਸਿੰਘ ਬਾਲਿਆਵਾਲੀ, ਜਸਵੀਰ ਸਿੰਘ ਬੱਚੜੇ, ਅਮਰੀਕ ਸਿੰਘ ਨੰਗਲ, ਹਰਜੀਤ ਸਿੰਘ ਵਿਰਕ ਹਰਿਆਣਾ, ਦਵਿੰਦਰ ਸਿੰਘ ਫਤਾਪੁਰ, ਬਲਵਿੰਦਰ ਸਿੰਘ ਕਾਲਾ, ਹਰਮਨਦੀਪ ਸਿੰਘ, ਕੁਲਵੰਤ ਸਿੰਘ ਕੋਟਲਾ, ਕੁਲਵੰਤ ਸਿੰਘ ਮਝੈਲ ਪਠਾਨਕੋਟ, ਸਮਸੇਰ ਸਿੰਘ ਬਰਾੜ ਅੰਮ੍ਰਿਤਸਰ, ਦਿਲਬਾਗ ਸਿੰਘ ਸੇਰੋ ਤਰਨਤਾਰਨ, ਬਲਵੀਰ ਸਿੰਘ ਬੱਛੋਆਣਾ ਮਾਨਸਾ ਆਦਿ ਆਗੂ ਹਾਜਰ ਸਨ।