ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਿਸਟਰ ਸਰਜੀਓ ਗੌਰ ਦੇ ਅਮਰੀਕਾ ਵੱਲੋ ਦੱਖਣੀ ਏਸੀਆ ਦੇ ਸਫੀਰ ਬਣਨ ਤੇ ਮੁਬਾਰਕਬਾਦ ਦਿੰਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 12 ਜਨਵਰੀ ( ) “ਅਮਰੀਕਾ ਦੀ ਮਿਸਟਰ ਟਰੰਪ ਹਕੂਮਤ ਵੱਲੋ ਜੋ ਮਿਸਟਰ ਸਰਜੀਓ ਗੌਰ ਨੂੰ ਦੱਖਣੀ ਏਸੀਆ ਦੇ ਬਤੌਰ ਸਫੀਰ ਲਗਾਇਆ ਗਿਆ ਹੈ, ਅਸੀ ਇਸ ਨਿਯੁਕਤੀ ਉਤੇ ਮਿਸਟਰ ਸਰਜੀਓ ਗੌਰ ਅਤੇ ਅਮਰੀਕਾ ਹਕੂਮਤ ਨੂੰ ਜਿਥੇ ਮੁਬਾਰਕਬਾਦ ਦਿੰਦੇ ਹਾਂ, ਉਥੇ ਇਹ ਵੀ ਉਮੀਦ ਕਰਾਂਗੇ ਕਿ ਜਿਵੇ ਅਮਰੀਕਾ ਸਮੁੱਚੇ ਸੰਸਾਰ ਵਿਚ ਮਨੁੱਖੀ ਕਦਰਾਂ ਕੀਮਤਾਂ ਅਤੇ ਕਾਨੂੰਨੀ ਪ੍ਰਕਿਰਿਆ ਨੂੰ ਸਹੀ ਢੰਗ ਨਾਲ ਚੱਲਦੇ ਰਹਿਣ ਲਈ ਵਕਾਲਤ ਕਰਦਾ ਆ ਰਿਹਾ ਹੈ, ਉਹ ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ ਜਿਸਦੀ ਜਮਹੂਰੀਅਤ ਨੂੰ ਸੈਂਟਰ ਦੀ ਮੋਦੀ ਹਕੂਮਤ ਨੇ ਬੀਤੇ 15 ਸਾਲਾਂ ਤੋ ਕੁੱਚਲਿਆ ਹੋਇਆ ਹੈ ਅਤੇ ਸਾਡੀ ਇਹ ਜਰਨਲ ਚੋਣ ਨਾ ਕਰਵਾਕੇ ਸਾਡੇ ਨਾਲ ਵੱਡਾ ਜ਼ਬਰ ਕਰਦੀ ਆ ਰਹੀ ਹੈ ਅਤੇ ਇਹ ਸੰਸਥਾਂ ਇਸ ਸਮੇ ਲੇਮਡੱਕ (਼ਅਮੲ ਧੁਚਕ) ਵਿਚ ਹੈ । ਉਸ ਸੰਜ਼ੀਦਾ ਵਿਸੇ ਉਤੇ ਉਸ ਸੰਜੀਦਾ ਵਿਸੇ ਉਤੇ ਅਮਰੀਕਨ ਹਕੂਮਤ ਅਤੇ ਮਿਸਟਰ ਸਰਜੀਓ ਗੌਰ ਅਮਲ ਕਰਦੇ ਹੋਏ ਇੰਡੀਆਂ ਦੀ ਮੋਦੀ ਹਕੂਮਤ ਨੂੰ ਸਾਡੀ ਇਸ ਸਿੱਖ ਪਾਰਲੀਮੈਟ ਦੀ ਜਰਨਲ ਚੋਣ ਕਰਵਾਉਣ ਲਈ ਆਪਣੇ ਅਧਿਕਾਰਾਂ ਦੀ ਵਰਤੋ ਕਰਨਗੇ ਅਤੇ ਸਾਡੀ ਸਿੱਖ ਕੌਮ ਦੀ ਜ਼ਮਹੂਰੀਅਤ ਨੂੰ ਬਹਾਲ ਕਰਵਾਉਣ ਵਿਚ ਯੋਗਦਾਨ ਪਾਉਣਗੇ । ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਸ ਅਕਾਲ ਪੁਰਖ ਦੇ ਚਰਨਾਂ ਵਿਚ ਇਹ ਅਰਜੋਈ ਕਰਦੀ ਹੈ ਕਿ ਦੱਖਣੀ ਏਸੀਆ ਵਿਚ ਅਮਨ ਚੈਨ ਤੇ ਜਮਹੂਰੀਅਤ ਪੂਰਨ ਰੂਪ ਵਿਚ ਕਾਇਮ ਹੋ ਸਕੇ ਅਤੇ ਅਮਰੀਕਾ ਆਪਣੀ ਇਸ ਸੋਚ ਨੂੰ ਆਪਣੀਆ ਕੌਮਾਂਤਰੀ ਨੀਤੀਆ ਰਾਹੀ ਲਾਗੂ ਕਰਨ ਵਿਚ ਕਾਮਯਾਬ ਹੋਵੇ ।”
ਇਹ ਮੁਬਾਰਕਬਾਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦੱਖਣੀ ਏਸੀਆ ਦੇ ਅਮਰੀਕਾ ਵੱਲੋ ਨਿਯੁਕਤ ਕੀਤੇ ਗਏ ਮਿਸਟਰ ਸਰਜੀਓ ਗੌਰ ਦੀ ਹੋਈ ਨਿਯੁਕਤੀ ਉਤੇ ਅਤੇ ਅਮਰੀਕਨ ਹਕੂਮਤ ਵੱਲੋ ਸਿੱਖ ਕੌਮ ਦੀ ਐਸ.ਜੀ.ਪੀ.ਸੀ ਸੰਸਥਾਂ ਦੀ ਜਮਹੂਰੀਅਤ ਬਹਾਲ ਕਰਵਾਉਣ ਲਈ ਉੱਦਮ ਕਰਨ ਦੀ ਅਪੀਲ ਕਰਦੇ ਹੋਏ ਦਿੱਤੀ ।