ਚੀਨ ਵੱਲੋਂ ਸਾਕਸਗਾਮ ਵੈਲੀ ਵਿਖੇ ਕੀਤੇ ਜਾ ਰਹੇ ਵਿਕਾਸ ਉਤੇ ਤਾਂ ਇੰਡੀਅਨ ਹੁਕਮਰਾਨ ਰੌਲਾ ਪਾ ਰਹੇ ਹਨ, ਪਰ 1962 ਵਿਚ ਚੀਨ ਵੱਲੋ ਸਾਡੀ ਕਬਜਾ ਕੀਤੀ ਗਈ ਜਮੀਨ ਬਾਰੇ ਚੁੱਪ ਕਿਉਂ ਹਨ ? : ਮਾਨ
ਫ਼ਤਹਿਗੜ੍ਹ ਸਾਹਿਬ, 13 ਜਨਵਰੀ ( ) “ਜਦੋਂ ਚੀਨ ਦੇ ਮੁਲਕ ਵੱਲੋ ਸਾਕਸਗਾਮ ਵੈਲੀ ਜੋ ਕਸਮੀਰ ਵਿਚ ਹੈ, ਉਸ ਉਤੇ ਚੀਨ ਨੇ ਆਪਣਾ ਖੇਤਰਫਲ ਦਿਖਾਕੇ ਵਿਕਾਸ ਸੁਰੂ ਕਰ ਦਿੱਤਾ ਹੈ, ਤਾਂ ਇੰਡੀਅਨ ਹੁਕਮਰਾਨ ਝੱਟ ਇਸ ਵਿਸੇ ਉਤੇ ਬੋਲੇ ਹਨ ਕਿ ਇਹ ਇਲਾਕਾ ਇੰਡੀਅਨ ਖੇਤਰਫਲ ਦਾ ਹਿੱਸਾ ਹੈ । ਲੇਕਿਨ ਦੁੱਖ ਅਤੇ ਅਫਸੋਸ ਹੈ ਜੋ 1962 ਦੀ ਚੀਨ-ਇੰਡੀਆ ਜੰਗ ਸਮੇ ਚੀਨ ਨੇ ਸਾਡੇ ਲਾਹੌਰ ਖ਼ਾਲਸਾ ਰਾਜ ਦਰਬਾਰ ਰਾਹੀ ਫ਼ਤਹਿ ਕੀਤੇ ਲਦਾਖ ਦਾ ਜੋ 1834 ਵਿਚ ਫਤਿਹ ਕਰਕੇ ਆਪਣੇ ਰਾਜਭਾਗ ਵਿਚ ਸਾਮਿਲ ਕੀਤਾ ਸੀ, ਉਸਦਾ 39,000 ਸਕੇਅਰ ਵਰਗ ਕਿਲੋਮੀਟਰ ਇਲਾਕਾ ਜੋ ਚੀਨ ਨੇ ਕਬਜਾ ਕੀਤਾ ਹੋਇਆ ਹੈ, ਉਸ ਸੰਬੰਧੀ ਇਹ ਹੁਕਮਰਾਨ ਬੀਤੇ 63 ਸਾਲਾਂ ਤੋ ਕਿਉਂ ਨਹੀ ਬੋਲ ਰਹੇ ਅਤੇ ਸਾਡੇ ਖਾਲਸਾ ਰਾਜ ਦਰਬਾਰ ਦੇ ਇਸ ਖੇਤਰਫਲ ਨੂੰ ਚੀਨ ਤੋ ਵਾਪਸ ਕਿਉਂ ਨਹੀ ਲਿਆ ਜਾ ਰਿਹਾ? ਇਸ ਤੋ ਇਲਾਵਾ 2020 ਅਤੇ 2022 ਵਿਚ ਹੋਰ ਵੱਡਾ ਖੇਤਰਫਲ ਚੀਨ ਨੇ ਦੂਜੀ ਵਾਰ ਕਬਜਾ ਕੀਤਾ ਹੈ, ਉਸ ਸੰਬੰਧੀ ਵੀ ਕੋਈ ਸਟੈਂਡ ਨਹੀ ਲੈ ਰਹੇ, ਕਿਉਂ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੀ ਮੋਦੀ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਵੱਲੋ ਕਸਮੀਰ ਦੀ ਸਾਕਸਗਾਮ ਵੈਲੀ ਉਤੇ ਚੀਨ ਵੱਲੋ ਆਪਣਾ ਹਿੱਸਾ ਦਿਖਾਉਦੇ ਹੋਏ ਉਥੋ ਦੇ ਵਿਕਾਸ ਦੇ ਅਮਲ ਸੁਰੂ ਕਰਨ ਉਪਰੰਤ ਹੁਕਮਰਾਨਾਂ ਵੱਲੋ ਰੌਲਾ ਪਾਉਣ ਦੀ ਗੱਲ ਤਾਂ ਕੁਝ ਸਮਝ ਆਉਣ, ਲੇਕਿਨ 1962 ਵਿਚ 39,000 ਸਕੇਅਰ ਵਰਗ ਕਿਲੋਮੀਟਰ ਦੇ ਖੋਹੇ ਗਏ ਵੱਡੇ ਖੇਤਰਫਲ ਤੇ ਹੁਕਮਰਾਨਾਂ ਵੱਲੋ ਅੱਜ ਤੱਕ ਚੁੱਪ ਰਹਿਣ ਉਤੇ ਵੱਡੀ ਹੈਰਾਨੀ ਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ ।