ਸੋਮਨਾਥ ਮੰਦਰ ਤੋਂ ਚਾਂਦੀ ਦੇ ਲੁੱਟੇ ਗਏ ਦਰਵਾਜੇ ਦੇ ਦਰਸ਼ਨ ਕਰਨ ਲਈ ਸ੍ਰੀ ਮੋਦੀ ਨੂੰ ਦਰਬਾਰ ਸਾਹਿਬ ਆਉਣਾ ਚਾਹੀਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 12 ਜਨਵਰੀ ( ) “ਸਿੱਖ ਕੌਮ ਦਾ ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ ਕਿ ਜਦੋਂ ਮੁਗਲ ਹਮਲਾਵਰ ਇੰਡੀਆ ਨੂੰ ਖੈਬਰ ਦਰ੍ਹੇ ਰਾਹੀ ਲੁੱਟਣ ਆਉਦੇ ਸਨ, ਤਾਂ ਉਹ ਇਥੋ ਦੇ ਮੰਦਰਾਂ ਵਿਚ ਸੁਸੋਭਿਤ ਕੀਮਤੀ ਵਸਤਾਂ, ਸੋਨਾ-ਚਾਂਦੀ ਸਭ ਲੁੱਟਕੇ ਲੈ ਜਾਂਦੇ ਸਨ । ਜਦੋਂ ਸੋਮਨਾਥ ਮੰਦਰ ਦੇ ਚਾਂਦੀ ਨਾਲ ਜੜ੍ਹੇ ਦਰਵਾਜੇ ਨੂੰ ਜਦੋ ਗਜਨੀ ਲੁੱਟਕੇ ਲਿਜਾ ਰਿਹਾ ਸੀ, ਤਾਂ ਖ਼ਾਲਸਾਈ ਫ਼ੌਜਾਂ ਨੇ ਗਜਨੀ ਕੋਲੋ ਇਹ ਦਰਵਾਜੇ ਵਾਪਸ ਪ੍ਰਾਪਤ ਕੀਤੇ ਅਤੇ ਜਿਨ੍ਹਾਂ ਨੂੰ ਬੀਤੇ ਲੰਮੇ ਸਮੇ ਤੋ ਦਰਬਾਰ ਸਾਹਿਬ ਵਿਖੇ ਸੁਸੋਭਿਤ ਕੀਤਾ ਹੋਇਆ ਹੈ । ਜੇਕਰ ਸ੍ਰੀ ਮੋਦੀ ਸੋਮਨਾਥ ਮੰਦਰ ਦੇ ਦਰਵਾਜੇ ਦੇ ਦਰਸ਼ਨ ਕਰਨ ਦੀ ਇੱਛਾ ਰੱਖਦੇ ਹਨ ਤਾਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਆਉਣਾ ਚਾਹੀਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੋਮਨਾਥ ਦੇ ਇਤਿਹਾਸਿਕ ਦਰਵਾਜੇ, ਜਿਸ ਉਤੇ ਸਮੇ-ਸਮੇ ਤੇ ਹਿੰਦੂਤਵ ਹੁਕਮਰਾਨ ਸ੍ਰੀ ਦਰਬਾਰ ਸਾਹਿਬ ਵਿਖੇ ਸੁਸੋਭਿਤ ਇਸ ਦਰਵਾਜੇ ਨੂੰ ਵਾਪਸ ਲੈਣ ਲਈ ਪਹਿਲੇ ਵੀ ਕਈ ਵਾਰੀ ਸਾਜਿਸਾਂ ਕਰ ਚੁੱਕੇ ਹਨ, ਜਦੋਕਿ ਇਹ ਦਰਵਾਜੇ ਸਿੱਖ ਕੌਮ ਦੀ ਫ਼ਤਹਿ ਨੂੰ ਪ੍ਰਤੱਖ ਕਰਨ ਵਾਲੀ ਇਤਿਹਾਸਿਕ ਯਾਦਗਰ ਹੈ, ਦੇ ਸ੍ਰੀ ਮੋਦੀ ਤੇ ਹੋਰ ਹਿੰਦੂ ਆਗੂਆਂ ਵੱਲੋ ਜੇਕਰ ਇਸਦੇ ਦਰਸ਼ਨ ਕਰਨ ਦੀ ਤਾਂਘ ਹੈ ਤਾਂ ਉਹ ਸ੍ਰੀ ਦਰਬਾਰ ਸਾਹਿਬ ਪਹੁੰਚਕੇ ਇਸਦੇ ਦਰਸ਼ਨ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਇਕ ਪਾਸੇ ਆਉਣ ਵਾਲੀਆ ਪੰਜਾਬ ਦੀਆਂ ਚੋਣਾਂ ਨੂੰ ਮੱਦੇਨਜਰ ਰੱਖਦੇ ਹੋਏ ਸਿੱਖ ਕੌਮ ਤੇ ਪੰਜਾਬੀਆਂ ਦੇ ਮਨ ਜਿੱਤਣ ਸੰਬੰਧੀ ਕਈ ਅਮਲ ਕਰਨ ਬਾਰੇ ਸੋਚ ਰਹੀ ਹੈ । ਪਰ ਦੂਜੇ ਪਾਸੇ ਸਿੱਖ ਕੌਮ ਦੇ ਉਹ ਨੌਜਵਾਨ ਜੋ ਬਾਹਰਲੇ ਮੁਲਕਾਂ ਵਿਚ ਅਤੇ ਇਥੇ ਆਪਣੀ ਕੌਮੀ ਆਜਾਦੀ ਦਾ ਸੰਘਰਸ਼ ਕੌਮਾਂਤਰੀ ਜਮਹੂਰੀਅਤ ਪੱਖੀ ਕਾਨੂੰਨਾਂ, ਨਿਯਮਾਂ ਅਧੀਨ ਕਰ ਰਹੇ ਹਨ, ਉਨ੍ਹਾਂ ਨੂੰ ਆਪਣੀਆ ਖੂਫੀਆ ਏਜੰਸੀਆ ਅਤੇ ਕੈਬਨਿਟ ਵਿਚ ਸਾਮਿਲ ਵਜੀਰਾਂ ਦੁਆਰਾ ਬਣਾਈਆ ਕਾਤਲ ਸਾਜਿਸਾਂ ਰਾਹੀ ਕਤਲੇਆਮ ਕਰਵਾ ਰਹੀ ਹੈ ਜਿਵੇਕਿ ਮੋਦੀ ਅਤੇ ਉਸਦੀ ਹਕੂਮਤ ਵਿਚ ਸਾਮਿਲ ਚੰਡਾਲ ਚੌਕੜੀ ਗ੍ਰਹਿ ਵਜੀਰ ਸ੍ਰੀ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਅਜਿਹੇ ਗੈਰ ਇਨਸਾਨੀ ਅਮਲ ਕਰਕੇ ਜੋ ਹੁਕਮਰਾਨ ਟਰਾਸਨੈਸਨਲ ਅਪਰਾਧ ਕੀਤੇ ਹਨ ਅਤੇ ਇਨ੍ਹਾਂ ਨੇ ਅਜਿਹੇ ਮਨੁੱਖਤਾ ਵਿਰੋਧੀ ਅਮਲ ਕਰਕੇ ਉਪਰੋਕਤ ਮੁਲਕਾਂ ਦੀ ਬਾਦਸਾਹੀ ਨੂੰ ਵੀ ਤੋੜਿਆ ਹੈ ਤੇ ਅਮਰੀਕਾ ਦੀ ਮੁਨਰੋ ਡਾਕਟਰੀਨ ਦਾ ਵੀ ਘਾਣ ਕੀਤਾ ਹੈ ।
ਇਸ ਤੋ ਇਲਾਵਾ ਲੰਮੇ ਸਮੇ ਤੋ ਸਿੱਖਾਂ ਉਤੇ ਹਿੰਦੂਤਵ ਹੁਕਮਰਾਨਾਂ ਵੱਲੋ ਕੀਤੇ ਜਾ ਰਹੇ ਜ਼ਬਰ ਜੁਲਮ, ਬੇਇਨਸਾਫ਼ੀਆਂ ਸੰਬੰਧੀ ਇਨਸਾਫ਼ ਦੇਣ ਤੋ ਵੀ ਮੁਨਕਰ ਹੁੰਦੇ ਆ ਰਹੇ ਹਨ । ਜਿਵੇਕਿ 35-35 ਸਾਲਾਂ ਤੋ ਜੇਲ੍ਹਾਂ ਵਿਚ ਸਜਾਵਾਂ ਪੂਰੀਆ ਕਰ ਚੁੱਕੇ ਉਨ੍ਹਾਂ ਨੌਜਵਾਨਾਂ ਜਿਨ੍ਹਾਂ ਨੇ ਸਿੱਖ ਸੰਘਰਸ ਵਿਚ ਯੋਗਦਾਨ ਪਾਇਆ ਹੈ ਅਤੇ ਜੋ ਕੌਮਾਂਤਰੀ ਕਾਨੂੰਨਾਂ ਅਨੁਸਾਰ ਅਪਰਾਧੀ ਨਹੀ ਹਨ, ਬਲਕਿ ਜੰਗੀ ਕੈਦੀ ਹਨ, ਉਨ੍ਹਾਂ ਨੂੰ ਰਿਹਾਅ ਨਹੀ ਕੀਤਾ ਜਾ ਰਿਹਾ, ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ ਦੀਆਂ ਬੀਤੇ 15 ਸਾਲਾਂ ਤੋ ਜਰਨਲ ਚੋਣਾਂ ਨਹੀ ਕਰਵਾਈਆ ਜਾ ਰਹੀਆ, ਪੰਜਾਬ ਸੂਬੇ ਦੀ ਮਾਲੀ ਹਾਲਤ ਨੂੰ ਬਿਹਤਰ ਕਰਨ ਲਈ ਨਾ ਤਾਂ ਕੋਈ ਵੱਡੀ ਇੰਡਸਟਰੀ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਪਾਕਿਸਤਾਨ ਨਾਲ ਲੱਗਦੀਆਂ ਵਾਹਗਾ, ਅਟਾਰੀ, ਸੁਲੇਮਾਨਕੀ ਅਤੇ ਹੂਸੈਨੀਵਾਲਾ ਸਰਹੱਦਾਂ ਨੂੰ ਇਥੋ ਦੇ ਖੇਤੀ ਅਤੇ ਉਦਯੋਗ ਤੋ ਬਣਨ ਵਾਲੀਆ ਵਸਤਾਂ ਦੇ ਵਪਾਰ ਲਈ ਖੋਲਿਆ ਜਾ ਰਿਹਾ ਹੈ । ਇਸ ਤੋ ਵੀ ਵੱਧਕੇ ਸਾਡੇ ਵੱਡੇ ਸਾਧਨਾਂ ਪਾਣੀ, ਬਿਜਲੀ ਗੈਰ ਕਾਨੂੰਨੀ ਢੰਗ ਨਾਲ ਖੋਹੇ ਜਾ ਰਹੇ ਹਨ, ਪੰਜਾਬੀ ਬੋਲਦੇ ਇਲਾਕੇ ਵਾਪਸ ਨਹੀ ਕੀਤੇ ਜਾ ਰਹੇ, ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਦਾ ਵਿਦਿਅਕ ਅਦਾਰਾ ਖੋਹਣ ਦੀਆਂ ਸਾਜਿਸਾਂ ਰਚੀਆ ਜਾ ਰਹੀਆ ਹਨ । ਕਹਿਣ ਤੋ ਭਾਵ ਹੈ ਕਿ ਸੈਂਟਰ ਦੇ ਹੁਕਮਰਾਨ ਬੀਜੇਪੀ-ਆਰ.ਐਸ.ਐਸ. ਹਕੂਮਤ, ਪੰਜਾਬ ਸੂਬੇ ਪੰਜਾਬੀਆਂ ਅਤੇ ਸਿੱਖ ਕੌਮ ਨਾਲ ਅਜਿਹਾ ਗੈਰ ਇਖਲਾਕੀ ਤੇ ਗੈਰ ਇਨਸਾਨੀ ਅਮਲ ਕਰਦੇ ਆ ਰਹੇ ਹਨ । ਜਿਵੇਕਿ ਅਸੀ ਇਥੋ ਦੇ ਨਿਵਾਸੀ ਨਾ ਹੋਈਏ, ਦੂਜੇ ਦਰਜੇ ਦੇ ਸਹਿਰੀਆਂ ਵਰਗਾਂ ਵਿਵਹਾਰ ਕੀਤਾ ਜਾ ਰਿਹਾ ਹੈ । ਪਰ ਪੰਜਾਬੀਆਂ ਅਤੇ ਸਿੱਖਾਂ ਨੂੰ ਆਪਣੇ ਚੋਣ ਸਵਾਰਥੀ ਹਿੱਤਾ ਅਧੀਨ ਸਬਜਬਾਗ ਦਿਖਾਕੇ ਆਪਣੇ ਨਾਲ ਕਰਨ ਦੇ ਅਸਫਲ ਯਤਨ ਕੀਤੇ ਜਾ ਰਹੇ ਹਨ । ਜਦੋ ਤੱਕ ਹੁਕਮਰਾਨ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਕੀਤੇ ਜਾ ਰਹੇ ਅਣਮਨੁੱਖੀ, ਗੈਰ ਕਾਨੂੰਨੀ, ਗੈਰ ਸਮਾਜਿਕ ਅਮਲਾਂ ਤੋ ਤੋਬਾ ਕਰਕੇ ਸਹੀ ਮਾਇਨਿਆ ਵਿਚ ਸਰਹੱਦੀ ਸੂਬੇ ਪੰਜਾਬ ਨੂੰ ਉਸਦੇ ਬਣਦੇ ਵਿਧਾਨਿਕ, ਸਮਾਜਿਕ, ਮਾਲੀ ਅਤੇ ਇਖਲਾਕੀ ਹੱਕ ਖੁੱਲਦਿਲੀ ਨਾਲ ਪ੍ਰਦਾਨ ਨਹੀ ਕਰਦੇ, ਉਸ ਸਮੇ ਤੱਕ ਇਥੋ ਦੇ ਨਿਵਾਸੀ ਕਦਾਚਿਤ ਇਨ੍ਹਾਂ ਦੇ ਲੁਭਾਣੇ ਐਲਾਨਾਂ ਤੇ ਯਕੀਨ ਨਹੀ ਕਰਨਗੇ ਬਿਹਤਰ ਇਹੀ ਹੋਵੇਗਾ ਕਿ ਅਜਿਹੇ ਅਮਲਾਂ ਤੋ ਤੋਬਾ ਕਰਕੇ ਪੰਜਾਬੀਆ ਤੇ ਸਿੱਖਾਂ ਨੂੰ ਇਨਸਾਫ਼ ਦਿੱਤਾ ਜਾਵੇ ।