ਵੈਨਜੁਏਲਾ ਦੇ ਪ੍ਰੈਜੀਡੈਟ ਮਾਦੂਰੋ ਦੀ ਟਰੰਪ ਵੱਲੋ ਕੀਤੀ ਗ੍ਰਿਫ਼ਤਾਰੀ ਸਲਾਘਾਯੋਗ ਉੱਦਮ : ਮਾਨ
ਫ਼ਤਹਿਗੜ੍ਹ ਸਾਹਿਬ, 05 ਜਨਵਰੀ ( ) “ਕੁਝ ਸਮਾਂ ਪਹਿਲੇ ਸੰਸਾਰ ਜੰਗ 1 ਸਮੇ ਅਮਰੀਕਾ ਦੇ ਉਸ ਸਮੇ ਦੇ ਪ੍ਰੈਜੀਡੈਟ ਵੁਡਰੋ ਵਿਲਸਨ ਸਨ, ਜੰਗ ਤੋ ਬਾਅਦ ਉਨ੍ਹਾਂ ਨੇ ਸਾਮਰਾਜੀ ਤਾਕਤ ਨੂੰ ਤੋੜਕੇ ਕਈ ਕੌਮਾਂ ਦੇ ਆਧਾਰ ਤੇ ਨਵੇ ਮੁਲਕ ਬਣਾਏ ਸਨ । ਜਿਸ ਨਾਲ ਵੱਡੀ ਗਿਣਤੀ ਵਿਚ ਕੌਮਾਂ ਨੂੰ ਰਾਹਤ ਮਿਲੀ ਸੀ । ਮੈਂ ਇਸੇ ਸੋਚ ਤੇ ਤੁਜਰਬੇ ਨੂੰ ਮੁੱਖ ਰੱਖਕੇ ਕੁਝ ਸਮਾਂ ਪਹਿਲੇ ਅਮਰੀਕਾ ਦੇ ਪ੍ਰੈਜੀਡੈਟ ਸ੍ਰੀ ਟਰੰਪ ਨੂੰ ਪੱਤਰ ਲਿਖਦੇ ਹੋਏ ਕਿਹਾ ਸੀ ਕਿ ਹਿੰਦੂਤਵ ਫਿਰਕੂ ਹੁਕਮਰਾਨਾਂ ਨੇ ਸਿੱਖ ਕੌਮ ਉਤੇ ਮੰਦਭਾਵਨਾ ਅਧੀਨ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ, ਫਿਰ 1966 ਵਿਚ ਪੰਜਾਬ ਦੇ ਟੁਕੜੇ ਕਰਦੇ ਹੋਏ, ਪੰਜਾਬੀ ਬੋਲਦੇ ਇਲਾਕਿਆ ਨਾਲ ਵੱਡੀ ਬੇਇਨਸਾਫ਼ੀ ਕੀਤੀ ਸੀ । ਬਲਿਊ ਸਟਾਰ ਸਮੇ ਤੋ ਬਾਅਦ ਰਾਜੀਵ ਗਾਂਧੀ ਨੇ ਸਿੱਖ ਕੌਮ ਦੀ ਨਸਲਕੁਸੀ ਕਰਕੇ ਕੌਮਾਂਤਰੀ ਕਾਨੂੰਨਾਂ, ਨਿਯਮਾਂ ਦੀ ਘੋਰ ਉਲੰਘਣਾ ਕੀਤੀ ਸੀ । ਫ਼ੌਜੀ ਨਿਜਾਮ ਨੇ ਵੀ ਡਿਊਟੀ ਪੂਰਨ ਨਾ ਕਰਕੇ ਜਾਬਰ ਹੁਕਮਰਾਨਾਂ ਦਾ ਸਾਥ ਹੀ ਦਿੱਤਾ । ਜਦੋ ਫੌਜੀ ਨਿਜਾਮ ਵੀ ਹੁਕਮਰਾਨਾਂ ਨਾਲ ਘਿਓ ਖਿਚੜੀ ਹੋ ਜਾਵੇ ਫਿਰ ਘੱਟ ਗਿਣਤੀਆ ਦਾ ਜਿਊਣਾ ਹਰਾਮ ਹੋ ਜਾਂਦਾ ਹੈ । ਮੈ ਇਹ ਵੀ ਕਿਹਾ ਸੀ ਕਿ ਸਿੱਖ ਵਸੋ ਵਾਲੇ ਇਲਾਕੇ ਜਿਸ ਵਿਚ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਯੂ.ਟੀ. ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਆਉਦੇ ਹਨ, ਉਹ ਕਾਮਰੇਡ ਚੀਨ, ਹਿੰਦੂ ਇੰਡੀਆ ਅਤੇ ਮੁਸਲਿਮ ਪਾਕਿਸਤਾਨ ਦੇ ਨਾਲ ਘਿਰੇ ਪਏ ਹਨ । ਜੋ ਕਿ ਤਿੰਨੇ ਪ੍ਰਮਾਣੂ ਤਾਕਤਾਂ ਨਾਲ ਲੈਸ ਮੁਲਕ ਹਨ। ਜਦੋ ਵੀ ਇਨ੍ਹਾਂ ਵਿਚ ਜੰਗ ਹੋਵੇ ਤਾਂ ਸਿੱਖ ਵਸੋ ਵਾਲੇ ਇਲਾਕੇ ਦੀ ਵਸੋ ਤਾਂ ਪੂਰਨ ਰੂਪ ਵਿਚ ਖਤਮ ਹੋਕੇ ਰਹਿ ਜਾਵੇਗੀ। ਕਿਉਂਕਿ 1819 ਕਸਮੀਰ ਦਾ ਇਲਾਕਾ ਲਾਹੌਰ ਖਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ ਜਿਤਕੇ ਆਪਣੇ ਵਿਚ ਮਿਲਾਇਆ ਸੀ ਅਤੇ ਲੇਹ-ਲਦਾਖ ਦਾ ਇਲਾਕਾ 1834 ਵਿਚ ਫਤਹਿ ਕੀਤਾ ਸੀ । ਉਸਦਾ 39,000 ਸਕੇਅਰ ਵਰਗ ਕਿਲੋਮੀਟਰ ਇਲਾਕਾ 1962 ਵਿਚ ਇਨ੍ਹਾਂ ਨੇ ਚੀਨ ਨੂੰ ਲੁਟਾ ਦਿੱਤਾ । ਹੁਣ ਜਦੋ ਹਿੰਦੂਤਵ ਹੁਕਮਰਾਨਾਂ ਨੇ 1960 ਵਿਚ ਵਰਲਡ ਬੈਂਕ ਦੁਆਰਾ ਬਣਾਈ ਗਈ ਇੰਡਸ ਵਾਟਰ ਟਰੀਟੀ ਨੂੰ ਤੋੜ ਦਿੱਤਾ ਹੈ ਜਿਸ ਅਨੁਸਾਰ ਇੰਡਸ, ਜੇਹਲਮ ਅਤੇ ਚਨਾਬ ਦਰਿਆ ਪਾਕਿਸਤਾਨ ਨੂੰ, ਸਤਲੁਜ, ਬਿਆਸ ਤੇ ਰਾਵੀ ਪੰਜਾਬ ਨੂੰ ਦਿੱਤੇ ਗਏ ਸਨ । ਤਾਂ ਇਹ ਸੰਧੀ ਟੁੱਟਣ ਤੇ ਪਾਕਿਸਤਾਨ ਜੰਗ ਜਰੂਰ ਕਰੇਗਾ ਅਤੇ ਸਾਡੇ ਸਿੱਖ ਵਸੋ ਵਾਲੇ ਇਲਾਕੇ ਨਿਸਾਨਾਂ ਬਣਨਗੇ । ਇਸ ਲਈ ਇਹ ਜਰੂਰੀ ਹੈ ਕਿ ਜੇਕਰ ਸ੍ਰੀ ਟਰੰਪ ਆਪਣੇ ਪਹਿਲੇ ਪ੍ਰੈਜੀਡੈਟ ਵਿਲਸਨ ਦੀ ਤਰ੍ਹਾਂ ਸਿੱਖ ਕੌਮ ਦੇ ਬਿਨ੍ਹਾਂ ਤੇ ਆਪਣੀ ਸਰਪ੍ਰਸਤੀ ਹੇਠ ਸਾਡਾ ਮੁਲਕ ਆਜਾਦ ਕਰਵਾ ਦੇਣ ਤਾਂ ਇਹ ਇਕ ਚੰਗਾਂ ਉਦਮ ਹੋਵੇਗਾ ਅਤੇ ਹਿੰਦੂਤਵ ਜਬਰ ਤੋ ਸਿੱਖ ਕੌਮ ਨੂੰ ਛੁਟਕਾਰਾ ਦਿਵਾਕੇ ਆਜਾਦ ਮੁਲਕ ਕਾਇਮ ਕਰਨ ਦੀ ਭੂਮਿਕਾ ਨਿਭਾਈ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੈਨਜੁਏਲਾ ਦੇ ਪ੍ਰੈਜੀਡੀਟ ਮਾਦੂਰੋ ਨੂੰ ਸ੍ਰੀ ਟਰੰਪ ਵੱਲੋ ਗ੍ਰਿਫਤਾਰ ਕਰਨ ਦੀ ਸਲਾਘਾ ਕਰਦੇ ਹੋਏ ਅਤੇ ਇਸੇ ਬਿਨ੍ਹਾਂ ਤੇ ਜਾਬਰ ਹਿੰਦੂਤਵ ਮੁਤੱਸਵੀ ਹੁਕਮਰਾਨਾ ਤੋ ਸਿੱਖ ਕੌਮ ਨੂੰ ਆਜਾਦ ਕਰਵਾਕੇ ਇਕ ਨਵਾ ਆਜਾਦ ਮੁਲਕ ਕਾਇਮ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਅਤੇ ਉਸਦੀ ਜੂੰਡਲੀ ਵਿਚ ਸਾਮਿਲ ਗ੍ਰਹਿ ਵਜੀਰ ਸ੍ਰੀ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਇਨ੍ਹਾਂ ਨੇ ਇਸ ਕਤਲੇਆਮ ਦੇ ਨਾਲ-ਨਾਲ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ ਦੀ ਬਾਦਸਾਹੀ ਨੂੰ ਵੀ ਤੋੜਿਆ ਹੈ ਜੋ ਕੌਮਾਂਤਰੀ ਅਪਰਾਧ ਹੈ । ਇਥੋ ਤੱਕ ਸ੍ਰੀ ਪੰਨੂ ਨੂੰ ਕਤਲ ਕਰਨ ਦੀ ਸਾਜਿਸ ਬਣਾਕੇ ਅਮਰੀਕਾ ਦੇ ਮੁਨਰੋ ਡਾਕਟਰੀਨ ਦਾ ਵੀ ਘਾਣ ਕੀਤਾ ਹੈ । ਇਸ ਲਈ ਸ੍ਰੀ ਮੋਦੀ ਅਤੇ ਕਾਤਲ ਜੂੰਡਲੀ ਨੂੰ ਗ੍ਰਿਫਤਾਰ ਕਰਨਾ ਅਤਿ ਜਰੂਰੀ ਹੈ । ਅਜਿਹੇ ਅਮਲ ਕਰਕੇ ਹਿੰਦੂਤਵ ਹੁਕਮਰਾਨਾਂ ਨੇ ਟਰਾਸਨੈਸਨਲ ਅਪਰਾਧ ਕੀਤਾ ਹੈ । ਜੇਕਰ ਸ੍ਰੀ ਟਰੰਪ ਵੱਲੋ ਅਜਿਹਾ ਅਮਲ ਨਾ ਹੋਇਆ ਤਾਂ ਇਹ ਹੋਰ ਵਧੇਰੇ ਜਬਰ ਕਰਨਗੇ । ਜੰਗ ਲੱਗਣ ਦੀ ਸੂਰਤ ਵਿਚ ਹਿੰਦੂਤਵ ਹੁਕਮਰਾਨ ਇਕ ਤੀਰ ਨਾਲ ਦੋ ਨਿਸਾਨੇ ਮਾਰਨਗੇ ਇਕ ਪਾਸੇ ਪਾਕਿਸਤਾਨ ਵਸੋ ਵਿਚ ਮੁਸਲਮਾਨ ਤੇ ਦੂਜੇ ਪਾਸੇ ਪੰਜਾਬ ਵਿਚ ਸਿੱਖਾਂ ਵਸੋ ਨੂੰ ਖਤਮ ਕਰਨ ਦੇ ਅਮਲ ਕਰਨਗੇ ਅਤੇ ਹਿੰਦੂ ਰਾਜ ਆ ਜਾਵੇਗਾ । ਜਦੋਕਿ ਦੋਵੇ ਪੰਜਾਬ ਦੇ ਮੁਸਲਿਮ ਤੇ ਸਿੱਖ ਕੌਮ ਨੂੰ ਬਚਾਉਣਾ ਅਤਿ ਜਰੂਰੀ ਹੈ । ਜੇਕਰ ਇਹ ਗ੍ਰਿਫਤਾਰੀ ਬਾਹਰਲੇ ਮੁਲਕਾਂ ਦੇ ਦੌਰੇ ਤੇ ਜਾਣ ਸਮੇ ਕਰ ਲਈ ਜਾਵੇ ਤਾਂ ਇਹ ਜਮਹੂਰੀਅਤ ਅਤੇ ਅਮਨਮਈ ਲੀਹਾਂ ਦੀ ਰਾਖੀ ਕਰਨ ਦਾ ਇਕ ਵੱਡਾ ਉਦਮ ਹੋਵੇਗਾ ।