ਇਸਲਾਮਿਕ ਘਰੇਲੂ ਜੰਗ ਵਿਚ ਹੋਈ ਵੱਡੀ ਤਬਦੀਲੀ ਉਪਰੰਤ, ਮੁਸਲਿਮ ਅਤੇ ਸਿੱਖ ਕੌਮ ਦੇ ਮਸਲਿਆ ਨੂੰ ਸਹਿਜ ਨਾਲ ਹੱਲ ਕਰਨਾ ਪਵੇਗਾ : ਮਾਨ
ਫ਼ਤਹਿਗੜ੍ਹ ਸਾਹਿਬ, 05 ਜਨਵਰੀ ( ) “ਜੋ ਬੀਤੇ ਕੁਝ ਸਮੇ ਪਹਿਲੇ ਦਿੱਲੀ ਦੇ ਲਾਲ ਕਿਲ੍ਹੇ ਵਿਖੇ ਬੰਬ ਵਿਸਫੋਟ ਨਾਲ ਵੱਡਾ ਨੁਕਸਾਨ ਹੋਇਆ ਸੀ, ਉਸਦੀ ਤਕਨੀਕ ਤੋ ਇਹ ਜਾਹਰ ਹੋ ਜਾਂਦਾ ਹੈ ਕਿ ਮੁਸਲਿਮ ਘਰੇਲੂ ਜੰਗ ਵਿਚ ਜਿਥੇ ਪਹਿਲੇ ਗਰੀਬ ਅਤੇ ਦਿਹਾਤੀ ਮੁਸਲਿਮ ਹਿੱਸਾ ਲੈਦੇ ਸਨ, ਉਥੇ ਹੁਣ ਪੜ੍ਹੇ-ਲਿਖੇ ਡਾਕਟਰ, ਵਕੀਲ, ਪ੍ਰੋਫੈਸਰ, ਡਿਗਰੀ ਹੋਲਡਰ ਮੁਸਲਿਮ ਨੌਜਵਾਨ ਜਿਵੇ ਡਾ. ਬਿਲਾਲ ਨਾਸੀਰ ਮੱਲਾ, ਉਮਰ ਉਨ ਨਬੀ, ਡਾ. ਸਕੀਲ, ਮੁਜਾਮਿਲ ਅਹਿਮਦ ਗਨੀ, ਆਦੀਲ ਮਾਜੀਦ ਜੋ ਦੋਵੇ ਡਾਕਟਰ ਹਨ ਅਤੇ ਮਿਸਟਰ ਸੋਇਬ ਫਰੀਦਾਬਾਦ ਵਰਗੇ ਹੁਣ ਇਸ ਜਿੰਮੇਵਾਰੀ ਵਿਚ ਅੱਗੇ ਆ ਗਏ ਹਨ । ਜਦੋ ਪੜਿਆ-ਲਿਖਿਆ ਵਰਗ ਆਪਣੇ ਆਪ ਨੂੰ ਮੌਤ ਦੇ ਮੂੰਹ ਵਿਚ ਪਾ ਕੇ ਕੋਈ ਐਕਸਨ ਕਰਨ ਲੱਗ ਪਵੇ ਤਾਂ ਉਸਦੇ ਨੁਕਸਾਨ ਵੀ ਵੱਡੇ ਹੋ ਸਕਦੇ ਹਨ । ਹੁਕਮਰਾਨਾਂ ਨੂੰ ਸੋਚਣਾ ਪਵੇਗਾ ਕਿ ਇਸਲਾਮਿਕ ਘਰੇਲੂ ਜੰਗ ਦੇ ਮੈਬਰਾਂ ਨੂੰ ਗੋਲੀ ਬੰਦੂਕ ਦੀ ਨੀਤੀ ਅੱਗੇ ਵੱਧਣ ਤੋ ਨਹੀ ਰੋਕ ਸਕੇਗੀ ਕਿਉਂਕਿ ਇਨ੍ਹਾਂ ਪੜ੍ਹੇ ਲਿਖੇ ਨੌਜਵਾਨਾਂ ਦੇ ਮਨ ਵਿਚ ਆਪਣੇ ਨਾਲ ਹੋ ਰਹੇ ਜਬਰ ਤੇ ਬੇਇਨਸਾਫ਼ੀਆਂ ਦੇ ਰੋਹ ਨੂੰ ਨਹੀ ਠੱਲਿਆ ਜਾ ਸਕੇਗਾ । ਬਲਕਿ ਸਹਿਜ ਤੇ ਸਹੀ ਪਹੁੰਚ ਅਪਣਾਕੇ ਹੀ ਅਜਿਹੇ ਮਸਲੇ ਹੱਲ ਹੋ ਸਕਦੇ ਹਨ । ਜਦੋਕਿ ਅਜਿਹੇ ਅਮਲਾਂ ਵਿਚ ਕਈ ਇਸਲਾਮਿਕ ਮੁਲਕ ਵੀ ਇਨ੍ਹਾਂ ਨੂੰ ਸਾਥ ਦੇ ਰਹੇ ਹਨ ਜੋ ਕਿ ਹੋਰ ਵੀ ਗੰਭੀਰ ਮਸਲਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਸਲਿਮ ਘਰੇਲੂ ਜੰਗ ਵਿਚ ਆਈ ਵੱਡੀ ਤਬਦੀਲੀ ਉਤੇ ਇੰਡੀਆ ਦੇ ਹੁਕਮਰਾਨਾਂ ਵੱਲੋ ਘੱਟ ਗਿਣਤੀ ਕੌਮਾਂ ਤੇ ਜਬਰ ਢਾਹੁਣ ਦੀ ਬਦੌਲਤ ਹੋ ਰਹੀ ਤਬਦੀਲੀ ਉਤੇ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਸੂਝਵਾਨ ਡਿਗਰੀ ਹੋਲਡਰ ਲੋਕ ਆਪਣੀ ਕੌਮਾਂ ਦੇ ਵੱਡੇ ਮਸਲਿਆ ਉਤੇ ਸਰਗਰਮ ਹੋ ਚੁੱਕੇ ਹਨ ਜੋ ਕਿ ਕਸਮੀਰ ਅਤੇ ਹੋਰ ਮੁਸਲਿਮ ਕੌਮ ਨਾਲ ਸੰਬੰਧਤ ਮੁੱਦਿਆ ਉਤੇ ਸਟੈਡ ਲੈਕੇ ਜੂਝ ਰਹੇ ਹਨ । ਦੂਸਰਾ ਸਾਨੂੰ ਇਹ ਵੀ ਜਾਣਕਾਰੀ ਮਿਲੀ ਹੈ ਜੋ ਸਿੱਖ ਨੌਜਵਾਨੀ ਹਿੰਦੂ ਗੁਲਾਮੀਅਤ ਤੋ ਆਜਾਦੀ ਪ੍ਰਾਪਤ ਕਰਕੇ ਆਪਣਾ ਮੁਲਕ ਕਾਇਮ ਕਰਨਾ ਲੋੜਦੇ ਹਨ, ਉਹ ਇਨ੍ਹਾਂ ਗੈਰ ਵਿਧਾਨਿਕ ਅਤੇ ਅਣਮਨੁੱਖੀ ਹੋ ਰਹੇ ਜਬਰ ਤੋ ਚਿੰਤਤ ਹੋਣ ਦੇ ਨਾਲ-ਨਾਲ ਅਜਿਹੀ ਸਿੱਖ ਨੌਜਵਾਨੀ ਹੁਣ ਇਕੋਨੋਮਿਕ ਵਾਰ ਆਰਥਿਕ ਜੰਗ ਵਿਚ ਵੀ ਸਾਮਿਲ ਹੋ ਚੁੱਕੀ ਹੈ।
ਜੋ ਹਿਮਾਚਲ ਦੇ ਬਦੀ ਇਲਾਕੇ ਵਿਚ ਦਵਾਈਆ ਦੀਆ ਕੰਪਨੀਆ ਦਵਾਈਆ ਤਿਆਰ ਕਰਕੇ ਪੰਜਾਬ ਵਿਚ ਵਪਾਰ ਕਰਦੇ ਹੋਏ ਉਨ੍ਹਾਂ ਨੂੰ ਲੁੱਟਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੇ ਅਮਲ ਕਰਦੇ ਆ ਰਹੇ ਹਨ, ਉਸ ਵਿਰੁੱਧ ਲੈਡਮਾਈਨਜ ਲੱਗਣੀਆ ਸੁਰੂ ਹੋ ਚੁੱਕੀਆ ਹਨ ਜੋ ਕਿ ਇਸ ਫੜੇ ਗਏ ਨੌਜਵਾਨਾਂ ਤੋ ਪ੍ਰਤੱਖ ਹੋ ਜਾਂਦਾ ਹੈ । ਜਿਸਦਾ ਮਤਲਬ ਹੈ ਕਿ ਬੀਜੇਪੀ ਆਰ.ਐਸ.ਐਸ ਦੇ ਕੱਟੜਵਾਦੀਆ ਨੇ ਪੰਜਾਬ, ਪੰਜਾਬੀਆ ਵਿਰੁੱਧ ਜੋਰਸੋਰ ਨਾਲ ਅਜਿਹੇ ਅਮਲ ਸੁਰੂ ਕੀਤੇ ਹਨ ਉਸ ਵਿਰੁੱਧ ਦੋਵੇ ਘੱਟ ਗਿਣਤੀ ਕੌਮਾਂ ਖੜ੍ਹੀਆ ਹੋ ਚੁੱਕੀਆ ਹਨ । ਇਹੀ ਵਜਹ ਹੈ ਕਿ ਮੁਸਲਿਮ ਅਤੇ ਸਿੱਖ ਨੌਜਵਾਨੀ ਵਿਚ ਰੋਹ ਵੱਧਦਾ ਜਾ ਰਿਹਾ ਹੈ । ਜਿਸ ਨਾਲ ਉਪਰੋਕਤ ਅਮਲਾਂ ਦੇ ਵੱਧਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਜੋ ਸਿੱਖ ਨੌਜਵਾਨੀ ਦੇ ਖਾੜਕੂਵਾਦ ਵਿਚ ਇਹ ਵੱਡੀ ਤਬਦੀਲੀ ਆਈ ਹੈ ਕਿ ਸਤਲੁਜ ਦਰਿਆ ਨਾਲ ਸੰਬੰਧਤ ਨਹਿਰਾਂ ਵਿਚ ਵੱਡੀ ਮਾਤਰਾ ਵਿਚ ਯੂਰੇਨੀਅਮ ਅਤੇ ਹੋਰ ਜਹਿਰਨੁਮਾ ਧਾਤਾ ਦੇ ਵੱਧ ਜਾਣ ਕਾਰਨ ਪੰਜਾਬੀਆਂ ਨੂੰ ਕੈਸਰ ਵਰਗੀਆ ਖਤਰਨਾਕ ਬਿਮਾਰੀਆ ਵੱਲ ਧਕੇਲਣ ਦੇ ਅਣਮਨੁੱਖੀ ਅਮਲ ਹਨ । ਕਿਉਕਿ ਇਨ੍ਹਾਂ ਨਹਿਰਾਂ ਦਰਿਆਵਾ ਉਤੇ ਗੁਪਤ ਰੂਪ ਵਿਚ ਲੱਗੇ ਇਨਰਿਚਮੈਟ ਪਲਾਟ ਅਤੇ ਹੈਵੀਵਾਟਰ ਪਲਾਟ ਹਨ, ਜਿਨ੍ਹਾਂ ਰਾਹੀ ਸਾਡੇ ਦਰਿਆਵਾ ਵਿਚ ਯੂਰੇਨੀਅਮ ਤੇ ਹੋਰ ਖਤਰਨਾਕ ਧਾਤਾ ਦੀ ਮਾਤਰਾ ਵੱਧ ਗਈ ਹੈ । ਇਹ ਪਲਾਟ ਜਾਂ ਤਾਂ ਤਿੱਬਤ ਚੀਨ ਵਿਚ ਹਨ ਜਾਂ ਫਿਰ ਸਤਲੁਜ ਵਿਚ ਜੋ ਪੰਜਾਬ ਵਿਚ ਆਉਦਾ ਹੈ, ਉਸਨੂੰ ਰੋਕਣ ਲਈ ਇੰਡੀਆ ਅਤੇ ਪੰਜਾਬ ਸਰਕਾਰ ਨੇ ਧਿਆਨ ਕਿਉਂ ਨਹੀ ਦਿੱਤਾ ? ਕੀ ਇਨ੍ਹਾਂ ਪਲਾਟਾਂ ਰਾਹੀ ਪੰਜਾਬ ਦੇ ਦਰਿਆਵਾ, ਨਹਿਰਾਂ ਦੇ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਨੂੰ ਵਧਾਕੇ ਬਿਮਾਰੀਆ ਵਿਚ ਵਾਧਾ ਕਰਨਾ ਪੰਜਾਬੀਆ ਤੇ ਸਿੱਖਾਂ ਨਾਲ ਖਿਲਵਾੜ ਕਰਨ ਦੀ ਸਾਜਿਸ ਨਹੀ ?
ਉਨ੍ਹਾਂ ਕਿਹਾ ਕਿ ਜੋ ਇਹ ਪੜ੍ਹੇ ਲਿਖੇ ਮੁਸਲਿਮ ਤੇ ਸਿੱਖ ਆਪਣੇ ਸੂਬੇ ਤੇ ਕੌਮ ਨਾਲ ਹੋ ਰਹੀਆ ਬੇਇਨਸਾਫੀਆ ਤੇ ਜਬਰ ਵਿਰੁੱਧ ਉੱਠ ਖੜੇ ਹੋਏ ਹਨ ਇਸਦਾ ਮੁੱਖ ਕਾਰਨ ਜੇਲ੍ਹਾਂ ਵਿਚ ਬੰਦੀ ਸਿੱਖ ਨੌਜਵਾਨਾਂ ਨੂੰ ਰਿਹਾਅ ਨਾ ਕਰਨਾ, ਬੀਤੇ 15 ਸਾਲਾਂ ਤੋ ਐਸ.ਜੀ.ਪੀ.ਸੀ ਜਰਨਲ ਚੋਣਾਂ ਨਾ ਕਰਵਾਉਣਾ, ਪੰਜਾਬ ਦੇ ਸਾਧਨਾਂ ਦੀ ਸੈਟਰ ਵੱਲੋ ਹੋ ਰਹੀ ਗੈਰ ਕਾਨੂੰਨੀ ਲੁੱਟ ਖਸੁੱਟ ਪੰਜਾਬ ਵਿਚ ਪੰਜਾਬੀ ਬੋਲੀ ਨੂੰ ਬਣਦਾ ਸਤਿਕਾਰ ਨਾ ਦੇਣਾ, ਪੰਜਾਬੀਆ ਨੂੰ ਇਥੇ ਰੁਜਗਾਰ ਪ੍ਰਦਾਨ ਨਾ ਕਰਕੇ ਜਬਰੀ ਬਾਹਰਲੇ ਸੂਬਿਆ ਦੀ ਭਰਤੀ ਕਰਨਾ, ਪੰਜਾਬ ਨੂੰ ਕੋਈ ਵੱਡੀ ਇੰਡਸਟਰੀ ਨਾ ਦੇਣਾ, ਪੰਜਾਬ ਦੀਆਂ ਸਰਹੱਦਾਂ ਵਪਾਰ ਲਈ ਨਾ ਖੋਲਣਾ ਆਦਿ ਵੱਡੀਆ ਬੇਇਨਸਾਫੀਆ ਹੀ ਹਨ ।