ਬੀਬੀ ਪ੍ਰਕਾਸ਼ ਕੌਰ ਟਰੱਸਟੀ ਸਕੱਤਰ ਅਦਾਰਾ ਅਜੀਤ ਦੇ ਅਕਾਲ ਚਲਾਣੇ ‘ਤੇ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਫ਼ਤਹਿਗੜ੍ਹ ਸਾਹਿਬ, 03 ਜਨਵਰੀ ( ) “ਬੀਬੀ ਪ੍ਰਕਾਸ਼ ਕੌਰ ਜੋ ਕਿ ਲੰਮੇ ਸਮੇ ਤੋਂ ਰੋਜਾਨਾ ਅਜੀਤ ਅਖ਼ਬਾਰ ਦੇ ਟਰੱਸਟੀ ਸਕੱਤਰ ਦੀ ਸੇਵਾ ਨਿਭਾਉਦੇ ਆ ਰਹੇ ਸਨ ਜੋ ਕਿ ਉੱਘੀ ਸਖਸ਼ੀਅਤ ਅਤੇ ਵਿਦਵਾਨ ਡਾ. ਸਾਧੂ ਸਿੰਘ ਹਮਦਰਦ ਦੇ ਧਰਮਸਪਤਨੀ ਅਤੇ ਮੌਜੂਦਾ ਪ੍ਰਬੰਧਕੀ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਸਤਿਕਾਰਯੋਗ ਮਾਤਾ ਜੀ ਸਨ, ਉਹ ਆਪਣੇ ਮਿਲੇ ਸਵਾਸਾਂ ਦੀ ਪੂੰਜੀ ਨੂੰ ਸੰਪੂਰਨ ਕਰਦੇ ਹੋਏ ਬੀਤੇ 2 ਦਿਨ ਪਹਿਲੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਸ ਨਾਲ ਸਮੁੱਚੇ ਹਮਦਰਦ ਪਰਿਵਾਰ, ਅਦਾਰਾ ਅਜੀਤ ਨਾਲ ਜੁੜੇ ਸਭ ਸਤਿਕਾਰਯੋਗ ਪੱਤਰਕਾਰ ਸਾਹਿਬਾਨ, ਸਟਾਫ ਅਤੇ ਉਨ੍ਹਾਂ ਦੇ ਸੰਬੰਧੀਆਂ, ਦੋਸਤਾਂ, ਮਿੱਤਰਾਂ ਨੂੰ ਇਕ ਅਸਹਿ ਤੇ ਅਕਹਿ ਘਾਟਾ ਪਿਆ ਹੈ ਅਤੇ ਸਭ ਆਤਮਾਵਾ ਨੂੰ ਡੂੰਘਾਂ ਸਦਮਾ ਪਹੁੰਚਿਆ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਵੀ ਉਨ੍ਹਾਂ ਦੇ ਚਲੇ ਜਾਣ ਤੇ ਡੂੰਘਾਂ ਅਫਸੋਸ ਹੋਇਆ ਹੈ । ਕਿਉਂਕਿ ਅਜਿਹੀਆ ਨੇਕ ਆਤਮਾਵਾ ਦੀ ਬਦੌਲਤ ਡਾ. ਸਾਧੂ ਸਿੰਘ ਹਮਦਰਦ ਨੇ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਨੂੰ ਆਪਣੀ ਕਲਮ ਦੀ ਤਾਕਤ ਰਾਹੀ ਤੇ ਲਿਖਤਾਂ ਰਾਹੀ ਬਹੁਤ ਕੁਝ ਦਿੱਤਾ ਅਤੇ ਹਰ ਸਮਾਜਿਕ, ਮਨੁੱਖਤਾ ਪੱਖੀ ਉੱਦਮਾਂ ਵਿਚ ਉਹ ਯੋਗਦਾਨ ਪਾਉਦੇ ਰਹੇ । ਉਪਰੰਤ ਡਾ. ਬਰਜਿੰਦਰ ਸਿੰਘ ਹਮਦਰਦ ਜੋ ਉਨ੍ਹਾਂ ਦੀ ਕੁੱਖੋ ਪੈਦਾ ਹੋਏ ਉਹ ਵੀ ਨਿਰੰਤਰ ਆਪਣੀਆ ਲਿਖਤਾਂ ਰਾਹੀ ਸਮਾਜ, ਕੌਮ ਅਤੇ ਮਨੁੱਖਤਾ ਨੂੰ ਸਮੇ-ਸਮੇ ਤੇ ਪ੍ਰੇਰਣਾ ਤੇ ਅਗਵਾਈ ਦਿੰਦੇ ਆ ਰਹੇ ਹਨ । ਅਸੀ ਇਸ ਵਿਛੜੀ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੇ ਹਾਂ, ਉਥੇ ਸਮੁੱਚੇ ਅਦਾਰਾ ਅਜੀਤ ਦੇ ਮੁੱਖ ਸੰਪਾਦਕ ਸ. ਬਰਜਿੰਦਰ ਸਿੰਘ ਤੇ ਸਮੁੱਚੇ ਸਟਾਫ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ, ਉਨ੍ਹਾਂ ਨੂੰ ਗੁਰੂ ਦੇ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿਸ ਕਰਨ ਦੀ ਅਰਜੋਈ ਵੀ ਕਰਦੇ ਹਾਂ ।”
ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਅੱਜ ਆਪਣੇ ਮੁੱਖ ਦਫਤਰ ਰਾਹੀ ਭੇਜੇ ਸੋਕ ਸੰਦੇਸ ਵਿਚ ਜਿਕਰ ਕਰਦੇ ਹੋਏ ਹਮਦਰਦ ਪਰਿਵਾਰ ਨਾਲ ਇਸ ਦੁੱਖ ਵਿਚ ਸਰੀਕ ਹੁੰਦੇ ਹੋਏ ਕੀਤਾ । ਇਸ ਦੁੱਖ ਦੀ ਘੜੀ ਵਿਚ ਪਾਰਟੀ ਦੇ ਆਗੂਆ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਇਮਾਨ ਸਿੰਘ ਮਾਨ ਕਾਰਜਕਾਰੀ ਪ੍ਰਧਾਨ, ਗੋਬਿੰਦ ਸਿੰਘ ਸੰਧੂ ਜਥੇਬੰਦਕ ਸਕੱਤਰ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਉਪਕਾਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾ, ਗੁਰਜੰਟ ਸਿੰਘ ਕੱਟੂ (ਸਾਰੇ ਜਰਲਨ ਸਕੱਤਰ), ਮਨਜੀਤ ਸਿੰਘ ਰੇਰੂ, ਸੁਖਜੀਤ ਸਿੰਘ ਡਰੋਲੀ, ਸੂਬੇਦਾਰ ਮੇਜਰ ਸਿੰਘ, ਗੁਰਮੁੱਖ ਸਿੰਘ ਜਲੰਧਰੀ, ਸੁਰਜੀਤ ਸਿੰਘ ਖਾਲਿਸਤਾਨੀ, ਰਜਿੰਦਰ ਸਿੰਘ ਫ਼ੌਜੀ ਆਦਿ ਆਗੂ ਅਰਦਾਸ ਕਰਨ ਵਾਲਿਆ ਵਿਚ ਸਾਮਿਲ ਸਨ ।