ਆਮ ਆਦਮੀ ਪਾਰਟੀ ਦਾ ਨਿਸ਼ਾਨ ਝਾੜੂ ਹੈ, ਪਰ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਅੱਜ ਤੱਕ ਲੱਗਣ ਵਾਲੇ ਗੰਦ ਦੇ ਢੇਰਾਂ ਨੂੰ ਸਾਫ਼ ਨਹੀ ਕਰ ਸਕੇ : ਮਾਨ
ਫ਼ਤਹਿਗੜ੍ਹ ਸਾਹਿਬ, 10 ਦਸੰਬਰ ( ) “ਆਮ ਆਦਮੀ ਪਾਰਟੀ ਦਾ ਨਿਸ਼ਾਨ ਝਾੜੂ ਹੈ ਜਿਸਦਾ ਭਾਵ ਅਰਥ ਸਾਫ-ਸੁਥਰਾਂ, ਰਿਸਵਤ ਤੋ ਰਹਿਤ ਪ੍ਰਸਾਸਨ ਦੇਣਾ ਅਤੇ ਆਪਣੇ ਪਿੰਡਾਂ, ਸ਼ਹਿਰਾਂ ਦੀਆਂ ਸੜਕਾਂ, ਗਲੀਆਂ-ਨਾਲੀਆਂ ਦੀ ਹਰ ਤਰਫ ਸਫਾਈ ਕਰਕੇ ਸਾਫ ਸੁਥਰਾਂ ਮਾਹੌਲ ਉਤਪੰਨ ਕਰਨਾ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਇਨ੍ਹਾਂ ਦੇ 92 ਵਿਧਾਇਕ, ਵਜੀਰ ਅਤੇ ਮੁੱਖ ਮੰਤਰੀ ਦੀ ਇਹ ਵੱਡੀ ਟੋਲੀ ਪੰਜਾਬ ਵਾਸੀਆ ਨੂੰ ਰਿਸਵਤ ਤੋ ਰਹਿਤ ਸਾਫ ਸੁਥਰਾਂ ਪ੍ਰਬੰਧ ਦੇਣ ਵਿਚ ਹੀ ਬੁਰੀ ਤਰ੍ਹਾਂ ਅਸਫਲ ਸਾਬਤ ਨਹੀ ਹੋਈ ਬਲਕਿ ਹਰ ਪਾਸੇ ਸੜਕਾਂ, ਗਲੀਆਂ ਦੇ ਕਿਨਾਰਿਆ ਉਤੇ ਥਾਂ-ਥਾਂ ਤੇ ਗੰਦ ਦੇ ਢੇਰ ਲੱਗੇ ਆਮ ਦੇਖੇ ਜਾ ਸਕਦੇ ਹਨ । ਇਨ੍ਹਾਂ 92 ਵਿਧਾਇਕਾ ਸਮੇਤ ਵਜੀਰ ਤੇ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਇਖਲਾਕੀ ਤੇ ਸਮਾਜਿਕ ਜਿੰਮੇਵਾਰੀ ਨੂੰ ਸਮਝਦੇ ਹੋਏ ਖੁਦ ਝਾੜੂ ਫੜਕੇ ਪੰਜਾਬ ਵਿਚ ਲੱਗੇ ਗੰਦ ਦੇ ਢੇਰਾਂ ਦੀ ਸਫਾਈ ਕਰਨ ਤੇ ਕਰਵਾਉਣ ਦੀ ਜਿੰਮੇਵਾਰੀ ਨਿਭਾਉਣ ਨਾ ਕਿ ਲੋਕਾਂ ਤੋ ਟੈਕਸਾਂ ਦੇ ਰੂਪ ਵਿਚ ਇਕੱਤਰ ਕੀਤੇ ਖਜਾਨੇ ਦੀ ਦੁਰਵਰਤੋ ਕਰਕੇ ਆਪਣੀਆ ਕੋਠੀਆ, ਕਾਰਾਂ, ਬੰਗਲਿਆ ਤੇ ਆਪਣੀ ਮਹਿੰਗੀ ਸੁਰੱਖਿਆ ਦੀ ਦੁਰਵਰਤੋ ਕਰਕੇ ਇਨ੍ਹਾਂ ਅਹੁਦਿਆ ਦਾ ਆਨੰਦ ਮਾਨਣੇ ਰਹਿਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਮ ਆਦਮੀ ਪਾਰਟੀ ਵੱਲੋ ਆਪਣਾ ਚੋਣ ਨਿਸ਼ਾਨ ਝਾੜੂ ਰੱਖਣ ਉਪਰੰਤ ਵੀ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਸਫਾਈ ਵੱਲ ਬਣਦਾ ਧਿਆਨ ਨਾ ਦੇਣ ਅਤੇ ਪੰਜਾਬ ਨਿਵਾਸੀਆ ਨੂੰ ਗੰਧਲੇ ਮਾਹੌਲ ਵਿਚ ਵਿਚਰਣ ਉਤੇ ਡੂੰਘਾਂ ਦੁੱਖ ਤੇ ਅਫਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਮਿਸਾਲ ਦਿੰਦੇ ਹੋਏ ਕਿਹਾ ਕਿ ਜਦੋ ਸਵਰਗਵਾਸੀ ਧਰਮ ਵੀਰ ਪੰਜਾਬ ਦੇ ਗਵਰਨਰ ਸਨ ਤਾਂ ਉਸ ਸਮੇ ਲੁਧਿਆਣਾ ਵਿਚ ਵੱਡੀ ਚੋਰ ਬਜਾਰੀ ਪ੍ਰਫੁੱਲਿਤ ਹੋ ਚੁੱਕੀ ਸੀ ਅਤੇ ਉਨ੍ਹਾਂ ਨੇ ਅਜਿਹੇ ਸਭ ਗੈਰ ਕਾਨੂੰਨੀ ਅਮਲ ਕਰਨ ਵਾਲੇ ਚੋਰਾ ਦੀ ਕੇਵਲ ਗ੍ਰਿਫਤਾਰੀ ਹੀ ਨਹੀ ਕੀਤੀ ਬਲਕਿ ਉਨ੍ਹਾਂ ਦੇ ਚੇਹਰੇ ਕਾਲੇ ਕਰਕੇ ਗੱਧਿਆ ਤੇ ਬਿਠਾਕੇ ਚੌੜਾ ਬਜਾਰ ਲੁਧਿਆਣਾ ਵਿਚ ਘੁਮਾਇਆ ਸੀ ਤਾਂ ਕਿ ਕੋਈ ਵੀ ਅਜਿਹਾ ਅਪਰਾਧਿਕ ਵਿਅਕਤੀ ਅਜਿਹੇ ਗੈਰ ਕਾਨੂੰਨੀ ਤੇ ਸਮਾਜ ਵਿਰੋਧੀ ਅਮਲ ਨਾ ਕਰ ਸਕੇ । ਹੁਣ ਆਮ ਆਦਮੀ ਪਾਰਟੀ ਜਿਨ੍ਹਾਂ ਕੋਲ 92 ਵਿਧਾਇਕਾ ਦਾ ਬਹੁਮੱਤ ਹੈ, ਉਨ੍ਹਾਂ ਨੂੰ ਵੀ ਪੰਜਾਬ ਦੇ ਸਹਿਰਾਂ ਤੇ ਪਿੰਡਾਂ ਵਿਚ ਵੱਡੇ ਪੱਧਰ ਤੇ ਥਾਂ-ਥਾਂ ਤੇ ਲੱਗੇ ਗੰਦ ਦੇ ਢੇਰਾਂ, ਸੜਕਾਂ, ਗਲੀਆ ਦੇ ਕਿਨਾਰੇ ਫੈਲਿਆ ਪ੍ਰਦੂਸ਼ਣ ਨੂੰ ਸਾਫ ਕਰਨ ਲਈ ਅਮਲ ਕਰਨਾ ਪਵੇਗਾ । ਤਦ ਹੀ ਇਹ ਆਮ ਆਦਮੀ ਪਾਰਟੀ ਆਪਣੇ ਝਾੜੂ ਚੋਣ ਨਿਸ਼ਾਨ ਨੂੰ ਰੱਖਣ ਲਈ ਸਹੀ ਸਾਬਤ ਹੋ ਸਕੇਗੀ ।