ਪੰਜਾਬ ਯੂਨੀਵਰਸਿਟੀ ਦੇ ਪ੍ਰੋ. ਬੀ.ਬੀ ਗੋਇਲ ਵੱਲੋ ਆਪਣੀ ਪਤਨੀ ਦਾ ਕੀਤਾ ਗਿਆ ਕਤਲ ਅਣਮਨੁੱਖੀ, ਉੱਚ ਪੱਧਰੀ ਜਾਂਚ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 09 ਦਸੰਬਰ ( ) “ਸਾਨੂੰ ਇਹ ਜਾਣਕੇ ਅਤਿਅੰਤ ਦੁੱਖ ਤੇ ਅਫਸੋਸ ਹੋਇਆ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਪ੍ਰੋ. ਬੀ.ਬੀ ਗੋਇਲ ਜੋ ਮਹਾਜਨ ਅਤੇ ਬਾਣੀਆ ਵਰਗ ਨਾਲ ਸੰਬੰਧਤ ਹਨ ਅਤੇ ਜਿਨ੍ਹਾਂ ਦਾ ਇਤਿਹਾਸ ਕਦੀ ਵੀ ਅਜਿਹੇ ਵੱਡੇ ਕਤਲਾਂ ਵਾਲੇ ਜੁਰਮ ਦਾ ਨਹੀ ਰਿਹਾ ਉਸ ਵੱਲੋ ਆਪਣੀ ਪਤਨੀ ਦਾ ਕਤਲ ਕਰਨ ਦੀ ਕਾਰਵਾਈ ਆਚੰਭੇ ਵਾਲੀ ਹੈ । ਜਿਸਦੀ ਨਿਰਪੱਖਤਾ ਨਾਲ ਜਾਂਚ ਕਰਦੇ ਹੋਏ ਕਾਨੂੰਨ ਅਨੁਸਾਰ ਬਣਦੀ ਸਜ਼ਾ ਅਵੱਸ ਮਿਲਣੀ ਚਾਹੀਦੀ ਹੈ । ਜੇਕਰ ਵੱਡੇ ਵਿਦਿਅਕ ਅਦਾਰਿਆ, ਸਕੂਲਾਂ, ਕਾਲਜਾਂ ਦੇ ਅਧਿਆਪਕ ਤੇ ਪ੍ਰੋਫੈਸਰਾਂ ਵੱਲੋ ਵੀ ਅਜਿਹਾ ਵੱਡਾ ਅਪਰਾਧ ਹੋਵੇ ਤਾਂ ਵਿਦਿਆਰਥੀ ਤੇ ਨੌਜਵਾਨਾਂ ਨੂੰ ਅਜਿਹੇ ਅਮਲ ਦਾ ਸੰਦੇਸ ਕਦੀ ਵੀ ਜਾਣਾ ਲਾਹੇਵੰਦ ਸਾਬਤ ਨਹੀ ਹੋ ਸਕੇਗਾ । ਇਸ ਲਈ ਇਹ ਅਮਲ ਅਤਿ ਨਿੰਦਣਯੋਗ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਹਾਜਨ ਅਤੇ ਬਾਣੀਆ ਪਰਿਵਾਰਾਂ ਵੱਲੋ ਹੋਈ ਇਸ ਦੁੱਖਦਾਇਕ ਘਟਨਾ ਉਤੇ ਅਤਿ ਹੈਰਾਨੀ ਤੇ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋ ਪ੍ਰੌ. ਗੋਇਲ ਦੀ ਸਪੁੱਤਰੀ ਪਾਰੂਲ ਵੱਲੋ ਆਪਣੇ ਬਿਆਨ ਵਿਚ ਦੱਸਿਆ ਗਿਆ ਹੈ ਕਿ ਕਤਲ ਤੋ ਇਕ ਦਿਨ ਪਹਿਲਾ ਦੋਵਾਂ ਪਤੀ-ਪਤਨੀ ਵਿਚ ਗਰਮਾਗਰਮ ਬਹਿਸ ਹੋਈ ਸੀ ਜੋ ਕਿ ਇਸ ਕਤਲ ਦਾ ਖੁਦ-ਬ-ਖੁਦ ਪ੍ਰਤੱਖ ਸਬੂਤ ਹੈ । ਸ. ਮਾਨ ਨੇ ਇਸੇ ਮਹਾਜਨ ਸੋਚ ਨਾਲ ਸੰਬੰਧਤ ਇਕ ਆਈ.ਪੀ.ਐਸ ਅਫਸਰ ਸੰਮਤ ਗੋਇਲ ਦੀ ਅਪਰਾਧਿਕ ਸੋਚ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਅ ਖੂਫੀਆ ਏਜੰਸੀ ਦੇ ਸਾਬਕਾ ਮੁੱਖੀ ਸੰਮਤ ਗੋਇਲ ਜੋ ਬੀਤੇ ਸਮੇ ਵਿਚ ਅੰਮ੍ਰਿਤਸਰ ਅਤੇ ਗੁਰਦਾਸਪੁਰ ਜਿਲ੍ਹਿਆ ਦੇ ਐਸ.ਐਸ.ਪੀ ਰਹਿ ਚੁੱਕੇ ਹਨ । ਉਸ ਵੱਲੋ ਵੀ ਇਨ੍ਹਾਂ ਜਿਲ੍ਹਿਆਂ ਵਿਚ ਵੱਡੀ ਗਿਣਤੀ ਵਿਚ ਸਿੱਖਾਂ ਦੇ ਕਤਲ ਕੀਤੇ ਗਏ । ਜੋ ਇੰਡੀਅਨ ਹੁਕਮਰਾਨਾਂ ਦੀ ਜਾਲਮ ਚੰਡਾਲ ਚੌਕੜੀ ਵੱਲੋ ਬਰਤਾਨੀਆ, ਕੈਨੇਡਾ, ਪਾਕਿਸਤਾਨ ਵਿਚ ਸਿੱਖਾਂ ਦੇ ਸਾਜਸੀ ਕਤਲ ਕੀਤੇ ਗਏ ਹਨ ਉਨ੍ਹਾਂ ਵਿਚ ਵੀ ਇਸ ਸੰਮਤ ਗੋਇਲ ਨਾਮ ਦੇ ਪੁਲਿਸ ਅਧਿਕਾਰੀ ਦੀ ਭੂਮਿਕਾ ਵੀ ਸੀ । ਇਸ ਲਈ ਅਜਿਹੇ ਜਾਲਮ ਸੋਚ ਵਾਲੇ ਮੁਜਲਿਮ ਵਿਰੁੱਧ ਕਾਨੂੰਨ ਅਨੁਸਾਰ ਅਵੱਸ ਅਮਲ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਅਪਰਾਧੀ ਜਾਂ ਪੁਲਿਸ ਅਫਸਰ ਆਪਣੇ ਹੀ ਨਿਵਾਸੀਆ ਦੀ ਜਾਂ ਘੱਟ ਗਿਣਤੀ ਕੌਮਾਂ ਸੰਬੰਧੀ ਨੌਜਵਾਨਾਂ ਦਾ ਕਤਲ ਕਰਕੇ ਇਥੋ ਦੇ ਮਾਹੌਲ ਨੂੰ ਅਣਮਨੁੱਖੀ ਤੇ ਗੰਧਲਾ ਨਾ ਕਰ ਸਕੇ।