ਰੂਸ ਦੇ ਪ੍ਰੈਜੀਡੈਟ ਸ੍ਰੀ ਪੁਤਿਨ ਨੇ ਕੋਈ ਫ਼ੌਜੀ ਸਮਝੌਤਾ ਨਹੀ ਕੀਤਾ, ਸ੍ਰੀ ਮੋਦੀ ਵੱਲੋ ਕੁੜਤਾ ਪਜਾਮਾ ਪਾ ਕੇ ਉਨ੍ਹਾਂ ਨੂੰ ਮਿਲਣ ਦਾ ਅਮਲ ਉਨ੍ਹਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲਾ : ਮਾਨ
ਫ਼ਤਹਿਗੜ੍ਹ ਸਾਹਿਬ, 06 ਦਸੰਬਰ ( ) “ਰੂਸ ਦੇ ਪ੍ਰੈਜੀਡੈਟ ਜੋ ਇੰਡੀਆ ਦੌਰੇ ਤੇ ਆਏ ਹੋਏ ਹਨ, ਉਨ੍ਹਾਂ ਨੂੰ ਮਿਲਣ ਸਮੇ ਸ੍ਰੀ ਮੋਦੀ ਵੱਲੋ ਸੂਟ ਨਾ ਪਹਿਨਕੇ, ਕੁੜਤਾ ਪਜਾਮਾ ਤੇ ਨਹਿਰੂ ਜੈਕਟ ਪਹਿਨਕੇ ਮੁਲਾਕਾਤ ਕਰਨ ਦੇ ਅਮਲ ਤਾਂ ਕੌਮਾਂਤਰੀ ਪੱਧਰ ਦੀ ਉਸ ਸਖਸ਼ੀਅਤ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਵਾਲੇ ਅਤੇ ਉਨ੍ਹਾਂ ਦੇ ਸਤਿਕਾਰ ਨੂੰ ਘਟਾਉਣ ਵਾਲੀਆ ਕਾਰਵਾਈਆ ਹਨ । ਜਦੋਕਿ ਪ੍ਰੋਟੋਕੋਲ ਤਾਂ ਇਕ ਅੱਛੇ ਸੂਟ-ਬੂਟ ਵਿਚ ਅਜਿਹੀ ਸਖਸ਼ੀਅਤ ਨੂੰ ਮਿਲਣ ਦਾ ਹੁੰਦਾ ਹੈ । ਦੂਸਰਾ ਸ੍ਰੀ ਪੁਤਿਨ ਵੱਲੋ ਇੰਡੀਆ ਨਾਲ ਰੱਖਿਆ ਦੇ ਸੰਬੰਧ ਵਿਚ ਕੋਈ ਸਮਝੌਤਾ ਨਹੀ ਕੀਤਾ ਗਿਆ । ਜੇਕਰ ਕੀਤਾ ਗਿਆ ਹੈ ਤਾਂ ਟ੍ਰਿਬਿਊਨ ਦੇ ਰੱਖਿਆ ਪ੍ਰਤੀਨਿਧ ਸ੍ਰੀ ਅਜੇ ਬੈਨਰਜੀ ਨੂੰ ਉਸਦੀ ਵੀ ਜਾਣਕਾਰੀ ਇਥੋ ਦੇ ਨਿਵਾਸੀਆ ਨੂੰ ਦੇਣੀ ਬਣਦੀ ਸੀ । ਜਿਸ ਤੋ ਪ੍ਰਤੱਖ ਹੈ ਕਿ ਰੂਸ ਨੇ ਰੱਖਿਆ ਦਾ ਸੰਬੰਧ ਵਿਚ ਇੰਡੀਆ ਨਾਲ ਕੋਈ ਗੱਲਬਾਤ ਨਹੀ ਕੀਤੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰੂਸ ਦੇ ਪ੍ਰੈਜੀਡੈਟ ਸ੍ਰੀ ਪੁਤਿਨ ਦੇ ਇੰਡੀਆ ਪਹੁੰਚਣ ਤੇ ਉਨ੍ਹਾਂ ਦੇ ਪ੍ਰੋਟੋਕੋਲ ਅਨੁਸਾਰ ਸ੍ਰੀ ਮੋਦੀ ਵੱਲੋ ਸਤਿਕਾਰਿਤ ਪੁਸਾਕ ਨਾ ਪਹਿਨਣ ਉਤੇ ਹੈਰਾਨੀ ਤੇ ਦੁੱਖ ਜਾਹਰ ਕਰਦੇ ਹੋਏ ਅਤੇ ਕਿਸੇ ਤਰ੍ਹਾਂ ਦਾ ਫ਼ੌਜੀ ਸਮਝੋਤਾ ਨਾ ਹੋਣ ਦੀ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਟੈਲਥ ਜੈਟ ਐਸ.ਯੂ 57 ਅਤੇ ਐਸ400 ਮਿਜਾਇਲ ਆਦਿ ਬਾਰੇ ਵੀ ਕੋਈ ਗੱਲਬਾਤ ਨਹੀ ਹੋਈ । ਜਦੋਕਿ ਇਨ੍ਹਾਂ ਉਪਕਰਨਾਂ ਦੀ ਇੰਡੀਅਨ ਏਅਰਫੋਰਸ ਵਿਚ ਬਹੁਤ ਵੱਡੀ ਘਾਟ ਹੈ । ਤੇਜਸ ਜਹਾਜ ਦੇ ਇੰਜਣ ਬਣਾਉਣ ਲਈ ਜੇਕਰ ਇਨ੍ਹਾਂ ਕੋਲ ਤਕਨੀਕ ਨਹੀ ਹੈ ਤਾਂ ਇੰਡੀਆਂ ਨੂੰ ਦੂਸਰੇ ਮੁਲਕਾਂ ਤੋ ਇਨ੍ਹਾਂ ਜਹਾਜ਼ਾਂ ਦੇ ਇੰਜਣ ਬਣਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ । ਕਿਉਂਕਿ ਜੋ ਇੰਡੀਆ ਦੀ ਜਹਾਜ਼ ਬਣਾਉਣ ਦੀ ਹਾਲ ਕੰਪਨੀ ਹੈ ਉਸਦਾ ਤਾਂ ਹਰ ਪਾਸੇ ਪਹਿਲੋ ਹੀ ਵੱਡੀਆ ਨਾਕਾਮੀਆ ਸਾਹਮਣੇ ਆ ਚੁੱਕੀਆ ਹਨ । ਉਨ੍ਹਾਂ ਇਹ ਵੀ ਕਿਹਾ ਕਿ ਐਸ.ਯੂ30 ਦੀ ਮੁਰੰਮਤ ਲਈ ਪੇਸਕਸ ਹੋਈ ਹੈ ਪਰ ਉਸ ਉਤੇ ਵੀ ਕੋਈ ਨਤੀਜਾਜਨਕ ਗੱਲ ਨਹੀ ਹੋਈ । ਦੁਬੱਈ ਵਿਚ ਜੋ ਤੇਜਸ ਦੇ ਡਿੱਗਣ ਨਾਲ ਜਹਾਜ ਅਤੇ ਪਾਈਲਟ ਦਾ ਨੁਕਸਾਨ ਹੋਇਆ ਹੈ, ਰੂਸ ਨਾਲ ਉਸ ਸੰਬੰਧੀ ਵੀ ਕੋਈ ਗੱਲ ਨਹੀ ਹੋਈ । ਜਦੋ ਇਨ੍ਹਾਂ ਕੋਲ ਲੜਾਕੂ ਸਟੈਲਥ ਜਹਾਜ ਹੀ ਨਹੀ ਹਨ ਫਿਰ ਇੰਡੀਆ ਦੀ ਸੁਰੱਖਿਆ ਕਿਵੇ ਕੀਤੀ ਜਾ ਸਕਦੀ ਹੈ ? ਉਨ੍ਹਾਂ ਇਹ ਵੀ ਪ੍ਰਤੱਖ ਕੀਤਾ ਕਿ ਜਦੋ ਖਾਲਿਸਤਾਨ ਸਟੇਟ ਕਾਇਮ ਹੋ ਜਾਵੇਗਾ ਤਾਂ ਅਸੀ ਅਜਿਹੀਆ ਕੌਮਾਂਤਰੀ ਸਖਸ਼ੀਅਤਾਂ ਨਾਲ ਉਨ੍ਹਾਂ ਦੇ ਸਟੇਟਸ ਅਤੇ ਮਾਣ-ਸਨਮਾਨ ਨੂੰ ਕਾਇਮ ਰੱਖਕੇ ਅਜਿਹੀਆ ਮੁਲਾਕਾਤਾਂ ਦਾ ਪ੍ਰਬੰਧ ਕਰਾਂਗੇ ।