ਸਾਡੇ ਪੰਜਾਬ ਦੇ ਆਲੂ ਦੀ ਫ਼ਸਲ ਦਾ ਬੀਜ ਦੁਨੀਆਂ ਭਰ ਵਿਚ ਸਭ ਤੋ ਉੱਤਮ, ਉਸਨੂੰ ਬਾਹਰ ਭੇਜਣ ਲਈ ਹੁਕਮਰਾਨ ਸਰਹੱਦਾਂ ਕਿਉਂ ਨਹੀਂ ਖੋਲਦੇ ? : ਮਾਨ
ਫ਼ਤਹਿਗੜ੍ਹ ਸਾਹਿਬ, 08 ਦਸੰਬਰ ( ) “ਮੈਂ ਪੰਜਾਬ ਦੇ ਜਿੰਮੀਦਾਰਾਂ ਵੱਲੋ ਪੈਦਾ ਕੀਤੀ ਜਾਣ ਵਾਲੀਆ ਆਲੂਆ ਦੀ ਫ਼ਸਲ ਸੰਬੰਧੀ ਕਿਹਾ ਸੀ ਕਿ ਸਾਡੇ ਕੋਲ ਹਾਲੈਡ ਤੋ ਵੀ ਵਧੀਆ ਆਲੂਆ ਦਾ ਬੀਜ ਹੈ ਜੋਕਿ ਸਭ ਤੋ ਉੱਤਮ ਹੈ । ਬਰਮਾ, ਪਾਕਿਸਤਾਨ, ਅਫਗਾਨੀਸਤਾਨ, ਭੂਟਾਨ, ਸਿੱਕਮ, ਬੰਗਲਾਦੇਸ਼, ਸ੍ਰੀਲੰਕਾ ਆਦਿ ਮੁਲਕ ਇਸ ਫ਼ਸ ਦਾ ਬੀਜ ਹਾਲੈਡ ਤੋ ਮਹਿੰਗੇ ਭਾਅ ਮੰਗਵਾਉਦੇ ਹਨ। ਜਦੋਕਿ ਪੰਜਾਬ ਤੋ ਅਸੀ ਇਸ ਸਭ ਤੋ ਉਤਮ ਬੀਜ ਦੀ ਸਪਲਾਈ ਇਨ੍ਹਾਂ ਮੁਲਕਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਕਰ ਸਕਦੇ ਹਾਂ । ਜੇਕਰ ਇੰਡੀਆ ਦੇ ਹੁਕਮਰਾਨ ਅਤੇ ਰੇਲਵੇ ਵਿਭਾਗ ਸਾਨੂੰ ਪੰਜਾਬੀਆ ਨੂੰ ਏ.ਸੀ. ਰੇਲਵੇ ਬੋਗੀਆ ਲੋੜੀਦੀ ਮਾਤਰਾ ਵਿਚ ਉਪਲੱਬਧ ਕਰਵਾ ਦੇਣ । ਜਿਸ ਨਾਲ ਪੰਜਾਬ ਦੇ ਆਲੂ ਉਤਪਾਦਕਾਂ ਦੀ ਮਾਲੀ ਹਾਲਤ ਬਿਹਤਰ ਹੋ ਜਾਵੇਗੀ ਅਤੇ ਉਨ੍ਹਾਂ ਨੂੰ ਆਲੂ ਦੀ ਫ਼ਸਲ ਦੀ ਸਹੀ ਕੀਮਤ ਮਿਲਣੀ ਪ੍ਰਾਪਤ ਹੋ ਜਾਵੇਗੀ । ਇਸ ਕੰਮ ਲਈ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਇਹ ਜਿੰਮੀਦਾਰਾਂ ਦੇ ਉਤਪਾਦਾਂ ਨੂੰ ਭੇਜਣ ਲਈ ਸਰਹੱਦਾਂ ਨੂੰ ਖੋਲਣ ਲਈ ਵੀ ਅਮਲ ਕਰਨਾ ਹੋਵੇਗਾ । ਜਿਵੇ-ਜਿਵੇ ਇੰਡੀਆ ਤੇ ਪੰਜਾਬ ਦੀਆਂ ਸਰਕਾਰਾਂ ਇਸ ਕੰਮ ਵਿਚ ਦੇਰੀ ਕਰ ਰਹੀਆ ਹਨ, ਇਸ ਨਾਲ ਪੰਜਾਬੀਆਂ ਵਿਸੇਸ ਤੌਰ ਤੇ ਜਿੰਮੀਦਾਰਾਂ ਦੇ ਉਤਪਾਦਾਂ ਨੂੰ ਸਹੀ ਕੀਮਤ ਤੇ ਵੇਚਣ ਵਿਚ ਵੱਡੀ ਮੁਸਕਿਲ ਖੜ੍ਹੀ ਰਹੇਗੀ ਅਤੇ ਉਹ ਮਾਲੀ ਤੌਰ ਤੇ ਕੰਮਜੋਰ ਹੋਣਗੇ ਜਿਸ ਨਾਲ ਨੁਕਸਾਨ ਹੋਰ ਵੱਧ ਜਾਵੇਗਾ । ਲੇਕਿਨ ਸਾਡੇ ਵੱਲੋ ਦਿੱਤੇ ਗਏ ਇਨ੍ਹਾਂ ਸੁਝਾਵਾਂ ਨੂੰ ਸੈਟਰ ਅਤੇ ਰੇਲਵੇ ਵਿਭਾਗ ਨੇ ਪਹਿਲੇ ਵੀ ਕੋਈ ਅਹਿਮੀਅਤ ਨਹੀ ਦਿੱਤੀ । ਹੁਣ ਆਲੂਆਂ ਦੀ ਫਸਲ ਬੀਜਣ ਦੀ ਤਿਆਰੀ ਹੋ ਰਹੀ ਹੈ, ਇਸ ਲਈ ਹਿੰਦੂਤਵ ਹੁਕਮਰਾਨਾਂ ਨੂੰ ਪੰਜਾਬ ਦੀ ਮਾਲੀ ਹਾਲਤ ਨੂੰ ਹੋਰ ਬਿਹਤਰ ਬਣਾਉਣ ਲਈ ਫੌਰੀ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਨੂੰ ਕੌਮਾਂਤਰੀ ਵਪਾਰ ਲਈ ਖੋਲ੍ਹ ਦੇਣਾ ਚਾਹੀਦਾ ਹੈ ਤਾਂ ਕਿ ਪੰਜਾਬ ਦਾ ਆਲੂ ਉਤਪਾਦਕ ਆਪਣੇ ਬੀਜ ਦੀ ਸਪਲਾਈ ਦੇ ਕੇ ਇਨ੍ਹਾਂ ਮੁਲਕਾਂ ਦੀ ਲੋੜ ਪੂਰੀ ਕਰਨ ਦੇ ਨਾਲ-ਨਾਲ ਆਪਣੀ ਮਾਲੀ ਹਾਲਤ ਨੂੰ ਬਿਹਤਰ ਬਣਾ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਲੂਆ ਦੀ ਫ਼ਸਲ ਦੇ ਉਤਪਾਦਕਾਂ ਦੇ ਵਪਾਰ ਨੂੰ ਕੌਮਾਂਤਰੀ ਪੱਧਰ ਤੇ ਸਹੀ ਕਰਨ ਅਤੇ ਪੰਜਾਬ ਦੀ ਮਾਲੀ ਹਾਲਤ ਤੇ ਬੇਰੁਜਗਾਰੀ ਨੂੰ ਦੂਰ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਝੌਨੇ ਦੀ ਫ਼ਸਲ ਦੀ ਕੀਮਤ ਇਥੇ 2800 ਰੁਪਏ ਪ੍ਰਤੀ ਕੁਇੰਟਲ ਹੈ । ਜਦੋਕਿ ਪਾਕਿਸਤਾਨ ਵਿਚ ਇਸਦੀ ਕੀਮਤ 4000 ਰੁਪਏ ਪ੍ਰਤੀ ਕੁਇੰਟਲ ਹੈ । ਇਸ ਫ਼ਸਲ ਦੀ ਕੌਮਾਂਤਰੀ ਮੰਡੀ ਲਈ ਵੀ ਇਹ ਸਰਹੱਦਾਂ ਤੁਰੰਤ ਖੁੱਲ੍ਹਣੀਆਂ ਚਾਹੀਦੀਆ ਹਨ । ਅਸੀ ਇਹ ਗੱਲ ਬਹੁਤ ਸਮਾਂ ਪਹਿਲੇ ਇੰਡੀਆ ਦੀ ਪਾਰਲੀਮੈਟ ਵਿਚ ਵੀ ਬਾਦਲੀਲ ਢੰਗ ਨਾਲ ਕਹੀ ਸੀ ਕਿ ਆਲੂਆਂ ਦੀ ਫਸਲ ਲਈ ਰੇਲਵੇ ਵਿਭਾਗ ਏ.ਸੀ ਦੇ ਡੱਬਿਆ ਦੀ ਗਿਣਤੀ ਪੰਜਾਬ ਲਈ ਵਧਾਏ ਤਾਂ ਕਿ ਅਸੀ ਆਪਣੀ ਆਲੂਆ ਦੀ ਫ਼ਸਲ ਨੂੰ ਵੀ ਅਤੇ ਝੋਨੇ ਨੂੰ ਵੀ ਬਾਹਰਲੇ ਮੁਲਕਾਂ ਵਿਚ ਭੇਜ ਸਕੀਏ ਅਤੇ ਇਥੋ ਦੇ ਹਾਲਾਤਾਂ ਤੇ ਆਰਥਿਕਤਾ ਨੂੰ ਹੋਰ ਹੁਲਾਰਾ ਦੇ ਸਕੀਏ ।