ਆਸਿਮ ਮੁਨੀਰ ਨੂੰ ਪਾਕਿਸਤਾਨ ਫ਼ੌਜ ਦਾ ਸੀ.ਡੀ.ਐਫ. ਬਣਾਉਣ ਤੇ ਦੋਵੇ ਦੁਸ਼ਮਣ ਮੁਲਕਾਂ ਦੀਆਂ ਤਲਵਾਰਾਂ ਮਿਆਨ ਵਿਚ ਰਹਿਣਗੀਆਂ : ਮਾਨ
ਫ਼ਤਹਿਗੜ੍ਹ ਸਾਹਿਬ, 06 ਦਸੰਬਰ ( ) “ਜੋ ਪਾਕਿਸਤਾਨ ਸਰੀਫ਼ ਹਕੂਮਤ ਵੱਲੋ ਜਰਨਲ ਆਸਿਮ ਮੁਨੀਰ ਨੂੰ ਫ਼ੌਜਾਂ ਦਾ ਸੀ.ਡੀ.ਐਫ. ਬਣਾਉਣ ਦਾ ਦੱਖਣੀ ਏਸੀਆ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਵਿਚ ਵੱਡਾ ਬਲ ਮਿਲੇਗਾ । ਕਿਉਂਕਿ ਦੋਵਾਂ ਮੁਲਕਾਂ ਦੀ ਬਰਾਬਰ ਦੀ ਤਾਕਤ ਹੋ ਜਾਵੇਗੀ । ਜਿਸ ਨਾਲ ਦੋਵੇ ਮੁਲਕ ਆਪਣੀਆਂ ਤਲਵਾਰਾਂ ਮਿਆਨ ਵਿਚੋ ਨਹੀ ਕੱਢ ਸਕਣਗੇ ਅਤੇ ਜੰਗਾਂ-ਯੁੱਧਾਂ ਤੋ ਦੋਵਾਂ ਮੁਲਕਾਂ ਦੇ ਨਿਵਾਸੀਆਂ ਨੂੰ ਖੁਲਾਸੀ ਮਿਲ ਜਾਵੇਗੀ । ਲੇਕਿਨ ਇੰਡੀਅਨ ਹੁਕਮਰਾਨ ਪਾਕਿਸਤਾਨ ਦੀ ਜੋ ਖੁਦਮੁਖਤਿਆਰੀ ਨੂੰ ਤੋੜਕੇ ਉਥੇ ਵੱਸਣ ਵਾਲੇ ਸਿੱਖਾਂ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਦਾ ਕਤਲੇਆਮ ਕੀਤਾ ਹੈ, ਅਜਿਹੇ ਅਣਮਨੁੱਖੀ ਕਤਲਾਂ ਤੇ ਕਾਰਵਾਈਆ ਨੂੰ ਵੀ ਠੱਲ੍ਹ ਪਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਰਨਲ ਆਸਿਮ ਮੁਨੀਰ ਨੂੰ ਚੀਫ ਆਫ ਡਿਫੈਸ ਫੋਰਸ ਪਾਕਿਸਤਾਨ ਨਿਯੁਕਤ ਕਰਨ ਉਤੇ ਵੱਡੀ ਖੁਸ਼ੀ ਦਾ ਇਜਹਾਰ ਕਰਦੇ ਹੋਏ ਅਤੇ ਉਨ੍ਹਾਂ ਦੀ ਨਿਯੁਕਤੀ ਨਾਲ ਦੋਵੇ ਦੁਸਮਣ ਮੁਲਕਾਂ ਇੰਡੀਆਂ ਅਤੇ ਪਾਕਿਸਤਾਨ ਨੂੰ ਤੇ ਉਨ੍ਹਾਂ ਦੇ ਨਿਵਾਸੀਆਂ ਨੂੰ ਜੰਗਾਂ-ਯੁੱਧਾਂ ਤੋ ਦੂਰ ਰੱਖਣ ਵਿਚ ਸਹਾਈ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਗਹਿਰਾ ਦੁੱਖ ਜਾਹਰ ਕੀਤਾ ਕਿ ਅਕਸਰ ਹੀ ਹਿੰਦੂਤਵ ਹੁਕਮਰਾਨ ਮੋਦੀ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਕਦੀ ਬਾਲਾਕੋਟ, ਆਪ੍ਰੇਸਨ ਸਿੰਧੂਰ ਵਰਗੇ ਫ਼ੌਜੀ ਐਕਸਨ ਕਰਕੇ ਪਾਕਿਸਤਾਨ ਨਾਲ ਜੰਗਾਂ-ਯੁੱਧਾਂ ਨੂੰ ਬੁੜਾਵਾ ਦੇਣ ਦੇ ਦੁੱਖਦਾਇਕ ਅਮਲ ਕਰਦੇ ਰਹਿੰਦੇ ਹਨ । ਜਦੋਕਿ ਜਦੋ ਵੀ ਪਾਕਿਸਤਾਨ ਨਾਲ ਇੰਡੀਆ ਦੀ ਕਿਸੇ ਤਰ੍ਹਾਂ ਦੀ ਜੰਗ-ਯੁੱਧ ਦੀ ਗੱਲ ਹੁੰਦੀ ਹੈ ਤਾਂ ਹਰ ਸਰਹੱਦੀ ਜਿ਼ਲ੍ਹਿਆਂ ਤੇ ਪਿੰਡਾਂ ਦੇ ਨਿਵਾਸੀਆ ਨੂੰ ਉਥੋ ਉਜਾੜਕੇ ਕੈਪਾਂ ਵਿਚ ਜਾਣ ਲਈ ਮਜਬੂਰ ਕੀਤਾ ਜਾਂਦਾ ਹੈ । ਇਹ ਹੋਰ ਵੀ ਦੁੱਖ ਵਾਲੀ ਕਾਰਵਾਈ ਹੈ ਕਿ ਜਦੋ ਵੀ ਉਨ੍ਹਾਂ ਨੂੰ ਆਪਣੇ ਘਰਾਂ ਤੋ ਉਠਾਇਆ ਜਾਂਦਾ ਹੈ ਤਾਂ ਉਨ੍ਹਾਂ ਦੇ ਰਹਿਣ, ਖਾਂਣ-ਪੀਣ, ਡੰਗਰ-ਵੱਛੇ ਲਈ ਚਾਰਾ, ਉਨ੍ਹਾਂ ਦੇ ਬੱਚਿਆਂ ਲਈ ਸਕੂਲ, ਸਿਹਤ ਲਈ ਕਲੀਨਿਕਾਂ ਤੇ ਮੈਡੀਕਲ ਸਹੂਲਤਾਂ ਆਦਿ ਜੋ ਬਣਦੀਆਂ ਹਨ, ਉਹ ਕਦੀ ਵੀ ਉਪਲੱਬਧ ਨਹੀ ਕਰਵਾਈਆ ਜਾਦੀਆ ਅਤੇ ਡੰਗਰ-ਵੱਛੇ ਨੂੰ ਸਾਂਭਣ ਲਈ ਉਨ੍ਹਾਂ ਦੇ ਪਰਿਵਾਰ ਦੇ ਬਜੁਰਗ ਮੈਬਰ ਪੁਰਾਤਨ ਪਿੰਡਾਂ ਵਿਚ ਹੀ ਰਹਿਣ ਲਈ ਮਜਬੂਰ ਹੁੰਦੇ ਹਨ ਜਿਥੇ ਉਨ੍ਹਾਂ ਨੂੰ ਹੋਰ ਵੱਡੀਆ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ । ਜਿਨ੍ਹਾਂ ਦੇ ਰਿਸਤੇਦਾਰ ਹੁੰਦੇ ਹਨ ਉਹ ਉਨ੍ਹਾਂ ਕੋਲ ਚਲੇ ਜਾਂਦੇ ਹਨ ਪਰ ਜਿਨ੍ਹਾਂ ਦੀ ਕੋਈ ਰਿਸਤੇਦਾਰੀ ਨਹੀ ਹੁੰਦੀ ਉਨ੍ਹਾਂ ਲਈ ਵੱਡੀਆ ਮੁਸਕਿਲਾਂ ਖੜ੍ਹੀਆ ਹੋ ਜਾਂਦੀਆ ਹਨ । ਸਰਕਾਰੀ ਕੈਪਾਂ ਵਿਚ ਡਾਕਟਰ, ਨਰਸ, ਸਕੂਲ, ਖਾਣ-ਪੀਣ ਦਾ ਪ੍ਰਬੰਧ ਨਾ ਹੋਣ ਦੀ ਬਦੌਲਤ ਉਨ੍ਹਾਂ ਦੀ ਸਿਹਤ ਅਤੇ ਦਿਮਾਗੀ ਤੌਰ ਤੇ ਵੱਡਾ ਬੋਝ ਪੈਦਾ ਹੈ । ਪਰ ਜੋ ਪਾਕਿਸਤਾਨ ਨੇ ਜਰਨਲ ਮੁਨੀਰ ਨੂੰ ਸੀ.ਡੀ.ਐਫ ਨਿਯੁਕਤ ਕੀਤਾ ਹੈ ਇਸ ਨਾਲ ਹਲਟੀ ਨੂੰ ਕੁੱਤਾ ਲੱਗ ਜਾਵੇਗਾ । ਪੰਜਾਬੀਆਂ ਤੇ ਸਿੱਖਾਂ ਦੇ ਜਾਨ-ਮਾਲ ਦੀ ਰੱਖਿਆ ਹੋ ਸਕੇਗੀ । ਪਾਕਿਸਤਾਨ ਵਿਚ ਜਦੋ ਰਾਜਸੀ ਸਥਿਰਤਾਂ ਆ ਗਈ ਹੈ, ਤਾਂ ਇੰਡੀਆ ਨੂੰ ਵੀ ਸਾਡੇ ਵਾਹਗਾ ਤੇ ਹੋਰ ਸਰਹੱਦਾਂ ਨੂੰ ਖੋਲ੍ਹਕੇ ਯਾਤਰਾ ਤੇ ਵਪਾਰ ਲਈ ਖੁੱਲ੍ਹ ਦੇਣੀ ਚਾਹੀਦੀ ਹੈ । ਜੋ ਲੰਮੇ ਸਮੇ ਤੋ ਰੱਖਿਆ, ਗ੍ਰਹਿ, ਵਿੱਤ ਅਤੇ ਵਿਦੇਸ ਵਿਜਾਰਤ ਵਿਚ ਸਿੱਖਾਂ ਨੂੰ ਸਤਿਕਾਰ ਤੇ ਮਾਣ ਦੇਣ ਦੀ ਰਵਾਇਤ ਚੱਲਦੀ ਆ ਰਹੀ ਸੀ । ਉਸ ਨੂੰ ਵੀ ਬਹਾਲ ਕਰਨ ਦੀ ਸਮੇ ਦੀ ਮੁੱਖ ਲੋੜ ਹੈ ।