ਜਦੋਂ ਚੀਨ ਅਤੇ ਰੂਸ ਦਾ ਵੱਡਾ ਸਮਝੋਤਾ ਹੈ, ਫਿਰ ਇੰਡੀਆਂ ਰੂਸ ਰਾਹੀ ਚੀਨ ਤੋ ਆਪਣੀ 39 ਹਜਾਰ ਸਕੇਅਰ ਵਰਗ ਕਿਲੋਮੀਟਰ ਖੇਤਰਫਲ ਵਾਪਸ ਕਿਉਂ ਨਹੀਂ ਲੈਦਾ ? : ਮਾਨ
ਫ਼ਤਹਿਗੜ੍ਹ ਸਾਹਿਬ, 05 ਦਸੰਬਰ ( ) “ਅੱਜ ਰੂਸ ਦੇ ਪ੍ਰੈਜੀਡੈਟ ਸ੍ਰੀ ਪੁਤਿਨ ਇੰਡੀਆਂ ਦੇ ਦੌਰੇ ਤੇ ਆਏ ਹੋਏ ਹਨ । ਜਿਨ੍ਹਾਂ ਨਾਲ ਇੰਡੀਆਂ ਦਾ ਪਹਿਲੇ ਵੀ ਅੱਛੇ ਤੇ ਦੋਸਤਾਨਾ ਸੰਬੰਧ ਹਨ । ਇੰਡੀਆਂ ਦੇ ਰੱਖਿਆ ਵਜੀਰ ਰਾਜਨਾਥ ਸਿੰਘ ਕੁਝ ਸਮੇ ਤੋਂ ਇਹ ਬਿਆਨਬਾਜੀ ਕਰਦੇ ਨਜਰ ਆ ਰਹੇ ਹਨ ਕਿ ਅਸੀ ਸਿੰਧ ਜੋ ਕਿ ਪਾਕਿਸਤਾਨ ਦਾ ਹਿੱਸਾ ਹੈ, ਨੂੰ ਫ਼ਤਹਿ ਕਰਨਾ ਹੈ । ਜੇਕਰ ਇਨ੍ਹਾਂ ਨੇ ਦੂਸਰੇ ਮੁਲਕ ਦੇ ਅਧੀਨ ਖੇਤਰਫਲ ਨੂੰ ਆਪਣੇ ਅਧੀਨ ਕਰਨਾ ਹੈ, ਫਿਰ ਇਹ 1962 ਵਿਚ ਇੰਡੀਆਂ ਦੇ ਗੁਆ ਚੁੱਕੇ 39000 ਸਕੇਅਰ ਵਰਗ ਕਿਲੋਮੀਟਰ ਅਤੇ 2020 ਅਤੇ 2022 ਵਿਚ 8000 ਸਕੇਅਰ ਵਰਗ ਕਿਲੋਮੀਟਰ ਜੋ ਚੀਨ ਨੇ ਕਬਜਾ ਕੀਤਾ ਹੋਇਆ ਹੈ, ਜੋ ਕਿ ਅਸਲੀਅਤ ਵਿਚ ਲਾਹੌਰ ਖਾਲਸਾ ਰਾਜ ਦਰਬਾਰ ਨੇ 1834 ਵਿਚ ਫ਼ਤਹਿ ਕਰਕੇ ਆਪਣੇ ਖਾਲਸਾ ਭਾਗ ਵਿਚ ਸਾਮਿਲ ਕੀਤਾ ਸੀ, ਉਸ ਵੱਡੇ ਖੇਤਰਫਲ ਨੂੰ ਬੀਤੇ 63 ਸਾਲਾਂ ਤੋਂ ਵਾਪਸ ਲੈਣ ਲਈ ਕਿਉਂ ਨਹੀਂ ਅਮਲ ਹੋ ਰਹੇ ? ਜਦੋ ਹੁਣ ਸ੍ਰੀ ਪੁਤਿਨ ਦਿੱਲੀ ਵਿਖੇ ਮੌਜੂਦ ਹਨ ਜਿਨ੍ਹਾਂ ਦੇ ਚੀਨ ਨਾਲ ਦੋਸਤਾਨਾ ਸੰਬੰਧ ਹਨ, ਉਨ੍ਹਾਂ ਰਾਹੀ ਸ੍ਰੀ ਮੋਦੀ ਆਪਣੇ ਇੰਡੀਆਂ ਦਾ ਚੀਨ ਵੱਲੋ ਕਬਜਾ ਕੀਤਾ ਹੋਇਆ ਇਲਾਕਾ ਵਾਪਸ ਲੈਣ ਲਈ ਸ੍ਰੀ ਪੁਤਿਨ ਨੂੰ ਗੁਜਾਰਿਸ ਕਿਉ ਨਹੀ ਕਰਦੇ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰੂਸ ਦੇ ਪ੍ਰੈਜੀਡੈਟ ਸ੍ਰੀ ਪੁਤਿਨ ਦੇ ਇੰਡੀਆ ਦੌਰੇ ਦੌਰਾਨ ਇੰਡੀਆਂ ਦੇ ਵਜੀਰ ਏ ਆਜਮ ਸ੍ਰੀ ਮੋਦੀ ਨੂੰ ਰੂਸ ਰਾਹੀ ਆਪਣੇ ਬੀਤੇ ਸਮੇ ਵਿਚ ਚੀਨ ਵੱਲੋ ਕਬਜਾ ਕੀਤੇ ਗਏ ਖੇਤਰਫਲ ਨੂੰ ਤੁਰੰਤ ਵਾਪਸ ਲੈਣ ਲਈ ਗੱਲ ਕਰਨ ਅਤੇ ਆਪਣਾ ਇਲਾਕਾ ਵਾਪਸ ਲੈਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਡੀਆਂ ਜੋ ਆਪਣੇ ਫ਼ੌਜੀ ਹਥਿਆਰਾਂ, ਬੰਦਰਗਾਹਾਂ, ਹਵਾਈ ਅੱਡਿਆ ਅਤੇ ਮਿਲਟਰੀ ਦੇ ਲੜਾਈ ਵਾਲੇ ਜਹਾਜ਼ਾਂ ਦੀ ਗੱਲ ਰੂਸ ਨਾਲ ਕਰ ਰਹੇ ਹਨ, ਉਨ੍ਹਾਂ ਨੂੰ ਜੇਕਰ ਆਰਟਿਕਟ ਨਾਲ ਸੰਬੰਧਤ ਉਪਰੋਕਤ ਉਪਕਰਨਾ ਦੀ ਲੋੜ ਹੈ, ਉਹ ਜਰੂਰੀ ਨਹੀ ਕਿ ਇਹ ਸਮਝੋਤੇ ਰੂਸ ਨਾਲ ਇਹ ਨੌਰਵੇ ਨਾਲ ਵੀ ਹੋ ਸਕਦੇ ਹਨ ।