ਸਿੱਖ ਕੌਮ ਤੇ ਸਿੱਖ ਧਰਮ ਹਰ ਤਰ੍ਹਾਂ ਦੇ ਜਾਤ-ਪਾਤ, ਊਚ ਨੀਚ, ਅਮੀਰ-ਗਰੀਬ ਦੇ ਵਿਤਕਰੇ ਤੋ ਉੱਪਰ ਹੈ, ਇਸ ਲਈ ਪਾਕਿਸਤਾਨ ਹਿੰਦੂ ਯਾਤਰੂਆਂ ਨੂੰ ਵੀ ਪ੍ਰਵਾਨਗੀ ਦਿੰਦਾ ਰਹੇ : ਮਾਨ
ਫ਼ਤਹਿਗੜ੍ਹ ਸਾਹਿਬ, 05 ਦਸੰਬਰ ( ) “ਕਿਉਂਕਿ ਸਿੱਖ ਧਰਮ ਹਰ ਤਰ੍ਹਾਂ ਦੇ ਸਮਾਜਿਕ, ਵਿਤਕਰਿਆ, ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਆਦਿ ਦੀ ਸੋਚ ਤੋ ਉਪਰ ਹੈ ਅਤੇ ਸਮੁੱਚੇ ਸੰਸਾਰ ਵਿਚ ਵੱਸਣ ਵਾਲੀਆ ਵੱਖ-ਵੱਖ ਕੌਮਾਂ, ਧਰਮਾਂ ਨੂੰ ਸਾਂਝੇ ਰੂਪ ਵਿਚ ਦੇਖਦੇ ਹੋਏ ਕੇਵਲ ਤੇ ਕੇਵਲ ਸਮੁੱਚੀ ਮਨੁੱਖਤਾ ਤੇ ਇਨਸਾਨੀਅਤ ਕਦਰਾਂ ਕੀਮਤਾਂ ਦੀ ਪੈਰਵੀ ਕਰਦਾ ਹੈ । ਇਸੇ ਮਕਸਦ ਨੂੰ ਮੁੱਖ ਰੱਖਕੇ ਗੁਰੂ ਸਾਹਿਬ ਨੇ ਸ੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਰੱਖੇ ਸਨ ਤਾਂ ਕਿ ਕਿਸੇ ਵੀ ਧਰਮ, ਜਾਤੀ, ਕਬੀਲੇ, ਕੌਮ ਨਾਲ ਸੰਬੰਧਤ ਕੋਈ ਵੀ ਇਨਸਾਨ ਜਦੋ ਚਾਹੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆਪਣੀ ਆਤਮਿਕ ਸੰਤੁਸਟੀ ਪ੍ਰਾਪਤ ਕਰ ਸਕਦਾ ਹੈ । ਇਸ ਲਈ ਜਦੋ ਵੀ ਸਾਡੇ ਕੌਮੀ ਦਿਹਾੜਿਆ ਜਾਂ ਗੁਰਪੁਰਬ ਸਮੇ ਪਾਕਿਸਤਾਨ ਹਕੂਮਤ ਉਥੋ ਦੇ ਗੁਰੂਘਰਾਂ ਦੇ ਦਰਸ਼ਨਾਂ ਲਈ ਜਥਿਆ ਨੂੰ ਪ੍ਰਵਾਨਗੀ ਦਿੰਦੀ ਹੈ ਤਾਂ ਉਸਦੇ ਨਾਲ ਹੀ ਜੋ ਵੀ ਹਿੰਦੂ ਧਰਮ ਨਾਲ ਸੰਬੰਧਤ ਆਪਣੇ ਧਾਰਮਿਕ ਸਥਾਨਾਂ ਜਾਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਸਥਾਨਾਂ ਦੇ ਦਰਸ਼ਨ ਕਰਨ ਦੀ ਇੱਛਾ ਰੱਖਦੇ ਹਨ ਉਨ੍ਹਾਂ ਨੂੰ ਵੀ ਖੁੱਲ੍ਹੇ ਰੂਪ ਵਿਚ ਇਹ ਪ੍ਰਵਾਨਗੀ ਦੇਣੀ ਚਾਹੀਦੀ ਹੈ ਤਾਂ ਕਿ ਸਾਡੀ ਵਿਸ਼ਾਲਤਾ ਤੇ ਮਨੁੱਖਤਾ ਪੱਖੀ ਸੋਚ ਤੇ ਕਿਸੇ ਤਰ੍ਹਾਂ ਦਾ ਕੋਈ ਕਿੰਤੂ ਪ੍ਰੰਤੂ ਨਾ ਆਵੇ । ਫਿਰ ਗੁਰੂ ਸਾਹਿਬ ਦੀ ਸੋਚ ਸਭਨਾ ਜੀਆ ਕਾ ਇਕ ਦਾਤਾ ਅਤੇ ਏਕਨੂਰ ਸੇ ਸਭ ਜਗ ਉਪਜਿਐ ਕੋਣ ਭਲੇ ਕੋ ਮੰਦੇ ਦੇ ਮਹਾਵਾਕਾ ਅਨੁਸਾਰ ਸਭ ਸੰਸਾਰ ਦੇ ਨਿਵਾਸੀ ਇਕ ਹਨ ਅਤੇ ਉਸ ਅਕਾਲ ਪੁਰਖ ਦੀ ਪੈਦਾਇਸ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਸਿੱਖ ਧਰਮ ਦੀ ਮਨੁੱਖਤਾ ਪੱਖੀ ਸੋਚ ਅਤੇ ਕਿਸੇ ਵੀ ਕੌਮ, ਧਰਮ, ਕਬੀਲੇ ਆਦਿ ਨਾਲ ਕਿਸੇ ਵੀ ਹੁਕਮਰਾਨ ਵੱਲੋ ਕਿਸੇ ਤਰ੍ਹਾਂ ਦਾ ਵਿਤਕਰਾ, ਬੇਇਨਸਾਫ਼ੀ ਨਾ ਕਰਨ ਦੀ ਗੱਲ ਨੂੰ ਦ੍ਰਿੜਤਾ ਨਾਲ ਉਭਾਰਦੇ ਹੋਏ ਪਾਕਿਸਤਾਨ ਹਕੂਮਤ ਨੂੰ ਗੁਰਧਾਮਾਂ ਦੇ ਦਰਸ਼ਨਾਂ ਲਈ ਸਮੇ ਸਮੇ ਤੇ ਜਾਣ ਵਾਲੇ ਜਥਿਆ ਵਿਚ ਯਾਤਰੂ ਬਣਕੇ ਜਾਣ ਵਾਲੇ ਹਿੰਦੂ ਵੀਰਾਂ ਨੂੰ ਵੀ ਉਸੇ ਤਰ੍ਹਾਂ ਬਰਾਬਰਤਾ ਦੇ ਆਧਾਰ ਤੇ ਪ੍ਰਵਾਨਗੀ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਉਤੇ ਗਹਿਰਾ ਦੁੱਖ ਜਾਹਰ ਕੀਤਾ ਕਿ ਸਾਡੇ ਗੁਰੂ ਸਾਹਿਬਾਨ ਤਾਂ ਹਰ ਤਰ੍ਹਾਂ ਦੇ ਵਿਤਕਰਿਆ ਤੋ ਉਪਰ ਉੱਠਕੇ ਮਨੁੱਖਤਾ ਦੀ ਗੱਲ ਕਰਦੇ ਹਨ । ਲੇਕਿਨ ਹਿੰਦੂਤਵ ਹੁਕਮਰਾਨ ਮਨੁੱਖਤਾ ਦੀ ਸੇਵਾ ਕਰਨ ਵਾਲੇ ਅਤੇ ਹਰ ਦੁੱਖ-ਦਰਦ ਵਿਚ ਭਾਈਵਾਲ ਬਣਨ ਵਾਲੀ ਸਿੱਖ ਕੌਮ ਨਾਲ ਸੰਬੰਧਤ ਦੂਸਰੇ ਮੁਲਕਾਂ ਵਿਚ ਵੱਸਦੇ ਨੌਜਵਾਨਾਂ ਨੂੰ ਸਾਜਸੀ ਢੰਗਾਂ ਨਾਲ ਆਪਣੀ ਜਾਲਮ ਚੰਡਾਲ ਚੌਕੜੀ ਵੱਲੋ ਕਤਲੇਆਮ ਕਰਵਾਉਣ ਵਿਚ ਵਿਸਵਾਸ ਰੱਖਦੀ ਹੈ ਅਤੇ ਨਿਰੰਤਰ ਇਹ ਜ਼ਬਰ ਜੁਲਮ ਕਰਦੀ ਆ ਰਹੀ ਹੈ ਜਿਵੇਕਿ ਸ੍ਰੀ ਮੋਦੀ ਦੀ ਬੀਜੇਪੀ-ਆਰ.ਐਸ.ਐਸ ਸਰਕਾਰ ਵੱਲੋ ਸਿੱਖ ਕੌਮ ਵਿਰੁੱਧ ਸਾਜਿਸਾਂ ਰਚਣ ਵਾਲੇ ਇੰਡੀਆ ਦੇ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਚਾਰੇ ਸਾਹਿਬਜਾਦਿਆ, ਭਾਈ ਸਤੀਦਾਸ, ਮਤੀ ਦਾਸ, ਭਾਈ ਦਿਆਲਾ, ਭਾਈ ਜੈਤਾ ਜੀ ਅਤੇ ਲੱਖੀ ਸ਼ਾਹ ਵਣਜਾਰਾ ਅਤੇ ਸਿੱਖਾਂ ਨੇ ਜੋ ਬੀਤੇ ਸਮੇ ਵਿਚ ਸ਼ਹਾਦਤਾਂ ਦਿੱਤੀਆ ਹਨ, ਉਹ ਕਿਸੇ ਇਕ ਧਰਮ ਜਾਂ ਕੌਮ ਲਈ ਨਹੀ ਬਲਕਿ ਉਹ ਮਨੁੱਖਤਾ ਦੀ ਰਾਖੀ ਲਈ ਅਤੇ ਇਨਸਾਨੀ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਦਿੱਤੀਆ ਹਨ । ਪਰ ਦੂਸਰੇ ਪਾਸੇ ਹੁਕਮਰਾਨ ਸਿੱਖ ਕੌਮ ਨੂੰ ਵਿਸੇਸ ਤੌਰ ਤੇ ਨਿਸ਼ਾਨਾਂ ਬਣਾਕੇ ਸਾਡੇ ਉਸ ਵਿਸਾਲਤਾ ਵਾਲੀ ਸੋਚ ਨੂੰ ਵੀ ਠੇਸ ਪਹੁੰਚਾ ਰਹੀ ਹੈ । ਜੋ ਹੁਕਮਰਾਨਾਂ ਨੂੰ ਤੁਰੰਤ ਤੋਬਾ ਕਰਕੇ ਮਨੁੱਖਤਾ ਪੱਖੀ ਉਦਮ ਕਰਨੇ ਬਣਦੇ ਹਨ ।