ਮਿਊਸੀਪਲ ਕੌਂਸਲ ਫ਼ਤਹਿਗੜ੍ਹ ਸਾਹਿਬ ਵੱਲੋਂ ਬਸੀ ਪਠਾਣਾ ਬਾਈਪਾਸ ਉਤੇ ਕੂੜੇ ਦਾ ਡੰਪ ਬਣਾਉਣ ਦੇ ਅਮਲ ਨੂੰ ਤੁਰੰਤ ਰੋਕਿਆ ਜਾਵੇ : ਮਾਨ
ਫ਼ਤਿਹਗੜ੍ਹ ਸਾਹਿਬ, 03 ਦਸੰਬਰ ( ) “ਸ਼ਹਿਰਾਂ ਦੀਆਂ ਮਿਊਸੀਪਲ ਕੌਸਲਾਂ ਤੇ ਕਾਰਪੋਰੇਸ਼ਨਾਂ ਦੀ ਜਿੰਮੇਵਾਰੀ ਸਹਿਰ ਦਾ ਠੀਕ ਪ੍ਰਬੰਧ ਕਰਨ ਦੇ ਨਾਲ-ਨਾਲ ਆਪਣੇ ਇਲਾਕੇ ਦੀ ਹਰ ਪੱਖੋ ਸਾਫ ਸਫਾਈ, ਪਾਣੀ ਦੀ ਨਿਕਾਸੀ ਅਤੇ ਰਾਤ ਨੂੰ ਸਟ੍ਰੀਟ ਲਾਈਟਾਂ ਆਦਿ ਦਾ ਸੁਚੱਜੇ ਢੰਗ ਨਾਲ ਪ੍ਰਬੰਧ ਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਜਿੰਮੇਵਾਰੀ ਹੁੰਦੀ ਹੈ । ਲੇਕਿਨ ਸਾਡੇ ਨੋਟਿਸ ਵਿਚ ਆਇਆ ਹੈ ਕਿ ਮਿਊਸੀਪਲ ਕੌਸਲ ਫਤਿਹਗੜ੍ਹ ਸਾਹਿਬ ਵੱਲੋ ਸਾਡੇ ਪਿੰਡ ਕਿਲ੍ਹਾ ਹਰਨਾਮ ਸਿੰਘ, ਤਲਾਣੀਆ, ਬਸੀ ਪਠਾਣਾ ਵਿਚਕਾਰ ਜੋ ਬਾਈਪਾਸ ਨਿਕਲਦੀ ਹੈ, ਜਿਥੇ ਵੱਡੀ ਗਿਣਤੀ ਵਿਚ ਲੋਕਾਂ ਦੀਆਂ ਰਿਹਾਇਸਾਂ ਹਨ ਅਤੇ ਨਿਵਾਸੀ ਆਪਣੇ ਫਾਰਮਾਂ ਵਿਚ ਵੀ ਰਹਿੰਦੇ ਹਨ, ਉਥੇ ਗੰਦੇ ਕੂੜੇ ਕਰਕਟ ਦਾ ਡੰਪ ਬਣਾ ਦਿੱਤਾ ਗਿਆ ਹੈ । ਜਿਸ ਨਾਲ ਹਵਾ ਦਾ ਰੁੱਖ ਬਦਲਣ ਨਾਲ ਬਸੀ ਪਠਾਣਾ, ਤਲਾਣੀਆ, ਆਲੀਆ, ਬਹਾਦਰਗੜ੍ਹ ਦੇ ਨਿਵਾਸੀਆ ਦੇ ਹਵਾ ਦੇ ਵਾਤਾਵਰਣ ਵਿਚ ਕੀਟਾਣੂ ਸਾਮਿਲ ਹੋ ਕੇ ਵੱਡੀ ਬਿਮਾਰੀ ਦਾ ਕਾਰਨ ਬਣ ਸਕਦੇ ਹਨ ਅਤੇ ਇਸਦੀ ਬਦਬੂ ਨਾਲ ਆਲੇ ਦੁਆਲੇ ਦੇ ਨਿਵਾਸੀਆ ਦੇ ਰਹਿਣ ਸਹਿਣ ਵਿਚ ਬਹੁਤ ਵੱਡੀ ਮੁਸਕਿਲ ਖੜ੍ਹੀ ਹੋ ਸਕਦੀ ਹੈ । ਇਸ ਲਈ ਜਿ਼ਲ੍ਹ ਪ੍ਰਸਾਸਨ ਫਤਹਿਗੜ੍ਹ ਸਾਹਿਬ ਤੇ ਮਿਊਸੀਪਲ ਕੌਂਸਲ ਫਤਹਿਗੜ੍ਹ ਸਾਹਿਬ ਨੂੰ ਸਾਡੀ ਇਲਾਕਾ ਨਿਵਾਸੀਆ ਦੇ ਬਿਨ੍ਹਾਂ ਤੇ ਇਹ ਗੁਜਾਰਿਸ ਹੈ ਕਿ ਇਸ ਬਣਾਏ ਗਏ ਬਾਈਪਾਸ ਦੇ ਡੰਪ ਨੂੰ ਬਦਲਕੇ ਕਿਸੇ ਐਸੇ ਸਥਾਂਨ ਤੇ ਕਾਇਮ ਕੀਤਾ ਜਾਵੇ ਜਿਥੇ ਸਹਿਰ ਨਿਵਾਸੀਆ ਵਿਚ ਕਿਸੇ ਤਰ੍ਹਾਂ ਦੀ ਬਿਮਾਰੀ ਫੈਲਣ ਜਾਂ ਇਸਦੀ ਬਦਬੂ ਕਾਰਨ ਆਲੇ ਦੁਆਲੇ ਰਹਿਣ ਵਾਲੇ ਨਿਵਾਸੀਆ ਨੂੰ ਮੁਸਕਿਲ ਪੇਸ ਨਾ ਆਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਸੀ ਪਠਾਣਾ ਬਾਈਪਾਸ ਉਤੇ ਮਿਊਸੀਪਲ ਕੌਸਲ ਫਤਹਿਗੜ੍ਹ ਸਾਹਿਬ ਵੱਲੋ ਕੂੜੇ ਕਰਕਟ ਦੇ ਕਾਇਮ ਕੀਤੇ ਡੰਪ ਜਿਥੇ ਰੋਜਾਨਾ ਹੀ 4-5 ਟਰਾਈਲੀਆ ਕੂੜੇ ਕਰਕਟ ਤੇ ਗੰਦ ਦੀਆ ਆਉਦੀਆ ਹਨ ਉਨ੍ਹਾਂ ਨੂੰ ਇਸ ਵਸੋ ਵਾਲੇ ਸਥਾਂਨ ਤੋ ਬਦਲਕੇ ਕਿਤੇ ਦੂਰ ਸਥਾਪਿਤ ਕਰਨ ਦੀ ਜੋਰਦਾਰ ਗੁਜਾਰਿਸ ਕਰਦੇ ਹੋਏ ਅਤੇ ਸਹਿਰ ਨਿਵਾਸੀਆ ਦੀ ਮੁਸਕਿਲ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਉਮੀਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵਿਸਵਾਸ ਪ੍ਰਗਟਾਇਆ ਕਿ ਇਲਾਕਾ ਨਿਵਾਸੀਆ ਦੀ ਇਸ ਮੁਸਕਿਲ ਨੂੰ ਮੁੱਖ ਰੱਖਦੇ ਹੋਏ ਜਿ਼ਲ੍ਹਾ ਪ੍ਰਸਾਸਨ ਤੇ ਮਿਊਸੀਪਲ ਕੌਂਸਲ ਫਤਹਿਗੜ੍ਹ ਸਾਹਿਬ ਇਸ ਸਥਾਂਨ ਨੂੰ ਜਲਦੀ ਹੀ ਬਦਲ ਦੇਵੇਗੀ ।