ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਉਤੇ ਦੀਨਾਂ ਕਾਂਗੜ ਵਿਖੇ ਦਿੱਤੇ ਵੱਡੇ ਹੁੰਗਾਰੇ ਨੇ ਸਾਨੂੰ ਹਰ ਤਰ੍ਹਾਂ ਦੀਆਂ ਚੋਣਾਂ ਲੜਨ ਤੇ ਫ਼ਤਹਿ ਕਰਨ ਦਾ ਸੰਦੇਸ਼ ਦਿੱਤਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 03 ਦਸੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਤੇ ਸਿੱਖ ਕੌਮ ਨੇ ਜੋ 23 ਨਵੰਬਰ ਨੂੰ ਗੁਰਦੁਆਰਾ ਜਫ਼ਰਨਾਮਾ ਦੀਨਾਂ ਕਾਂਗੜ (ਮੋਗਾ) ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਦਾ ਸਰਧਾਪੂਰਵਕ ਦਿਨ ਮਨਾਇਆ ਹੈ । ਉਸ ਵਿਚ ਪੰਜਾਬੀਆਂ ਅਤੇ ਸਿੱਖ ਕੌਮ ਵੱਲੋ ਭਾਰੀ ਉਤਸ਼ਾਹ ਨਾਲ ਦਿੱਤੇ ਗਏ ਵੱਡੇ ਹੁੰਗਾਰੇ ਉਪਰੰਤ ਸਿੱਖ ਕੌਮ ਵਿਚ ਇਕ ਵੱਡਾ ਉਸਾਰੂ ਜੋਸ਼ ਉਤਪੰਨ ਹੋਇਆ ਹੈ ਅਤੇ ਇਸ ਹੁੰਗਾਰੇ ਨੇ ਸਾਨੂੰ ਜਿ਼ਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਆਦਿ ਸਭ ਤਰ੍ਹਾਂ ਦੀਆਂ ਚੋਣਾਂ ਨੂੰ ਪੂਰੀ ਦ੍ਰਿੜਤਾ ਨਾਲ ਲੜਨ ਅਤੇ ਫ਼ਤਹਿ ਪ੍ਰਾਪਤ ਕਰਨ ਦੀ ਅਗਵਾਈ ਦਿੱਤੀ ਹੈ । ਇਸ ਲਈ ਹੁਣ ਸਾਨੂੰ ਜਿ਼ਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਦੀਆਂ ਚੋਣਾਂ ਪੂਰੇ ਉਤਸਾਹ ਨਾਲ ਲੜਦੇ ਹੋਏ ਫ਼ਤਹਿ ਵੱਲੋ ਵੱਧਣਾ ਚਾਹੀਦਾ ਹੈ ਅਤੇ ਉਥੇ ਜੋ ਹੁਕਮਰਾਨਾਂ ਨੇ ਮੰਦਭਾਵਨਾ ਅਧੀਨ ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ ਦੀਆਂ ਚੋਣਾਂ 14 ਸਾਲਾਂ ਤੋ ਜ਼ਬਰੀ ਗੈਰ ਵਿਧਾਨਿਕ ਢੰਗ ਨਾਲ ਕਰਵਾਉਣ ਤੋ ਰੋਕੀਆ ਹੋਈਆ ਹਨ, ਉਸ ਨੂੰ ਵੀ ਕਰਵਾਉਣ ਅਤੇ ਉਸ ਵਿਚ ਵੀ ਵੱਧ ਚੜਕੇ ਹਿੱਸਾ ਲੈਦੇ ਹੋਏ ਫਤਹਿ ਪ੍ਰਾਪਤ ਕਰਨ ਵੱਲ ਵੱਧਣਾ ਪਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਦੀਨਾਂ ਕਾਂਗੜ ਵਿਖੇ ਪੰਜਾਬੀਆਂ ਤੇ ਸਿੱਖ ਕੌਮ ਵੱਲੋ 350 ਸਾਲਾਂ ਸ਼ਹੀਦੀ ਦਿਹਾੜੇ ਤੇ ਦਿੱਤੇ ਗਏ ਭਰਵੇ ਸਹਿਯੋਗ ਤੇ ਹੁੰਗਾਰੇ ਉਤੇ ਸੰਤੁਸਟੀ ਪ੍ਰਗਟ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਜਿ਼ਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਫਤਹਿ ਪ੍ਰਾਪਤ ਕਰਨ ਲਈ ਪੂਰੇ ਜੋਰ ਸੋਰ ਨਾਲ ਲੜਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਇਕੱਠ ਦੇ ਅੱਛੇ ਨਤੀਜੇ ਨੇ ਸਾਨੂੰ ਹਰ ਤਰ੍ਹਾਂ ਦੀ ਜਮਹੂਰੀ ਪ੍ਰਕਿਰਿਆ ਨੂੰ ਅਪਣਾਉਣ ਅਤੇ ਉਸ ਅਧੀਨ ਚੋਣਾਂ ਲੜਕੇ ਫਤਹਿ ਕਰਨ ਵੱਲ ਪ੍ਰੇਰਿਤ ਕੀਤਾ ਹੈ । ਜੋ ਜਿ਼ਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋ ਰਹੀਆ ਹਨ, ਉਸ ਵਿਚ ਸਮੁੱਚੇ ਪੰਜਾਬ ਵਿਚ ਪਾਰਟੀ ਸਮੂਲੀਅਤ ਕਰਦੀ ਹੋਈ ਦ੍ਰਿੜਤਾ ਨਾਲ ਲੜਨ ਵੀ ਜਾ ਰਹੀ ਹੈ ਅਤੇ ਇਸ ਵਿਚ ਵੱਡੇ ਪੱਧਰ ਤੇ ਹਰ ਕੀਮਤ ਤੇ ਫਤਹਿ ਵੀ ਪ੍ਰਾਪਤ ਕਰੇਗੀ । ਇਸੇ ਤਰ੍ਹਾਂ ਐਸ.ਜੀ.ਪੀ.ਸੀ ਦੀ ਹੁਕਮਰਾਨਾਂ ਵੱਲੋ ਰੱਦ ਕੀਤੀ ਗਈ ਜਮਹੂਰੀਅਤ ਪ੍ਰਕਿਰਿਆ ਨੂੰ ਪੂਰਨ ਕਰਨ ਦੀ ਮੰਗ ਕਰਦੀ ਹੋਈ ਜਿਥੇ ਇਹ ਐਸ.ਜੀ.ਪੀ.ਸੀ ਜਰਨਲ ਚੋਣਾਂ ਕਰਵਾਉਣ ਲਈ ਬਚਨਬੱਧ ਹੈ, ਉਥੇ ਇਸ ਉਤੇ ਵੀ ਪੰਜਾਬੀਆਂ ਤੇ ਸਿੱਖ ਕੌਮ ਦੇ ਸਹਿਯੋਗ ਨਾਲ ਆਉਣ ਵਾਲੇ ਸਮੇ ਵਿਚ ਅਵੱਸ ਫ਼ਤਹਿ ਪ੍ਰਾਪਤ ਕਰਾਂਗੇ ਅਤੇ ਆਪਣੇ ਪੰਜਾਬੀਆਂ ਤੇ ਸਿੱਖ ਕੌਮ ਨਾਲ ਸੰਬੰਧਤ ਸਭ ਸੰਜੀਦਾ ਮਸਲਿਆ ਨੂੰ ਹੱਲ ਕਰਨ ਦੀਆਂ ਜਿੰਮੇਵਾਰੀਆਂ ਦ੍ਰਿੜਤਾ ਨਾਲ ਨਿਭਾਵਾਂਗੇ।