ਕੈਪਟਨ ਅਮਰਿੰਦਰ ਸਿੰਘ ਅਤੇ ਬੀਜੇਪੀ ਪਾਰਟੀ ਵੱਲੋਂ ਦਿੱਤੇ ਗਏ ਆਪਾਵਿਰੋਧੀ ਬਿਆਨਾਂ ਉਪਰੰਤ ਕੈਪਟਨ ਸਾਬ ਦੀ ਆਪਣੇ ਲੋਕਾਂ ਵਿਚ ਕੀ ਸਥਿਤੀ ਹੋਵੇਗੀ ? : ਮਾਨ
ਫ਼ਤਹਿਗੜ੍ਹ ਸਾਹਿਬ, 03 ਦਸੰਬਰ ( ) “ਕੈਪਟਨ ਅਮਰਿੰਦਰ ਸਿੰਘ ਮਹਾਰਾਜਾ ਪਟਿਆਲਾ ਜੋ ਕਿ ਕੁਝ ਸਮਾਂ ਪਹਿਲੇ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਸੈਟਰ ਵਿਚ ਰਾਜ ਕਰਨ ਵਾਲੀ ਬੀਜੇਪੀ-ਆਰ.ਐਸ.ਐਸ ਪਾਰਟੀ ਵਿਚ ਚਲੇ ਗਏ ਸਨ, ਉਨ੍ਹਾਂ ਵੱਲੋ ਕੁਝ ਦਿਨ ਪਹਿਲੇ ਇਹ ਬਿਆਨ ਆਇਆ ਸੀ ਕਿ ਬਾਦਲ ਅਕਾਲੀ ਦਲ-ਬੀਜੇਪੀ ਨਾਲ ਸਮਝੋਤਾ ਕਰੇ ਅਤੇ ਆਉਣ ਵਾਲੀਆ ਪੰਜਾਬ ਦੀਆਂ ਚੋਣਾਂ ਨੂੰ ਇਕੱਠੇ ਹੋ ਕੇ ਲੜਨ । ਲੇਕਿਨ ਅੱਜ ਸੈਟਰ ਦੀ ਬੀਜੇਪੀ ਪਾਰਟੀ ਵੱਲੋ ਨੀਤੀ ਬਿਆਨ ਆਇਆ ਹੈ ਕਿ ਬੀਜੇਪੀ ਅਕਾਲੀ ਦਲ ਬਾਦਲ ਨਾਲ ਕਿਸੇ ਤਰ੍ਹਾਂ ਦਾ ਵੀ ਸਿਆਸੀ ਤੇ ਹੋਰ ਸਮਝੌਤਾ ਨਹੀ ਕਰੇਗੀ । ਇਸ ਉਪਰੰਤ ਮਹਾਰਾਜਾ ਪਟਿਆਲਾ ਅਤੇ ਬੀਜੇਪੀ ਦੇ ਆਪਾ ਵਿਰੋਧੀ ਬਿਆਨਾਂ ਉਪਰੰਤ ਉਨ੍ਹਾਂ ਦੀ ਆਪਣੇ ਲੋਕਾਂ ਵਿਚ ਕੀ ਸਥਿਤੀ ਰਹਿ ਜਾਵੇਗੀ ? ਇਹ ਅਤਿ ਗੰਭੀਰ ਸਵਾਲ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਵੱਲੋ ਬਾਦਲ ਦਲ ਤੇ ਬੀਜੇਪੀ ਦਾ ਸਮਝੌਤਾ ਹੋਣ ਅਤੇ ਬੀਜੇਪੀ ਪਾਰਟੀ ਵੱਲੋ ਬਾਦਲ ਦਲ ਨਾਲ ਕਿਸੇ ਤਰ੍ਹਾਂ ਦਾ ਵੀ ਸਮਝੌਤਾ ਨਾ ਕਰਨ ਦੇ ਆਏ ਆਪਾਵਿਰੋਧੀ ਬਿਆਨਾਂ ਉਪਰੰਤ ਮਹਾਰਾਜਾ ਦੀ ਆਪਣੇ ਲੋਕਾਂ ਵਿਚ ਅਤਿ ਪਤਲੀ ਪੈਦੀ ਜਾ ਰਹੀ ਸਥਿਤੀ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਪਾਣੀਆਂ ਦੇ ਪੰਜਾਬ ਦੇ ਗੰਭੀਰ ਮੁੱਦੇ ਉਤੇ ਅੱਜ ਤੱਕ ਬੀਜੇਪੀ ਪਾਰਟੀ ਨੇ ਕੋਈ ਹੱਲ ਨਹੀ ਕੀਤਾ, ਨਾ ਹੀ ਡੈਮਾਂ ਤੋ ਪੈਦਾ ਹੋਣ ਵਾਲੀ ਪੰਜਾਬ ਦੀ ਬਿਜਲੀ ਨੂੰ ਸੈਟਰ ਵੱਲੋ ਜਬਰੀ ਖੋਹੇ ਜਾਣ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਕਾਨੂੰਨੀ ਰੂਪ ਵਿਚ ਪੰਜਾਬ ਨੂੰ ਨਾ ਸੌਪਣ, ਪੰਜਾਬ ਯੂਨੀਵਰਸਿਟੀ ਉਤੇ ਪੰਜਾਬ ਤੇ ਪੰਜਾਬੀਆਂ ਦੇ ਵਿਧਾਨਿਕ ਹੱਕ ਨੂੰ ਬੀਜੇਪੀ ਵੱਲੋ ਖਤਮ ਕਰਨ ਦੇ ਕੀਤੇ ਜਾ ਰਹੇ ਅਮਲ, 30-30, 35-35 ਸਾਲਾਂ ਤੋ ਜੇਲ੍ਹਾਂ ਵਿਚ ਸਜਾਵਾਂ ਪੂਰੀਆ ਕਰ ਚੁੱਕੀ ਸਿੱਖ ਨੌਜਵਾਨੀ ਨੂੰ ਰਿਹਾਅ ਨਾ ਕਰਨ, ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਨੂੰ ਨਾ ਦੇਣ, ਪੰਜਾਬ ਨੂੰ ਕੋਈ ਵੱਡੀ ਇੰਡਸਟਰੀ ਨਾ ਦੇਣ, ਹੁਣੇ ਹੀ ਬਣਾਉਟੀ ਢੰਗ ਨਾਲ ਪੰਜਾਬ ਵਿਚ ਲਿਆਂਦੇ ਹੜ੍ਹਾਂ ਦੇ ਨੁਕਸਾਨ ਦੇ ਮੁਆਵਜੇ ਦੀ ਪੂਰਤੀ ਨਾ ਕਰਨ ਅਤੇ ਸ੍ਰੀ ਮੋਦੀ ਦੀ ਬੀਜੇਪੀ-ਆਰ.ਐਸ.ਐਸ ਸਰਕਾਰ ਵੱਲੋ ਸਿੱਖ ਕੌਮ ਵਿਰੁੱਧ ਸਾਜਿਸਾਂ ਰਚਣ ਵਾਲੇ ਇੰਡੀਆ ਦੇ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ, ਉਸ ਹਕੂਮਤੀ ਜਬਰ ਵਿਰੁੱਧ ਇਨਸਾਫ਼ ਨਾ ਦੇਣ ਅਤੇ ਜ਼ਬਰ ਜੁਲਮਾਂ ਉਪਰੰਤ ਵੀ ਪੰਜਾਬ ਸੂਬੇ ਤੇ ਪੰਜਾਬੀਆਂ ਨਾਲ ਸੰਬੰਧਤ ਅਕਾਲੀ ਦਲ ਜਾਂ ਬਾਦਲ ਦਲੀਏ ਕਿਸ ਬਿਨ੍ਹਾਂ ਤੇ ਪੰਜਾਬ ਵਿਰੋਧੀ ਬੀਜੇਪੀ ਪਾਰਟੀ ਨਾਲ ਸਮਝੌਤਾ ਕਰ ਸਕਦੇ ਹਨ ?
ਅਸੀ ਤਾਂ ਅਜਿਹੀ ਪੰਜਾਬ ਵਿਰੋਧੀ ਪਾਰਟੀ ਨਾਲ ਹਰ ਤਰ੍ਹਾਂ ਦੇ ਸਮਝੋਤੇ ਦੇ ਵਿਰੁੱਧ ਹਾਂ । ਕਿਉਂਕਿ ਸਿਧਾਤਿਕ, ਇਖਲਾਕੀ ਅਤੇ ਵਿਧਾਨਿਕ ਤੌਰ ਤੇ ਉਪਰੋਕਤ ਮੁਤੱਸਵੀ ਬੀਜੇਪੀ ਪਾਰਟੀ ਨਾਲ ਪੰਜਾਬ ਸੂਬੇ ਦਾ ਕੁਝ ਵੀ ਮੇਲ ਨਹੀ ਖਾਂਦਾ ਅਤੇ ਨਾ ਹੀ ਇਹ ਮੁਤੱਸਵੀ ਪਾਰਟੀ ਪੰਜਾਬ ਸੂਬੇ ਤੇ ਪੰਜਾਬੀਆਂ ਦੀ ਬਿਹਤਰੀ ਲਈ, ਨਫਰਤ ਦੀ ਸੋਚ ਅਧੀਨ ਕੋਈ ਅਮਲ ਕਰ ਸਕਦੀ ਹੈ । ਫਿਰ ਅਜਿਹੀ ਪਾਰਟੀ ਨਾਲ ਮਹਾਰਾਜਾ ਸਾਬ ਕਿਸ ਬਿਨ੍ਹਾਂ ਤੇ ਕਿਸ ਦਲੀਲ ਅਧੀਨ ਸਮਝੌਤੇ ਦੀ ਗੱਲ ਕਰ ਰਹੇ ਹਨ ਅਤੇ ਹੁਣ ਅਜਿਹੀ ਸਥਿਤੀ ਵਿਚ ਮਹਾਰਾਜਾ ਸਾਬ ਆਪਣੇ ਸਮਰੱਥਕਾਂ ਤੇ ਲੋਕਾਂ ਵਿਚ ਕਿਵੇ ਵਿਚਰ ਸਕਣਗੇ ਅਤੇ ਉਨ੍ਹਾਂ ਵਿਚ ਆਪਣੇ ਮਾਣ-ਸਨਮਾਨ ਨੂੰ ਕਿਵੇ ਕਾਇਮ ਰੱਖ ਸਕਣਗੇ ?