ਨਵ-ਨਿਯੁਕਤ ਇੰਡੀਆ ਦੇ ਕੈਨੇਡਾ ਵਿਚ ਹਾਈਕਮਿਸਨਰ ਮਿਸਟਰ ਦਿਨੇਸ ਪਟਨਾਇਕ ਸਿੱਖਾਂ ਦੇ ਕਤਲ ਬਾਰੇ ਗੁੰਮਰਾਹ ਕਰ ਰਹੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 25 ਨਵੰਬਰ ( ) “ਹੁਣੇ-ਹੁਣੇ ਹੀ ਇੰਡੀਆ ਵੱਲੋ ਆਪਣੇ ਕੈਨੇਡਾ ਵਿਚ ਨਿਯੁਕਤ ਕੀਤੇ ਗਏ ਹਾਈ ਕਮਿਸਨਰ ਸ੍ਰੀ ਦਿਨੇਸ ਪਟਨਾਇਕ ਵੱਲੋ ਇਹ ਬਿਆਨ ਕੀਤਾ ਗਿਆ ਹੈ ਕਿ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਇੰਡੀਅਨ ਹੁਕਮਰਾਨਾਂ ਵੱਲੋ ਕਤਲ ਨਹੀ ਕੀਤੇ ਗਏ ਅਤੇ ਨਾ ਹੀ ਕੋਈ ਇਨ੍ਹਾਂ ਕਤਲਾਂ ਨਾਲ ਇੰਡੀਆ ਦਾ ਸੰਬੰਧ ਹੈ । ਜਦੋਕਿ ਕੈਨੇਡਾ ਦੇ ਪਹਿਲੇ ਵਜੀਰ ਏ ਆਜਮ ਜਸਟਿਨ ਟਰੂਡੋ ਵੱਲੋ ਓਟਾਵਾ ਦੀ ਪਾਰਲੀਮੈਟ ਵਿਚ ਲਿਖਤੀ ਰੂਪ ਵਿਚ ਤੱਥ ਪੇਸ ਕਰਦੇ ਹੋਏ ਉਪਰੋਕਤ ਕੀਤੇ ਗਏ ਕਤਲਾਂ ਦੇ ਵੇਰਵੇ ਸੰਖੇਪ ਰੂਪ ਵਿਚ ਦਿੱਤੇ ਗਏ ਸਨ । ਇਸ ਉਪਰੰਤ ਵੀ ਜੇਕਰ ਕਿਸੇ ਸਬੂਤ ਦੀ ਕੋਈ ਲੋੜ ਮਹਿਸੂਸ ਕਰ ਰਿਹਾ ਹੈ ਤਾਂ ਉਹ ਕੈਨੇਡਾ ਵਿਚ ਇੰਡੀਅਨ ਹੁਕਮਰਾਨਾਂ ਵੱਲੋ ਸਿੱਖਾਂ ਦੇ ਕੀਤੇ ਗਏ ਕਤਲ ਸੰਬੰਧੀ ਕੇਵਲ ਤੇ ਕੇਵਲ ਸੰਸਾਰ ਵਾਸੀਆਂ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸਿਸ ਕਰ ਰਿਹਾ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਣੇ ਨਿਯੁਕਤ ਹੋਏ ਕੈਨੇਡਾ ਦੇ ਹਾਈਕਮਿਸਨਰ ਵੱਲੋ ਤੱਥਾ ਤੇ ਤੁਜਰਬੇ ਤੋ ਰਹਿਤ ਕੈਨੇਡਾ ਵਿਚ ਸ੍ਰੀ ਮੋਦੀ ਅਤੇ ਉਸਦੀ ਜਾਲਮ ਚੰਡਾਲ ਚੌਕੜੀ ਵੱਲੋ ਕਤਲ ਕੀਤੇ ਗਏ ਸਿੱਖਾਂ ਸੰਬੰਧੀ ਕੀਤੀ ਜਾ ਰਹੀ ਗੁੰਮਰਾਹਕੁੰਨ ਬਿਆਨਬਾਜੀ ਉਤੇ ਸਖਤ ਨੋਟਿਸ ਲੈਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਇੰਡੀਅਨ ਹੁਕਮਰਾਨਾਂ ਅਤੇ ਰਾਅ, ਆਈ.ਬੀ ਦੀਆਂ ਏਜੰਸੀਆਂ ਦੇ ਦੋ ਕਾਰਕੁੰਨ ਅਮਰੀਕਾ ਸਰਕਾਰ ਨੇ ਸ. ਪੰਨੂ ਨੂੰ ਕਤਲ ਕਰਨ ਦੀ ਸਾਜਿਸ ਵਿਚ ਗ੍ਰਿਫਤਾਰ ਕਰ ਲਿਆ ਹੈ ਅਤੇ ਇੰਡੀਆ ਉਤੇ ਸ. ਪੰਨੂ ਨੂੰ ਮਾਰਨ ਦਾ ਦੋਸ ਲੱਗਿਆ ਹੈ, ਫਿਰ ਸ੍ਰੀ ਪਟਨਾਇਕ ਕਿਸ ਤਰ੍ਹਾਂ ਕਹਿ ਸਕਦੇ ਹਨ ਕਿ ਸਿੱਖਾਂ ਦੇ ਕਤਲਾਂ ਵਿਚ ਇੰਡੀਆ ਦੇ ਹੁਕਮਰਾਨਾਂ ਦਾ ਕੋਈ ਹੱਥ ਨਹੀ । ਫਿਰ ਜਿਵੇ ਬਰਤਾਨੀਆ ਦੀ ਖੂਫੀਆ ਵਿੰਗ ਐਮ.ਆਈ6 ਹੈ ਉਹ ਉਥੋ ਦੇ ਵਿਦੇਸ ਮੰਤਰਾਲੇ ਦੇ ਅਧੀਨ ਹੈ । ਜਦੋਕਿ ਇੰਡੀਆ ਦਾ ਖੂਫੀਆ ਵਿੰਗ ਰਾਅ ਉਸੇ ਤਰਜ ਤੇ ਬਣਾਇਆ ਗਿਆ ਸੀ ਪਰ ਇਹ ਰਾਅ ਏਜੰਸੀ ਇੰਡੀਆ ਦੀ ਵਿਦੇਸ ਮੰਤਰਾਲੇ ਬਿਲਕੁਲ ਅਧੀਨ ਨਹੀ ਹੈ । ਇਹੀ ਵਜਹ ਹੈ ਕਿ ਇਹ ਏਜੰਸੀ ਬਾਹਰਲੇ ਮੁਲਕਾਂ ਵਿਚ ਗੁਪਤ ਸਾਜਿਸਾਂ ਰਾਹੀ ਆਜਾਦ ਤੌਰ ਤੇ ਅਜਿਹੇ ਕੌਮਾਂਤਰੀ ਅਪਰਾਧ ਕਰ ਰਹੀ ਹੈ ਅਤੇ ਇਹ ਏਜੰਸੀ ਕਿਤੇ ਵੀ ਜੁਆਬਦੇਹ ਨਹੀ ਹੈ । ਇਹ ਬਿਆਨਬਾਜੀ ਕੇਵਲ ਤੇ ਕੇਵਲ ਸ੍ਰੀ ਮੋਦੀ ਤੇ ਹੁਕਮਰਾਨਾਂ ਨੂੰ ਖੁਸ ਕਰਨ ਲਈ ਪਟਨਾਇਕ ਵੱਲੋ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਅਜਿਹੇ ਹਾਈਕਮਿਸਨਰਾਂ ਨੂੰ ਇੰਡੀਆ ਦੀਆਂ ਖੂਫੀਆ ਏਜੰਸੀਆ ਅਤੇ ਹੁਕਮਰਾਨਾਂ ਦੀਆਂ ਸਾਜਿਸਾਂ ਬਾਰੇ ਕੋਈ ਜਾਣਕਾਰੀ ਨਹੀ ਹੁੰਦੀ, ਜਦੋ ਤੱਕ ਅਜਿਹੇ ਕਤਲਾਂ ਦਾ ਸਿੱਖ ਕੌਮ ਨੂੰ ਇਨਸਾਫ ਨਹੀ ਮਿਲਦਾ, ਉਸ ਸਮੇ ਤੱਕ ਸਿੱਖ ਕੌਮ ਦੀ ਸੰਤੁਸਟੀ ਕਿਵੇ ਹੋ ਸਕਦੀ ਹੈ ?