ਹਿੰਦੂਤਵ ਹੁਕਮਰਾਨ ਪਾਕਿਸਤਾਨ ਸੰਬੰਧੀ ਭੁਲੇਖੇ ਵਿਚ ਨਾ ਰਹਿਣ ਕਿਉਂਕਿ ਹੁਣੀ ਤੁਰਕੀ, ਸਾਊਦੀ ਅਰਬ, ਜੌਰਡਨ, ਚੀਨ ਤੇ ਅਮਰੀਕਾ ਨਾਲ ਖੜ੍ਹੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 25 ਨਵੰਬਰ ( ) “ਮੌਜੂਦਾ ਹਿੰਦੂਤਵ ਹੁਕਮਰਾਨ ਆਪ੍ਰੇਸਨ ਸਿੰਧੂਰ ਵਗੈਰਾਂ ਕਰਕੇ ਅਤੇ ਹੋਰ ਪਾਕਿਸਤਾਨ ਨਿਵਾਸੀਆ ਵਿਚ ਵੱਡੇ ਦਾਅਵੇ ਕਰਕੇ ਆਪਣੇ ਆਪ ਨੂੰ ਵੱਡੀ ਫ਼ੌਜੀ ਤਾਕਤ ਵੱਜੋ ਵੇਖਦੇ ਹਨ ਇਹੀ ਕਾਰਨ ਹੈ ਕਿ ਇੰਡੀਆ ਦੇ ਫੌਜੀ ਜਰਨੈਲ ਤੇ ਹੁਕਮਰਾਨ ਪਾਕਿਸਤਾਨ ਉਤੇ ਵਾਰ-ਵਾਰ ਵੱਡਾ ਐਕਸਨ ਕਰਨ ਦੀਆਂ ਧਮਕੀਆ ਦਿੰਦੇ ਨਜਰ ਆ ਰਹੇ ਹਨ । ਜਦੋਕਿ ਪਾਕਿਸਤਾਨ ਹੁਣ ਪਹਿਲੇ ਵਾਲੀ ਫ਼ੌਜੀ ਸਥਿਤੀ ਵਿਚ ਨਹੀ ਬਲਕਿ ਉਹ ਮਹਾਸ਼ਕਤੀਆਂ ਅਮਰੀਕਾ, ਸਾਊਦੀ ਅਰਬ, ਤੁਰਕੀ, ਜੌਰਡਨ ਅਤੇ ਚੀਨ ਨਾਲ ਬਹੁਤ ਹੀ ਦੋਸਤਾਨਾ ਸੰਬੰਧ ਬਣਾ ਚੁੱਕਾ ਹੈ ਅਤੇ ਇਹ ਮੁਲਕ ਫੌਜੀ ਤਾਕਤ ਵੱਜੋ ਪਾਕਿਸਤਾਨ ਨਾਲ ਖੜ੍ਹੇ ਹਨ । ਇਸ ਲਈ ਹੁਕਮਰਾਨਾਂ ਨੂੰ ਅਜਿਹੀਆ ਗਿੱਦੜ ਭਬਕੀਆ ਦੇਣ ਦੀ ਬਜਾਇ ਇਥੋ ਦੇ ਦਿਨ-ਬ-ਦਿਨ ਵਿਗੜਦੇ ਜਾ ਰਹੇ ਮਾਲੀ, ਸਮਾਜਿਕ, ਧਾਰਮਿਕ ਅਤੇ ਭੂਗੋਲਿਕ ਹਾਲਾਤਾਂ ਨੂੰ ਸਹੀ ਰੱਖਣ ਲਈ ਤਾਲੀਮ, ਸਿਹਤ, ਰੁਜਗਾਰ, ਭੁੱਖਮਰੀ, ਗਰੀਬੀ ਵਰਗੇ ਗੰਭੀਰ ਮਸਲਿਆ ਨੂੰ ਹੱਲ ਕਰਨ ਲਈ ਇਥੇ ਵੱਡੇ-ਵੱਡੇ ਹਸਪਤਾਲ, ਸਕੂਲ, ਕਾਲਜ, ਕਲੀਨਿਕਾਂ, ਡਿਸਪੈਸਰੀਆਂ ਅਤੇ ਉਦਯੋਗ ਨੂੰ ਪ੍ਰਫੁੱਲਿਤ ਕਰਨ ਲਈ ਇੰਡਸਟਰੀਆ ਤੇ ਬੇਰੁਜਗਾਰੀ ਨੂੰ ਦੂਰ ਕਰਨ ਲਈ ਰੁਜਗਾਰ ਦੇ ਮੌਕੇ ਪ੍ਰਦਾਨ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਇਥੋ ਦੇ ਨਿਵਾਸੀਆ ਨੂੰ ਰੋਜਾਨਾ ਜਿੰਦਗੀ ਵਿਚ ਦਰਪੇਸ ਆਉਣ ਵਾਲੀਆ ਮੁਸਕਿਲਾਂ ਨੂੰ ਪਹਿਲ ਦੇ ਆਧਾਰ ਤੇ ਸੀਮਤ ਸਮੇ ਵਿਚ ਹੱਲ ਕਰਨਾ ਬਣਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਵੱਲੋ ਗੁਆਂਢੀ ਮੁਲਕ ਪਾਕਿਸਤਾਨ ਨੂੰ ਡਰਾਉਣ, ਧਮਕਾਉਣ ਸੰਬੰਧੀ ਵਾਰ-ਵਾਰ ਕੀਤੀਆ ਜਾ ਰਹੀਆ ਦਿਸ਼ਾਹੀਣ ਨਿਰਾਰਥਕ ਬਿਆਨਬਾਜੀਆ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਮੁਲਕ ਨਿਵਾਸੀਆ ਨੂੰ ਵਿਦਿਆ, ਸਿਹਤ, ਰੁਜਗਾਰ ਆਦਿ ਮਸਲਿਆ ਨੂੰ ਹੱਲ ਕਰਨ ਲਈ ਵੱਡੇ ਉਦਮ ਕਰਨ ਦੀ ਸਲਾਹ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ 56 ਇੰਚ ਛਾਤੀ ਦਾ ਦਾਅਵਾ ਕਰਨ ਵਾਲੇ ਹੁਕਮਰਾਨ ਅਜੇ ਤੱਕ 1962 ਚੀਨ ਲੜਾਈ ਸਮੇ ਚੀਨ ਕੋਲ ਗੁਆਏ ਆਪਣੇ 39000 ਸਕੇਅਰ ਵਰਗ ਕਿਲੋਮੀਟਰ ਅਤੇ 2020 ਤੇ 2022 ਵਿਚ 2000 ਸਕੇਅਰ ਵਰਗ ਕਿਲੋਮੀਟਰ ਉਹ ਇਲਾਕਾ ਜੋ 1834 ਵਿਚ ਲਾਹੌਰ ਖਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ ਜਿੱਤਕੇ ਆਪਣੇ ਰਾਜ ਭਾਗ ਵਿਚ ਸਾਮਿਲ ਕੀਤਾ ਸੀ, ਜਿਸ ਉਤੇ ਚੀਨ ਦਾ ਕਬਜਾ ਹੈ ਉਹ ਤਾਂ ਅਜੇ ਤੱਕ ਵਾਪਸ ਨਹੀ ਲੈ ਸਕੇ ਅਤੇ ਦਾਅਵੇ ਸਿੰਧ ਨੂੰ ਵਾਪਸ ਲੈਣ ਦੇ ਕਰ ਰਹੇ ਹਨ । ਉਨ੍ਹਾਂ ਇਸ ਗੱਲ ਤੇ ਵੀ ਇਨ੍ਹਾਂ ਦੇ ਦਿਸ਼ਾਹੀਣ ਪ੍ਰਬੰਧ ਉਤੇ ਚੋਟ ਕਰਦੇ ਹੋਏ ਕਿਹਾ ਕਿ ਹੁਣੇ ਹੀ ਦੁਬੱਈ ਵਿਚ ਜਿਥੇ ਸਭ ਮੁਲਕਾਂ ਨੇ ਆਪੋ ਆਪਣੇ ਕਰਤੱਬ ਤੇ ਪ੍ਰਾਪਤੀਆ ਦਾ ਇਜਹਾਰ ਕਰਨਾ ਸੀ, ਉਥੇ ਤੇਜਸ ਜਹਾਜ ਦੇ ਕਰਤੱਬ ਦਿਖਾਉਣ ਸਮੇ ਇਹ ਜਹਾਜ ਵੀ ਨਸਟ ਹੋ ਗਿਆ ਅਤੇ ਸਾਡੇ ਬਹੁਤ ਹੀ ਤੁਜਰਬੇਕਾਰ ਸੂਝਵਾਨ ਪਾਈਲਟ ਵੀ ਮਾਰਿਆ ਗਿਆ । ਜਿਸ ਨਾਲ ਸੰਸਾਰ ਪੱਧਰ ਤੇ ਹਿੰਦੂਤਵ ਹੁਕਮਰਾਨਾਂ ਦੇ ਝੂਠੇ ਦਾਅਵੇ ਦਾ ਮੁਖੋਟਾ ਨੰਗਾਂ ਹੋ ਗਿਆ । ਇਥੋ ਤੱਕ ਕਿ ਆਪ੍ਰੇਸਨ ਸਿੰਧੂਰ ਸਮੇ 5 ਰਾਫੇਲ ਜਹਾਜ ਪਾਕਿਸਤਾਨ ਨੇ ਡੇਗੇ ਸਨ ਲੇਕਿਨ ਗੋਦੀ ਮੀਡੀਏ ਨੇ ਇਸਦਾ ਕੋਈ ਜਿਕਰ ਨਹੀ ਕੀਤਾ । ਇਥੋ ਤੱਕ ਇਨ੍ਹਾਂ ਕੋਲ ਸਟੈਲਥ ਫਾਈਟਰ ਵੀ ਨਹੀ ਹਨ ਜੋ ਬਹੁਤ ਬੁਰੀ ਗੱਲ ਹੈ । ਦੂਸਰਾ ਅਮਰੀਕਾ ਨੇ ਇਨ੍ਹਾਂ ਨੂੰ ਇੰਜਣ ਅਤੇ ਫਰਾਂਸ ਨੇ ਸਾਫਟਵੇਅਰ ਕੀ ਦੀ ਤਕਨੀਕ ਹੀ ਨਹੀ ਦਿੱਤੀ ਜਿਸ ਕਾਰਨ ਇਨ੍ਹਾਂ ਦੇ ਇਹ ਸਭ ਜਹਾਜ ਸਮੇ-ਸਮੇ ਤੇ ਡਿੱਗ ਰਹੇ ਹਨ ਅਤੇ ਆਪਣੀ ਰੱਖਿਆ ਪੰਕਤੀ ਵਿਚ ਫੇਲ੍ਹ ਸਾਬਤ ਹੁੰਦੇ ਆ ਰਹੇ ਹਨ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਚਿਨੂਕ ਜਹਾਜ ਵੀ ਪੰਜਾਬ ਦੇ ਸੰਗਰੂਰ ਜਿ਼ਲ੍ਹੇ ਵਿਚ ਡਿੱਗ ਚੁੱਕਾ ਹੈ ਜਿਸ ਤੋ ਇਨ੍ਹਾਂ ਦੀ ਟ੍ਰੇਨਿੰਗ ਦੀਆਂ ਕਮੀਆ ਅਤੇ ਫੌਜੀ ਤਕਨੀਕ ਦੀਆਂ ਕਮੀਆ ਪ੍ਰਤੱਖ ਨਜਰ ਆ ਰਹੀਆ ਹਨ ।
ਕੌਮਾਂਤਰੀ ਕਾਨੂੰਨਾਂ ਅਨੁਸਾਰ ਇਨ੍ਹਾਂ ਦੀਆਂ ਹੋਈਆ ਅਸਫਲਤਾਵਾਂ ਦੀ ਕੌਮਾਂਤਰੀ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਆਪ ਖੁਦ ਤਾਂ ਆਪਣੀਆ ਫ਼ੌਜੀ, ਪ੍ਰਬੰਧਕੀ ਅਤੇ ਤਕਨੀਕੀ ਕੰਮਜੋਰੀਆ ਕਦੇ ਵੀ ਜਾਹਰ ਨਹੀ ਕਰਨਗੇ । ਜੋ ਇਨ੍ਹਾਂ ਨੇ ਜੈੱਟ ਜਹਾਜ ਬਣਾਉਣ ਦੀ ਗੱਲ ਕੀਤੀ ਸੀ ਉਹ ਅਜੇ ਤੱਕ ਨਹੀ ਬਣਾਇਆ ਗਿਆ ਅਤੇ ਇਨ੍ਹਾਂ ਦੇ ਸਾਇੰਸਦਾਨਾਂ ਉਤੇ ਇਸ ਵਿਸੇ ਉਤੇ ਐਕਸਨ ਕਿਉ ਨਹੀ ਲਿਆ ਜਾ ਰਿਹਾ ? ਇਨ੍ਹਾਂ ਦੇ ਦੋਸ਼ਪੂਰਨ ਪ੍ਰਬੰਧ ਅਤੇ ਤਕਨੀਕੀ ਸਿੱਖਿਆ ਦੀ ਘਾਟ ਕਾਰਨ ਸਾਡੇ ਬਹਾਦਰ ਤੇ ਤੁਜਰਬੇਕਾਰ ਪਾਈਲਟ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਜੋ ਖੁਦ-ਬ-ਖੁਦ ਇਨ੍ਹਾਂ ਦੇ ਪ੍ਰਬੰਧ ਦੀ ਤਸਵੀਰ ਪੇਸ ਕਰ ਰਹੇ ਹਨ । ਸੁਕਰ ਹੈ ਕਿ ਇੰਡੀਆ ਦੇ ਪ੍ਰੈਜੀਡੈਟ ਆਪਣੀ ਯਾਤਰਾ ਸਮੇ ਤੇਜਸ ਵਿਚ ਨਹੀ ਗਏ ਜੋ ਕਿ ਕੁਦਰਤ ਵੱਲੋ ਉਨ੍ਹਾਂ ਦਾ ਬਚਾਅ ਹੋ ਗਿਆ ।