ਖਾਲਸਾ ਪੰਥ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਰਕਾਰੀ ਪ੍ਰੋਗਰਾਮਾਂ ਵਿਚ ਸਾਮਿਲ ਨਾ ਹੋ ਕੇ ਦੀਨਾਂ ਕਾਂਗੜ ਵਿਖੇ ਸਮੂਲੀਅਤ ਕਰਨ : ਮਾਨ
ਫ਼ਤਹਿਗੜ੍ਹ ਸਾਹਿਬ, 20 ਨਵੰਬਰ ( ) “ਸਮੁੱਚਾ ਖਾਲਸਾ ਪੰਥ ਨੌਵੇ ਪਾਤਸਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਨਤਮਸਤਕ ਹੋਣ ਜਾ ਰਿਹਾ ਹੈ । ਲੇਕਿਨ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਵੱਲੋ ਸਾਡੇ ਇਸ ਮਹਾਨ ਸ਼ਹੀਦੀ ਦਿਹਾੜੇ ਉਤੇ ਸਰਕਾਰੀ ਪੱਧਰ ਤੇ ਪ੍ਰੋਗਰਾਮ ਰੱਖੇ ਗਏ ਹਨ । ਜਿਸ ਨੂੰ ਸਮਝਦੇ ਹੋਏ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਪ੍ਰੋਗਰਾਮਾਂ ਵਿਚ ਸਾਮਿਲ ਨਾ ਹੋ ਕੇ ਪੰਥ ਦੇ ਪ੍ਰੋਗਰਾਮਾਂ ਵਿਚ ਸਮੂਲੀਅਤ ਕਰਨ । ਹੁਣ ਜਦੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ 23 ਨਵੰਬਰ ਨੂੰ ਗੁਰਦੁਆਰਾ ਜਫਰਨਾਮਾ ਦੀਨਾਂ ਕਾਂਗੜ (ਮੋਗਾ) ਵਿਖੇ ਅਰਦਾਸ ਕਰਦੇ ਹੋਏ ਸ਼ਹੀਦੀ ਦਿਹਾੜੇ ਨੂੰ ਸਰਧਾ ਪੂਰਵਕ ਮਨਾਇਆ ਜਾ ਰਿਹਾ ਹੈ ਅਤੇ ਇਹ ਉਦਮ ਕਰਕੇ ਉਨ੍ਹਾਂ ਦੇ ਆਦੇਸ਼ਾਂ ਨੂੰ ਸਮੁੱਚੇ ਸੰਸਾਰ ਵਿਚ, ਸਮੁੱਚੇ ਵਰਗਾਂ ਵਿਚ ਪਹੁੰਚਾਉਣ ਦੀ ਜਿੰਮੇਵਾਰੀ ਨਿਭਾਉਣ ਜਾ ਰਿਹਾ ਹੈ ਤਾਂ ਹੁਣ ਖਾਲਸਾ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਪ੍ਰਵਾਨ ਕਰਦੇ ਹੋਏ ਪੰਥਕ ਤੌਰ ਤੇ ਮਨਾਏ ਜਾ ਰਹੇ ਦੀਨਾਂ ਕਾਂਗੜ ਵਿਖੇ ਸ਼ਹੀਦੀ ਦਿਹਾੜੇ ਤੇ ਸਮੂਲੀਅਤ ਕਰੇ ਤਾਂ ਕਿ ਅਸੀ ਆਪਣੀਆ ਕੌਮੀ ਮੁਫਾਦਾਂ ਨੂੰ ਮੁੱਖ ਰੱਖਕੇ ਜਿਥੇ ਉਨ੍ਹਾਂ ਵੱਲੋ ਦਿੱਤੀ ਸਹਾਦਤ ਦੇ ਸੰਦੇਸ ਨੂੰ ਪ੍ਰਚਾਰ ਤੇ ਪ੍ਰਸਾਰ ਸਕੀਏ, ਉਥੇ ਅਗਲੀ ਕੌਮੀ ਸੰਘਰਸ ਨੂੰ ਮੰਜਿਲ ਵੱਲ ਵਧਾ ਸਕੀਏ । ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਮੀਦ ਪ੍ਰਗਟ ਕੀਤੀ ਕਿ ਸਮੁੱਚਾ ਖਾਲਸਾ ਪੰਥ ਇਸ ਇਤਿਹਾਸਿਕ ਦਿਹਾੜੇ ਦੀ ਮਹੱਤਤਾ ਨੂੰ ਸਮਝਦੇ ਹੋਏ ਦੀਨਾਂ ਕਾਂਗੜ ਵਿਖੇ ਪਹੁੰਚੇ ।”