ਸ. ਜਤਿੰਦਰ ਸਿੰਘ ਬਿਜਲੀਪੁਰ ਦੇ ਪਿਤਾ ਸ. ਰਿਖੀ ਸਿੰਘ ਦੇ ਹੋਏ ਅਕਾਲ ਚਲਾਣੇ ਉਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਫ਼ਤਹਿਗੜ੍ਹ ਸਾਹਿਬ, 20 ਨਵੰਬਰ ( ) “ਸ. ਰਿਖੀ ਸਿੰਘ ਜੋ ਕਿ ਸਾਡੀ ਪਾਰਟੀ ਦੇ ਸਮਰਾਲਾ ਹਲਕੇ ਦੇ ਇੰਨਚਾਰਜ ਸ. ਜਤਿੰਦਰ ਸਿੰਘ ਬਿਜਲੀਪੁਰ ਦੇ ਪਿਤਾ ਸਨ, ਉਹ ਅਚਾਨਕ ਬਿਜਲੀਪੁਰ ਪਰਿਵਾਰ ਤੇ ਸਾਨੂੰ ਬੀਤੇ ਦਿਨੀਂ ਆਪਣੇ ਸਵਾਸਾਂ ਦੀ ਪੂੰਜੀ ਸੰਪੂਰਨ ਕਰਦੇ ਹੋਏ ਵਿਛੋੜਾ ਦੇ ਗਏ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਕੇਵਲ ਸਮਰਾਲਾ ਹਲਕੇ ਦੇ ਵਰਕਰਾਂ ਤੇ ਅਹੁਦੇਦਾਰਾਂ ਨੂੰ ਹੀ ਨਹੀ ਬਲਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਪਾਰਟੀ ਨੂੰ ਇਕ ਗਹਿਰਾ ਸਦਮਾ ਪਹੁੰਚਿਆ ਹੈ । ਕਿਉਂਕਿ ਉਨ੍ਹਾਂ ਨੇ ਸ. ਜਤਿੰਦਰ ਸਿੰਘ ਬਿਜਲੀਪੁਰ ਅਤੇ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਕੌਮ, ਪੰਥ ਅਤੇ ਮਨੁੱਖਤਾ ਲਈ ਉੱਦਮ ਕਰਦੇ ਰਹਿਣ ਅਤੇ ਆਪਣੇ ਰੁਝੇਵੇ ਭਰੇ ਸਮਿਆ ਵਿਚੋ ਸਮਾਂ ਕੱਢਕੇ ਸੇਵਾ ਕਰਨ ਦੀ ਗੁੜਤੀ ਦੇ ਕੇ ਪੰਥ ਨੂੰ ਸ. ਜਤਿੰਦਰ ਸਿੰਘ ਵਰਗਾ ਨੌਜਵਾਨ ਦਿੱਤਾ । ਉਨ੍ਹਾਂ ਦੇ ਚਲੇ ਜਾਣ ਨਾਲ ਜਿਥੇ ਬਿਜਲੀਪੁਰ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ, ਉਥੇ ਪੰਥ ਨੂੰ ਅਸਹਿ ਘਾਟਾ ਪਿਆ ਹੈ ।”
ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਇਲਾਵਾ ਸ. ਇਮਾਨ ਸਿੰਘ ਮਾਨ ਐਕਟਿੰਗ ਪ੍ਰਧਾਨ, ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਉਪਕਾਰ ਸਿੰਘ ਸੰਧੂ, ਗੁਰਜੰਟ ਸਿੰਘ ਕੱਟੂ, ਅੰਮ੍ਰਿਤਪਾਲ ਸਿੰਘ ਛੰਦੜਾ, ਅਵਤਾਰ ਸਿੰਘ ਖੱਖ (ਸਾਰੇ ਜਰਨਲ ਸਕੱਤਰ), ਹਰਭਜਨ ਸਿੰਘ ਕਸਮੀਰੀ, ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ ਰਾਮਪੁਰਾ ਪੀ.ਏ.ਸੀ ਮੈਬਰ, ਪ੍ਰੀਤਮ ਸਿੰਘ ਮਾਨਗੜ੍ਹ ਪ੍ਰਧਾਨ ਲੁਧਿਆਣਾ, ਬਲਵਿੰਦਰ ਸਿੰਘ ਸਿਹੌੜਾ ਪ੍ਰਧਾਨ ਖੰਨਾ, ਸੁਖਦੇਵ ਸਿੰਘ ਗੱਗੜਵਾਲ, ਗੁਰਮੁੱਖ ਸਿੰਘ ਸਮਸਪੁਰ, ਪਰਮਿੰਦਰ ਸਿੰਘ ਨਾਨੋਵਾਲ, ਸੁਰਜੀਤ ਸਿੰਘ ਤਲਵੰਡੀ ਆਦਿ ਆਗੂਆਂ ਨੇ ਬਿਜਲੀਪੁਰ ਪਰਿਵਾਰ ਨਾਲ ਸਾਂਝਾ ਕੀਤਾ ।