ਹਿੰਦੂਤਵ ਹੁਕਮਰਾਨਾਂ ਦੀਆਂ ਕਾਰਵਾਈਆ ਦੀ ਬਦੌਲਤ ਆਰੀਅਨ ਅਤੇ ਦਲਿਤਾਂ ਵਿਚ ਦੂਰੀ ਬਹੁਤ ਵੱਧ ਗਈ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 17 ਅਕਤੂਬਰ ( ) “ਜੋ ਕੁਝ ਦਿਨ ਪਹਿਲੇ ਹਰਿਆਣੇ ਦੇ ਇਕ ਉੱਚ ਪੁਲਿਸ ਅਫਸਰ ਪੀ.ਕੁਮਾਰ ਨੂੰ ਆਪਣੀ ਜਾਨ ਤੋ ਹੱਥ ਧੋਣਾ ਪਿਆ । ਉਪਰੰਤ ਇਕ ਛਾਣਬੀਣ ਕਰ ਰਹੇ ਪੁਲਿਸ ਦੇ ਏ.ਐਸ.ਆਈ. ਸੰਦੀਪ ਲਾਠਰ ਨੂੰ ਵੀ ਖੁਦਕਸੀ ਕਰਨੀ ਪਈ । ਤਾਂ ਇਸ ਅਮਲ ਨਾਲ ਹਰਿਆਣੇ ਦੀਆਂ ਸਵਰਣ ਜਾਤੀਆਂ ਤੇ ਦਲਿਤ ਵਰਗ ਵਿਚ ਬਹੁਤ ਵੱਡੀ ਦੂਰੀ ਵੱਧ ਗਈ ਹੈ । ਕਿਉਂਕਿ ਉੱਚ ਪੁਲਿਸ ਅਫਸਰ ਦੇ ਸੰਸਕਾਰ ਸਮੇ ਜਿਸ ਗਿਣਤੀ ਵਿਚ ਅਫਸਰਾਨ ਤੇ ਵਜੀਰਾਂ ਨੂੰ ਪਹੁੰਚਣਾ ਚਾਹੀਦਾ ਸੀ, ਨਹੀ ਪਹੁੰਚੇ ਅਤੇ ਜਦੋ ਏ.ਐਸ.ਆਈ ਦਾ ਸੰਸਕਾਰ ਹੋਇਆ ਤਾਂ ਉਥੇ ਸਵਰਣ ਜਾਤੀਆ ਨਾਲ ਸੰਬੰਧਤ ਸਭ ਪੁਲਿਸ ਅਫਸਰ ਤੇ ਹੋਰ ਉੱਚ ਸਿਆਸਤਦਾਨ ਸਾਮਿਲ ਹੋਏ । ਜਿਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਹਰਿਆਣੇ ਵਿਚ ਇਹ ਦੋ ਧਿਰਾਂ ਵਿਚ ਵੱਡੀ ਵੰਡ ਹੋ ਗਈ ਹੈ । ਇਸ ਅਮਲ ਨਾਲ ਹੁਣ ਮੌਜੂਦਾ ਹੁਕਮਰਾਨਾਂ ਨੂੰ ਇਹ ਦੇਖਣਾ ਪਵੇਗਾ ਕਿ ਹਾਲਾਤ ਕਿੱਧਰ ਨੂੰ ਜਾ ਰਹੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣੇ ਵਿਚ ਇਕ ਦਲਿਤ ਪੁਲਿਸ ਅਫਸਰ ਦੀ ਹੋਈ ਮੌਤ ਅਤੇ ਇਕ ਸਵਰਣ ਜਾਤੀ ਨਾਲ ਸੰਬੰਧਤ ਏ.ਐਸ.ਆਈ ਦੀ ਹੋਈ ਮੌਤ ਉਤੇ ਆਰੀਅਨ ਅਤੇ ਦਲਿਤਾਂ ਵਿਚ ਪੈਦਾ ਹੋਈ ਦੂਰੀ ਉਤੇ ਹੁਕਮਰਾਨਾਂ ਨੂੰ ਇਥੋ ਦੇ ਨਿਵਾਸੀਆ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਅਤੇ ਵਿਸਫੋਟਕ ਬਣਦੇ ਜਾ ਰਹੇ ਹਾਲਾਤਾਂ ਤੋ ਹੁਕਮਰਾਨਾਂ ਨੂੰ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਰੰਘਰੇਟਿਆ ਅਤੇ ਬ੍ਰਾਹਮਣਾ ਨੂੰ ਇਹ ਬੀਜੇਪੀ ਆਰ.ਐਸ.ਐਸ ਵੰਡਕੇ ਬਿਹਾਰ ਦੀ ਚੋਣ ਨੂੰ ਜਿੱਤਣ ਦੇ ਮਨਸੂਬਿਆਂ ਤੇ ਅਮਲ ਕਰ ਰਹੇ ਹਨ । ਜਦੋਕਿ ਵਿਧਾਨ ਦੀ ਧਾਰਾ 14 ਇਥੋ ਦੇ ਸਭ ਨਾਗਰਿਕਾਂ ਨੂੰ ਬਰਾਬਰਤਾ ਦੇ ਹੱਕ ਅਧਿਕਾਰ ਪ੍ਰਦਾਨ ਕਰਦੀ ਹੈ । ਲੇਕਿਨ ਮੰਨੂਸਮ੍ਰਿਤੀ ਬਰਾਬਰਤਾ ਦੇ ਹੱਕ ਅਧਿਕਾਰ ਦਾ ਵਿਰੋਧ ਕਰਦੀ ਹੈ । ਇਥੋ ਦੀ ਸੁਪਰੀਮ ਕੋਰਟ ਨੂੰ ਨਿਰਪੱਖਤਾ ਨਾਲ ਅਮਲ ਕਰਕੇ ਵਿਧਾਨ ਦੀ ਧਾਰਾ 14 ਅਨੁਸਾਰ ਸਭਨਾਂ ਵਰਗਾਂ ਨੂੰ ਬਰਾਬਰਤਾ ਦੇ ਹੱਕ ਅਧਿਕਾਰ ਅਮਲੀ ਰੂਪ ਵਿਚ ਪ੍ਰਦਾਨ ਕਰਨੇ ਪੈਣਗੇ । ਤਦ ਹੀ ਇਥੇ ਜਮਹੂਰੀਅਤ ਅਤੇ ਅਮਨਮਈ ਸੋਚ ਦਾ ਬੋਲਬਾਲਾ ਹੋ ਸਕੇਗਾ । ਛੱਤੀਸਗੜ੍ਹ, ਉੜੀਸਾ, ਝਾਰਖੰਡ, ਬਿਹਾਰ ਆਦਿ ਸੂਬਿਆਂ ਵਿਚ ਨਕਸਲਾਈਟ ਕਹਿਕੇ ਜੋ ਵੱਡੀ ਗਿਣਤੀ ਵਿਚ ਰੋਜਾਨਾ ਹੀ ਮਾਰਿਆ ਜਾ ਰਿਹਾ ਹੈ, ਇਹ ਮਨੁੱਖੀ ਅਧਿਕਾਰਾਂ ਦਾ ਜਿਥੇ ਹਨਨ ਹੈ, ਉਥੇ ਵਿਧਾਨ ਦੀ ਧਾਰਾ 14,19,21 ਜੋ ਇਥੋ ਦੇ ਨਿਵਾਸੀਆ ਨੂੰ ਬਰਾਬਰਤਾ ਦੇ ਨਾਲ-ਨਾਲ ਆਜਾਦੀ ਨਾਲ ਜਿੰਦਗੀ ਜਿਊਂਣ, ਆਪਣੇ ਵਿਚਾਰ ਪ੍ਰਗਟ ਕਰਨ ਅਤੇ ਮੁਲਕ ਦੇ ਕਿਸੇ ਵੀ ਹਿੱਸੇ ਵਿਚ ਵੱਸਣ ਦੇ ਅਧਿਕਾਰ ਦਿੰਦੀ ਹੈ, ਉਸਦਾ ਨਿਰੰਤਰ ਘਾਣ ਕਰਦੇ ਆ ਰਹੇ ਹਨ । ਉਨ੍ਹਾਂ ਇਸ ਗੱਲ ਤੇ ਵੀ ਪ੍ਰਤੀਕਰਮ ਕੀਤਾ ਕਿ ਜੋ ਕੋਈ ਮੁਲਾਜਮ ਖੁਦਕਸੀ ਕਰਦਾ ਹੈ ਤਾਂ ਉਸ ਦੇ ਸੰਸਕਾਰ ਸਮੇ ਸਟੇਟ ਪੱਧਰ ਦੀ ਕਾਰਵਾਈ ਨਹੀ ਕੀਤੀ ਜਾਂਦੀ ।