ਵਿਦੇਸ਼ਾਂ ਵਿਚ ਵੱਸਣ ਵਾਲੇ ਪਾਰਟੀ ਅਹੁਦੇਦਾਰ ਤੇ ਸਮਰੱਥਕ ਆਪੋ ਆਪਣੇ ਇਲਾਕਿਆ ਵਿਚ 23 ਨਵੰਬਰ ਨੂੰ ਦੀਨਾਂ ਕਾਂਗੜ ਵਿਖੇ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕਰਨ : ਮਾਨ
ਫ਼ਤਹਿਗੜ੍ਹ ਸਾਹਿਬ, 24 ਸਤੰਬਰ ( ) “ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੌਵੀ ਪਾਤਸਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਪੂਰੀ ਸਾਨੋ ਸੌਕਤ ਅਤੇ ਸਰਧਾ ਨਾਲ ਦੀਨਾਂ ਕਾਂਗੜ (ਮੋਗਾ) ਵਿਖੇ 23 ਨਵੰਬਰ ਨੂੰ ਮਨਾਉਣ ਜਾ ਰਿਹਾ ਹੈ । ਕਿਉਂਕਿ ਗੁਰੂ ਸਾਹਿਬ ਨੇ ਆਪਣੇ ਸਮੇਂ ਦੌਰਾਨ ਜਾਬਰ ਹੁਕਮਰਾਨਾਂ ਦੇ ਜ਼ਬਰ ਅੱਗੇ ਈਨ ਨਾ ਮੰਨਦੇ ਹੋਏ ਆਪਣੀਆ ਮਹਾਨ ਸ਼ਹਾਦਤਾਂ ਵੀ ਦਿੱਤੀਆ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਇਹ ਵੱਡੇ ਉਦਮ ਕੀਤੇ । ਅਸੀ ਉਸ ਦਿਹਾੜੇ ਨੂੰ ਮਨੁੱਖੀ ਅਧਿਕਾਰਾਂ ਦੇ ਮੁੱਦੇ ਨੂੰ ਲੈਕੇ ਅਤੇ ਦੀਨਾਂ ਕਾਂਗੜ ਦੀ ਇਤਿਹਾਸਿਕ ਧਰਤੀ ਉਤੇ ਜਫਰਨਾਮੇ ਦੀ ਲਿਖੀ ਅਤਿ ਮਹੱਤਵਪੂਰਨ ਲਿਖਤ ਦੀ ਭਾਵਨਾ ਨੂੰ ਮੁੱਖ ਰੱਖਕੇ ਸਿੱਖ ਕੌਮ ਦੇ ਬਿਨ੍ਹਾਂ ਤੇ ਜੋ ਹੁਕਮਰਾਨ ਸਿੱਖ ਕੌਮ ਨਾਲ ਲੰਮੇ ਸਮੇ ਤੋ ਜਿਆਦਤੀਆ ਤੇ ਵਿਤਕਰੇ ਕਰਦਾ ਆ ਰਿਹਾ ਹੈ, ਮਨੁੱਖੀ ਅਧਿਕਾਰਾਂ ਦਾ ਘਾਣ ਕਰਦਾ ਆ ਰਿਹਾ ਹੈ ਉਨ੍ਹਾਂ ਦਾ ਵੇਰਵਾ ਇਕੱਠਾ ਕਰਕੇ ਅਤੇ ਜਫਰਨਾਮੇ ਦੀ ਸੋਚ ਤੇ ਵਾਇਟ ਪੇਪਰ ਤਿਆਰ ਕਰਕੇ ਇੰਡੀਆ ਦੇ ਪ੍ਰੈਜੀਡੈਟ ਬੀਬੀ ਦ੍ਰੋਪਦੀ ਮੁਰਮੂ ਨੂੰ 5 ਸਿੰਘਾਂ ਰਾਹੀ ਦੀਨਾਂ ਕਾਂਗੜ ਦੀ ਧਰਤੀ ਤੋ ਅਰਦਾਸ ਕਰਕੇ ਤੋਰਾਂਗੇ ਜੋ ਦਿੱਲੀ ਵਿਖੇ ਜਾ ਕੇ ਇਹ ਵਾਇਟ ਪੇਪਰ ਪੇਸ ਕਰਨਗੇ ਤਾਂ ਕਿ ਹੁਕਮਰਾਨਾਂ ਦੇ ਜ਼ਬਰ ਜੁਲਮਾਂ ਦਾ ਅੰਤ ਕਰਵਾਇਆ ਜਾ ਸਕੇ । ਇਸ ਲਈ ਆਪ ਜੀ ਵਿਦੇਸ਼ਾਂ ਵਿਚ ਵੱਸਣ ਵਾਲੇ ਪੰਥਦਰਦੀਆਂ ਨੂੰ ਇਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਗੰਭੀਰ ਅਪੀਲ ਹੈ ਕਿ ਉਹ ਪੰਜਾਬ ਤੇ ਇੰਡੀਆ ਦੇ ਵੱਖ-ਵੱਖ ਸੂਬਿਆਂ ਵਿਚ ਵਿਚਰਣ ਵਾਲੇ ਪੰਜਾਬੀਆਂ ਤੇ ਸਿੱਖਾਂ ਨੂੰ ਆਪਣੇ ਤੌਰ ਤੇ ਪ੍ਰੇਰਦੇ ਹੋਏ ਅਪੀਲ ਕਰਨ ਕਿ ਉਹ 22-23-24 ਨਵੰਬਰ ਦੇ ਦੀਨਾਂ ਕਾਂਗੜ ਦੇ ਰੱਖੇ ਪ੍ਰੋਗਰਾਮਾਂ ਵਿਚ ਵੱਡੀ ਗਿਣਤੀ ਵਿਚ ਸਮੂਲੀਅਤ ਕਰਕੇ ਨੌਵੀ ਪਾਤਸਾਹੀ ਦੇ ਜ਼ਬਰ ਵਿਰੁੱਧ ਉਠਾਈ ਆਵਾਜ ਦੇ ਬਿਨ੍ਹਾਂ ਤੇ ਅਤੇ ਜਫਰਨਾਮੇ ਦੀ ਭਾਵਨਾ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕੀਤਾ ਜਾ ਸਕੇ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵਿਦੇਸ਼ਾਂ ਵਿਚ ਵੱਸਣ ਵਾਲੇ ਸਭ ਪੰਜਾਬੀਆਂ ਤੇ ਸਿੱਖਾਂ ਨੂੰ ਵਿਦੇਸ ਤੌਰ ਤੇ ਪਾਰਟੀ ਦੀ ਸੋਚ ਨਾਲ ਹਮਦਰਦੀ ਰੱਖਣ ਵਾਲੇ ਇਨਸਾਨਾਂ ਨੂੰ ਕੀਤੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਉਹ ਇਨ੍ਹਾਂ ਦੋ ਮਹੀਨਿਆ ਦੇ ਵਕਫੇ ਦੌਰਾਨ ਪੰਜਾਬ ਸੂਬੇ ਅਤੇ ਦੂਸਰੇ ਸੂਬਿਆਂ ਵਿਚ ਵਿਚਰਣ ਵਾਲੇ ਸਿੱਖਾਂ ਨੂੰ ਤੇ ਉਨ੍ਹਾਂ ਦੇ ਆਪਣੇ ਇਲਾਕਿਆ ਵਿਚ ਹਨ ਜਾਂ ਰਿਸਤੇਦਾਰ, ਸੰਬੰਧੀ ਹਨ, ਉਨ੍ਹਾਂ ਸਭਨਾਂ ਨੂੰ ਇਸ ਮਹਾਨ ਪ੍ਰੋਗਰਾਮ ਵਿਚ ਸਮੂਲੀਅਤ ਕਰਨ ਲਈ ਪ੍ਰੇਰਣ ਦੀ ਜਿੰਮੇਵਾਰੀ ਨਿਭਾਉਣਗੇ ।