ਆਪ੍ਰੇਸ਼ਨ ਸਿੰਧੂਰ ਦੀ ਗੱਲ ਕਰਕੇ ਮੁਲਕ ਨਿਵਾਸੀਆ ਨੂੰ ਉਕਸਾਇਆ ਤਾ ਜਾ ਰਿਹਾ ਹੈ, ਪਰ ਸ੍ਰੀ ਮੋਦੀ ਵੱਲੋਂ ਆਪਣੇ ਸਿੰਧੂਰ ਨੂੰ ਦੂਰ ਰੱਖਣਾ ਅਤਿ ਦੁੱਖਦਾਇਕ : ਮਾਨ
ਫ਼ਤਹਿਗੜ੍ਹ ਸਾਹਿਬ, 15 ਸਤੰਬਰ ( ) “ਜੋ ਇੰਡੀਆ ਦੀ ਮੋਦੀ ਹਕੂਮਤ ਵੱਲੋ ਫ਼ੌਜੀ ਕਾਰਵਾਈ ਕਰਦੇ ਹੋਏ ਸਿੰਧੂਰ ਆਪ੍ਰੇਸਨ ਨਾਮ ਦੇ ਕੇ ਬੀਤੇ ਸਮੇ ਵਿਚ ਅਮਲ ਕੀਤੇ ਗਏ ਹਨ, ਇਹ ਮੁਲਕ ਨਿਵਾਸੀਆ ਨੂੰ ਜੰਗ ਲਈ ਉਕਸਾਉਣ ਅਤੇ ਆਪਣੀਆ ਨਾਕਾਮੀਆ ਨੂੰ ਛੁਪਾਉਣ ਦੇ ਅਮਲ ਤਾਂ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਜੋ ਸ੍ਰੀ ਮੋਦੀ ਦਾ ਅਸਲੀਅਤ ਰੂਪ ਵਿਚ ਸਿੰਧੂਰ ਹੈ ਅਤੇ ਜਿਸ ਉਤੇ ਕਿਸੇ ਵੀ ਸਿਆਸਤਦਾਨ ਜਾਂ ਇਨਸਾਨ ਦੀ ਇਖਲਾਕ ਦੀ ਗੱਲ ਹੁੰਦੀ ਹੈ ਉਸ ਨੂੰ ਆਪਣੇ ਤੋ ਵੱਖ ਰੱਖਕੇ ਸ੍ਰੀ ਮੋਦੀ ਸਿੰਧੂਰ ਦੇ ਅਸਲ ਮਕਸਦ ਤੋ ਕਿਉਂ ਭਟਕ ਰਹੇ ਹਨ ? ਉਸ ਇੰਡੀਅਨ ਸੱਭਿਆਚਾਰ ਦੇ ਵਿਰਸੇ ਦੀ ਗੱਲ ਉਤੇ ਪਹਿਰਾ ਦੇਣ ਤੋ ਕਿਉਂ ਭੱਜ ਰਹੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਸੈਟਰ ਦੀ ਮੋਦੀ ਹਕੂਮਤ ਵੱਲੋ ਇੰਡੀਅਨ ਸੱਭਿਅਤਾ ਨਾਲ ਸੰਬੰਧਤ ‘ਸਿੰਧੂਰ’ ਦੇ ਨਾਮ ਦੀ ਦੁਰਵਰਤੋ ਕਰਕੇ ਇਥੋ ਦੇ ਨਿਵਾਸੀਆ ਨੂੰ ਉਕਸਾਉਣ ਲੇਕਿਨ ਅਮਲੀ ਰੂਪ ਵਿਚ ਜੋ ਸਿੰਧੂਰ ਦੀ ਰੱਖਿਆ ਕਰਨ ਅਤੇ ਸਾਥ ਦੇਣ ਦੀ ਇੰਡੀਅਨ ਸੱਭਿਅਤਾ ਆਦੇਸ ਦੇ ਰਹੀ ਹੈ, ਉਸ ਤੋ ਮੂੰਹ ਮੋੜਨ ਦੀ ਗੱਲ ਨੂੰ ਪ੍ਰਤੱਖ ਕਰਦੇ ਹੋਏ ਅਤੇ ਕਥਨੀ ਅਤੇ ਕਰਨੀ ਵਿਚ ਇਨ੍ਹਾਂ ਇੰਡੀਅਨ ਹੁਕਮਰਾਨਾਂ ਤੇ ਸਿਆਸਤਦਾਨਾਂ ਦੇ ਵੱਡੇ ਫਰਕ ਹੋਣ ਨੂੰ ਪ੍ਰਤੱਖ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿਸੇ ਮੁਲਕ, ਸੂਬੇ, ਜਿ਼ਲ੍ਹੇ, ਸਹਿਰ ਅਤੇ ਪਿੰਡ ਦਾ ਮੁੱਖੀ ਉਸ ਸਮੇ ਤੱਕ ਆਪਣੇ ਨਿਵਾਸੀਆ ਉਤੇ ਆਪਣੇ ਪ੍ਰਭਾਵ ਤੇ ਇਖਲਾਕ ਦਾ ਅਸਰ ਨਹੀ ਛੱਡ ਸਕਦਾ ਜਦੋ ਤੱਕ ਉਹ ਕਥਨੀ ਤੇ ਕਰਨੀ ਦਾ ਪੂਰਾ ਨਾ ਹੋਵੇ ਅਤੇ ਆਪਣੇ ਕੀਤੇ ਗਏ ਬਚਨਾਂ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਦੇ ਸਮਰੱਥ ਨਾ ਹੋਵੇ । ਉਹੀ ਸਿਆਸਤਦਾਨ ਜਾਂ ਹੁਕਮਰਾਨ ਲੋਕ ਮਨਾਂ ਤੇ ਨਿਵਾਸੀਆ ਦੇ ਦਿਲਾਂ ਤੇ ਆਤਮਾਵਾ ਤੇ ਰਾਜ ਕਰ ਸਕਦਾ ਹੈ ਜਿਸਦੇ ਮਨ ਵਿਚ ਉਸ ਰਚਨਹਾਰੇ ਦਾ ਭੈ ਅਤੇ ਆਪਣੇ ਨਿਵਾਸੀਆ ਦੀ ਇਮਾਨਦਾਰੀ ਨਾਲ ਹਰ ਪੱਖੋ ਸੇਵਾ ਕਰਦੇ ਹੋਏ ਉਨ੍ਹਾਂ ਨੂੰ ਦਰਪੇਸ ਆ ਰਹੀਆ ਮੁਸਕਿਲਾਂ ਤੇ ਮਸਲਿਆ ਨੂੰ ਸਹੀ ਦਿਸਾ ਵੱਲ ਸਹੀ ਸਮੇ ਵਿਚ ਹੱਲ ਕਰਨ ਦੀ ਸਮਰੱਥਾ ਰੱਖਦਾ ਹੋਵੇ । ਲੇਕਿਨ ਜੋ ਹੁਕਮਰਾਨ ਮੀਡੀਏ, ਬਿਜਲਈ ਮੀਡੀਏ ਵਿਚ ਵੱਡੇ-ਵੱਡੇ ਥੋਥੇ ਦਾਅਵੇ ਕਰਕੇ ਆਪਣੇ ਨਿਵਾਸੀਆ ਨੂੰ ਗੁੰਮਰਾਹ ਕਰਨ ਦੇ ਅਮਲ ਕਰਦਾ ਹੋਵੇ, ਅਜਿਹੀ ਆਤਮਾ ਲੰਮਾਂ ਸਮਾਂ ਸਹੀ ਢੰਗ ਨਾਲ ਨਾ ਤਾਂ ਆਪਣੇ ਮੁਲਕ ਜਾਂ ਸੂਬੇ ਤੇ ਰਾਜ ਕਰ ਸਕਦੀ ਹੈ ਤੇ ਨਾ ਹੀ ਅਜਿਹੇ ਸਿਆਸਤਦਾਨ ਤੇ ਨਿਵਾਸੀਆ ਦਾ ਵਿਸ਼ਵਾਸ ਕਾਇਮ ਰਹਿ ਸਕਦਾ ਹੈ । ਜੋ ਮੁਲਕ ਦੇ ਹੁਕਮਰਾਨ ਆਪਣੀ ਵੋਟ ਸਿਆਸਤ ਅਧੀਨ ਗਲਤ ਪ੍ਰਚਾਰ ਕਰਕੇ ਨਿਵਾਸੀਆ ਨੂੰ ਆਪਣੇ ਪੱਖ ਵਿਚ ਕਰਨ ਦੇ ਚਾਹਵਾਨ ਹਨ, ਉਹ ਅਸਲੀਅਤ ਵਿਚ ਸੱਚ ਤੋ ਮੂੰਹ ਮੋੜਕੇ ਕੁਝ ਸਮੇ ਲਈ ਤਾਂ ਅਜਿਹਾ ਕਰ ਸਕਦੇ ਹਨ ਲੇਕਿਨ ਸਦਾ ਲਈ ਉਹ ਨਾ ਤਾਂ ਲੋਕਾਂ ਨੂੰ ਚੰਗਾ ਪ੍ਰਬੰਧ ਦੇ ਸਕਦੇ ਹਨ ਅਤੇ ਨਾ ਹੀ ਆਪਣੇ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖ ਸਕਦੇ ਹਨ । ਜੇਕਰ ਇਹ ਸਿੰਧੂਰ ਦੀ ਗੱਲ ਕਰਦੇ ਹਨ ਤਾਂ ਸ੍ਰੀ ਮੋਦੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਇਖਲਾਕ ਨਾਲ ਸੰਬੰਧਤ ਆਪਣੇ ਸਿੰਧੂਰ ਆਪਣੀ ਪਤਨੀ ਬੀਬੀ ਯਸੋਦਾਬੇਨ ਮੋਦੀ ਨੂੰ ਆਪਣੀ ਰਿਹਾਇਸ 7 ਰੇਸ ਕੋਰਸ ਨਵੀ ਦਿੱਲੀ ਨਾਲ ਰੱਖਦੇ ਜਿਸ ਨਾਲ ਉਨ੍ਹਾਂ ਦੇ ਇਖਲਾਕ ਨੂੰ ਵੀ ਬਲ ਮਿਲਦਾ ਅਤੇ ਉਨ੍ਹਾਂ ਦੇ ਸੱਭਿਆਚਾਰ ਦੀ ਵੀ ਪ੍ਰਫੁੱਲਤਾ ਹੁੰਦੀ । ਉਲਟ ਕੰਮ ਕਰਕੇ ਦੇਸ ਨਿਵਾਸੀਆ ਦੇ ਮਨ ਆਤਮਾਵਾ ਕਤਈ ਨਹੀ ਜਿੱਤ ਸਕਣਗੇ ਅਤੇ ਨਾ ਹੀ ਗੁੰਮਰਾਹ ਕਰ ਸਕਣਗੇ ।