ਜਦੋਂ ਇੰਡੀਆਂ ਰੂਸ ਤੋਂ ਅਤਿ ਸਸਤੀਆ ਕੀਮਤਾ ਉਤੇ ਤੇਲ ਮੰਗਵਾ ਰਿਹਾ ਹੈ, ਫਿਰ ਹੜ੍ਹ ਪ੍ਰਭਾਵਿਤ ਪੰਜਾਬੀਆਂ ਨੂੰ ਵੀ ਉਸੇ ਸਸਤੀ ਕੀਮਤ ਤੇ ਜਾਰੀ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 15 ਸਤੰਬਰ ( ) “ਪੰਜਾਬ ਵਿਚ ਆਏ ਹੜਾਂ ਕਾਰਨ ਜੋ ਪੰਜਾਬੀਆਂ ਤੇ ਸਿੱਖ ਕੌਮ ਦਾ ਮਾਲੀ, ਜਾਨੀ, ਫਸਲੀ ਤੌਰ ਤੇ ਭਾਰੀ ਨੁਕਸਾਨ ਹੋਇਆ ਹੈ, ਉਸ ਦੁਖਾਂਤ ਵਿਚ ਇਸ ਸਮੇਂ ਮਾਝਾ, ਦੋਆਬਾ ਅਤੇ ਮਾਲਵੇ ਦੇ ਬਹੁਤ ਸਾਰੇ ਪਿੰਡਾਂ, ਕਸਬਿਆ ਵਿਚ ਪਾਣੀ ਦੀ ਬਦੌਲਤ ਅਜਿਹੇ ਹਾਲਾਤ ਪੈਦਾ ਹੋ ਚੁੱਕੇ ਹਨ ਕਿ ਉਨ੍ਹਾਂ ਕੋਲ ਨਾ ਰਹਿਣ ਲਈ ਕੋਈ ਸਥਾਂਨ ਹੈ ਅਤੇ ਨਾ ਹੀ ਖਾਣ ਪੀਣ ਲਈ ਕੋਈ ਸਮਾਨ ਹੈ । ਕਿਉਂਕਿ ਸਭ ਅਸਤ ਵਿਅਸਤ ਹੋ ਚੁੱਕਿਆ ਹੈ । ਜੋ ਜਿੰਮੀਦਾਰਾਂ ਦੀਆਂ ਜਮੀਨਾਂ ਹਨ ਉਨ੍ਹਾਂ ਨੂੰ ਪਹਿਲੀ ਹਾਲਤ ਵਿਚ ਸਹੀ ਕਰਨ ਲਈ ਕਾਫੀ ਲੰਮਾਂ ਸਮਾਂ ਲੱਗੇਗਾ । ਇਸ ਕੰਮ ਲਈ ਗੱਡੀਆਂ, ਮੋਟਰਾਂ, ਟਰੈਕਟਰ ਤੇ ਹੋਰ ਵਹੀਕਲਜ ਪ੍ਰਾਈਵੇਟ ਤੌਰ ਤੇ ਅਤੇ ਸਮਾਜਿਕ ਸੰਸਥਾਵਾਂ ਵੱਲੋ ਸੇਵਾਵਾ ਦਿੱਤੀਆ ਜਾ ਰਹੀਆ ਹਨ । ਜਿਸ ਲਈ ਵੱਡੀ ਮਾਤਰਾ ਵਿਚ ਰੋਜਾਨਾ ਹੀ ਹਜਾਰਾਂ ਲੀਟਰ ਡੀਜਲ ਖਰਚ ਹੋ ਰਿਹਾ ਹੈ । ਜਦੋ ਇਹ ਮਾਰ ਪਈ ਹੈ ਤਾਂ ਇੰਡੀਆ ਦੇ ਹੁਕਮਰਾਨਾਂ ਨੂੰ ਚਾਹੀਦਾ ਹੈ ਕਿ ਜਦੋ ਉਨ੍ਹਾਂ ਵੱਲੋ ਰੂਸ ਤੋ ਬਹੁਤ ਹੀ ਘੱਟ ਕੀਮਤ ਉਤੇ ਅੱਜ ਡੀਜਲ, ਪੈਟਰੋਲ ਮੰਗਵਾਇਆ ਜਾ ਰਿਹਾ ਹੈ ਉਸੇ ਘੱਟ ਕੀਮਤ ਤੇ ਪੰਜਾਬੀਆ ਨੂੰ, ਰਾਹਤ ਸੰਸਥਾਵਾਂ ਅਤੇ ਸੇਵਾ ਕਰਨ ਵਾਲੇ ਲੋਕਾਂ ਨੂੰ ਇਹ ਡੀਜਲ ਪਹਿਲ ਦੇ ਆਧਾਰ ਤੇ ਘੱਟ ਕੀਮਤਾਂ ਤੇ ਸਪਲਾਈ ਕੀਤਾ ਜਾਵੇ ਤਾਂ ਕਿ ਉਹ ਆਪਣੀ ਅਸਤ ਵਿਅਸਤ ਹੋਈ ਜਿੰਦਗੀ ਨੂੰ ਸਹੀ ਲਾਇਨ ਤੇ ਲਿਆ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਹੁਕਮਰਾਨਾਂ ਨੂੰ ਪੰਜਾਬ ਸੂਬੇ ਨੂੰ ਘੱਟ ਤੋ ਘੱਟ ਕੀਮਤ ਤੇ ਰੂਸ ਤੋ ਮੰਗਵਾਏ ਤੇਲ ਨੂੰ ਖੁੱਲ੍ਹੀ ਮਾਤਰਾ ਵਿਚ ਜਾਰੀ ਕਰਨ ਅਤੇ ਪੰਜਾਬੀਆ ਦੇ ਘਰ, ਮਕਾਨ, ਫਸਲਾਂ ਆਦਿ ਜੋ ਸਭ ਕੁਝ ਤਬਾਹ ਹੋ ਚੁੱਕਿਆ ਹੈ ਉਸ ਨੂੰ ਫਿਰ ਤੋ ਸਹੀ ਕਰਨ ਵਿਚ ਸੰਜੀਦਗੀ ਨਾਲ ਸਹਿਯੋਗ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਸੈਂਟਰ ਤੋ ਮੰਗ ਕੀਤੀ ਕਿ ਜੋ ਰੂਸ ਤੋ ਤੇਲ ਤੇ ਡੀਜਲ ਸਸਤੇ ਭਾਅ ਤੇ ਆ ਰਹੇ ਹਨ, ਉਨ੍ਹਾਂ ਤੇ ਕੋਈ ਟੈਕਸ ਨਾ ਲਗਾਕੇ ਪੰਜਾਬ ਵਾਸੀਆ ਨੂੰ ਉਸੇ ਸਸਤੇ ਰੂਪ ਵਿਚ ਇਹ ਤੇਲ ਜਾਰੀ ਹੋਣਾ ਚਾਹੀਦਾ ਹੈ। ਇਨ੍ਹਾਂ ਦੁਆਰਾ ਹੀ ਟਰੈਕਟਰਾਂ ਵਿਚ ਤੇਲ ਪਵਾਕੇ ਵੱਡੇ-ਵੱਡੇ ਬੰਨ੍ਹ ਬੰਨੇ ਜਾ ਰਹੇ ਹਨ, ਪਾਣੀ ਕੱਢਿਆ ਜਾ ਰਿਹਾ ਹੈ ਅਤੇ ਮਿੱਟੀ ਢੋਈ ਜਾ ਰਹੀ ਹੈ । ਉਨ੍ਹਾਂ ਇਸ ਗੱਲ ਤੇ ਗਹਿਰਾ ਦੁੱਖ ਤੇ ਅਫਸੋਸ ਜਾਹਰ ਕੀਤਾ ਕਿ ਪੰਜਾਬ ਸੂਬੇ ਨਾਲ ਸੈਟਰ ਦੇ ਹੁਕਮਰਾਨ ਇੰਝ ਪੇਸ ਆ ਰਹੇ ਹਨ ਜਿਵੇ ਪੰਜਾਬ ਸਟੇਟ ਇੰਡੀਆ ਦਾ ਹਿੱਸਾ ਨਾ ਹੋ ਕੇ ਆਜਾਦ ਵੱਜੋ ਵਿਚਰ ਰਿਹਾ ਹੋਵੇ । ਕਿਉਂਕਿ ਸੈਟਰ ਵੱਲੋ ਦਿੱਤੇ ਜਾਣ ਵਾਲੇ ਰਾਹਤ ਫੰਡ ਕੇਵਲ 1600 ਕਰੋੜ ਰੁਪਏ ਪੰਜਾਬ ਨੂੰ ਦੇ ਕੇ ਗੌਗਲੂਆ ਤੋ ਮਿੱਟੀ ਝਾੜਨ ਦਾ ਹੀ ਕੰਮ ਕੀਤਾ ਗਿਆ ਹੈ । ਆਪਣੇ ਪੰਜਾਬ ਸੂਬੇ ਪ੍ਰਤੀ ਜਿੰਮੇਵਾਰੀ ਨੂੰ ਸੰਜ਼ੀਦਗੀ ਅਤੇ ਤਨਦੇਹੀ ਨਾਲ ਨਾ ਪੂਰੀ ਕਰਕੇ ਹੁਕਮਰਾਨ ਖੁਦ ਹੀ ਕੌਮਾਂਤਰੀ ਪੱਧਰ ਤੇ ਅਜਿਹਾ ਪ੍ਰਭਾਵ ਦੇ ਰਹੇ ਹਨ ਕਿ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਉਨ੍ਹਾਂ ਦੀ ਹਕੂਮਤੀ ਪੱਧਰ ਤੇ ਨਹੀ ਨਿਭ ਸਕਦੀ । ਕਿੰਨਾ ਬਿਹਤਰ ਹੋਵੇਗਾ ਜੇਕਰ ਉਨ੍ਹਾਂ ਵੱਲੋ ਕੀਤੀ ਜਾ ਰਹੀ ਮੰਗ ਨੂੰ ਮੁੱਖ ਰੱਖਕੇ ਆਜਾਦ ਬਾਦਸਾਹੀ ਸਿੱਖ ਸਟੇਟ ਹੀ ਕਾਇਮ ਕਿਉਂ ਨਾ ਕਰ ਦਿੱਤਾ ਜਾਵੇ ਅਤੇ ਸਦਾ ਲਈ ਇਸ ਸਰਹੱਦੀ ਸੂਬੇ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਬਹਾਲ ਕਰਨ ਵਿਚ ਯੋਗਦਾਨ ਪਾਇਆ ਜਾਵੇ ।