ਸ. ਮਾਨ ਨੇ ਮੋਦੀ ਦੇ ਜਪਾਨ ਦੌਰੇ ਤੇ ਇਨ੍ਹਾਂ ਫਿਰਕੂ ਹੁਕਮਰਾਨਾਂ ਨੂੰ ਬੀਤੇ ਸਮੇ ਦੇ ਇਤਿਹਾਸ ਤੋ ਜਾਣੂ ਕਰਵਾਇਆ
ਫ਼ਤਹਿਗੜ੍ਹ ਸਾਹਿਬ, 29 ਅਗਸਤ ( ) “ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ ਉਸ ਜਪਾਨ ਦੇ ਦੌਰੇ ਤੇ ਜਾ ਰਹੇ ਹਨ । ਜੋ ਜਪਾਨ ਦੂਜੀ ਸੰਸਾਰ ਜੰਗ ਸਮੇ ਅੰਗਰੇਜ਼ਾਂ ਵਿਰੁੱਧ ਲੜਾਈ ਲੜ ਰਿਹਾ ਸੀ । ਉਸ ਸਮੇ ਇੰਡੀਆ ਦੇ ਉਸ ਸਮੇ ਦੇ ਹੁਕਮਰਾਨਾਂ ਨਹਿਰੂ ਤੇ ਗਾਂਧੀ ਨੇ ਸੁਭਾਸ ਚੰਦਰ ਬੋਸ ਨੂੰ ਜਪਾਨ ਭੇਜਿਆ ਸੀ । ਜਿਥੇ ਅੰਡੇਮਾਨ ਆਈਸਲੈਡ ਦੇ ਕਾਲੇਪਾਣੀ ਵਿਚ ਮੁਜਰਿਮਾਂ ਨੂੰ ਕੈਦ ਕੀਤਾ ਹੋਇਆ ਸੀ ਇਸ ਕੈਦ ਵਿਚ ਆਜਾਦ ਹਿੰਦ ਫ਼ੌਜ ਦੇ ਸਾਡੇ ਸਿਰਕੱਢ ਸਿੱਖ ਵੀ ਵੱਡੀ ਗਿਣਤੀ ਵਿਚ ਕੈਦੀ ਸਨ । ਪਰ ਦੁੱਖ ਅਤੇ ਅਫਸੋਸ ਹੈ ਕਿ ਨਾ ਜਪਾਨ ਦੇ ਹੁਕਮਰਾਨਾਂ ਨੇ ਨਾ ਹੀ ਸੁਭਾਸ ਚੰਦਰ ਬੋਸ ਨੇ ਆਪਣੇ ਇਨ੍ਹਾਂ ਸਾਥੀਆ ਨੂੰ ਕਾਲੇਪਾਣੀ ਦੀ ਸਜ਼ਾ ਤੋ ਰਿਹਾਅ ਕਰਵਾਉਣ ਦੀ ਜਿੰਮੇਵਾਰੀ ਪੂਰਨ ਕੀਤੀ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਦੂਜੀ ਸੰਸਾਰ ਜੰਗ ਉਪਰੰਤ ਕੌਮਾਂਤਰੀ ਪੱਧਰ ਦੇ ਨਿਊਰਮਬਰਗ ਦੇ ਨਿਯਮ ਤਹਿ ਕੀਤੇ ਗਏ ਸਨ ਜਿਸ ਅਨੁਸਾਰ ਜਿਨ੍ਹਾਂ ਵੀ ਅਧਿਕਾਰੀਆ ਤੇ ਅਫਸਰਸਾਹੀ ਨੇ ਅਣਮਨੁੱਖੀ ਢੰਗ ਰਾਹੀ ਜ਼ਬਰ ਜੁਲਮ ਕੀਤੇ, ਉਨ੍ਹਾਂ ਨੂੰ ਉਪਰੋਕਤ ਨਿਊਰਮਬਰਗ ਦੇ ਨਿਯਮਾਂ ਰਾਹੀ ਸਜ਼ਾ ਦੇਣ ਦਾ ਪ੍ਰਬੰਧ ਹੋਇਆ ਸੀ ਅਤੇ ਸਜਾਵਾ ਦਿੱਤੀਆ ਗਈਆ ਸਨ । ਹੁਣ ਜਦੋ ਸ੍ਰੀ ਮੋਦੀ ਤੋ ਇਲਾਵਾ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਨੂੰ ਕਤਲ ਕਰਨ, ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਰਚੀ ਗਈ ਅਤੇ ਇਨ੍ਹਾਂ ਮੁਲਕਾਂ ਅਮਰੀਕਾ, ਕੈਨੇਡਾ, ਬਰਤਾਨੀਆ ਤੇ ਪਾਕਿਸਤਾਨ ਦੀ ਪ੍ਰਭੂਸਤਾ ਨੂੰ ਵੀ ਚੁਣੋਤੀ ਦਿੱਤੀ ਗਈ ਅਤੇ ਅਮਰੀਕਾ ਦੀ ਮੁਨਰੋ ਡਾਕਟਰੀਨ ਦਾ ਘਾਣ ਕੀਤਾ ਗਿਆ । ਇਨ੍ਹਾਂ ਸਿੱਖਾਂ ਦੇ ਕਾਤਲਾਂ ਨੂੰ ਵੀ ਨਿਊਰਮਬਰਗ ਟਰਾਈਲ ਦੀ ਤਰ੍ਹਾਂ ਅਵੱਸ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਧੀਨ ਸਜ਼ਾ ਦਾ ਪ੍ਰਬੰਧ ਹੋਵੇ ਭਾਵੇਕਿ ਕਾਤਲ ਕਿੰਨੇ ਵੀ ਉਚੇ ਤੋ ਉੱਚੇ ਅਹੁਦੇ ਤੇ ਕਿਉਂ ਨਾ ਬਿਰਾਜਮਾਨ ਹੋਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਦੇ ਜਪਾਨ ਦੌਰੇ ਤੇ ਜਾਣ ਸਮੇ ਬੀਤੇ ਸਮੇ ਵਿਚ ਮਨੁੱਖਤਾ ਦੇ ਕਾਤਲਾਂ ਨੂੰ ਨਿਊਰਮਬਰਗ ਟਰਾਈਲ ਰਾਹੀ ਸਜਾਵਾਂ ਹੋਣ ਦੇ ਇਤਿਹਾਸ ਬਾਰੇ ਅਤੇ ਸਿੱਖਾਂ ਦੇ ਕਾਤਲਾਂ ਨੂੰ ਵੀ ਅਜਿਹੇ ਨਿਯਮਾਂ ਅਧੀਨ ਫਾਈਵ ਆਈ ਮੁਲਕਾਂ ਜਿਨ੍ਹਾਂ ਵਿਚ ਅਮਰੀਕਾ, ਕੈਨੇਡਾ, ਬਰਤਾਨੀਆ, ਨਿਊਜੀਲੈਡ ਅਤੇ ਆਸਟ੍ਰੇਲੀਆ ਆਉਦੇ ਹਨ ਉਨ੍ਹਾਂ ਨੂੰ ਉਪਰੋਕਤ ਸਿੱਖਾਂ ਦੇ ਕਾਤਲਾਂ ਦੀ ਜੂੰਡਲੀ ਨੂੰ ਸਜ਼ਾਵਾਂ ਦੇਣ ਲਈ ਕੌਮਾਂਤਰੀ ਪੱਧਰ ਤੇ ਜਿੰਮੇਵਾਰੀ ਨਿਭਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਫਾਈਵ ਆਈ ਮੁਲਕ, ਇੰਡੀਅਨ ਹੁਕਮਰਾਨਾਂ ਵੱਲੋ ਜਿਨ੍ਹਾਂ ਸਿੱਖਾਂ ਉਤੇ ਅਣਮਨੁੱਖੀ ਕਤਲ ਕੀਤੇ ਗਏ ਹਨ, ਉਸ ਸਿੱਖ ਕੌਮ ਨੂੰ ਇਸ ਵਿਸੇ ਇਹ ਮੁਲਕ ਅਤੇ ਇੰਡੀਆ ਦੇ ਹੁਕਮਰਾਨ ਸੰਤੁਸਟ ਕਰਨ ਤਾਂ ਕਿ ਸਿੱਖ ਕੌਮ ਨੂੰ ਇਹ ਤਸੱਲੀ ਹੋ ਜਾਵੇ ਕਿ ਇੰਡੀਅਨ ਹੁਕਮਰਾਨਾਂ ਨੇ ਸਿੱਖ ਕੌਮ ਦਾ ਕਤਲੇਆਮ ਕਰਨ ਦੇ ਮਨੁੱਖਤਾ ਵਿਰੋਧੀ ਅਮਲਾਂ ਤੋ ਅਮਲੀ ਰੂਪ ਵਿਚ ਤੋਬਾ ਕਰ ਲਈ ਹੈ ।