ਜਦੋਂ ਤੱਕ ਇੰਡੀਆਂ ਸਿੱਖਾਂ ਪ੍ਰਤੀ ਆਪਣਾਈ ਜ਼ਾਬਰ ਨੀਤੀ ਤੋ ਤੋਬਾ ਨਹੀ ਕਰਦਾ, ਉਦੋ ਤੱਕ ਇੰਡੀਆ ਤੇ ਕੈਨੇਡਾ ਦੇ ਸੰਬੰਧਾਂ ਵਿਚ ਕੁੜੱਤਣ ਦੂਰ ਨਹੀ ਹੋ ਸਕਦੀ : ਮਾਨ
ਫ਼ਤਹਿਗੜ੍ਹ ਸਾਹਿਬ, 29 ਅਗਸਤ ( ) “ਕਿਉਂਕਿ ਇੰਡੀਆ ਦੇ ਵਜੀਰ ਏ ਆਜਮ ਮੋਦੀ ਅਤੇ ਉਸਦੀ ਸਿੱਖਾਂ ਨੂੰ ਕਤਲ ਕਰਨ ਵਾਲੀ ਜਾਬਰ ਜੂੰਡਲੀ ਜਿਸ ਵਿਚ ਸ੍ਰੀ ਮੋਦੀ ਤੋ ਇਲਾਵਾ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਨੂੰ ਕਤਲ ਕਰਨ, ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਰਚੀ ਗਈ ਅਤੇ ਇਨ੍ਹਾਂ ਮੁਲਕਾਂ ਅਮਰੀਕਾ, ਕੈਨੇਡਾ, ਬਰਤਾਨੀਆ ਤੇ ਪਾਕਿਸਤਾਨ ਦੀ ਪ੍ਰਭੂਸਤਾ ਨੂੰ ਵੀ ਚੁਣੋਤੀ ਦਿੱਤੀ ਗਈ ਅਤੇ ਅਮਰੀਕਾ ਦੀ ਮੁਨਰੋ ਡਾਕਟਰੀਨ ਦਾ ਘਾਣ ਕੀਤਾ ਗਿਆ । ਜੋ ਕੈਨੇਡਾ ਵਿਚ ਸ. ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਨੂੰ ਉਪਰੋਕਤ ਚੰਡਾਲ ਚੌਕੜੀ ਨੇ ਕਤਲ ਕੀਤੇ ਹਨ, ਉਸ ਗੰਭੀਰ ਮੁੱਦੇ ਤੇ ਸਿੱਖ ਕਤਲੇਆਮ ਨੂੰ ਲੈਕੇ ਜਸਟਿਨ ਟਰੂਡੋ ਸਰਕਾਰ ਸਮੇ ਇੰਡੀਆ ਨਾਲ ਕੈਨੇਡਾ ਹਕੂਮਤ ਦੇ ਸੰਬੰਧ ਅਤਿ ਕੁੜੱਤਣ ਭਰੇ ਹੋ ਗਏ । ਇਹੀ ਵਜਹ ਹੈ ਕਿ ਬੀਤੇ 9 ਮਹੀਨਿਆ ਤੋ ਇੰਡੀਆ ਕੈਨੇਡਾ ਵਿਚ ਆਪਣੇ ਸਫੀਰ ਤਾਇਨਾਤ ਨਹੀ ਕਰ ਸਕਿਆ । ਜੇਕਰ ਹੁਣ ਇੰਡੀਆ ਨੇ ਸ੍ਰੀ ਦਿਨੇਸ ਕੇ ਪਟਨਾਇਕ ਨੂੰ ਕੈਨੇਡਾ ਵਿਖੇ ਸਫੀਰ ਲਗਾਇਆ ਹੈ, ਤਾਂ ਮੋਦੀ ਦੇ ਕੈਨੇਡਾ ਜਾਣ ਤੋ ਬਾਅਦ ਕੁਝ ਨਰਮ ਹੋਇਆ ਹੈ । ਅਸੀ ਸਮਝਦੇ ਹਾਂ ਕਿ ਜਦੋ ਤੱਕ ਇੰਡੀਆ ਦੀ ਉਪਰੋਕਤ ਸਿੱਖਾਂ ਦੀ ਕਾਤਲ ਜੂੰਡਲੀ ਆਪਣੀ ਸਿੱਖਾਂ ਨੂੰ ਕਤਲੇਆਮ ਕਰਨ ਦੀ ਮਨੁੱਖਤਾ ਵਿਰੋਧੀ ਪਾਲਸੀ ਤੋ ਇਮਾਨਦਾਰੀ ਨਾਲ ਤੋਬਾ ਨਹੀ ਕਰਦੀ, ਉਦੋ ਤੱਕ ਕੈਨੇਡਾ ਤੇ ਇੰਡੀਆ ਦੇ ਸੰਬੰਧਾਂ ਵਿਚ ਉਤਪੰਨ ਹੋਈ ਕੁੜੱਤਣ ਦੂਰ ਨਹੀ ਹੋ ਸਕੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 9 ਮਹੀਨਿਆ ਦੇ ਲੰਮੇ ਸਮੇ ਬਾਅਦ ਇੰਡੀਆ ਵੱਲੋ ਕੈਨੇਡਾ ਵਿਚ ਆਪਣਾ ਸਫੀਰ ਤਾਇਨਾਤ ਕਰਨ ਦੇ ਹੋਏ ਅਮਲ ਉਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇੰਡੀਆ ਵੱਲੋ ਸਿੱਖਾਂ ਨੂੰ ਮਾਰਨ ਦੀ ਅਤੇ ਕਤਲੇਆਮ ਕਰਨ ਦੀ ਮਨੁੱਖਤਾ ਵਿਰੋਧੀ ਨੀਤੀ ਦਾ ਖਾਤਮਾ ਹੋਣ ਤੋ ਬਿਨ੍ਹਾਂ ਕੈਨੇਡਾ ਨਾਲ ਸੰਬੰਧ ਸੁਧਰਨ ਉਤੇ ਵੱਡਾ ਪ੍ਰਸਨ ਚਿੰਨ ਲਗਾਉਦੇ ਹੋਏ ਪ੍ਰਗਟ ਕੀਤੇ ।