ਰਾਵੀ ਦਰਿਆ ਉਤੇ ਬਣਿਆ ਰਣਜੀਤ ਸਾਗਰ ਡੈਮ ਦਾ ਕੰਟਰੋਲ ਸੈਟਰ ਕੋਲ, ਫਿਰ ਸੈਂਟਰ ਨੇ ਹੀ ਮੰਦਭਾਵਨਾ ਅਧੀਨ ਪੰਜਾਬੀਆਂ ਨੂੰ ਨੁਕਸਾਨ ਪਹੁੰਚਾਉਣ ਹਿੱਤ ਇਹ ਅਮਲ ਕੀਤਾ : ਮਾਨ
ਫ਼ਤਹਿਗੜ੍ਹ ਸਾਹਿਬ, 29 ਅਗਸਤ ( ) “ਜੋ ਰਾਵੀ ਦਰਿਆ ਉਤੇ ਬਣਿਆ ਰਣਜੀਤ ਸਾਗਰ ਡੈਮ ਹੈ, ਉਸਦਾ ਪੂਰਨ ਕੰਟਰੋਲ ਸੈਟਰ ਸਰਕਾਰ ਕੋਲ ਹੈ । ਜੇਕਰ ਬਿਨ੍ਹਾਂ ਕਿਸੇ ਅਗਾਊ ਸੂਚਨਾਂ ਜਾਂ ਸੁਚੇਤਨਾ ਦੇ ਰੂਪ ਵਿਚ ਲੋਕਾਂ ਨੂੰ ਜਾਣਕਾਰੀ ਦੇਣ ਤੋ ਬਿਨ੍ਹਾਂ ਰਣਜੀਤ ਸਾਗਰ ਡੈਮ ਦੇ ਮਾਧੋਪੁਰ ਹੈੱਡਵਰਕਸ ਦੇ ਸਾਰੇ ਗੇਟ ਖੋਲ੍ਹਕੇ ਮਾਂਝਾ, ਦੋਆਬਾ ਦੇ ਜਿ਼ਲ੍ਹਿਆਂ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਫਿਰੋਜ਼ਪੁਰ, ਫਾਜਿਲਕਾ, ਕਪੂਰਥਲਾ, ਜਲੰਧਰ ਆਦਿ ਦੇ ਹਜਾਰਾਂ ਦੀ ਤਦਾਦ ਵਿਚ ਪਿੰਡ ਨਿਵਾਸੀਆ ਦੇ ਘਰਾਂ ਤੇ ਡੰਗਰ ਮਾਲ ਨੂੰ ਡਬੋਇਆ ਹੈ, ਪੰਜਾਬੀਆਂ ਦਾ ਮਾਲੀ ਤੇ ਜਾਨੀ ਨੁਕਸਾਨ ਕੀਤਾ ਹੈ, ਤਾਂ ਉਸ ਲਈ ਸੈਟਰ ਦੀ ਮੌਜੂਦਾ ਮੋਦੀ ਮੁਤੱਸਵੀ ਹਕੂਮਤ ਸਿੱਧੇ ਤੌਰ ਤੇ ਦੋਸ਼ੀ ਹੈ । ਫਿਰ ਇਨ੍ਹਾਂ ਨੇ ਸਾਡੇ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰੂ ਨਾਨਕ ਸਾਹਿਬ ਦੇ ਜਨਮ ਅਸਥਾਂਨ ਵਾਲੇ ਸਥਾਂਨ ਨੂੰ ਜੋ 8-8 ਫੁੱਟ ਪਾਣੀ ਨਾਲ ਡੋਬਿਆ ਹੈ ਇਸ ਪਿੱਛੇ ਵੀ ਇਨ੍ਹਾਂ ਫਿਰਕੂਆਂ ਦੀ ਮੰਦਭਾਵਨਾ ਪ੍ਰਤੱਖ ਤੌਰ ਤੇ ਨਜਰ ਆਉਦੀ ਹੈ । ਜਦੋ ਭਾਖੜਾ ਡੈਮ, ਪੌਗ ਡੈਮ ਦੀਆਂ ਝੀਲਾ ਵਿਚ ਬਾਰਿਸਾਂ ਪੈਣ ਦੀ ਬਦੌਲਤ ਪਾਣੀ ਦੀ ਸਤ੍ਹਾ ਵੱਧ ਰਹੀ ਸੀ, ਤਾਂ ਮੌਸਮ ਵਿਭਾਗ ਨੇ ਹਫਤਾ 10 ਦਿਨ ਪਹਿਲਾ ਦਾ ਇਹ ਹੋਣ ਵਾਲੀਆ ਬਾਰਿਸਾਂ ਤੇ ਤੂਫਾਨ ਬਾਰੇ ਜਾਣਕਾਰੀ ਦਿੱਤੀ ਸੀ ਤਾਂ ਇਨ੍ਹਾਂ ਡੈਮਾਂ ਦੇ ਪ੍ਰਬੰਧਕਾਂ ਨੇ ਇਨ੍ਹਾਂ ਝੀਲਾ ਵਿਚ ਪਾਣੀ ਵੱਧਣ ਨੂੰ ਮੁੱਖ ਰੱਖਕੇ ਹਫਤਾ 10 ਦਿਨ ਪਹਿਲਾ ਹੀ ਥੋੜਾ-ਥੋੜਾ ਪਾਣੀ ਨਿਰੰਤਰ ਰੋਜ ਛੱਡਣ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਸੀ ਤਾਂ ਕਿ ਫਿਰ ਬਰਸਾਤਾਂ ਦਾ ਪਾਣੀ ਆਉਣ ਨਾਲ ਇਨ੍ਹਾਂ ਡੈਮਾਂ ਦਾ ਪਾਣੀ ਖਤਰੇ ਦੀ ਘੰਟੀ ਤੋ ਨਾ ਵੱਧ ਸਕਦਾ । ਜੇਕਰ ਅਜਿਹੀ ਜਿੰਮੇਵਾਰੀ ਨਹੀ ਨਿਭਾਈ ਗਈ ਅਤੇ ਪਾਣੀ ਜਾਣਬੁੱਝ ਕੇ ਇਨ੍ਹਾਂ ਝੀਲਾਂ ਵਿਚ ਪ੍ਰਬੰਧਕ ਸਟੋਰ ਕਰਦੇ ਰਹੇ ਅਤੇ ਇਕਦਮ ਇਨ੍ਹਾਂ ਵਿਚੋ ਸਭ ਗੇਟ ਖੋਲ੍ਹਕੇ ਪਾਣੀ ਛੱਡਣ ਪਿੱਛੇ 1988 ਦੀ ਤਰ੍ਹਾਂ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਮਾਲੀ ਤੇ ਜਾਨੀ ਤੌਰ ਤੇ ਨੁਕਸਾਨ ਪਹੁੰਚਾਉਣ ਦੀ ਮੰਦਭਾਵਨਾ ਤੋ ਕਤਈ ਇਨਕਾਰ ਨਹੀ ਕੀਤਾ ਜਾ ਸਕਦਾ । ਜਦੋ ਹੁਣ ਵੱਡੇ ਪੱਧਰ ਤੇ ਜਾਨੀ ਤੇ ਮਾਲੀ ਘਰ-ਬਾਰ ਡੰਗਰ ਪਸੂਆਂ ਦਾ ਅਸਹਿ ਤੇ ਅਕਹਿ ਨੁਕਸਾਨ ਹੋ ਚੁੱਕਾ ਹੈ, ਤਾਂ ਸੈਟਰ ਅਤੇ ਪੰਜਾਬ ਦੀਆਂ ਦੋਵਾਂ ਸਰਕਾਰਾਂ ਦਾ ਇਹ ਇਖਲਾਕੀ ਫਰਜ ਬਣਦਾ ਹੈ ਕਿ ਉਹ ਤੁਰੰਤ ਜਿੰਨਾ-ਜਿੰਨਾ ਜਿਸਦਾ ਵੀ ਨੁਕਸਾਨ ਹੋਇਆ ਹੈ, ਉਸ ਪੀੜ੍ਹਤ ਪਰਿਵਾਰ ਨੂੰ ਪੂਰੀ ਗਿਣਤੀ ਤੇ ਮਾਤਰਾ ਵਿਚ ਨੁਕਸਾਨ ਭਰਿਆ ਜਾਵੇ । ਜਿੰਮੀਦਾਰਾਂ ਅਤੇ ਆਮ ਲੋਕਾਂ ਦੇ ਜੀਵਨ ਨੂੰ ਫਿਰ ਸਹੀ ਸਥਿਤੀ ਵਿਚ ਲਿਆਉਣ ਲਈ ਜਿੰਮੇਵਾਰੀ ਨਿਭਾਈ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਮਾਂਝੇ, ਦੋਆਬੇ ਅਤੇ ਕੁਝ ਮਾਲਵੇ ਦੇ ਜਿ਼ਲ੍ਹਿਆਂ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਸੈਟਰ ਸਰਕਾਰ ਦੀ ਪੰਜਾਬੀਆਂ ਅਤੇ ਸਿੱਖ ਕੌਮ ਪ੍ਰਤੀ ਪਣਪ ਰਹੀ ਮੰਦਭਾਵਨਾ ਅਧੀਨ ਰਾਵੀ ਦਰਿਆ ਉਤੇ ਬਣੇ ਰਣਜੀਤ ਸਾਗਰ ਡੈਮ ਅਤੇ ਮਾਧੋਪੁਰ ਹੈੱਡਵਰਕਸ ਦੇ ਗੇਟਾਂ ਨੂੰ ਬਿਨ੍ਹਾਂ ਕਿਸੇ ਸੂਚਨਾਂ ਦੇ ਖੋਲ੍ਹਕੇ ਬਨਾਉਟੀ ਹੜ੍ਹ ਲਿਆਕੇ ਪੰਜਾਬੀਆਂ ਤੇ ਸਿੱਖ ਕੌਮ ਦਾ ਨੁਕਸਾਨ ਕਰਨ ਲਈ ਸਿੱਧੇ ਤੌਰ ਤੇ ਸੈਟਰ ਸਰਕਾਰ ਨੂੰ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸੈਂਟਰ ਦੇ ਹੁਕਮਰਾਨ ਪੰਜਾਬੀਆਂ ਤੇ ਸਿੱਖ ਕੌਮ ਦੀ ਬਿਨ੍ਹਾਂ ਕਿਸੇ ਡਰ-ਭੈ ਤੋ ਆਪਣੀ ਅਣਖ-ਇੱਜ਼ਤ ਅਤੇ ਆਨ-ਸਾਨ ਨੂੰ ਬਰਕਰਾਰ ਰੱਖਣ ਅਤੇ ਹਰ ਚੁਣੋਤੀ ਦਾ ਮੁਕਾਬਲਾ ਕਰਨ ਅਤੇ ਸੈਟਰ ਦੇ ਕਿਸੇ ਵੀ ਜਾਬਰ ਕਾਨੂੰਨ ਜਾਂ ਅਮਲ ਅੱਗੇ ਨਾ ਝੁਕਣ, ਕਿਸਾਨੀ ਅੰਦੋਲਨ ਦੌਰਾਨ ਸੈਟਰ ਦੀ ਲੱਗੀ ਪਿੱਠ ਦੀ ਬਦੌਲਤ ਇਹ ਹੁਕਮਰਾਨ ਪੰਜਾਬ ਸੂਬੇ ਤੇ ਇਥੋ ਦੇ ਨਿਵਾਸੀਆ ਪ੍ਰਤੀ ਵੱਡੀ ਨਫਰਤ ਰੱਖਦੇ ਹਨ । ਇਹੀ ਵਜਹ ਹੈ ਕਿ ਇਨ੍ਹਾਂ ਨੇ ਪਹਿਲੇ 1988 ਵਿਚ ਪੰਜਾਬ ਨੂੰ ਡੋਬਿਆ ਸੀ ਅਤੇ ਹੁਣ ਉਸੇ ਮੰਦਭਾਵਨਾ ਨੂੰ ਪੂਰਨ ਕਰਦੇ ਹੋਏ ਪੰਜਾਬੀਆਂ ਤੇ ਸਿੱਖ ਕੌਮ ਨਾਲ ਇਹ ਗੈਰ ਇਨਸਾਨੀਅਤ ਧ੍ਰੋਹ ਕਮਾਇਆ ਹੈ । ਅਜਿਹੀਆ ਵਿਤਕਰੇ ਤੇ ਜ਼ਬਰ ਭਰੀਆ ਸੈਟਰ ਦੇ ਮੁਤੱਸਵੀ ਹੁਕਮਰਾਨਾਂ ਦੀਆਂ ਕਾਰਵਾਈਆ ਸਾਨੂੰ ਆਪਣੀ ਆਜਾਦ ਬਾਦਸਾਹੀ ਸਿੱਖ ਰਾਜ ਹਰ ਕੀਮਤ ਤੇ ਕਾਇਮ ਕਰਨ ਲਈ ਸੰਦੇਸ ਦੇ ਰਹੀਆ ਹਨ ਅਤੇ ਇਸੇ ਵੱਡੇ ਮੁੱਖ ਕਾਰਨ ਨੂੰ ਸਾਹਮਣੇ ਰੱਖਕੇ ਅਸੀ ਬਹੁਤ ਪਹਿਲੇ ਸਮੁੱਚੇ ਇੰਡੀਅਨ ਨਿਵਾਸੀਆ ਤੇ ਪੰਜਾਬੀਆ ਨੂੰ ਮੀਡੀਏ ਰਾਹੀ ਇਹ ਜਾਣਕਾਰੀ ਵੀ ਦਿੱਤੀ ਸੀ ਅਤੇ ਯੂ.ਐਨ. ਅਤੇ ਵੱਡੇ ਮੁਲਕਾਂ ਨੂੰ ਇਨਸਾਨੀਅਤ ਦੇ ਨਾਤੇ ਅਪੀਲ ਕੀਤੀ ਸੀ ਕਿ ਜੋ ਪੰਜਾਬ ਵਿਚ ਦਰਿਆਵਾ ਉਤੇ ਸਾਡੇ ਬਿਜਲੀ ਪੈਦਾ ਕਰਨ ਦੇ ਹੈਡਵਰਕਸ ਬਣੇ ਹੋਏ ਹਨ ਅਤੇ ਜਿਨ੍ਹਾਂ ਦਾ ਵਿਧਾਨਿਕ ਤੇ ਕਾਨੂੰਨੀ ਅਧਿਕਾਰ ਦਾ ਪ੍ਰਬੰਧ ਪੰਜਾਬ ਸੂਬੇ ਦਾ ਹੀ ਬਣਦਾ ਹੈ, ਉਨ੍ਹਾਂ ਨੂੰ ਹੁਕਮਰਾਨਾਂ ਨੇ ਕਾਫੀ ਸਮਾਂ ਪਹਿਲੇ ਗੈਰ ਵਿਧਾਨਿਕ ਢੰਗਾਂ ਨਾਲ ਆਪਣੇ ਕਬਜੇ ਵਿਚ ਕਰ ਲਿਆ ਸੀ ਅਤੇ ਅਸੀ ਇਹ ਤੋਖਲਾ ਪ੍ਰਗਟ ਕੀਤਾ ਸੀ ਕਿ ਸੈਟਰ ਦੇ ਹੁਕਮਰਾਨ ਇਨ੍ਹਾਂ ਡੈਮਾਂ ਨੂੰ ਬਤੌਰ ਫੌਜੀ ਹਥਿਆਰ ਵੱਜੋ ਕਿਸੇ ਸਮੇ ਵੀ ਵਰਤਕੇ ਸਮੁੱਚੇ ਪੰਜਾਬ ਨੂੰ ਤਹਿਸ ਨਹਿਸ ਕਰ ਸਕਦੇ ਹਨ । ਇਸ ਲਈ ਇਨ੍ਹਾਂ ਡੈਮਾਂ ਦਾ ਕੰਟਰੋਲ ਯੂ.ਐਨ ਕੌਮਾਂਤਰੀ ਸੰਸਥਾਂ ਅਧੀਨ ਹੋਵੇ । ਤਾਂ ਕਿ ਪੰਜਾਬੀਆਂ ਤੇ ਸਿੱਖ ਕੌਮ ਨਾਲ ਇਹ ਆਪਣੀ ਦੁਸਮਣੀ ਤਹਿਤ ਵੱਡਾ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਕੇ ਇਨ੍ਹਾਂ ਡੈਮਾਂ ਦੇ ਗੇਟਾਂ ਨੂੰ ਖੋਲ੍ਹਕੇ ਪੰਜਾਬੀਆ ਨੂੰ ਤਬਾਹ ਨਾ ਕਰ ਸਕਣ । ਸ. ਮਾਨ ਨੇ ਯੂ.ਐਨ ਅਤੇ ਵੱਡੇ ਮੁਲਕਾਂ ਅਮਰੀਕਾ, ਫ਼ਰਾਂਸ, ਰੂਸ, ਚੀਨ, ਬਰਤਾਨੀਆ ਆਦਿ ਮੁਲਕਾਂ ਨੂੰ ਫਿਰ ਸੰਜੀਦਗੀ ਭਰੀ ਅਪੀਲ ਕੀਤੀ ਕਿ ਪੰਜਾਬ ਦੇ ਹੈੱਡਵਰਕਸਾਂ ਦਾ ਕੰਟਰੋਲ ਜਾਂ ਤਾਂ ਪੰਜਾਬ ਦੇ ਸਪੁਰਦ ਕਰਵਾਇਆ ਜਾਵੇ ਜਾਂ ਫਿਰ ਇਨ੍ਹਾਂ ਦਾ ਕੰਟਰੋਲ ਯੂ.ਐਨ. ਆਪਣੇ ਹੱਥ ਵਿਚ ਲਵੇ ।
ਸ. ਮਾਨ ਨੇ ਪਾਕਿਸਤਾਨ ਦੇ ਵਜੀਰ ਏ ਆਜਮ ਜਨਾਬ ਸਾਹਬਾਜ ਸਰੀਫ ਅਤੇ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਬੀਬੀ ਮਰੀਅਮ ਨਵਾਜ ਦੋਵਾਂ ਸਰਕਾਰਾਂ ਦਾ ਇਸ ਗੱਲੋ ਤਹਿ ਦਿਲੋ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਫੌ਼ਜ, ਪੈਰਾਮਿਲਟਰੀ ਫੋਰਸ ਤੇ ਸਰਕਾਰੀ ਅਮਲੇ ਫੈਲੇ ਦੀ ਡਿਊਟੀ ਲਗਾਕੇ ਸ੍ਰੀ ਕਰਤਾਰਪੁਰ ਸਾਹਿਬ ਵਿਚੋ ਜਮ੍ਹਾ ਹੋਇਆ ਪਾਣੀ ਨੂੰ ਕੱਢਣ ਅਤੇ ਸਿੱਖ ਯਾਤਰੂਆਂ ਲਈ ਉਚੇਚੇ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ ।