ਸ. ਧਰਮ ਸਿੰਘ ਕਲੌੜ ਸਿਆਸੀ ਮਾਮਲਿਆ ਦੀ ਕਮੇਟੀ ਦੇ ਮੈਬਰ ਨਿਯੁਕਤ ਕੀਤੇ ਜਾਂਦੇ ਹਨ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 28 ਅਗਸਤ ( ) “ਸ. ਧਰਮ ਸਿੰਘ ਕਲੌੜ ਜੋ ਲੰਮੇ ਸਮੇ ਤੋ ਪਾਰਟੀ ਦੀ ਨਿਰਸਵਾਰਥ ਸੇਵਾ ਕਰਦੇ ਆ ਰਹੇ ਹਨ । ਬਤੌਰ ਇਲਾਕਾ ਸਕੱਤਰ ਫਤਹਿਗੜ੍ਹ ਸਾਹਿਬ ਦੀ ਜਿੰਮੇਵਾਰੀ ਨਿਭਾਉਦੇ ਆ ਰਹੇ ਸਨ, ਉਨ੍ਹਾਂ ਦੀਆਂ ਅਣਥੱਕ, ਨਿਰਸਵਾਰਥ, ਇਮਾਨਦਾਰੀ ਵਾਲੀਆ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪਾਰਟੀ ਪ੍ਰਧਾਨ ਦੇ ਹੁਕਮਾਂ ਅਨੁਸਾਰ ਉਨ੍ਹਾਂ ਨੂੰ ਬਤੌਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਮਾਮਲਿਆ ਦੀ ਕਮੇਟੀ ਦੇ ਮੈਬਰ ਵਿਚ ਸਾਮਿਲ ਕੀਤਾ ਜਾਂਦਾ ਹੈ । ਪਾਰਟੀ ਵੱਲੋ ਇਹ ਨਿਯੁਕਤੀ ਕਰਦੇ ਹੋਏ ਜਿਥੇ ਸ. ਧਰਮ ਸਿੰਘ ਕਲੌੜ ਨੂੰ ਮੁਬਾਰਕਬਾਦ ਦਿੱਤੀ ਗਈ, ਉਥੇ ਇਹ ਉਮੀਦ ਵੀ ਕੀਤੀ ਗਈ ਕਿ ਉਨ੍ਹਾਂ ਦੀਆਂ ਜਿੰਮੇਵਾਰੀਆਂ ਵਿਚ ਜੋ ਵੱਡਾ ਵਾਧਾ ਹੋਇਆ ਹੈ, ਉਹ ਆਪਣੇ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਦੀਆਂ ਜਿੰਮੇਵਾਰੀਆ ਨਿਭਾਉਣ ਦੇ ਨਾਲ-ਨਾਲ ਪਾਰਟੀ ਦੀ ਪੀ.ਏ.ਸੀ ਦੀਆਂ ਮੀਟਿੰਗਾਂ ਵਿਚ ਸਮੂਲੀਅਤ ਕਰਦੇ ਹੋਏ ਆਪਣੇ ਵਿਚਾਰਾਂ ਰਾਹੀ ਹੋਣ ਵਾਲੇ ਫੈਸਲਿਆ ਵਿਚ ਵੀ ਯੋਗਦਾਨ ਪਾਉਦੇ ਰਹਿਣਗੇ । ਪਾਰਟੀ ਦੀਆਂ ਨੀਤੀਆ, ਸੋਚ ਨੂੰ ਵੀ ਪ੍ਰਚਾਰਦੇ ਤੇ ਪ੍ਰਸਾਰਦੇ ਰਹਿਣਗੇ ।”
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕਰਦੇ ਹੋਏ ਦਿੱਤੀ ।