ਗਵਰਨਰ ਪੰਜਾਬ ਸਿੱਖ ਕੌਮ ਦੇ ਕਾਤਲਾਂ ਨਾਲ ਹਨ ਜਾਂ ਪੀੜ੍ਹਤ ਸਿੱਖਾਂ ਨਾਲ ? : ਮਾਨ
ਫ਼ਤਹਿਗੜ੍ਹ ਸਾਹਿਬ, 26 ਅਗਸਤ ( ) “ਜਦੋਂ ਜਾਬਰ ਨਾਜੀਆ ਨੇ ਯਹੂਦੀਆਂ ਉਤੇ ਗੈਰ ਕਾਨੂੰਨੀ ਢੰਗ ਨਾਲ ਜ਼ਬਰ ਢਾਹਿਆ ਤਾਂ ਉਸ ਸਮੇਂ ਅਜਿਹੇ ਮਨੁੱਖੀ ਅਧਿਕਾਰਾਂ ਦੇ ਹੋਏ ਉਲੰਘਣ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਨਿਊਰਮਬਰਗ ਟਰਾਈਲਜ ਕਾਇਮ ਹੋਈਆ । ਉਸ ਸਮੇ ਦੇ ਅਧਿਕਾਰੀਆਂ ਨੂੰ ਇਸ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਸੀ ਤਾਂ ਆਪਣੇ ਤੋ ਉਪਰਲੇ ਅਧਿਕਾਰੀਆ ਦੇ ਹੁਕਮ ਮੰਨੇ ਹਨ । ਜਦੋਕਿ ਜ਼ਬਰ-ਜੁਲਮ ਕਰਨ ਵਾਲੇ ਅਤੇ ਉਨ੍ਹਾਂ ਨੂੰ ਅਜਿਹਾ ਹੁਕਮ ਦੇਣ ਵਾਲੇ ਇਨ੍ਹਾਂ ਨਿਊਰਮਬਰਗ ਟਰਾਈਲ ਦੇ ਦੋਸ਼ ਹੇਠ ਆਉਦੇ ਸਨ । ਇਸ ਅਨੁਸਾਰ ਕੋਈ ਵੀ ਅਧਿਕਾਰੀ ਆਪਣੇ ਉਪਰਲੇ ਅਧਿਕਾਰੀਆ ਦੇ ਗੈਰ ਕਾਨੂੰਨੀ ਹੁਕਮ ਮੰਨਣ ਤੋ ਇਨਕਾਰ ਕਰ ਸਕਦਾ ਹੈ । ਅਜਿਹੇ ਦੋਸ਼ੀ ਅਧਿਕਾਰੀਆਂ ਨੂੰ ਉਸ ਸਮੇ ਦੇ ਜੱਜਾਂ ਨੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਣ ਦੀ ਬਦੌਲਤ ਮੌਤ ਦੀਆਂ ਸਜ਼ਾਵਾਂ ਅਤੇ ਉਮਰ ਕੈਦ ਦੀਆਂ ਸਜਾਵਾਂ ਦੇ ਹੁਕਮ ਸੁਣਾਏ ਸਨ । ਇਸ ਵਿਚ ਉਨ੍ਹਾਂ ਦੇ ਉਪਰਲੇ ਅਧਿਕਾਰੀਆਂ ਅਤੇ ਹਿਟਲਰ ਦੀ ਸਰਕਾਰ ਨੂੰ ਉਨ੍ਹਾਂ ਵਿਚੋ ਬਹੁਤ ਸਾਰਿਆ ਨੂੰ ਫਾਂਸੀਆ ਵੀ ਹੋਈਆ । ਅਸੀ ਇਹ ਮਹਿਸੂਸ ਕਰਦੇ ਹਾਂ ਕਿ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸਨ ਦੇ ਅਧਿਕਾਰੀਆ ਨੇ ਸਿੱਖਾਂ ਨੂੰ ਮਾਰਨ ਦੇ ਹੁਕਮ ਮੰਨੇ ਉਹ ਵੀ ਦੋਸ਼ੀ ਹਨ ਤੇ ਹੁਕਮ ਦੇਣ ਵਾਲੇ ਵੀ ਦੋਸ਼ੀ ਹਨ । ਇਸ ਐਸੋਸੀਏਸਨ ਦੇ ਅਧਿਕਾਰੀਆ ਦੇ ਪੱਖ ਵਿਚ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਇੰਟਰਵਿਊ ਦਿੰਦੇ ਹੋਏ ਜੋ ਪੱਖ ਪੂਰਿਆ ਹੈ ਅਤੇ ਮੁੱਖ ਸਕੱਤਰ ਕੇ.ਏ.ਪੀ ਸਿਨ੍ਹਾ, ਡੀਜੀਪੀ ਗੌਰਵ ਯਾਦਵ ਨੂੰ ਇਨ੍ਹਾਂ ਦੀ ਜਾਂਚ ਕਰਨ ਦੀ ਗੱਲ ਆਖੀ ਹੈ, ਇਹ ਇਕ ਸਿੱਖ ਕੌਮ ਦੇ ਕਾਤਲ ਪੁਲਿਸ ਅਧਿਕਾਰੀਆ ਦਾ ਪੱਖ ਪੂਰਨ ਵਾਲੀ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਗਵਰਨਰ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸਨ ਦੇ ਪੱਖ ਵਿਚ ਪ੍ਰਗਟਾਏ ਵਿਚਾਰਾਂ ਉਤੇ ਡੂੰਘੀ ਹੈਰਾਨੀ ਤੇ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਨੂੰ ਸਮਝ ਨਹੀ ਆਉਦੀ ਕਿ ਪੰਜਾਬ ਦੇ ਗਵਰਨਰ ਸਿੱਖਾਂ ਦੇ ਕਾਤਲ ਪੁਲਿਸ ਅਧਿਕਾਰੀਆ ਦੇ ਹੱਕ ਵਿਚ ਹਨ ਜਾਂ ਪੀੜ੍ਹਤ ਸਿੱਖ ਕੌਮ ਦੇ ? ਜਦੋਕਿ ਉਨ੍ਹਾਂ ਨੂੰ ਚਾਹੀਦਾ ਸੀ ਕਿ ਉਹ ਸਿੱਖ ਕੌਮ ਦੀਆਂ ਭਾਵਨਾਵਾ ਦੀ ਕਦਰ ਕਰਦੇ ਹੋਏ ਅਤੇ ਉਨ੍ਹਾਂ ਨੂੰ ਇਨਸਾਫ਼ ਦੇਣ ਦੇ ਬਿਨ੍ਹਾਂ ਤੇ ਬਲਿਊ ਸਟਾਰ ਦਾ ਆਪ੍ਰੇਸਨ ਕਰਨ ਵਾਲੇ ਅਤੇ ਸਿੱਖ ਕੌਮ ਦਾ ਕਤਲੇਆਮ ਕਰਨ ਵਾਲੇ ਵਜੀਰ ਏ ਆਜਮ ਰਾਜੀਵ ਗਾਂਧੀ ਨੂੰ ਉਪਰੋਕਤ ਨਿਊਰਮਬਰਗ ਨਿਯਮਾਂ ਅਨੁਸਾਰ ਦੇਖਦੇ ਹੋਏ ਨਿਰਪੱਖਤਾ ਨਾਲ ਆਪਣੇ ਵਿਚਾਰ ਜਾਹਰ ਕਰਦੇ । ਕਿਉਂਕਿ ਸਿੱਖ ਕੌਮ 1947 ਤੋ ਹੀ ਜ਼ਬਰ ਜੁਲਮ ਦਾ ਸਿਕਾਰ ਹੁੰਦੀ ਆ ਰਹੀ ਹੈ । ਜਿਸ ਵਿਚ ਉਨ੍ਹਾਂ ਦੀਆਂ ਯਾਦਗਰਾਂ ਤਬਾਹ ਕੀਤੀਆ ਗਈਆ । ਬਦਲੇ ਦੀ ਭਾਵਨਾ ਨਾਲ ਨਸਲੀ ਸਫਾਈ ਕੀਤੀ ਗਈ ਅਤੇ ਧਰਮ ਦਾ ਨਾਸ ਕੀਤਾ ਗਿਆ । ਇਹ ਸਾਰੇ ਅਮਲ ਹਿੰਦੂਤਵ ਸਟੇਟ ਵੱਲੋ ਕੀਤੇ ਗਏ । ਜਦੋਕਿ ਅੱਜ ਵੀ ਸਮੁੱਚਾ ਸੰਸਾਰ ਦੇਖ ਰਿਹਾ ਹੈ ਕਿ ਹਿੰਦੂਤਵ ਵਜੀਰ ਏ ਆਜਮ ਨਰਿੰਦਰ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਨੂੰ ਕਤਲ ਕਰਨ, ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਰਚੀ ਗਈ ਅਤੇ ਇਨ੍ਹਾਂ ਮੁਲਕਾਂ ਅਮਰੀਕਾ, ਕੈਨੇਡਾ, ਬਰਤਾਨੀਆ ਤੇ ਪਾਕਿਸਤਾਨ ਦੀ ਪ੍ਰਭੂਸਤਾ ਨੂੰ ਵੀ ਚੁਣੋਤੀ ਦਿੱਤੀ ਗਈ ਅਤੇ ਅਮਰੀਕਾ ਦੀ ਮੁਨਰੋ ਡਾਕਟਰੀਨ ਦਾ ਘਾਣ ਕੀਤਾ ਗਿਆ ।
ਇਹ ਉਪਰੋਕਤ ਸਾਰਾ ਦੁਖਾਂਤ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਣ ਅਤੇ ਵੱਖ-ਵੱਖ ਮੁਲਕਾਂ ਦੀ ਪ੍ਰਭੂਸਤਾ ਨੂੰ ਚੁਣੋਤੀ ਦੇਣ ਦੇ ਨਾਲ-ਨਾਲ ਅਮਰੀਕਾ ਦੀ ਮੁਨਰੋ ਡਾਕਟਰੀਨ ਦੀ ਤੋਹੀਨ ਕਰਨ ਵਾਲੀਆ ਬਜਰ ਗੁਸਤਾਖੀਆ ਹਨ ਅਤੇ ਇਹ ਅਪਰਾਧ ਬਖਸਣ ਯੋਗ ਨਹੀ ਹਨ । ਜਿਨ੍ਹਾਂ ਮੁਲਕਾਂ ਵਿਚ ਹਿੰਦੂਤਵ ਹੁਕਮਰਾਨਾਂ ਦੇ ਇਸ ਗੈਰ ਕਾਨੂੰਨੀ ਅਮਲਾਂ ਰਾਹੀ ਅਪਰਾਧ ਕੀਤੇ ਹਨ, ਉਨ੍ਹਾਂ ਮੁਲਕਾਂ ਨੂੰ ਚਾਹੀਦਾ ਹੈ ਕਿ ਹਿੰਦੂਤਵ ਹੁਕਮਰਾਨਾਂ ਦੇ ਅਜਿਹੇ ਕੌਮਾਂਤਰੀ ਕਾਨੂੰਨਾਂ ਦੇ ਕੀਤੇ ਉਲੰਘਣਾ ਵਿਰੁੱਧ ਸਖਤੀ ਨਾਲ ਸੀਮਤ ਸਮੇ ਵਿਚ ਅਮਲ ਕਰਨ ਤਾਂ ਕਿ ਕੋਈ ਵੀ ਹੁਕਮਰਾਨ ਕਿਸੇ ਮੁਲਕ ਦੀ ਪ੍ਰਭੂਸਤਾ ਅਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਨਾ ਕਰ ਸਕੇ ।