ਸ. ਜਸਪਾਲ ਸਿੰਘ ਕੌਮੀ ਜਰਨਲ ਸਕੱਤਰ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਮੁੱਚੇ ਕਾਲਜਾਂ, ਯੂਨੀਵਰਸਿਟੀਆਂ ਵਿਚ ਯੂਨਿਟ ਸਥਾਪਿਤ ਕਰਨ ਦਾ ਅਧਿਕਾਰ ਦਿੱਤਾ ਜਾਂਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 25 ਅਗਸਤ ( ) “ਸ. ਜਸਪਾਲ ਸਿੰਘ ਫ਼ਤਹਿਗੜ੍ਹ ਸਾਹਿਬ ਜਿਨ੍ਹਾਂ ਦੀਆਂ ਅਣਥੱਕ, ਨਿਰਸਵਾਰਥ ਦਿੱਤੀਆ ਜਾਣ ਵਾਲੀਆ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅਸੀ ਕੁਝ ਸਮਾਂ ਪਹਿਲਾ ਉਪਰੋਕਤ ਸ. ਜਸਪਾਲ ਸਿੰਘ ਨੂੰ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਬਤੌਰ ਕੌਮੀ ਜਰਨਲ ਸਕੱਤਰ ਨਿਯੁਕਤ ਕੀਤਾ ਸੀ ਉਨ੍ਹਾਂ ਨੂੰ ਸਮੁੱਚੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਯੂਨਿਟ ਬਣਾਉਣ ਦਾ ਅਧਿਕਾਰ ਪ੍ਰਦਾਨ ਕੀਤਾ ਜਾਂਦਾ ਹੈ । ਤਾਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੰਜਾਬ ਸੂਬੇ ਤੇ ਕੌਮ ਪੱਖੀ ਨੀਤੀਆ ਅਤੇ ਸੋਚ ਨੂੰ ਇਨ੍ਹਾਂ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਸੂਝਵਾਨ ਵਿਦਿਆਰਥੀ ਤੇ ਵਿਦਿਆਰਥਣਾਂ ਵਿਚ ਪਹੁੰਚਦਾ ਕਰਦੇ ਹੋਏ ਆਪਣੀ ਆਜਾਦ ਸਿੱਖ ਪ੍ਰਭੂਸਤਾ ਵਾਲੀ ਸੋਚ ਨੂੰ ਸਿੱਖਰਾਂ ਤੇ ਪਹੁੰਚਾਉਦੇ ਹੋਏ ਇਨ੍ਹਾਂ ਅਦਾਰਿਆ ਵਿਚ ਵੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਸੋਚ ਨੂੰ ਮਜਬੂਤ ਕੀਤਾ ਜਾ ਸਕੇ ਅਤੇ ਇਹ ਸਮੁੱਚੇ ਬੱਚੇ ਕੌਮ ਦੀ ਪੀੜ੍ਹਾ ਨੂੰ ਮੁੱਖ ਰੱਖਦੇ ਹੋਏ ਕੌਮੀ ਮਸਲਿਆ ਵਿਚ ਇਕ ਕੌਮਾਂਤਰੀ ਪੱਧਰ ਦੀ ਰਾਏ ਨੂੰ ਕਾਇਮ ਕਰਦੇ ਹੋਏ ਯੋਗਦਾਨ ਪਾ ਸਕਣ ।”
ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਤਾਲੀਮ ਹਾਸਿਲ ਕਰਨ ਵਾਲੇ ਸੂਝਵਾਨ ਵਿਦਿਆਰਥੀਆਂ ਦੇ ਨਾਮ ਇਕ ਗੰਭੀਰਤਾ ਭਰਿਆ ਸੰਦੇਸ ਦਿੰਦੇ ਹੋਏ ਅਤੇ ਸ. ਜਸਪਾਲ ਸਿੰਘ ਨੂੰ ਇਸ ਮਿਲੀ ਜਿੰਮੇਵਾਰੀ ਨੂੰ ਪੂਰਨ ਕਰਨ ਵਿਚ ਹਰ ਤਰ੍ਹਾਂ ਸਹਿਯੋਗ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿਦਿਆਰਥੀਆ ਤੋ ਇਹ ਵੱਡੀ ਉਮੀਦ ਪ੍ਰਗਟ ਕੀਤੀ ਕਿ ਸ. ਜਸਪਾਲ ਸਿੰਘ ਨੂੰ ਉਹ ਆਪੋ ਆਪਣੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਯੂਨਿਟ ਕਾਇਮ ਕਰਨ ਲਈ ਉੱਚੇ-ਸੁੱਚੇ ਦ੍ਰਿੜਤਾ ਪੂਰਵਕ ਸੰਜ਼ੀਦਾ ਅਤੇ ਅਗਾਹਵਾਧੂ ਵਿਚਾਰ ਰੱਖਣ ਵਾਲੇ ਵਿਦਿਆਰਥੀਆ ਦੀਆਂ ਟੀਮਾਂ ਦੇ ਕੇ ਇਹ ਯੂਨਿਟ ਕਾਇਮ ਕਰਨ ਵਿਚ ਉਹ ਹਰ ਤਰ੍ਹਾਂ ਮਦਦ ਕਰਨਗੇ।