ਜੇਕਰ ਹੁਕਮਰਾਨਾਂ ਨੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਮੱਧਪ੍ਰਦੇਸ ਦੀ ਤਰ੍ਹਾਂ ਕੁੱਟਮਾਰ ਕਰਕੇ ਜਲੀਲ ਕਰਨਾ ਹੈ, ਤਾਂ ਸਾਡਾ ਆਜਾਦ ਸਿੱਖ ਖਾਲਿਸਤਾਨ ਸਟੇਟ ਬਣਨਾ ਹੋਰ ਵੀ ਜਰੂਰੀ : ਮਾਨ
ਫ਼ਤਹਿਗੜ੍ਹ ਸਾਹਿਬ, 18 ਅਗਸਤ ( ) “ਜੇਕਰ ਅੱਜ ਸਿੱਖ ਕੌਮ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖਾਲਸਾ ਅਤੇ ਹੋਰ ਜੁਝਾਰੂ ਤੇ ਆਜਾਦੀ ਚਾਹੁੰਣ ਵਾਲੀਆ ਜਥੇਬੰਦੀਆਂ ਕੌਮਾਂਤਰੀ ਪੱਧਰ ਤੇ ਅਤੇ ਇੰਡੀਆ ਵਿਚ ਆਪਣੀ ਕੌਮ ਦੇ ਬਿਨ੍ਹਾਂ ਤੇ ਸੰਪੂਰਨ ਪ੍ਰਭੂਸਤਾ ਆਜਾਦ ਸਿੱਖ ਸਟੇਟ ਖਾਲਿਸਤਾਨ ਬਣਾਉਣ ਲਈ ਜਮਹੂਰੀਅਤ ਢੰਗ ਨਾਲ ਸਰਗਰਮੀਆ ਕਰ ਰਹੀਆ ਹਨ ਅਤੇ ਕੌਮ ਆਪਣੇ ਨਿਸਾਨੇ ਵੱਲ ਦ੍ਰਿੜਤਾ ਨਾਲ ਵੱਧ ਰਹੀ ਹੈ ਤਾਂ ਇਸਦਾ ਮੁੱਖ ਕਾਰਨ 1947 ਤੋ ਲੈਕੇ ਅੱਜ ਤੱਕ ਹੁਕਮਰਾਨਾਂ ਵੱਲੋ ਸਾਡੇ ਨਾਲ ਹਰ ਖੇਤਰ ਵਿਚ ਜ਼ਬਰ-ਜੁਲਮ, ਵਿਤਕਰੇ, ਵਖਰੇਵੇ ਅਤੇ ਬੇਇਨਸਾਫ਼ੀਆਂ ਦੀ ਬਦੌਲਤ ਹੀ ਹੈ । ਦੂਸਰਾ ਸਾਡੇ ਸ. ਹੁਕਮ ਸਿੰਘ ਤੇ ਭੁਪਿੰਦਰ ਸਿੰਘ ਮਾਨ ਨੇ ਵਿਧਾਨ ਉਤੇ ਦਸਤਖਤ ਨਹੀ ਸਨ ਕੀਤੇ ਤਾਂ ਉਸਦੀ ਵਜਹ ਵੀ ਇਸ ਵਿਧਾਨ ਵਿਚ ਸਾਡੇ ਹੱਕ ਸੁਰੱਖਿਅਤ ਨਹੀ ਸਨ । ਹੁਣ ਐਨੇ ਲੰਮੇ ਸਮੇ ਤੋ ਜੋ ਸਾਡੇ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨਾਲ ਵਿਤਕਰੇ, ਬੇਇਨਸਾਫੀਆ ਕੀਤੀਆ ਜਾਂਦੀਆ ਆ ਰਹੀਆ ਹਨ, ਤਾਂ ਉਸਦਾ ਇਕੋ ਇਕ ਸਹੀ ਅਤੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਆਜਾਦ ਪ੍ਰਭੂਸਤਾ ਸਟੇਟ ਖਾਲਿਸਤਾਨ ਕਾਇਮ ਕਰਨ ਨਾਲ ਹੀ ਹੋ ਸਕਦਾ ਹੈ । ਵਰਨਾ ਹੁਕਮਰਾਨ ਇਥੋ ਦੇ ਹਾਲਾਤਾਂ ਨੂੰ ਵਿਸਫੋਟਕ ਬਣਾਉਣ ਲਈ ਖੁਦ ਜਿੰਮੇਵਾਰ ਹੋਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੱਧਪ੍ਰਦੇਸ ਵਿਚ ਇਕ ਗੁਰਸਿੱਖ ਨਾਲ ਉਥੋ ਦੇ ਹੁਕਮਰਾਨਾਂ ਤੇ ਨਿਵਾਸੀਆ ਵੱਲੋ ਗੈਰ ਸਮਾਜਿਕ ਢੰਗ ਨਾਲ ਤਹਿਜੀਬ ਅਤੇ ਸਲੀਕੇ ਦਾ ਉਲੰਘਣ ਕਰਦੇ ਹੋਏ ਜੋ ਜਮਹੂਰੀਅਤ ਕਦਰਾਂ ਕੀਮਤਾਂ ਦਾ ਘਾਣ ਕੀਤਾ ਹੈ, ਉਸਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਹੁਕਮਰਾਨਾਂ ਨੂੰ ਇਸ ਸੰਬੰਧੀ ਸੰਜ਼ੀਦਾ ਤੌਰ ਤੇ ਖਬਰਦਾਰ ਕਰਦੇ ਹੋਏ ਸਿੱਖ ਕੌਮ ਬਤੌਰ ਖਾਲਿਸਤਾਨ ਸਟੇਟ ਦੇ ਆਜਾਦ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਕਿਸੇ ਤਰ੍ਹਾਂ ਦੀ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ, ਨਸਲ-ਰੰਗ-ਭੇਦ ਦੇ ਵਿਤਕਰਿਆ ਵਿਚ ਬਿਲਕੁਲ ਵਿਸਵਾਸ ਨਹੀ ਰੱਖਦੀ । ਬਲਕਿ ਬਰਾਬਰਤਾ ਦੇ ਹੱਕ ਤੇ ਸੋਚ ਦੀ ਪੈਰਵੀ ਕਰਦੀ ਹੈ । ਜੇਕਰ ਇੰਡੀਆ ਵਿਚ ਵਿਧਾਨ ਇਕ ਹੈ ਅਤੇ ਉਸਦੇ ਵਿਧਾਨ ਦੀ ਧਾਰਾ 14 ਸਭਨਾਂ ਨੂੰ ਬਰਾਬਰਤਾ ਦੇ ਹੱਕ ਅਧਿਕਾਰ ਪ੍ਰਦਾਨ ਕਰਦੀ ਹੈ, ਉਸਦੀ ਨਜਰ ਵਿਚ ਸਭ ਬਰਾਬਰ ਹਨ ਫਿਰ ਵੱਖ-ਵੱਖ ਸੂਬਿਆਂ ਵਿਚ ਜਿਥੇ ਕਿਤੇ ਵੀ ਮੁਤੱਸਵੀ ਸਰਕਾਰਾਂ ਤੇ ਹੁਕਮਰਾਨ ਹਨ, ਉਹ ਉਥੇ ਵੱਸਣ ਵਾਲੇ ਸਿੱਖਾਂ ਨੂੰ ਕਾਨੂੰਨੀ ਅਮਲ ਕਰਦੇ ਹੋਏ ਦੋਹਰੇ ਮਾਪਦੰਡ ਕਿਉਂ ਅਪਣਾਏ ਜਾ ਰਹੇ ਹਨ ਅਤੇ ਸਿੱਖ ਕੌਮ ਨੂੰ ਜਲੀਲ ਕਿਉਂ ਕੀਤਾ ਜਾ ਰਿਹਾ ਹੈ ? ਇਸ ਲਈ ਇਹ ਬਿਹਤਰ ਹੋਵੇਗਾ ਕਿ ਜੋ ਸਿੱਖ ਕੌਮ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਧੀਨ ਕੌਮ ਨੇ ਚੀਨ, ਇਸਲਾਮਿਕ ਪਾਕਿਸਤਾਨ ਅਤੇ ਹਿੰਦੂ ਇੰਡੀਆ ਦੀ ਤ੍ਰਿਕੋਣ ਵਿਚਕਾਰ ਖਾਲਿਸਤਾਨ ਬਫਰ ਸਟੇਟ ਕਾਇਮ ਕਰਨ ਵਿਚ ਆਪਣੀ ਸੰਜੀਦਗੀ ਨਾਲ ਜਿੰਮੇਵਾਰੀ ਨਿਭਾਏ ਅਤੇ ਇਥੇ ਸਦਾ ਲਈ ਜੋ ਘੱਟ ਗਿਣਤੀ ਕੌਮਾਂ ਨਾਲ ਬੇਇਨਸਾਫੀ ਤੇ ਵਿਤਕਰੇ ਕੀਤੇ ਜਾ ਰਹੇ ਹਨ, ਉਸਦਾ ਖਾਤਮਾ ਕਰਨ ਵਿਚ ਯੋਗਦਾਨ ਪਾਵੇ ਤਾਂ ਇੰਡੀਆ ਤੇ ਏਸੀਆ ਖਿੱਤੇ ਦਾ ਮਾਹੌਲ ਹੋਰ ਵੀ ਵਧੇਰੇ ਖੁਸਗਵਾਰ ਤੇ ਆਰਥਿਕਤਾ ਨੂੰ ਮਜਬੂਤ ਕਰਨ ਵਿਚ ਵੱਡਾ ਯੋਗਦਾਨ ਪਾ ਸਕੇਗਾ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਹੁਕਮਰਾਨ ਖਾਲਿਸਤਾਨ ਸਟੇਟ ਦੇ ਨਾਮ ਨੂੰ ਨਫਰਤ ਨਾ ਕਰਕੇ ਕੌਮਾਂਤਰੀ ਕਾਨੂੰਨਾਂ ਅਧੀਨ ਖਾਲਿਸਤਾਨ ਸਟੇਟ ਬਣਾਉਣ ਵਿਚ ਕੋਈ ਰੁਕਾਵਟ ਨਹੀ ਪੈਦਾ ਕਰਨਗੇ ਬਲਕਿ ਸਿੱਖਾਂ ਤੇ ਲੰਮੇ ਸਮੇ ਤੋ ਹੁੰਦੇ ਆ ਰਹੇ ਵਿਤਕਰੇ, ਬੇਇਨਸਾਫ਼ੀਆਂ ਤੋ ਸਰੂਖਰ ਹੋ ਸਕਣਗੇ ।