ਸੰਗਰੂਰ ਜੇਲ੍ਹ ਵਿਚ ਬੰਦੀ ਸ. ਗੁਰਵਿੰਦਰ ਸਿੰਘ ਨੌਸ਼ਹਿਰਾਂ ਪੰਨੂਆਂ ਨੂੰ ਤਸੱਦਦ ਕਰਕੇ ਮਾਰ ਦੇਣ ਅਤੇ ਹੋਰ ਝੂਠੇ ਮੁਕਾਬਲਿਆ ਵਿਚ ਹੋਈਆਂ ਮੌਤਾਂ ਦੀ ਫੌਰੀ ਜਾਂਚ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 09 ਅਗਸਤ ( ) “ਬੀਤੇ ਦਿਨੀਂ ਇਕ ਬਹੁਤ ਹੀ ਦੁੱਖਦਾਇਕ ਅਤੇ ਅਣਮਨੁੱਖੀ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਕਰਨ ਵਾਲੀ ਕਾਰਵਾਈ ਸੰਗਰੂਰ ਜੇਲ੍ਹ ਵਿਚ ਬੰਦੀ ਸ. ਗੁਰਵਿੰਦਰ ਸਿੰਘ ਵਾਸੀ ਨੌਸ਼ਹਿਰਾਂ ਪੰਨੂਆਂ ਨਾਲ ਦੁਖਾਤ ਵਾਪਰਿਆ ਹੈ । ਜਿਸ ਨੂੰ ਪੁਲਿਸ ਅਧਿਕਾਰੀਆਂ ਨੇ ਤਸੱਦਦ ਕਰਕੇ ਮਾਰ ਦਿੱਤਾ ਹੈ । ਇਹ ਵਿਧਾਨ ਦੀ ਘੋਰ ਉਲੰਘਣਾ ਅਤੇ ਤਾਨਾਸਾਹੀ ਜਾਲਮਨ ਨੀਤੀਆਂ ਦਾ ਪ੍ਰਤੱਖ ਪ੍ਰਮਾਣ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬੀਤੇ ਸਮੇ ਦੀ ਕਾਂਗਰਸ, ਬੀਜੇਪੀ ਕੱਟੜਵਾਦੀ ਸਰਕਾਰਾਂ ਦੀ ਤਰ੍ਹਾਂ ਪੰਜਾਬੀਆਂ ਤੇ ਸਿੱਖਾਂ ਉਤੇ ਨਿਰੰਤਰ ਜ਼ਬਰ ਜੁਲਮ ਢਾਹੁੰਦੀ ਆ ਰਹੀ ਹੈ । ਇਸੇ ਤਰ੍ਹਾਂ ਪਵਨਦੀਪ ਸਿੰਘ ਭਿੱਖੀਵਿੰਡ ਨੂੰ ਐਸ.ਐਚ.ਓ ਪੱਟੀ ਗੁਰਚਰਨ ਸਿੰਘ ਅਤੇ ਐਸ.ਐਸ.ਪੀ ਤਰਨਤਾਰਨ ਸ੍ਰੀ ਅਭੀਮਨਿਊ ਨੇ ਤਸੱਦਦ ਕਰਕੇ ਖਤਮ ਕਰ ਦਿੱਤਾ ਹੈ । ਅਜਿਹੇ ਗੈਰ ਕਾਨੂੰਨੀ ਅਣਮਨੁੱਖੀ ਕਾਰਵਾਈਆ ਦੀ ਫੌਰੀ ਸੀਮਤ ਸਮੇ ਵਿਚ ਜਾਂਚ ਕਰਵਾਕੇ ਦੋਸ਼ੀ ਅਤੇ ਕਾਤਲ ਪੁਲਿਸ ਅਫਸਰਾਂ ਨੂੰ ਕਾਨੂੰਨ ਅਨੁਸਾਰ ਤੁਰੰਤ ਸਜ਼ਾਵਾਂ ਦੇਣ ਦਾ ਪ੍ਰਬੰਧ ਹੋਵੇ । ਤਾਂ ਕਿ ਕੋਈ ਵੀ ਪੁਲਿਸ ਅਫਸਰ ਕਿਸੇ ਵੀ ਨਾਗਰਿਕ ਨੂੰ ਬਿਨ੍ਹਾਂ ਕਿਸੇ ਕਾਰਨ ਅਤੇ ਟ੍ਰਾਈਲ ਤੋ ਤਾਨਾਸਾਹੀ ਸੋਚ ਅਧੀਨ ਸਰੀਰਕ ਤੌਰ ਤੇ ਖਤਮ ਕਰਨ ਦੇ ਅਮਲ ਨਾ ਕਰ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਗਰੂਰ ਜੇਲ੍ਹ ਵਿਚ ਬੰਦੀ ਸ. ਗੁਰਵਿੰਦਰ ਸਿੰਘ ਨੂੰ ਪੁਲਿਸ ਅਧਿਕਾਰੀਆਂ ਵੱਲੋ ਕੁੱਟ ਕੁੱਟ ਕੇ ਮਾਰ ਦੇਣ ਅਤੇ ਪਵਨਦੀਪ ਸਿੰਘ ਭਿੱਖੀਵਿੰਡ ਨੂੰ ਐਸ.ਐਚ.ਓ ਪੱਟੀ ਤੇ ਐਸ.ਐਸ.ਪੀ ਤਰਨਤਾਰਨ ਵੱਲੋ ਕੋਲ ਖੜ੍ਹੇ ਤਸੱਦਦ ਕਰਕੇ ਮਾਰ ਦੇਣ ਦੇ ਹੋਏ ਗੈਰ ਕਾਨੂੰਨੀ ਤੇ ਅਣਮਨੁੱਖੀ ਅਮਲਾਂ ਦੀ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਅਤੇ ਕਾਤਲਾਂ ਨੂੰ ਸਜ਼ਾਵਾਂ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾ ਪੁਲਿਸ ਨੇ ਨਰਿੰਦਰ ਸਿੰਘ ਬਠਿੰਡਾ ਅਤੇ ਜਸਪ੍ਰੀਤ ਸਿੰਘ ਨਾਮ ਦੇ ਨੌਜਵਾਨ ਨੂੰ ਕਰਨਲ ਬਾਠ ਉਤੇ ਤਸੱਦਦ ਢਾਹੁਣ ਵਾਲੇ ਪੁਲਿਸ ਅਫਸਰ ਨੇ ਮਾਰ ਦਿੱਤਾ ਸੀ । ਅਜਿਹੇ ਹੋਣ ਵਾਲੇ ਝੂਠੇ ਪੁਲਿਸ ਮੁਕਾਬਲੇ ਜਾਂ ਤਸੱਦਦ ਕਾਰਨ ਹੋਈਆ ਮੌਤਾਂ ਦੀ ਜਾਂਚ ਕਰਨ ਵਿਚ ਕਿਸੇ ਤਰ੍ਹਾਂ ਦੀ ਢਿੱਲ ਨਹੀ ਹੋਣੀ ਚਾਹੀਦੀ ਅਤੇ ਨਾ ਹੀ ਅਜਿਹੇ ਕਾਤਲਾਂ ਨੂੰ ਕਾਨੂੰਨ ਦੀ ਨਜਰ ਤੋ ਬਚਣ ਦਾ ਮੌਕਾ ਦੇਣਾ ਚਾਹੀਦਾ ਹੈ ।
ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਅਤੇ ਉਸਦੀ ਜੂੰਡਲੀ ਜਿਸ ਵਿਚ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਆਦਿ ਨੇ ਕੈਨੇਡਾ, ਬਰਤਾਨੀਆ, ਪਾਕਿਸਤਾਨ, ਇੰਡੀਆ ਤੇ ਪੰਜਾਬ ਵਿਚ ਆਜਾਦੀ ਚਾਹੁੰਣ ਵਾਲੇ ਸਿਰਕੱਢ ਸਿੱਖਾਂ ਦੇ ਸਾਜਸੀ ਢੰਗ ਨਾਲ ਕਤਲ ਕੀਤੇ ਹਨ । ਉਨ੍ਹਾਂ ਵੱਲੋ ਇਹ ਕਤਲ ਕਰਕੇ ਕੈਨੇਡਾ, ਬਰਤਾਨੀਆ, ਪਾਕਿਸਤਾਨ ਦੀ ਪ੍ਰਭੂਸਤਾ ਦਾ ਘਾਣ ਹੀ ਨਹੀ ਕੀਤਾ ਗਿਆ ਬਲਕਿ ਅਮਰੀਕਾ ਵਿਚ ਸ. ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਅਸਫਲ ਸਾਜਿਸ ਰਚਕੇ ਅਮਰੀਕਾ ਦੀ ਮੁਨਰੋ ਡਾਕਟਰੀਨ ਦੀ ਤੋਹੀਨ ਕੀਤੀ ਗਈ । ਇਸ ਕਾਤਲ ਜੂੰਡਲੀ ਨੂੰ ਕੌਮਾਂਤਰੀ ਪੱਧਰ ਦੇ ਕਾਨੂੰਨਾਂ, ਨਿਯਮਾਂ ਦਾ ਉਲੰਘਣ ਕਰਨ ਤੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਅਵੱਸ ਸੀਮਤ ਸਮੇ ਵਿਚ ਸਜ਼ਾ ਮਿਲਣੀ ਚਾਹੀਦੀ ਹੈ । ਇਹ ਹੋਰ ਵੀ ਤਾਨਾਸਾਹੀ ਅਤੇ ਹਕੂਮਤੀ ਸੰਕੇ ਵਾਲੀਆ ਕਾਰਵਾਈਆ ਹਨ ਕਿ ਸ੍ਰੀ ਅਜੀਤ ਡੋਵਾਲ ਰੂਸ ਦੇ ਦੌਰੇ ਤੇ ਰੂਸ ਤੋ ਮਿਜਾਈਲਾਂ ਤੇ ਹੋਰ ਜੰਗੀ ਹਥਿਆਰ ਖਰੀਦਣ ਲਈ ਇੰਡੀਆ ਵੱਲੋ ਗਏ ਹਨ । ਜਦੋਕਿ ਇਹ ਵਿਧਾਨਿਕ ਅਧਿਕਾਰ ਤਾਂ ਰੱਖਿਆ ਵਜੀਰ ਸ੍ਰੀ ਰਾਜਨਾਥ ਸਿੰਘ ਦਾ ਹੈ । ਇਸ ਪਿੱਛੇ ਵੀ ਕੋਈ ਹਕੂਮਤੀ ਡੂੰਘੀ ਸਾਜਿਸ ਜਾਪਦੀ ਹੈ । ਜਿਸ ਤੋ ਸ੍ਰੀ ਰਾਜਨਾਥ ਸਿੰਘ ਤੋ ਕਿਸੇ ਗੱਲ ਨੂੰ ਹੁਕਮਰਾਨਾਂ ਵੱਲੋ ਛੁਪਾਇਆ ਜਾ ਰਿਹਾ ਹੈ । ਇਸਦੀ ਵੀ ਕੌਮਾਂਤਰੀ ਪੱਧਰ ਤੇ ਜਾਂਚ ਹੋਣੀ ਬਣਦੀ ਹੈ ਕਿ ਇੰਡੀਆ ਰੂਸ ਨਾਲ ਜੰਗੀ ਖੇਤਰ ਵਿਚ ਕੀ ਗੁੰਦਾ ਗੁੰਦ ਰਿਹਾ ਹੈ, ਜੋ ਸ੍ਰੀ ਰਾਜਨਾਥ ਸਿੰਘ ਅਤੇ ਇਥੋ ਦੇ ਨਿਵਾਸੀਆ ਤੋਂ ਛੁਪਾਇਆ ਜਾ ਰਿਹਾ ਹੈ ।