ਅਗਨੀਵੀਰ ਦੀ ਯੋਜਨਾ ਅਧੀਨ 4 ਸਾਲਾਂ ਲਈ ਕੀਤੀ ਭਰਤੀ ਫ਼ੌਜ ਅਤੇ ਮੁਲਕ ਨੂੰ ਕੁਝ ਨਹੀ ਦੇ ਸਕੇਗੀ : ਮਾਨ
ਫ਼ਤਹਿਗੜ੍ਹ ਸਾਹਿਬ, 08 ਅਗਸਤ ( ) “ਜੋ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਨੇ ਬੀਤੇ ਸਮੇ ਵਿਚ ‘ਅਗਨੀਵੀਰ’ ਦੇ ਨਾਮ ਹੇਠ ਨੌਜਵਾਨਾਂ ਦੀ ਭਰਤੀ ਸੁਰੂ ਕੀਤੀ ਹੈ, ਐਨੇ ਥੋੜ੍ਹੇ ਸਮੇ ਵਿਚ ਤਾਂ ਕੋਈ ਵੀ ਜਵਾਨ ਫ਼ੌਜੀ ਢੰਗ-ਤਰੀਕਿਆ, ਜੰਗ ਦੇ ਦਾਅ ਪੇਚਾ, ਜੰਗਲਾਂ, ਮਾਰੂਥਲ, ਪਾਣੀ ਦੀ ਲੜਾਈ, ਹਵਾਈ ਲੜਾਈ ਦੇ ਢੰਗਾਂ ਬਾਰੇ ਬੋਧਿਕ ਜਾਣਕਾਰੀ ਵੀ ਪ੍ਰਾਪਤ ਨਹੀ ਕਰ ਸਕਦਾ । ਜਦੋਕਿ ਜੰਗਾਂ-ਯੁੱਧਾਂ ਵਿਚ ਤਾਂ ਅਮਲੀ ਰੂਪ ਵਿਚ ਅਜਿਹੇ ਸਭ ਸਮਿਆ ਉਤੇ ਕਿਵੇ ਜੰਗ ਲੜਨੀ ਹੈ, ਦੁਸਮਣ ਤੇ ਕਿਵੇ ਫਤਹਿ ਪ੍ਰਾਪਤ ਕਰਨੀ ਹੈ, ਆਪਣੇ ਹਥਿਆਰਾਂ ਨੂੰ ਚਲਾਉਣ ਅਤੇ ਸੁਰੱਖਿਅਤ ਰੱਖਣ ਆਦਿ ਬਾਰੇ ਵੀ ਪੂਰੀ ਜਾਣਕਾਰੀ ਪ੍ਰਾਪਤ ਨਹੀ ਕਰ ਸਕਦਾ । ਇਹ ਯੋਜਨਾ ਤਾਂ ਕੇਵਲ ਆਰ.ਐਸ.ਐਸ ਦੀ ਸੋਚ ਉਤੇ ਹਿੰਦੂ ਨੌਜਵਾਨਾਂ ਵਿਚ ਹਿੰਦੂਤਵ ਸੋਚ ਨੂੰ ਉਭਾਰਨ ਅਤੇ ਫ਼ੌਜ ਵਿਚ ਬਹੁਗਿਣਤੀ ਦੀ ਭਰਤੀ ਕਰਨ ਲਈ ਕੀਤੀ ਗਈ ਹੈ ਨਾ ਕਿ ਜੰਗਾਂ-ਯੁੱਧਾਂ ਦੀ ਪੂਰਨ ਰੂਪ ਵਿਚ ਟ੍ਰੇਨਿੰਗ ਦੇਣ ਲਈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਗਨੀਵੀਰ ਫ਼ੌਜੀ ਭਰਤੀ ਯੋਜਨਾ ਉਤੇ ਹਿੰਦੂਤਵ ਹੁਕਮਰਾਨਾਂ ਦੇ ਗੈਰ ਤੁਜਰਬੇਕਾਰ ਹੋਣ ਦੀਆਂ ਗੱਲਾਂ ਨੂੰ ਪ੍ਰਤੱਖ ਕਰਦੇ ਹੋਏ ਅਤੇ ਫ਼ੌਜ ਵਿਚ ਰਹਿੰਦੀਆ ਕਮੀਆ ਕੋਈ ਵੀ ਸਾਰਥਿਕ ਹੱਲ ਨਾ ਕੱਢਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਕਮਰਾਨਾਂ ਨੂੰ ਫ਼ੌਜ ਸੰਬੰਧੀ ਤੁਜਰਬਾ ਨਾ ਹੋਣ ਦੀ ਬਦੌਲਤ ਹੀ ਇਨ੍ਹਾਂ ਕੋਲ ਪੁਰਾਤਨ ਹਥਿਆਰ ਹਨ । ਜੋ ਅਜੋਕੇ ਸਮੇ ਦੇ ਆਧੁਨਿਕ ਹਥਿਆਰਾਂ ਦਾ ਮੁਕਾਬਲਾ ਨਹੀ ਕਰ ਸਕਦੇ ਅਤੇ ਨਾ ਹੀ ਸਟੈਲਥ ਜਹਾਜ਼ਾਂ ਦੀ ਖੇਪ ਇਨ੍ਹਾਂ ਕੋਲ ਹੈ, ਹੈਲੀਕਪਟਰਾਂ ਦੀ ਗਿਣਤੀ ਵੀ ਬਹੁਤ ਘੱਟ ਗਈ ਹੈ, ਨਾ ਹੀ ਇਨ੍ਹਾਂ ਕੋਲ ਐਮਫੀਬੀਅਸ ਟੈਕ ਹਨ ਅਤੇ ਨਾ ਹੀ ਇਨ੍ਹਾਂ ਨੂੰ ਹਥਿਆਰਾਂ ਦੀ ਕੋਈ ਜਾਣਕਾਰੀ ਹੈ । ਫ਼ੌਜ ਕੋਲ ਦੋ ਹੀ ਮੁੱਖ ਕੰਮ ਹੁੰਦੇ ਹਨ ਕਿ ਆਮ ਸਮੇ ਵਿਚ ਜੰਗ ਦੀ ਟ੍ਰੇਨਿੰਗ ਲੈਣ ਤੇ ਜੰਗ ਦੇ ਸਮੇਂ ਜੰਗ ਲੜਨਾ । ਇਨ੍ਹਾਂ ਨੇ ਇਨ੍ਹਾਂ ਦੋਵਾਂ ਕੰਮਾਂ ਤੋ ਇਲਾਵਾ ਫ਼ੌਜ ਨੂੰ ਸਿਵਲ ਕੰਮਾਂ ਵਿਚ ਭੇਜਣਾ ਸੁਰੂ ਕਰ ਦਿੱਤਾ ਹੈ ਜਿਸ ਨਾਲ ਸਭ ਪਾਸੇ ਅਸਫਲਤਾ ਹੀ ਪੱਲੇ ਪੈ ਰਹੀ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਅਗਸਤਾ ਵੈਸਟਲੈਡ ਹੈਲੀਕਪਟਰਾਂ ਦੀ ਖਰੀਦ ਸਮੇ ਹੋਏ ਵੱਡੇ ਘਪਲੇ ਦੇ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀ ਕੀਤਾ ਗਿਆ ਅਤੇ ਨਾ ਹੀ ਕੋਈ ਕਾਨੂੰਨੀ ਅਮਲ ਕੀਤਾ ਗਿਆ । ਜਿਨ੍ਹਾਂ ਵਿਚ ਮੁੱਖ ਤੌਰ ਤੇ ਬ੍ਰਿਜੇਸ ਮਿਸਰਾ ਦੇ ਇਟਲੀ ਵਿਚ ਰਹਿੰਦੇ ਰਿਸਤੇਦਾਰ ਮੁੱਖ ਦੋਸ਼ੀ ਹਨ ਇਸ ਤੋ ਇਲਾਵਾ ਵੈਸਟ ਬੰਗਾਲ ਦੇ ਗਵਰਨਰ ਐਮ.ਕੇ ਨਰਾਇਨਣ, ਰੱਖਿਆ ਸਕੱਤਰ ਸਸੀਕਾਂਤ ਸਰਮਾ ਅਤੇ ਐਸ.ਪੀ.ਜੀ ਦੇ ਡਾਈਰੈਕਟਰ ਭਾਰਤ ਵੀਰ ਵਾਚੂ ਸਾਮਿਲ ਹਨ । ਜਦੋਕਿ ਇਹ ਹੈਲੀਕਪਟਰ ਕੇਵਲ 14000 ਫੁੱਟ ਦੀ ਉਡਾਨ ਹੀ ਭਰ ਸਕਦੇ ਹਨ । ਲੇਕਿਨ ਇਹ ਘੱਟੋ ਘੱਟ 20000 ਫੁੱਟ ਦੀ ਉਡਾਨ ਭਰਨ ਵਾਲੇ ਹੈਲੀਕਪਟਰਾਂ ਦੀ ਫ਼ੋਜ ਨੂੰ ਲੋੜ ਹੁੰਦੀ ਹੈ। ਮੁਲਕ ਨਿਵਾਸੀਆ ਨਾਲ ਇਹ ਘਪਲਾ ਕਰਕੇ ਹੁਕਮਰਾਨਾਂ ਨੇ ਫ਼ੌਜ ਤੇ ਇੰਡੀਅਨ ਨਾਗਰਿਕਾਂ ਨਾਲ ਵੱਡੀ ਗਦਾਰੀ ਤੇ ਧੋਖਾ ਕੀਤਾ ਹੈ ।