ਮੋਦੀ ਤੇ ਉਸਦੀ ਜਾਲਮ ਜੂੰਡਲੀ ਨੇ ਹੀ ਅਮਰੀਕਨ ਨਾਗਰਿਕ ਸ. ਪੰਨੂ ਨੂੰ ਮਾਰਨ ਦੀ ਸਾਜਿਸ ਰਚੀ ਸੀ : ਮਾਨ
ਫ਼ਤਹਿਗੜ੍ਹ ਸਾਹਿਬ, 02 ਅਗਸਤ ( ) “ਇੰਡੀਆ ਦੇ ਵਜੀਰ ਏ ਆਜਮ ਸ੍ਰੀ ਨਰਿੰਦਰ ਮੋਦੀ ਅਤੇ ਉਸਦੀ ਕੈਬਨਿਟ ਵਿਚ ਸਾਮਿਲ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਮਾਰ ਦੇਣਾ ਸੀ, ਤਾਂ ਉਨ੍ਹਾਂ ਦੀ ਐਫ.ਬੀ.ਆਈ ਨੇ ਸ. ਪੰਨੂ ਦੀ ਹਿਫਾਜਤ ਕੀਤੀ ਅਤੇ ਉਪਰੋਕਤ ਕਾਤਲ ਜੂੰਡਲੀ ਦੀ ਸਾਜਿਸ ਨੂੰ ਅਸਫਲ ਬਣਾਇਆ ਅਤੇ ਰਾਅ ਦੇ ਅਧਿਕਾਰੀ ਵਿਕਾਸ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਸੀ । ਸ. ਅਵਤਾਰ ਸਿੰਘ ਖੰਡੇ ਦੇ ਕਤਲ ਬਾਰੇ ਜਦੋਂ ਸੰਸਾਰ ਦੇ ਪ੍ਰਸਿੱਧ ਅਖਬਾਰ ਦਾ ਗਾਰਡੀਅਨ ਨੇ ਆਪਣੀ ਰਿਪੋਟਰ ਜਨਤਕ ਕਰ ਦਿੱਤੀ ਹੈ ਕਿ ਅਵਤਾਰ ਸਿੰਘ ਖੰਡਾ ਨੂੰ ਪੋਲੋਨੀਅਮ ਨਾਮ ਦੀ ਜਹਿਰ ਦੇ ਕੇ ਮਾਰਿਆ ਗਿਆ ਹੈ ਅਤੇ ਬਰਤਾਨੀਆ ਸਰਕਾਰ ਨੇ ਇਸ ਸੱਚ ਨੂੰ ਪ੍ਰਵਾਨ ਕਰ ਲਿਆ ਹੈ ਕਿ ਇੰਡੀਆ ਬਰਤਾਨੀਆ ਦੇ ਪ੍ਰਬੰਧ ਵਿਚ ਦਖਲ ਦੇ ਰਿਹਾ ਹੈ । ਜੋ ਇੰਡੀਅਨ ਮੋਦੀ ਹਕੂਮਤ ਵੱਲੋਂ ਅਤੇ ਉਸਦੀ ਚੰਡਾਲ ਚੌਕੜੀ ਵੱਲੋ ਹੁਣ ਸੰਸਾਰ ਪੱਧਰ ਤੇ ਸਿੱਖਾਂ ਦੇ ਕੀਤੇ ਜਾਣ ਵਾਲੇ ਕਤਲਾਂ ਸੰਬੰਧੀ ਸਭ ਤੱਥ, ਸਬੂਤ, ਰਿਪੋਰਟਾਂ ਪ੍ਰਕਾਸਿਤ ਹੋ ਚੁੱਕੀਆ ਹਨ ਅਤੇ ਸਮੁੱਚਾ ਸੰਸਾਰ ਇਨ੍ਹਾਂ ਦੇ ਕਾਤਲ ਕਰੂਪ ਚੇਹਰੇ ਨੂੰ ਪਹਿਚਾਣ ਚੁੱਕਿਆ ਹੈ ਤਾਂ ਸ੍ਰੀ ਮੋਦੀ ਤੇ ਉਸਦੀ ਜੂੰਡਲੀ ਵੱਲੋ ਆਜਾਦੀ ਚਾਹੁੰਣ ਵਾਲੇ ਸਿੱਖਾਂ ਦੇ ਕਤਲ ਕਰਨ ਤੋ ਨਾਂਹ ਕਰਨ ਅਤੇ ਬਰਤਾਨੀਆ ਵੱਲੋ ਪੇਸ ਕੀਤੀ ਗਈ ਰਿਪੋਰਟ ਨੂੰ ਮੰਨਣ ਤੋ ਇਨਕਾਰ ਕਰਨ ਦੀ ਕੋਈ ਤੁੱਕ ਹੀ ਨਹੀ ਬਣਦੀ । ਇਨ੍ਹਾਂ ਵੱਲੋਂ ਹੁਣ ਇਸ ਅਤਿ ਗੰਭੀਰ ਵਿਸੇ ਉਤੇ ਕਾਂਵਾ ਰੌਲੀ ਪਾਉਣ ਦਾ ਕੋਈ ਮਹੱਤਵ ਨਹੀ ਰਹਿ ਜਾਂਦਾ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਹਕੂਮਤ ਵੱਲੋ ਅਵਤਾਰ ਸਿੰਘ ਖੰਡਾ ਦੇ ਹੋਏ ਕਤਲ ਦੇ ਸੱਚ ਨੂੰ ਸਾਹਮਣੇ ਲਿਆਉਣ ਅਤੇ ਪ੍ਰੈਸ ਵਿਚ ਪ੍ਰਕਾਸਿਤ ਕਰਨ ਉਪਰੰਤ ਹਿੰਦੂਤਵ ਹੁਕਮਰਾਨਾਂ ਵੱਲੋ ਬਿਨ੍ਹਾਂ ਕਿਸੇ ਦਲੀਲ ਆਦਿ ਦੇ ਇਸ ਸੱਚ ਨੂੰ ਮੰਨਣ ਤੋ ਇਨਕਾਰ ਕਰਦੇ ਹੋਏ ਰੌਲਾ ਪਾਉਣ ਦੇ ਕੀਤੀਆ ਜਾ ਰਹੀਆ ਕਾਰਵਾਈਆ ਨੂੰ ਨਿਰਾਰਥਕ ਅਤੇ ਸੱਚ ਨੂੰ ਜੁਰਅਤ ਨਾਲ ਪ੍ਰਵਾਨ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਅਵਤਾਰ ਸਿੰਘ ਖੰਡਾ ਨੂੰ ਹੁਕਮਰਾਨਾਂ ਨੇ ਪੋਲੋਨੀਅਮ ਨਾਮ ਦੀ ਜਹਿਰ ਨਾਲ ਮਾਰਿਆ ਗਿਆ । ਜੋ ਕਿ ਰੂਸ ਦੇ ਹੁਕਮਰਾਨ ਆਪਣੇ ਵਿਰੋਧੀਆਂ ਨੂੰ ਮਾਰਨ ਲਈ ਇਸ ਜ਼ਹਿਰਨੁਮਾ ਵਸਤੂ ਦੀ ਵਰਤੋ ਕਰਦੇ ਆ ਰਹੇ ਹਨ । ਇਨ੍ਹਾਂ ਦੇ ਰੂਸ ਨਾਲ ਦੋਸਤਾਨਾਂ ਸੰਬੰਧ ਹਨ ਅਤੇ ਉਹੀ ਢੰਗ ਤੇ ਉਹੀ ਜਹਿਰਨੁਮਾ ਵਸਤੂ ਦੀ ਵਰਤੋ ਕਰਕੇ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਕਤਲ ਕਰਦੇ ਆ ਰਹੇ ਹਨ । ਇਸ ਜ਼ਹਿਰ ਨਾਲ ਲੈਫ. ਕਰਨਲ ਐਲਗਜੈਡਰ ਨੂੰ ਬਰਤਾਨੀਆ ਵਿਚ ਮਾਰਿਆ ਗਿਆ ਸੀ । ਜੋ ਕਿ ਰੂਸ ਦਾ ਬਾਗੀ ਸੀ ।
ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਕੈਨੇਡਾ ਦੇ ਪਹਿਲੇ ਵਜੀਰ ਏ ਆਜਮ ਜਸਟਿਨ ਟਰੂਡੋ ਨੇ ਕੈਨੇਡਾ ਵਿਚ ਸਿੱਖਾਂ ਦੇ ਹੋਏ ਕਤਲ ਦੇ ਸੱਚ ਨੂੰ ਆਪਣੀ ਪਾਰਲੀਮੈਟ ਓਟਾਵਾ ਵਿਚ ਰੱਖਕੇ ਸਾਬਤ ਕਰ ਦਿੱਤਾ ਸੀ ਕਿ ਇਨ੍ਹਾਂ ਕਤਲਾਂ ਪਿੱਛੇ ਇੰਡੀਅਨ ਹੁਕਮਰਾਨ ਹਨ । ਇਨ੍ਹਾਂ ਨੇ ਹੀ ਅਮਰੀਕਾ ਵਿਚ ਅਮਰੀਕਨ ਨਾਗਰਿਕ ਸ. ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਰਚੀ ਸੀ ਜਿਸ ਵਿਚ ਅਮਰੀਕਨ ਸਰਕਾਰ ਨੇ ਇੰਡੀਅਨ ਏਜੰਸੀ ਰਾਅ ਦੇ ਏਜੰਟ ਸ੍ਰੀ ਵਿਕਾਸ ਯਾਦਵ ਨੂੰ ਗ੍ਰਿਫਤਾਰ ਕੀਤਾ ਸੀ । ਬੇਸੱਕ ਇੰਡੀਅਨ ਸਰਕਾਰ ਨੇ ਉਸ ਨੂੰ ਬਰਖਾਸਤ ਕਰ ਦਿੱਤਾ ਹੈ ਪਰ ਕਤਲ ਕੇਸ ਦੀ ਸਾਜਿਸ ਵਿਚ ਕੋਈ ਕਾਨੂੰਨੀ ਅਮਲ ਨਹੀ ਕੀਤਾ ਗਿਆ । ਇਨ੍ਹਾਂ ਹੁਕਮਰਾਨਾਂ ਨੇ ਕੈਨੇਡਾ, ਬਰਤਾਨੀਆ, ਪਾਕਿਸਤਾਨ ਦੀ ਪ੍ਰਭੂਸਤਾ ਨੂੰ ਤੋੜਨ ਦੇ ਨਾਲ-ਨਾਲ ਅਮਰੀਕਾ ਦੀ ਮੁਨਰੋ ਡਾਕਟਰੀਨ ਦੇ ਨਿਯਮਾਂ ਦਾ ਵੀ ਘੋਰ ਉਲੰਘਣ ਕੀਤਾ ਹੈ । ਇਸ ਲਈ ਇਨ੍ਹਾਂ ਮੁਲਕਾਂ ਵੱਲੋ ਸਿੱਖਾਂ ਦੇ ਹੋਏ ਕਤਲਾਂ ਸੰਬੰਧੀ ਦ੍ਰਿੜਤਾ ਨਾਲ ਆਪਣੇ ਕਾਨੂੰਨ ਦੀ ਲੈ ਵਿਚ ਤੁਰੰਤ ਅਮਲ ਹੋਣਾ ਬਣਦਾ ਹੈ ਤਾਂ ਕਿ ਕਿਸੇ ਵੀ ਮੁਲਕ ਦੀ ਹਕੂਮਤ ਕਿਸੇ ਦੂਸਰੇ ਮੁਲਕ ਵਿਚ ਘੁਸ ਕੇ ਇਸ ਤਰ੍ਹਾਂ ਗੈਰ ਕਾਨੂੰਨੀ ਕਤਲੇਆਮ ਨਾ ਕਰ ਸਕੇ ।
ਇਸੇ ਤਰ੍ਹਾਂ ਪਾਕਿਸਤਾਨ ਹਕੂਮਤ ਨੇ ਬੇਸੱਕ ਇੰਡੀਅਨ ਹੁਕਮਰਾਨਾਂ ਵੱਲੋ ਸਿੱਖਾਂ ਦੇ ਕੀਤੇ ਗਏ ਕਤਲਾਂ ਦੀ ਸਿਕਾਇਤ ਨਹੀ ਕੀਤੀ ਪਰ ਪਾਕਿਸਤਾਨੀ ਵੱਡੇ ਆਗੂ ਬਲਾਲ ਭੁੱਟੋ ਨੇ ਯੂ.ਐਨ. ਦੀ ਜਰਨਲ ਅਸੈਬਲੀ ਵਿਚ ਸਿੱਖਾਂ ਦੇ ਹੋਏ ਕਤਲਾਂ ਦੀ ਗੱਲ ਨੂੰ ਬਾਦਲੀਲ ਢੰਗ ਨਾਲ ਉਠਾਇਆ ਹੈ ਅਤੇ ਸਾਰੇ ਸਬੂਤ ਪ੍ਰਤੱਖ ਕਰਦੇ ਹਨ ਕਿ ਜੋ ਵੀ ਸਿੱਖ ਆਗੂ ਆਪਣੀ ਆਜਾਦੀ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਇੰਡੀਆ ਸਾਜਿਸੀ ਢੰਗ ਨਾਲ ਮਾਰ ਰਹੀਆ ਹਨ । ਇਸ ਸੱਚ ਨੂੰ ਯੂਕੇ ਦੇ ਟਰਾਸਨੈਸ਼ਨਲ ਰੀਪ੍ਰੈਸਨ ਆਫ ਦਾ ਯੂਕੇ ਦੀ ਰਿਪੋਰਟ ਨੂੰ ਬਰਤਾਨੀਆ ਦੇ ਲਾਰਡ ਹਾਊਸ ਆਫ ਕਾਮਨਜ ਵਿਚ ਰੱਖੀ ਹੈ । ਉਸ ਤੋ ਵੀ ਅਸੀ ਜਾਣੂ ਕਰਵਾ ਰਹੇ ਹਾਂ ।
ਸਾਡੀ ਪਾਰਟੀ ਯੂਕੇ ਦੇ ਵਜੀਰ ਏ ਆਜਮ ਤੋ ਮੰਗ ਕਰਦੀ ਹੈ ਕਿ ਉਪਰੋਕਤ ਕੌਮਾਂਤਰੀ ਪੱਧਰ ਤੇ ਜੋ ਸਿੱਖਾਂ ਦੇ ਕਤਲ ਮੋਦੀ ਹਕੂਮਤ ਤੇ ਉਸਦੀ ਜੂੰਡਲੀ ਨੇ ਕਰਵਾਏ ਹਨ, ਉਨ੍ਹਾਂ ਵਿਰੁੱਧ ਅਦਾਲਤੀ ਅਮਲ ਹੋਣ ਤੋ ਪਹਿਲੇ ਯੂਕੇ ਵਿਚ ਕੇਸ ਰਜਿਸਟਰਡ ਕਰੇ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ 2002 ਵਿਚ ਯੂਕੇ ਸਰਕਾਰ ਨੇ ਸ੍ਰੀ ਮੋਦੀ ਵੱਲੋ ਗੁਜਰਾਤ ਵਿਚ ਮੁੱਖ ਮੰਤਰੀ ਹੁੰਦੇ ਹੋਏ ਮੁਸਲਮਾਨਾਂ ਦੇ ਕੀਤੇ ਗਏ ਕਤਲਾਂ ਸੰਬੰਧੀ ਕਾਰਵਾਈ ਕਰਦੇ ਹੋਏ ਮੋਦੀ ਦਾ ਵੀਜਾ ਰੱਦ ਕਰ ਦਿੱਤਾ ਸੀ । ਸਾਡੀ ਇਹ ਰਾਏ ਹੈ ਕਿ ਸਿੱਖਾਂ ਦੀ ਹੋਈ ਨਸਲਕੁਸੀ, ਬਦਲੇ ਦੀ ਭਾਵਨਾ ਨਾਲ ਹੋਏ ਕਤਲੇਆਮ, ਨਸਲੀ ਸਫਾਈ, ਧਰਮੀ ਅਤੇ ਯਾਦਗਰਾਂ ਦੀ ਹੋਈ ਤਬਾਹੀ ਦੇ ਨੁਕਸਾਨ ਸੰਬੰਧੀ ਆਪਣੀ ਕਾਨੂੰਨੀ ਪ੍ਰਕਿਰਿਆ ਰਾਹੀ ਤੁਰੰਤ ਅਮਲ ਕਰੇ । ਅਸੀ ਇਹ ਉਮੀਦ ਕਰਦੇ ਹਾਂ ਕਿ ਬਰਤਾਨੀਆ ਸਰਕਾਰ ਮਨੁੱਖਤਾ ਦੇ ਕਾਤਲਾਂ ਨੂੰ ਕਾਨੂੰਨ ਦੀ ਨਜਰ ਦੀ ਮਾਰ ਤੋ ਕਤਈ ਬਚਣ ਨਹੀ ਦੇਵੇਗੀ ਬਲਕਿ ਆਪਣੇ ਕਾਨੂੰਨ ਅਨੁਸਾਰ ਸਜਾਵਾਂ ਦਿਵਾਉਣ ਦੀ ਜਿੰਮੇਵਾਰੀ ਨਿਭਾਏਗੀ । ਕਿਉਂਕਿ ਸਿੱਖਾਂ ਨੇ ਅਫਰੀਕਾ ਦੀ ਲੜਾਈ ਵਿਚ ਬਰਤਾਨੀਆ ਦਾ ਸਾਥ ਦਿੱਤਾ ਸੀ । ਇਸ ਤੋ ਇਲਾਵਾ ਸੰਸਾਰ ਜੰਗ ਪਹਿਲੀ ਅਤੇ ਦੂਜੀ ਵਿਚ ਬਹਾਦਰੀ ਨਾਲ ਜੋ ਜੰਗ ਲੜੀ ਅਤੇ ਜਿੱਤ ਦੇ ਹੱਕ ਵਿਚ ਫੈਸਲਾ ਕੀਤਾ । ਉਸਦਾ ਮਾਣ-ਸਨਮਾਨ ਸਿੱਖ ਕੌਮ ਨੂੰ ਬਰਤਾਨੀਆ ਵੱਲੋ ਹਰ ਕੀਮਤ ਤੇ ਪ੍ਰਾਪਤ ਹੋਣਾ ਚਾਹੀਦਾ ਹੈ । ਕਿਉਂਕਿ
‘ਅਸੀ ਤਾਂ ਮਰ ਜਾਵਾਂਗੇ ਪਰ ਸੱਚਾਈ ਤੇ ਇਨਸਾਫ਼ ਕਦੀ ਨਹੀ ਮਰਨਗੇ।’