ਸ੍ਰੀ ਅਕਾਲ ਤਖ਼ਤ ਸਾਹਿਬ ਨਿਯਮਾਵਾਲੀ ਕਮੇਟੀ ਵਿਚ ਵਾਈਸ ਚਾਂਸਲਰ ਸ. ਕਰਮਜੀਤ ਸਿੰਘ ਨੂੰ ਕੱਢਣਾ ਸਹੀ, ਪਰ ਹੋਰ ਅਖੌਤੀ ਮੈਬਰਾਂ ਵਿਰੁੱਧ ਅਮਲ ਕਿਉਂ ਨਹੀਂ ? : ਟਿਵਾਣਾ
ਫ਼ਤਹਿਗੜ੍ਹ ਸਾਹਿਬ, 02 ਅਗਸਤ ( ) “ਜਦੋਂ ਇਹ ਸਾਬਤ ਹੋ ਚੁੱਕਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ. ਕਰਮਜੀਤ ਸਿੰਘ ਸਿੱਖ ਵਿਰੌਧੀ ਜਮਾਤ ਆਰ.ਐਸ.ਐਸ. ਸੋਚ ਵਾਲੇ ਸਿੱਖੀ ਭੇਖ ਵਿਚ ਸਿੱਖ ਬੁੱਧੀਜੀਵੀ ਬਣੇ ਹੋਏ ਹਨ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾਮੁਕਤੀ ਦੇ ਨਿਯਮਾਵਾਲੀ ਤਹਿ ਕਰਨ ਵਾਲੀ ਕਮੇਟੀ ਵਿਚੋ ਬਾਹਰ ਕਰ ਦੇਣ ਦੇ ਅਮਲ ਤਾਂ ਸਵਾਗਤ ਯੋਗ ਹਨ ਅਤੇ ਸਹੀ ਫੈਸਲਾ ਹੈ । ਪਰ ਜੋ ਇਸ ਬਣੀ ਕਮੇਟੀ ਵਿਚ ਵੱਡੀ ਗਿਣਤੀ ਵਿਚ ਪ੍ਰੌਫੈਸਰ ਤੇ ਹੋਰ ਬੁੱਧੀਜੀਵੀ ਜੋ ਯੂਨੀਵਰਸਿਟੀਆਂ ਵਿਚ ਕੰਮ ਕਰਦੇ ਹੋਏ ਆਪੋ ਆਪਣੇ ਸਮਿਆ ਦੌਰਾਨ ਨਾਸਤਿਕ ਕਾਮਰੇਡੀ ਸੋਚ ਨੂੰ ਜੋ ਪ੍ਰਫੁੱਲਿਤ ਕਰਦੇ ਰਹੇ ਹਨ, ਉਨ੍ਹਾਂ ਅਜਿਹੀਆ ਕਮੇਟੀਆ ਵਿਚ ਥਾਂ ਦੇਣ ਦੀ ਕੋਈ ਤੁੱਕ ਨਹੀ ਸੀ ਬਣਦੀ । ਇਸ ਲਈ ਇਸ ਸਮੁੱਚੀ ਕਮੇਟੀ ਵਿਚ ਜੋ ਅਖੌਤੀ ਬੁੱਧੀਜੀਵੀ ਜਾਂ ਬੀਜੇਪੀ-ਆਰ.ਐਸ.ਐਸ ਨਾਲ ਸੰਬੰਧ ਰੱਖਣ ਵਾਲੇ ਮੈਬਰ ਹਨ, ਉਨ੍ਹਾਂ ਦੀ ਪੂਰੀ ਜਾਂਚ ਕਰਦੇ ਹੋਏ ਉਨ੍ਹਾਂ ਨੂੰ ਵੀ ਇਸ ਮਹੱਤਵਪੂਰਨ ਪੰਥਕ ਕਮੇਟੀ ਵਿਚੋ ਬਾਹਰ ਕਰਕੇ ਪੰਥ ਦਾ ਧੁਰ ਆਤਮਾ ਤੋ ਦਰਦ ਰੱਖਣ ਵਾਲੀਆ ਸੂਝਵਾਨ ਪੰਥਕ ਸਖਸ਼ੀਅਤਾਂ ਨੂੰ ਇਸ ਕਮੇਟੀ ਵਿਚ ਲੈਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਤਖਤਾਂ ਦੇ ਜਥੇਦਾਰ ਸਾਹਿਬਾਨ ਦੀਆਂ ਨਿਯੁਕਤੀਆਂ ਤੇ ਸੇਵਾਮੁਕਤੀਆ ਲਈ ਵਿਚਾਰਾਂ ਕਰਦੇ ਹੋਏ ਜੇਕਰ ਨਿਯਮਾਂਵਾਲੀ ਤਹਿ ਕਰਨ ਦੀ ਜਿੰਮੇਵਾਰੀ ਨਿਭਾਈ ਜਾਵੇ ਤਦ ਹੀ ਖਾਲਸਾ ਪੰਥ ਦੇ ਇਨ੍ਹਾਂ ਮਹਾਨ ਤਖਤਾਂ ਉਤੇ ਬਿਰਾਜਮਾਨ ਹੋਣ ਵਾਲੀਆ ਸਖਸ਼ੀਅਤਾਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖੀ ਸੋਚ ਦੀ ਰੌਸਨੀ ਵਿਚ ਆਉਣ ਵਾਲੇ ਸਮੇ ਵਿਚ ਸਹੀ ਦਿਸ਼ਾ ਵੱਲ ਫੈਸਲੇ ਲੈਣ ਦੇ ਸਮਰੱਥ ਹੋ ਸਕਣਗੀਆ ਅਤੇ ਉਨ੍ਹਾਂ ਉਤੇ ਐਸ.ਜੀ.ਪੀ.ਸੀ ਵਿਚ ਕਾਬਜ ਸਿਆਸਤਦਾਨਾਂ ਦੀ ਮੰਦਭਾਵਨਾ ਭਰੀ ਸੋਚ ਨੂੰ ਨਜਰਅੰਦਾਜ ਕਰਕੇ ਪੰਥ ਦੀ ਚੜ੍ਹਦੀ ਕਲਾਂ ਕਰਨ ਵਿਚ ਸਾਡੇ ਜਥੇਦਾਰ ਸਾਹਿਬਾਨ ਯੋਗਦਾਨ ਪਾ ਸਕਣਗੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ-ਆਰ.ਐਸ.ਐਸ ਦੀ ਸੋਚ ਉਤੇ ਚੱਲਣ ਵਾਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੌ. ਕਰਮਜੀਤ ਸਿੰਘ ਨੂੰ ਜਥੇਦਾਰ ਸਾਹਿਬਾਨ ਸੰਬੰਧੀ ਨਿਯਮਾਵਾਲੀ ਕਮੇਟੀ ਵਿਚੋ ਬਾਹਰ ਕਰਨ ਦੀ ਗੱਲ ਨੂੰ ਦਰੁਸਤ ਕਰਾਰ ਦਿੰਦੇ ਹੋਏ ਅਤੇ ਹੋਰ ਬਹੁਤ ਸਾਰੇ ਸਿੱਖੀ ਭੇਖ ਵਿਚ ਵਿਚਰ ਰਹੇ ਅਖੌਤੀ ਬੁੱਧੀਜੀਵੀ ਜੋ ਇਸ ਕਮੇਟੀ ਵਿਚ ਸਿਆਸਤਦਾਨਾਂ ਦੇ ਹੁਕਮ ਉਤੇ ਪਾਏ ਗਏ ਹਨ ਉਨ੍ਹਾਂ ਦੀ ਜਾਂਚ ਕਰਦੇ ਹੋਏ, ਉਨ੍ਹਾਂ ਨੂੰ ਵੀ ਇਸ ਕਮੇਟੀ ਵਿਚੋ ਬਾਹਰ ਕਰਕੇ ਸਹੀ ਅਗਵਾਈ ਦੇਣ ਵਾਲੇ ਬੁੱਧੀਜੀਵੀਆਂ ਤੇ ਹੋਰ ਸਖਸੀਅਤਾਂ ਨੂੰ ਇਸ ਨਿਯਮਾਵਾਲੀ ਬਣਾਉਣ ਵਿਚ ਯੋਗਦਾਨ ਪਾਉਣ ਦੇ ਅਮਲ ਕਰਨ ਦੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅਜਿਹੇ ਖਾਲਸਾ ਪੰਥ ਦੇ ਵੱਡੇ ਫੈਸਲਿਆ ਸੰਬੰਧੀ ਕਮੇਟੀਆ ਵਿਚ ਬਿਨ੍ਹਾਂ ਕਿਸੇ ਪੱਖਪਾਤ ਅਤੇ ਕੌਮ ਦਾ ਦਰਦ ਰੱਖਣ ਵਾਲੀਆ ਸਖਸ਼ੀਅਤਾਂ ਨੂੰ ਹੀ ਥਾਂ ਦੇਣੀ ਚਾਹੀਦੀ ਹੈ, ਨਾ ਕਿ ਸਿਆਸਤਦਾਨਾਂ ਦੀਆਂ ਮੰਦਭਾਵਨਾ ਭਰੀਆ ਇਛਾਵਾ ਅਧੀਨ ਅਜਿਹੀਆ ਕਮੇਟੀਆ ਵਿਚ ਗੈਰ ਸਿਧਾਤਿਕ ਤੇ ਪੰਥ ਵਿਰੋਧੀ ਸੋਚ ਰੱਖਣ ਵਾਲੇ ਮੈਬਰਾਂ ਨੂੰ ਪਾ ਕੇ ਖਾਲਸਾ ਪੰਥ ਦੀਆਂ ਆਤਮਾਵਾ ਤੇ ਮਨਾਂ ਨੂੰ ਠੇਸ ਪਹੁੰਚਾਉਣ ਦੇ ਅਮਲ ਹੋਣੇ ਚਾਹੀਦੇ ਹਨ ।