ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 14 ਅਗਸਤ ਨੂੰ ਤਿੰਨ ਜਿ਼ਲ੍ਹਿਆਂ ਵਿਚ ‘ਕਾਲਾ ਦਿਨ’ ਵੱਜੋ ਮਨਾਇਆ ਜਾਵੇਗਾ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 31 ਜੁਲਾਈ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖ਼ਾਲਸਾ ਅਤੇ ਹਮਖਿਆਲ ਸਿੱਖ ਜਥੇਬੰਦੀਆਂ ਵੱਲੋਂ ਜੋ 15 ਅਗਸਤ ਦੇ ਦਿਹਾੜੇ ਨੂੰ ਹਰ ਸਾਲ ਬਤੌਰ ਕਾਲੇ ਦਿਨ ਵੱਜੋ ਮਨਾਇਆ ਜਾਂਦਾ ਆ ਰਿਹਾ ਹੈ, ਉਹ ਹੁਣ 14 ਅਗਸਤ ਨੂੰ ਇਹ ਦਿਨ ਤਿੰਨ ਜਿ਼ਲ੍ਹਿਆਂ ਫਿਰੋਜ਼ਪੁਰ, ਜਲੰਧਰ ਅਤੇ ਪਟਿਆਲਾ ਵਿਖੇ ਵੱਡੇ ਮੁਜਾਹਰੇ ਕਰਕੇ ਕਾਲੀਆ ਝੰਡੀਆ ਨਾਲ ਮਨਾਇਆ ਜਾਵੇਗਾ । ਫਿਰੋਜ਼ਪੁਰ ਜਿ਼ਲ੍ਹੇ ਦੀ ਅਗਵਾਈ ਸ. ਗੁਰਚਰਨ ਸਿੰਘ ਭੁੱਲਰ ਜਿ਼ਲ੍ਹਾ ਪ੍ਰਧਾਨ ਅਤੇ ਤੇਜਿੰਦਰ ਸਿੰਘ ਦਿਓਲ ਯੂਥ ਪ੍ਰਧਾਨ ਪੰਜਾਬ ਕਰਨਗੇ, ਜਲੰਧਰ ਜਿ਼ਲ੍ਹੇ ਦੀ ਅਗਵਾਈ ਦਲ ਖਾਲਸਾ ਦੇ ਆਗੂ ਸ. ਪਰਮਜੀਤ ਸਿੰਘ ਮੰਡ ਅਤੇ ਕੰਵਰਪਾਲ ਸਿੰਘ ਬਿੱਟੂ ਕਰਨਗੇ ਅਤੇ ਪਟਿਆਲਾ ਜਿ਼ਲ੍ਹੇ ਦੀ ਅਗਵਾਈ ਪ੍ਰੋ. ਮਹਿੰਦਰਪਾਲ ਸਿੰਘ ਅਤੇ ਹਰਭਜਨ ਸਿੰਘ ਕਸਮੀਰੀ ਕਰਨਗੇ ।”
ਇਹ ਜਾਣਕਾਰੀ ਅੱਜ ਪਾਰਟੀ ਦਫਤਰ ਤੋ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਰੀਲੀਜ ਜਾਰੀ ਕਰਦੇ ਹੋਏ ਦਿੱਤੀ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ 4 ਅਗਸਤ ਨੂੰ ਜੋ ਕੌਮੀ ਇਨਸਾਫ ਮੋਰਚਾ ਕਮੇਟੀ ਵੱਲੋ ਪੰਜਾਬ ਦੇ ਸਮੁੱਚੇ ਜਿ਼ਲ੍ਹਿਆਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਮੁੱਖ ਰੱਖਕੇ ਧਰਨੇ ਦਿੱਤੇ ਜਾ ਰਹੇ ਹਨ ਅਤੇ 15 ਅਗਸਤ ਨੂੰ ਇਨਸਾਫ ਮੋਰਚਾ ਸਥਾਨ ਮੋਹਾਲੀ ਵਿਖੇ ਜੋ ਵੱਡੀ ਰੈਲੀ ਰੱਖੀ ਗਈ ਹੈ ਇਸ ਵਿਚ ਵੀ ਪਾਰਟੀ ਸਮੂਲੀਅਤ ਕਰੇਗੀ ਅਤੇ ਇਸ ਤੋ ਇਲਾਵਾ 9 ਅਗਸਤ ਨੂੰ ਰੱਖੜ ਪੁੰਨਿਆ ਦੇ ਮਹਾਨ ਦਿਹਾੜੇ ਉਤੇ ਜੋ ਹਰ ਸਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਮੀਰੀ-ਪੀਰੀ ਕਾਨਫਰੰਸ ਕੀਤੀ ਜਾਂਦੀ ਹੈ ਉਹ ਗੁਰਦੁਆਰਾ ਬਾਬਾ ਬਕਾਲਾ ਵਿਖੇ ਕੀਤੀ ਜਾਵੇਗੀ । ਇਨ੍ਹਾਂ ਸਭ ਕੌਮੀ ਪ੍ਰੋਗਰਾਮਾਂ ਵਿਚ ਸਮੁੱਚੇ ਅਹੁਦੇਦਾਰ ਸਾਹਿਬਾਨ ਤੇ ਮੈਬਰਾਂ ਨੂੰ ਆਪਣੀ ਕੌਮੀ ਜਿ਼ੰਮੇਵਾਰੀ ਸਮਝਦੇ ਹੋਏ ਸਮੂਲੀਅਤ ਕਰਨ ਦੀ ਅਪੀਲ ਵੀ ਕੀਤੀ ਗਈ ।