ਸ. ਗੁਰਬਿੰਦਰ ਸਿੰਘ ਜੌਲੀ ਮਾਝੇ ਜੋਨ ਦੇ ਇੰਨਚਾਰਜ ਅਤੇ ਸ. ਮੁਖਤਿਆਰ ਸਿੰਘ ਡਡਵਿੰਡੀ ਜਿ਼ਲ੍ਹਾ ਕਪੂਰਥਲਾ ਦੇ ਪ੍ਰਧਾਨ ਨਿਯੁਕਤ ਕੀਤੇ ਜਾਂਦੇ ਹਨ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 31 ਜੁਲਾਈ ( ) “ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਇਕ ਕੀਤੇ ਗਏ ਫੈਸਲੇ ਅਨੁਸਾਰ ਸ. ਗੁਰਬਿੰਦਰ ਸਿੰਘ ਜੌਲੀ ਕਾਲਾ ਅਫਗਾਨਾ ਦੀਆਂ ਨਿਰਸਵਾਰਥ ਅਣਥੱਕ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਮਾਝੇ ਖੇਤਰ ਵਿਚ ਪਾਰਟੀ ਨੂੰ ਹੋਰ ਮਜਬੂਤੀ ਪ੍ਰਦਾਨ ਕਰਨ ਅਤੇ ਮਾਝੇ ਦੇ ਸਮੁੱਚੇ ਜਿ਼ਲ੍ਹਿਆਂ ਦੇ ਆਪਸੀ ਤਾਲਮੇਲ ਵਿਚ ਹੋਰ ਵਾਧਾ ਕਰਨ ਹਿੱਤ ਸ. ਜੌਲੀ ਨੂੰ ਮਾਝੇ ਜੋਨ ਦਾ ਇੰਨਚਾਰਜ ਨਿਯੁਕਤ ਕੀਤਾ ਗਿਆ ਹੈ ਅਤੇ ਸ. ਮੁਖਤਿਆਰ ਸਿੰਘ ਡਡਵਿੰਡੀ ਨੂੰ ਜਿ਼ਲ੍ਹਾ ਕਪੂਰਥਲਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਦੀ ਸੇਵਾ ਦਿੱਤੀ ਗਈ ਹੈ ।”
ਇਹ ਜਾਣਕਾਰੀ ਅੱਜ ਪਾਰਟੀ ਦਫਤਰ ਤੋ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਪਾਲਸੀ ਅਧੀਨ ਬਿਆਨ ਜਾਰੀ ਕਰਦੇ ਹੋਏ ਦਿੱਤੀ । ਪਾਰਟੀ ਨੇ ਉਮੀਦ ਪ੍ਰਗਟ ਕੀਤੀ ਕਿ ਦੋਵੇ ਸਖਸ਼ੀਅਤਾਂ ਆਪਣੀਆ ਮਿਲੀਆ ਨਵੀਆ ਜਿੰਮੇਵਾਰੀਆ ਨੂੰ ਪੂਰੀ ਤਨਦੇਹੀ, ਸੰਜ਼ੀਦਗੀ ਤੇ ਦ੍ਰਿੜਤਾ ਨਾਲ ਨਿਭਾਉਦੇ ਹੋਏ ਮਾਝੇ ਜੋਨ ਵਿਚ ਅਤੇ ਕਪੂਰਥਲੇ ਜਿ਼ਲ੍ਹੇ ਵਿਚ ਪਾਰਟੀ ਸੋਚ ਨੂੰ ਹੋਰ ਪ੍ਰਫੁੱਲਿਤ ਕਰਨ ਅਤੇ ਮਜਬੂਤੀ ਕਰਨ ਵਿਚ ਯੋਗਦਾਨ ਪਾਉਣਗੇ ।